ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਇਹ ਮੁੱਢਲਾ ਸਿਧਾਂਤ ਅਤੇ ਸੰਦੇਸ਼ ਹੈ ਕਿ “ ਕਿਰਤ ਕਰੋ , ਨਾਮ ਜਪੋ , ਵੰਡ ਛਕੋ ” ਇਸ ਨੂੰ ਸਮਰੱਥ ਗੁਰੂ ਸਾਹਿਬਾਨਾਂ ਨੇ ਸਾਡੇ ਵਾਸਤੇ ਪੂਰਨੇ ਪਾਉਣ ਲਈ ਆਪ ਵੀ ਨਿਭਾਇਆ ਤੇ ਆਪ ਕਰਕੇ ਵਿਖਾਇਆ । ਬਹੁਤ ਸਾਰੇ ਭਜਨ ਬੰਦਗੀ ਵਾਲੇ ਮਹਾਂਪੁਰਖਾਂ ਨੇ ਸਿਮਰਨ ਦੇ ਨਾਲ - ਨਾਲ ਕਿਰਤ ਨੂੰ ਵੀ ਅਪਣਾਈ ਰੱਖਿਆ । ੧/੫
ਇਸੇ ਤਰ੍ਹਾਂ ਹੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਜੀ ਦਾ ਅੱਖੀਂ ਵੇਖਿਆ ਜੀਵਨ ਹੈ । ਉਹ ਖੇਤੀ ਕਰਦਿਆਂ ਆਮ ਹਾਲੀਆਂ ਦੇ ਹਲ ਜੋੜਨ ਸਮੇਂ ਤੱਕ ਅੱਧੋਂ ਵੱਧ ਕੰਮ ਮੁਕਾ ਚੁੱਕੇ ਹੁੰਦੇ ਸਨ । ਉਹ ਬਹੁਤ ਰਾਤ ਲੈ ਰਹਿੰਦਿਆਂ ਉਠਦੇ , ਨਿੱਤਨੇਮ ਕਰਦੇ , ਸਿਮਰਨ ਕਰਦਿਆਂ ਬਲਦਾਂ ਦੀ ਜੋਗ ਲੈ ਕੇ ਹਲ ਵਾਹੁਣ ਲਈ ਖੇਤ ਚਲੇ ਜਾਂਦੇ । …/੪
ਇਥੇ ਇਹ ਵੀ ਦੱਸਣਾ ਵਾਜਿਬ ਹੋਵੇਗਾ ਕਿ ਉਹ ਹਲ ਦੀ ਪੰਜਾਲੀ ਵਿੱਚ ਜੁੜਣ ਵਾਲੇ ਬਲਦਾਂ ਦਾ ਬਹੁਤ ਧਿਆਨ ਰੱਖਦੇ ਸਨ । ਉਨ੍ਹਾਂ ਨੂੰ ਰੱਜਵੀਂ ਖੁਰਾਕ ਦੇਣੀ ਉਨ੍ਹਾਂ ਦੀ ਧੁੱਪ - ਛਾਂ ਆਦਿਕ ਦਾ ਹਰ ਤਰ੍ਹਾਂ ਖਿਆਲ ਰੱਖਣਾ । ਇਹੀ ਕਾਰਨ ਸੀ ਕਿ ਕਈ ਵਾਰ ਇਹ ਬਲਦਾਂ ਦੀ ਜੋੜੀ ਸੰਤਾਂ ਨੂੰ ਵੇਖਦਿਆਂ ਹੀ ਖੁਸ਼ੀ ਨਾਲ ਫੁਕਾਰੇ ਮਾਰਦੀ ਜਾਂ …/੩
ਸਿਰ ਹਿਲਾ ਕੇ ਅਹਿਸਾਸ ਕਰਵਾਉਂਦੀ ਕਿ ਅਸੀਂ ਵੀ ਤੇਰੀ ਕਿਰਤ ਨਾਲ ਸਾਂਝੀਵਾਲ ਹਾਂ , ਜਦੋਂ ਹਲ ਜੋੜਦੇ ਤਾਂ ਉਨ੍ਹਾਂ ਦਾ ਇੱਕ ਹੱਥ ਹਲ ਦੇ ਮੁੰਨੇ ਉਪਰ ਹੁੰਦਾ ਅਤੇ ਦੂਜੇ ਹੱਥ ਵਿੱਚ ਪਰਾਣੀ ਫੜ੍ਹੀ ਹੁੰਦੀ । ਪਰ ਇਸ ਪਰਾਣੀ ਨਾਲ ਕਦੇ ਵੀ ਉਹ ਬਲਦਾਂ ਨੂੰ ਨਹੀਂ ਮਾਰਦੇ ਸਨ , ਬਲਕਿ ਕੇਵਲ ਹਲ਼ ਚੱਲਦਿਆਂ ਹਲ਼ ਵਿੱਚ ਫਸਣ ਵਾਲੇ …/੨
