Discover and read the best of Twitter Threads about #ਨੋਟ

Most recents (3)

ਮੈ ਸ਼ਹੀਦ ਹੋਊ ਤੂੰ ਖੁਦਖੁਸ਼ੀ ਕਰੇਂਗਾ

ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਪਾਪੀ ਜ਼ਕਰੀਏ ਨੂੰ ਕਿਹਾ ਸੀ ਮੈਂ ਤੈਨੂੰ ਜੁੱਤੀ ਦੀ ਨੋਕ ਤੇ ਨਰਕਾਂ ਨੂੰ ਲੈਕੇ ਜਾਊ ਭਾਈ ਸਾਬ ਦਾ ਖੋਪਰ ਲੱਥਣ ਤੋ ਬਾਦ ਜਕਰੀਏ ਦੇ ਬੰਨ੍ਹ ਪੈ ਗਿਆ 22 ਦਿਨ ਛਿਤਰ ਖਾਂਦਾ ਅਖੀਰ ਨਰਕਾਂ ਨੂੰ ਤੁਰ ਗਿਆ
ਪੁੱਤ ਲਈ ਠਾਣਿਆ ਚ ਧੱਕੇ ਖਾਦਿਆਂ ਮਾਂਵਾਂ ਦੀ ਉਮੀਦ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਇੱਕ ਵਾਰ SSP ਅਜੀਤ ਸਿੰਘ ਸੰਧੂ ਕਿਹਾ

"ਮੈਂ ਸ਼ਹੀਦ ਹੋਊ ਤੂੰ ਖ਼ੁਦਕੁਸ਼ੀ ਕਰੇਂਗਾ"

ਉਸ ਸਾਧ ਬੰਦੇ ਦੇ ਇਹ ਬੋਲ ਅੱਖਰ ਸੱਚ ਸਾਬਤ ਹੋਏ ਭਾਈ ਖਾਲੜਾ ਦੀ ਸ਼ਹਾਦਤ ਹੋਈ ਅਜੇ ਦੋ ਸਾਲ ਵੀ ਪੂਰੇ ਨਹੀਂ ਹੋਏ ਸੀ ਜਦੋਂ 23 ਮਈ 1997 ਨੂੰ ਪਾਪੀ ਸੰਧੂ ਸਵੇਰੇ ਤੜਕੇ ਈ
ਅੰਬਾਲਾ ਚੰਡੀਗੜ੍ਹ ਰੇਲਵੇ ਪਟੜੀ ਤੇ ਡੇਰਾ ਬਸੀ ਕੋਲ ਰੇਲ ਅਗੇ ਛਾਲ ਮਾਰ ਨਰਕਾਂ ਨੂੰ ਤੁਰ ਗਿਆ....

#ਨੋਟ ਕਈ ਦੁਸਟ ਸੰਧੂ ਦੀ ਮੌਤ ਨੂੰ ਸ਼ੱਕ ਮੰਨਦੇ ਆ ਕੇ ਪਾਪੀ ਨੇ ਦਿਖਾਵਾ ਕੀਤਾ ਆਪ ਉਹ ਬਚ ਕੇ ਕਿਸੇ ਬਾਰਲੇ ਮੁਲਕ ਨਿਕਲ ਗਿਆ 2015 ਜਿਉਂਦੇ ਹੋਣ ਕਰਕੇ ਸ਼ਿਕਾਇਤ ਪੱਤਰ ਵੀ ਦਿੱਤਾ ਸੀ ਮਾਨਾਵਾਲੇ (ਅੰਮ੍ਰਿਤਸਰ ) ਅੱਜ ਵੀ ਸੰਧੂ ਦੀ ਕੋਠੀ ਆ
Read 4 tweets
#ਸ਼ਹੀਦ_ਸਰਦਾਰ_ਜਸਵੰਤ_ਸਿੰਘ_ਖਾਲੜਾ
6 ਸਤੰਬਰ ਸ਼ਹੀਦੀ ਦਿਹਾੜਾ ਸਰਦਾਰ ਜਸਵੰਤ ਸਿੰਘ ਖਾਲੜਾ
ਜਿਨ੍ਹਾਂ ਬੁੱਚੜ ਪੁਲੀਸ ਅਫ਼ਸਰਾਂ ਨੇ ਹਕੂਮਤ ਦੇ ਨਸ਼ੇ ਚ ਚੂਰ ਹੋ ਕੇ ਫੀਤੀਆਂ ਤੇ ਮੋਢਿਆ ਦੇ ਸਟਾਰ ਵਧਾਉਣ ਲਈ ਮਜ਼ਲੂਮਾਂ ਤੇ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਤਸ਼ੱਦਦ ਕੀਤਾ ਜੁਝਾਰੂ ਯੋਧਿਆ ਨੂੰ ਸ਼ਹੀਦ ਕੀਤਾ ਲਾਸ਼ਾਂ ਵੀ ਪਰਿਵਾਰਾਂ ਨੂੰ ਵਾਪਸ
ਨਾ ਮੋੜੀਆਂ ਅਣਗਿਣਤ ਹੀ ਮਾਵਾਂ ਦੇ ਪੁੱਤ ਹਰੀਕੇ ਦਰਿਆ ਦੀਆਂ ਮੱਛੀਆ ਤੇ ਤਰਸ ਕਰਦਿਆਂ ਏ ਕਹਿ ਰੋੜ ਦਿੱਤੇ
#ਮੱਛੀਆਂ_ਭੁੱਖੀਆਂ ਜੋੜੇ ਕੌਮੀ ਹੀਰਿਆਂ ਨੂੰ ਢਿੱਡ ਪਾੜ ਚ ਪੱਥਰ ਬੰਨ੍ਹ ਕੇ ਬਿਆਸ ਚ ਵਗਾਹ ਮਾਰਦੇ ਐਹੋ ਜਹੇ ਬੁਚੜ ਵੀ ਮਝੈਲ ਯੋਧੇ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਕਰਨੀਨਾਮੇ ਨੂੰ ਦੇਖ ਕੰਭ ਉੱਠ ਸੀ ਉਨ੍ਹਾਂ ਨੂੰ ਆਪਣੀ ਮੌਤ ਸਿਰ ਤੇ ਘੂਕਦੀ
ਦਿਸਦੀ ਸੀ ਸਰਦਾਰ ਜੀ ਨੇ 25 ਹਜ਼ਾਰ+ ਲਾਵਾਰਸ ਲਾਸ਼ਾ ਦਾ ਡਾਟਾ ਤਿਆਰ ਕਰ ਲਿਆ ਸੀ ਜਿਸ ਕਰਕੇ ਬੁਚੜਾਂ ਨੇ ਸਰਦਾਰ ਜੀ ਨੂੰ ਸ਼ਹੀਦ ਕਰਨ ਦਾ ਪੂਰਾ ਮਨ ਬਣਾ ਲਿਆ
6 ਸਤੰਬਰ 1995 ਦਾ ਦਿਨ ਆਮ ਵਾਂਗ ਹੀ ਚੜਿਆ ਸਰਦਾਰ ਜੀ ਨੇ ਰੋਜ਼ ਵਾਗ ਬੱਚਿਆਂ ਨੂੰ ਸਕੂਲ ਭੇਜਣ ਲਈ ਘਰਵਾਲੀ ਨਾਲ ਮਿਲ ਕੇ ਤਿਆਰ ਕਰਵਾਇਆ ਸਕੂਲ ਤੋਰੇ ਬਾਅਦ ਚ ਬੀਬੀ ਪਰਮਜੀਤ ਕੌਰ ਵੀ ਡਿਊਟੀ
Read 10 tweets
#28_ਅਗਸਤ
#ਪਹਿਲਾ_ਪ੍ਰਕਾਸ਼_ਪੁਰਬ
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ

ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੰਨੀ #ਧੁਰ_ਕੀ_ਬਾਣੀ ਉਚਾਰਨ ਕਰਦੇ ਉਹ ਇੱਕ #ਪੋਥੀ ਚ ਲਿਖ ਲੈਂਦੇ ਇਹ ਪੋਥੀ ਉਦਾਸੀਆਂ ਸਮੇਂ ਵੀ ਸਤਿਗੁਰਾਂ ਨੇ ਕੋਲ ਰੱਖੀ ਉਦਾਸੀਆਂ ਸਮੇਂ ਹੀ #ਭਗਤ_ਬਾਣੀ ਵੀ ਇਕੱਠੀ ਕੀਤੀ Image
ਜਦੋ ਪਹਿਲੇ ਪਾਤਸ਼ਾਹ ਨੇ ਗੁਰਤਾ ਗੱਦੀ ਦੂਸਰੇ ਪਾਤਸ਼ਾਹ ਨੂੰ ਸੌਂਪੀ ਤਾਂ ਉਹ ਬਾਣੀ ਦੀ ਪੋਥੀ ਵੀ ਨਾਲ ਦਿੱਤੀ ਦੂਜੇ ਪਾਤਸ਼ਾਹ ਨੇ ਆਪਣੀ ਬਾਣੀ ਨਾਲ ਅੰਕਤ ਕੀਤੀ ਤੇ ਤੀਜੇ ਪਾਤਸ਼ਾਹ ਨੂੰ ਗੱਦੀ ਬਖਸੀ ਨਾਲ ਹੀ ਪੋਥੀ ਵੀ ਸੋੰਪੀ ਏਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਬਾਣੀ ਉਚਾਰਨ ਕਰਦੇ ਉਹ ਵੀ ਲਿਖਦੇ ਰਹੇ
ਇਹ ਸਾਰੀ ਬਾਣੀ ਗੋਇੰਦਵਾਲ ਸਾਹਿਬ ਪੋਥੀਆ ਚ ਇਕੱਤਰ ਹੋਈ
ਸ੍ਰੀ ਹਰਿਮੰਦਰ ਸਾਹਿਬ ਦੀ ਸੰਪੂਰਨਤਾ ਤੋਂ ਬਾਅਦ ਗੁਰੂ ਅਰਜਨ ਦੇਵ ਨੇ ਸਮੇਂ ਤੇ ਹਾਲਾਤਾਂ ਨੂੰ ਧਿਆਨ ਚ ਰੱਖਦਿਆਂ ਸਾਰੀ ਬਾਣੀ ਨੂੰ ਇੱਕ ਥਾਂ ਤੇ ਇਕੱਤਰ ਕਰਨ ਦੀ ਵਿਚਾਰ ਬਣਾਈ ਇਸ ਲਈ ਪਹਿਲਾਂ ਭਾਈ ਗੁਰਦਾਸ ਜੀ ਫਿਰ ਬਾਬਾ ਬੁੱਢਾ ਜੀ ਨੂੰ ਪੋਥੀਆਂ ਲੈਣ ਲਈ ਗੋਇੰਦਵਾਲ ਭੇਜਿਆ
Read 11 tweets

Related hashtags

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3.00/month or $30.00/year) and get exclusive features!

Become Premium

Too expensive? Make a small donation by buying us coffee ($5) or help with server cost ($10)

Donate via Paypal Become our Patreon

Thank you for your support!