Discover and read the best of Twitter Threads about #gurmukhidibeti

Most recents (3)

ਤੂੰ ਤੇ ਮੈਂ ਮਿਲ ਜਾਨੇ ਆ

ਭਾਵੇ ਮੁੱਦਤਾਂ ਤੋਂ ਵਿੱਛੜੇ ਹਾਂ ਖੂਹਾਂ ਵਾਂਗ
ਜਰਦੇ ਹਾਂ ਇੱਕਲਾਪੇ ਪ੍ਰਦੇਸੀ ਤੇ ਬਰੂਹਾਂ ਵਾਂਗ
ਚੀਸ ਵੱਟਾ ਮਾਸ ਤੋਂ ਵੱਖ ਹੋ ਨਹੁੰਆਂ ਵਾਂਗ
ਜਦੋਂ ਲੱਗੇ ਵੰਝਲ਼ੀ ਸਰਾਪ ਜਿਹੀ
ਜਦੋਂ ਲੱਗੇ ਵਸਲ ਪਾਪ ਜਿਹੀ
ਬਿਰਹੋਂ ਦਿਸਦੀ ਮੈਨੂੰ ਆਪ ਜਿਹੀ
ਇਹ ਕਿਹੋ ਜਿਹੇ ਰੰਗ ਮੁਹੱਬਤ ਦੇ
ਹੱਥੀ ਲੱਗੀ ਮਹਿੰਦੀ ਦੀ ਫੱਬਤ ਦੇ
👇🏽
ਜਾਂ ਪੱਗਾਂ ਵਿੱਚ ਸਮੋਈ ਲੱਜ਼ਤ ਦੇ

ਤੂੰ ਤੇ ਮੈਂ ਮਿਲ ਜਾਨੇ ਆ
ਜਦੋਂ ਵੰਝਲ਼ੀ ਸੁਰ ਕੋਈ ਛੇੜੇ
ਸੁਆਣੀ ਬੁਣਤੀਆਂ ਨੂੰ ਉਧੇੜੇ
ਜਦੋ ਅੰਬਰ ਤੇ ਧਰਤੀ ਨੇੜੇ
ਜਦੋਂ ਕੰਨੀ ਪੈਂਦੀ ਪਹਿਲੀ ਕਿਲਕਾਰੀ
ਜਦੋ ਨਜ਼ਰੀਂ ਪੈਂਦੀ ਸੂਰਤ ਪਿਆਰੀ
ਜਦੋਂ ਪੱਛੀਆਂ ਦੇ ਝੁੰਡ ਭਰਦੇ ਉਡਾਰੀ
ਜਿਵੇਂ ਕੋਈ ਕਾਫ਼ੀਆ ਦੀ ਕਿਤਾਬ
ਜਿਵੇਂ ਕੋਈ ਲੌਢੇ ਵੇਲੇ ਦਾ ਖ਼ੁਆਬ
👇🏽
ਜਿਵੇਂ ਕੋਈ ਬਾਲ ਢੂੰਡ ਦਾ ਜਵਾਬ
ਤੂੰ ਤੇ ਮੈਂ ਮਿਲ ਜਾਨੇ ਆ
ਜਦੋਂ ਪਹਿਲੇ ਪਹਿਰ ਦੀ ਵਾਂਗ
ਜਦੋਂ ਛੇੜੇ ਕੋਈ ਭੈਰਵ ਰਾਗ
ਜਦੋਂ ਰੁੱਤ ਬਦਲੇ ਵਿੱਚ ਮਾਘ
ਜਿਵੇਂ ਸ਼ਾਗਿਰਦ ਲੋਚੇ ਉਸਤਾਦਾ ਨੂੰ
ਜਿਵੇਂ ਲੱਗਣ ਬੂਰ ਖ਼ੁਆਬਾਂ ਨੂੰ
ਜਿਵੇਂ ਤੱਕਦਾ ਹਾਲ਼ੀ ਕਮਾਦਾਂ ਨੂੰ
ਵਣਜ ਘਾਟੇ ਦੇ ਹੱਸ ਕੇ ਜ਼ਰ ਲੈਂਦੇ ਆ
ਵਿਛੋੜਾ ਮਲਕੀਅਤ ਮੰਨ ਲੈਂਦੇ ਆ
👇🏽
Read 5 tweets
ਤੁਰ ਪਏ ਨੇ ਕੁਝ ਲੋਕ
ਲੈ ਹੱਥਾਂ ਵਿੱਚ ਮਿਸ਼ਾਲ
ਕਰਨ ਦੂਰ ਸਦੀਵੀਂ ਹਨੇਰਾ
ਹੋਕੇ ਬੇਖੋਫ ਹਕੂਮਤਾਂ ਤੋਂ
ਤੋੜਨ ਹੁਕਮਰਾਨਾ ਦੇ ਗੁਮਾਨ
ਤੁਰ ਪਏ ਨੇ ਕੁਝ ਲੋਕ
ਲੈ ਹੱਥਾਂ ਵਿੱਚ ਮਿਸ਼ਾਲ
👇🏽