ਘਾਹ - ਫੂਸ ਨੂੰ ਹੀ ਦੂਰ ਕਰਦੇ ਸਨ ਅਤੇ ਆਮ ਹਾਲ਼ੀਆਂ ਨੇ ਉੱਚੀਆਂ ਹੇਕਾਂ ਵਿੱਚ ‘ਵਾਜ਼ਾਂ ਲਾਉਣੀਆਂ ਜਾਂ ਬਲਦਾਂ ਨੂੰ ਤੇਜ਼ ਚਲਾਉਣ ਲਈ ਉੱਚੀ-ਉੱਚੀ ਗਾਲ਼ਾਂ ਵੀ ਦੇਣੀਆਂ ਇਸ ਸਭ ਕੁੱਝ ਤੋਂ ਉਲਟ ਸੰਤ ਜੀ ਪ੍ਰਭੂ ਰੰਗ ਵਿੱਚ ਹਲ਼ ਵੀ ਵਾਹੁੰਦੇ ਅਤੇ ਆਪਣੀ ਰਸਨਾ ਨਾਲ਼ ਜਪੁਜੀ ਸਾਹਿਬ ਜੀ ਦੇ ਪਾਠ ਕਰਿਆ ਕਰਦੇ । …/੧
ੑ(ਕਿਤਾਬ > ਸੁਹਿਰਦ ਸੰਤ ਖਾਲਸਾ )

• • •

Missing some Tweet in this thread? You can try to force a refresh
 

Keep Current with ֆɨռɢɦ ӄɦʊֆɦ

ֆɨռɢɦ ӄɦʊֆɦ Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @TheBambSingh

28 Nov
ਬਾਲ ਠਾਕਰੇ (ਸ਼ਿਵ ਸੈਨਾ ਦੇ ਸੰਸਥਾਪਕ ਅਤੇ ਨੇਤਾ) ਨੂੰ ਡਰਾਉਣ ਅਤੇ ਸਦਮਾ ਦੇਣ ਲਈ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲ਼ੀਆਂ ਨੇ ਮਹਾਰਾਸ਼ਟਰ ਰਾਜ ਦੇ ਇੱਕ ਵਿਆਪਕ ਦੌਰੇ ਨਾਲ ਸ਼ਿਵ ਸੈਨਾ ਦੀ ਚੁਣੌਤੀ ਦਾ ਜਵਾਬ ਦੇਣ ਦੀ ਯੋਜਨਾ ਬਣਾਈ। ਸੈਂਕੜੇ ਅਤੇ ਹਜ਼ਾਰਾਂ ਦੀ ਗਿਣਤੀ ਵਾਲ਼ੀ ਸ਼ਿਵ ਸੈਨਾ ਕਿਧਰੇ ਨਜ਼ਰ ਨਹੀਂ ਆ ਰਹੀ ਸੀ। (1/3)
ਸੰਤ ਜੀ ਦਾ ਕਾਫਲਾ ਪੰਜਾਬ ਤੋਂ ਸ਼ੁਰੂ ਹੋਇਆ, ਅਤੇ ਸਿਰਫ ਕੁਝ ਦਰਜਨ ਦੀ ਗਿਣਤੀ ਵਿੱਚ, ਪਰ ਬਹੁਤ ਸਾਰੇ ਹੋਰ ਸਿੱਖ ਟਰੱਕਾਂ ਅਤੇ ਮੋਟਰਸਾਈਕਲ ਸਵਾਰ ਇਸ ਕਾਫ਼ਲੇ ਵਿੱਚ ਸ਼ਾਮਲ ਹੋ ਗਏ ਕਿਉਂਕਿ "ਸੰਤਾਂ ਦੀ ਪ੍ਰਸਿਧੀ" ਦੇਸ਼ ਵਿੱਚ ਫੈਲ ਗਈ ਸੀ। ਸੰਤ ਜੀ ਨਾ ਸਿਰਫ ਬੰਬੇ ਵਿੱਚ ਦਾਖਲ ਹੋਏ, ਪਰ ਦੌਰੇ ਦਾ ਅੰਤ ਦਾਦਰ ਦੇ ਇਲਾਕੇ ਵਿੱਚ ਸੀ, (1/2)
