ਜਟਾਣੇ ਪਰਿਵਾਰ ਉੱਤੇ ਆਈ 29 ਅਗਸਤ 1991 ਦੀ ਕਹਿਰ ਭਰੀ ਰਾਤ ਤੇ 30 ਅਗਸਤ ਦੀ ਸਵੇਰ।
ਜਦੋਂ ਪੰਜਾਬ ਦੀ ਧਰਤੀ ਤੇ ਪੁਲਿਸ ਨੇ ਜ਼ੁਲਮਾਂ ਦੀ ਅੱਤ ਚੁੱਕ ਲਈ ਤੇ ਆਏ ਦਿਨ ਸਿੱਖ ਪਰਿਵਾਰਾਂ ਉੱਤੇ ਆਨੇ ਬਹਾਨੇ ਤਸ਼ੱਦਦ ਕੀਤਾ ਜਾਣ ਲੱਗਾ ਤਾਂ ਜੁਝਾਰੂ ਯੋਧਿਆਂ ਨੇ ਇਹਨਾਂ ਹੋ ਰਹੇ ਜ਼ੁਲਮਾਂ ਨੂੰ ਠੱਲ੍ਹ ਪਾਉਣ ਲਈ ਬੜੇ ਹੀ ਯੋਜਨਾਬੰਦ ਤਰੀਕੇ ਨਾਲ (1/5) 👇🏼
ਚੰਡੀਗੜ੍ਹ ਦੇ ਐਸ ਐਸ ਪੀ ਬੁੱਚੜ ਸੁਮੇਧ ਸੈਣੀ ਦੀ ਕਾਰ ਉਡਾ ਦਿੱਤੀ ਜਿਸ ਵਿੱਚ ਉਸ ਦਾ ਡਰਾਇਵਰ ਅਤੇ ਬਾਡੀਗਾਰਡ ਮਾਰੇ ਗਏ ਪਰ ਉਹ ਬਚ ਤਾਂ ਗਿਆ ਪਰ ਸਖਤ ਜ਼ਖਮੀ ਹੋ ਗਿਆ,
ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਜਦੋਂ ਉਹ ਬੁੱਚੜ ਪੀ.ਜੀ.ਆਈ ਵਿੱਚ ਦਾਖਲ ਸੀ ਤਾਂ ਸਰਕਾਰੀ ਸ਼ਹਿ ਪ੍ਰਾਪਤ ਨਿਹੰਗ ਬਾਣੇ ਅੰਦਰ ਲੁਕਿਆ ਲੁਟੇਰਾ ਧੀਆਂ ਭੈਣਾਂ ਦੀਆਂ ਇਜ਼ਤਾਂ ਨਾਲ 👇🏼
ਖਿਲਵਾੜ ਕਰਨ ਵਾਲਾ ਦੁਸ਼ਟ ਪਾਪੀ ਅਜੀਤ ਪੂਹਲਾ ਉਸ ਦਾ ਹਾਲ ਪੁੱਛਣ ਗਿਆ ਤੇ ਮਿਲਣ ਉਪਰੰਤ ਉਸ ਨੇ ਪੱਤਰਕਾਰਾਂ ਵਿੱਚ ਰੋਹਬ ਮਾਰਦਿਆਂ ਕਿਹਾ ਕਿ ਸੁਮੇਧ ਸੈਣੀ ਉਪਰ ਹੋਏ ਹਮਲੇ ਦਾ ਬਦਲਾ ਲਿਆ ਜਾਵੇਗਾ,
ਫਿਰ ਹੋਣਾ ਕੀ ਸੀ ਇਹ ਪਾਪੀ ਅਜੀਤ ਪੂਹਲਾ ਆਪਣੇ ਹਥਿਆਰਬੰਦ ਗੁੰਡਿਆਂ ਨੂੰ ਨਾਲ ਲੈਕੇ ਰਾਤ ਨੂੰ ਜਾ ਪਹੁੰਚਿਆ ਪਿੰਡ ਜਟਾਣੇ ਦੀ ਜੂਹ ਤੇ 👇🏼
ਜਦੋਂ ਇਸ ਨੇ ਜਾ ਭਾਈ ਬਲਵਿੰਦਰ ਸਿੰਘ ਜੀ ਜਟਾਣਾ ਦੇ ਘਰ ਦਾ ਬੂਹਾ ਖੜਕਾਇਆ ਤਾਂ ਬਸ ਅੰਦਰੋਂ ਖੁੱਲ੍ਹਦੇ ਸਾਰ ਹੀ ਇਹਨਾਂ ਗੁੰਡਿਆਂ ਨੇ ਗੋਲੀਆਂ ਦਾ ਮੀਂਹ ਵਰਸਾ ਦਿੱਤਾ ਜਿਸ ਵਿੱਚ ਭਾਈ ਜਟਾਣਾ ਜੀ ਦੀ ਦਾਦੀ ਬੀਬੀ ਦਵਾਰਕੀ ਕੌਰ ਜੀ ਮਾਸੀ ਜਸਮੇਰ ਕੌਰ ਜੀ ਭੈਣ ਮਨਪ੍ਰੀਤ ਕੌਰ ਜੀ ਅਤੇ ਭਾਣਜਾ ਹਰਸਿਮਰਨਜੀਤ ਸਿੰਘ ਸ਼ਹੀਦੀ ਪਾ ਗਏ 👇🏼
ਤੇ ਕਾਤਲ ਟੋਲਾ ਜਾਣ ਲੱਗਾ ਸਾਰੇ ਘਰ ਨੂੰ ਅੱਗ ਦੇ ਹਵਾਲੇ ਕਰ ਗਿਆ ਜਦੋਂ ਇਹ ਖਬਰ ਭਾਈ ਬਲਵਿੰਦਰ ਸਿੰਘ ਜੀ ਜਟਾਣਾ ਤੱਕ ਪਹੁੰਚੀ ਤਾਂ ਅਗੋਂ ਭਾਈ ਜਟਾਣਾ ਜੀ ਨੇ ਹੱਸ ਕੇ ਕਿਹਾ ਚੱਲੋ ਅਸੀਂ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਕੇ ਕਹਾਂਗੇ ਕਿ ਅਸੀਂ ਵੀ ਤੁਹਾਡੇ ਨਕਸ਼ੇ ਕਦਮਾਂ ਤੇ ਚੱਲੇ ਹਾਂ।
- ਗਗਨ ਦੀਪ ਸਿੰਘ (ਬਾਗੀ ਕਲਮ)
Share this Scrolly Tale with your friends.
A Scrolly Tale is a new way to read Twitter threads with a more visually immersive experience.
Discover more beautiful Scrolly Tales like this.