#FarmersProtest
ਮਰ ਮਿੱਟਣ ,ਅੜਨ ਜਾਂ ਖੜਨ ਦਾ
ਕੁਝ ਵੱਖਰਾ ਜਿਹਾ ਹੈ ਜੋਸ਼
ਜਿੱਤਣ ਜਾਂ ਸੂਲ਼ੀ ਤੇ ਚੜਨ ਦਾ
ਬੰਦ ਬੰਦ ਕਟਵਾਉਣ ਦਾ
ਵੀਰ ਗਾਥਾਵਾਂ ਗਾਉਣ ਦਾ
ਮਰ ਮਿੱਟਣ ,ਅੜਨ ਜਾਂ ਖੜਨ ਦਾ
ਕੁਝ ਵੱਖਰਾ ਜਿਹਾ ਹੈ ਜੋਸ਼ 👇🏽
ਹਨੇਰਾ ਕਿੰਨਾ ਵੀ ਭਾਵੇ ਬਲਵਾਨ
ਤਿਰਕਾਲ਼ਾ ਨੂੰ ਦਮ ਤੋੜ ਜਾਵੇਗਾ
ਕੋਈ ਹੱਸੇਂਗਾ ਭੋਏ ਦੀ ਮਿੱਟੀ ਮੱਥੇ ਤੇ ਲਾ
ਕੋਈ ਸਵਾਹ ਹੋ ਸਿਵਿਆਂ ਤੋਂ ਮੁਸਕੁਰਾਏਗਾ
ਮਜ਼ਲੂਮ ਦਾ ਤਰਲਾ ਇੰਨਕਲਾਬ ਲੈ ਆਵੇਗਾ
ਹਨੇਰਾ ਕਿੰਨਾ ਵੀ ਭਾਵੇ ਬਲਵਾਨ
ਤਿਰਕਾਲ਼ਾ ਨੂੰ ਦਮ ਤੋੜ ਜਾਵੇਗਾ

#Gurmukhidibeti
Unroll @threadreaderapp
Read 3 tweets
ਰਬੜ ਦੀ ਗੁੱਡੀ

ਰੱਖੀ ਦਿਲਾਂ ਵਿੱਚ ਸਦਾ ਹੀ ਅਮੀਰੀ
ਕਿਉਂਕਿ ਦੇਖੀ ਆ ਗਰੀਬੀ ਬੜੀ ਨਜ਼ਦੀਕ ਤੋਂ
ਕਦੇ ਖਿਡੌਣਿਆਂ ਲਈ ਤਰਸਦੇ ਬੱਚਿਆਂ ਨੂੰ ਪੁੱਛਿਓ ,
ਕਿੰਨੀ ਹੁੰਦੀ ਆ ਹੁਸੀਨ ਅੱਖਾਂ ਝਪਕਣ ਵਾਲੀ ਗੁੱਡੀ

ਮੇਲਿਆਂ ਤੇ ਚਲੇ ਜਾਣਾ , ਬਿਨਾ ਗੱਲੋਂ ਮੁਸਕੁਰਾਣਾ
ਬੁੜੀ ਦਾ ਝਾਟਾ , ਬੇਰਾਂ ਵਾਲੀ ਉਹ ਮਾਈ
👇🏽
ਕਦੇ ਤੁਰਨ ਲਈ ਤਰਸਦੇ ਅਪਾਹਜਾਂ ਨੂੰ ਪੁੱਛਿਓ ,
ਕਿੱਦਾਂ ਚੜਦਾ ਏ ਜੋਸ਼ ਪਾਉਣ ਵੇਲੇ ਲੁੱਡੀ

ਦਿਲ ਹਾਲੇ ਵੀ ਮਲੂਕ ਭਾਵੇ ਕੋਈ ਵੀ ਸਲੂਕ
ਗਲਤੀਆਂ ਕੱਢਣ ਵਾਲੇ ਵੱਡੇ ਬਣ ਜਾਂਦੇ
ਕਦੇ ਹਲੀਮੀ ਵਿੱਚ ਝੁਕੇ ਹੋਏ ਸਿਰਾਂ ਤੋਂ ਪੁੱਛਿਓ ,
ਉੱਨਾਂ ਕੀ ਕੀਤਾ ਏ ਮਹਿਸੂਸ ਜਦੋਂ ਜਦੋਂ ਖਿੱਲੀ ਉੱਡੀ

👇🏽
ਹਰ ਪਾਸੇ ਜ਼ਸ਼ਨੋ ਜਲਾਲ ਮੇਰਾ ਇੱਕੋ ਏ ਮਲਾਲ
ਕਦੇ ਰੱਖੱੜੀ ਦੀ ਤੰਦ , ਕਦੇ ਸੇਹਰਿਆਂ ਦੇ ਗੁਮਾਨ
ਖੂੰਜੇ ਵਿੱਚ ਚੁੱਪ ਚਾਪ ਖੜੀ ਬਾਲੜੀ ਨੂੰ ਪੁੱਛਿਓ ,
ਕੀ ਦਿੱਤਾ ਰੱਬ ਨੇ ਜਵਾਬ ਜਦੋਂ ਸੀ ਝੋਲੀ ਅੱਡੀ

#Gurmukhidibeti
ਮੈਂ ਤੇ ਮੇਰੀ ਕਲਮ
Read 4 tweets

Related hashtags

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3.00/month or $30.00/year) and get exclusive features!

Become Premium

Too expensive? Make a small donation by buying us coffee ($5) or help with server cost ($10)

Donate via Paypal Become our Patreon

Thank you for your support!