ਜਦੋਂ ਸੰਤ ਜੀ ਬੰਬੇ ਪਹੁੰਚੇ ਤਾਂ ਹਜ਼ਾਰਾਂ ਸਿੱਖਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ ਜਿਨ੍ਹਾਂ ਨੇ ਬਿਨਾਂ ਕਿਸੇ ਚੁਣੌਤੀ ਦੇ ਦਾਖਲ ਹੋਣ 'ਤੇ ਫੁੱਲਾਂ ਦੀ ਬਰਖਾ ਕੀਤੀ। ਸ਼ਿਵ ਸੈਨਾ ਨੂੰ ਇਸ ਤੋਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਖੁੱਲ੍ਹੀ ਚੁਣੌਤੀ ਨਹੀਂ ਦਿੱਤੀ ਗਈ ਸੀ।
Read 4 tweets
26 Nov
ਸ਼ਹੀਦ ਭਾਈ ਬਚਿੱਤਰ ਸਿੰਘ ਜੀ ਟੀਕਾ ਦਾ ਜਨਮ ਜ਼ਿਲ੍ਹੇ ਅੰਮ੍ਰਿਤਸਰ ਦੇ ਪਿੰਡ ਮਹਿਤਾ ਚ, ਸਰਦਾਰ ਜਗੀਰ ਸਿੰਘ ਜੀ ਰੰਧਾਵਾ ਦੇ ਘਰ, ਮਾਤਾ ਸੁਰਿੰਦਰ ਕੌਰ ਜੀ ਦੀ ਕੁੱਖੋਂ, 20 ਨਵੰਬਰ 1975 ਨੂੰ ਹੋਇਆ। ਜਨਮ ਦੇ ਬਾਅਦ, ਆਪ ਦੇ ਮਾਪੇ ਆਪ ਨੂੰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਚੌਂਕ ਮਹਿਤਾ ਲੈ ਗਏ, ਜਿੱਥੇ ਹੁਕਮਨਾਮੇ ਚੋਂ ਬ ਸ਼ਬਦ ਆਇਆ। (1/18) Image
ਉਸ ਦਿਨ, ਸੰਤ ਕਰਤਾਰ ਸਿੰਘ ਜੀ ਭਿੰਡਰਾਵਾਲੇ ਵੀਂ ਉਸੇ ਗੁਰਦੁਆਰੇ ਸਨ ਅਤੇ ਉਹਨਾਂ ਆਖਿਆ ਕਿ - " ਅਸੀਂ ਇਸ ਭੁਜੰਗੀ ਦਾ ਨਾਮ ਹਾਥੀ ਨਾਲ ਲੜਨ ਵਾਲੇ ਉਸ ਯੋਧੇ ਦੇ ਨਾਮ ਤੇ ਭਾਈ ਬਚਿੱਤਰ ਸਿੰਘ ਰੱਖਦੇ ਹਾਂ। ਇਹ ਇੱਕ ਬਹੁਤ ਹੀ ਉੱਚ ਆਤਮਾ ਵਾਲਾ ਸਿੰਘ ਹੋਵੇਗਾ।" ਭਾਈ ਸਾਹਿਬ ਨੇ 8ਵੀਂ ਕਲਾਸ ਤੱਕ ਦੀ ਪੜ੍ਹਾਈ ਚੌਂਕ ਮਹਿਤਾ ਦੇ (2)
ਦਸਮੇਸ਼ ਪਬਲਿਕ ਸਕੂਲ ਤੋਂ ਕੀਤੀ ਅਤੇ ਫਿਰ 10ਵੀਂ ਕਲਾਸ ਤੱਕ ਦੀ ਪੜ੍ਹਾਈ ਮਹਿਤਾ ਨੰਗਲ ਦੇ ਇਕ ਹਾਈ ਸਕੂਲ ਤੋਂ ਕੀਤੀ।

11 ਸਾਲ ਦੀ ਉਮਰ ਵਿਚ, ਭਾਈ ਸਾਹਿਬ ਨੇ ਚੌਂਕ ਮਹਿਤਾ ਵਿਖੇ ਪੰਜ ਪਿਆਰਿਆਂ ਕੋਲੋ ਅੰਮ੍ਰਿਤਪਾਨ ਕੀਤਾ। ਇੱਥੋਂ ਹੀ, ਭਾਈ ਸਾਹਿਬ ਨੇ ਭਾਈ ਪੂਰਨ ਸਿੰਘ ਜੀ ਰਾਗੀ ਤੋਂ ਗੁਰਬਾਣੀ ਸੰਥਿਆਂ ਅਤੇ (3)
Read 18 tweets
15 Nov
ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਦੇ ਮਹੱਲ ਵਿੱਚ ਕੁਝ ਅੰਗਰੇਜ਼ ਮਹਿਮਾਨ ਠਹਿਰੇ ਹੋਏ ਸਨ । ਉਹ ਮਹਿਮਾਨ ਸਵੇਰੇ ਸੌੰ ਕੇ ਉੱਠੇ ਤਾਂ ਅਚਾਨਕ ਉਹਨਾਂ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਉਹਨਾਂ ਨੇ ਮਹਾਰਾਜੇ ਤੱਕ ਪਹੁੰਚ ਕੀਤੀ ਕਿ ਇਹ ਰਾਜ ਮਹੱਲ ਵਿੱਚ ਗੋਲੀਆਂ ਕਿਉੰ ਚੱਲ ਰਹੀਆਂ ਹਨ ?
(1/4) 👇🏻
ਜਦ ਮਹਾਰਾਜੇ ਨੇ ਦੇਖਿਆਂ ਤਾਂ ਕੁਝ ਘੋੜਿਆਂ ਤੇ ਸਵਾਰ ਨਿਹੰਗ ਸਿੰਘ ਗੋਲੀਆਂ ਚਲਾ ਰਹੇ ਸਨ ਅਤੇ ਉਹਨਾਂ ਨੇ ਗੋਲੀਆਂ ਮਾਰ ਕੇ ਮਹੱਲ ਦਾ ਜੰਗਲਾ ਤੋੜ ਦਿੱਤਾ ਸੀ ।
ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਦੇਖ ਕੇ ਖੁਸ਼ ਹੋ ਗਏ ਅਤੇ ਅੰਗਰੇਜ਼ਾਂ ਨੂੰ ਦੱਸਿਆ ਕੇ ਇਹ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਹਨ ।
(2/4)
ਇਹ ਪੁੱਛੇ ਜਾਣ ਤੇ ਕਿ ਇਹ ਇੱਥੇ ਕਿਉੰ ਆਏ ਅਤੇ ਗੋਲੀਆਂ ਕਿਉੰ ਚਲਾ ਰਹੇ ਹਨ ? ਤਾਂ ਮਹਾਰਾਜੇ ਨੇ ਜਵਾਬ ਦਿੱਤਾ ਕਿ ਇਹ ਸਿੰਘ ਅੰਮਿ੍ਤਸਰ ਸਾਹਿਬ ਤੋੰ ਆਏ ਹਨ ਅਤੇ ਸਾਲ ਵਿੱਚ ਕਈ ਵਾਰ ਆ ਕੇ ਇਸ ਤਰਾਂ ਹੀ ਗੋਲੀਆਂ ਚਲਾਉੰਦੇ ਹਨ। ਮੈਨੂੰ ਇਹ ਯਾਦ ਕਰਵਾਉਣ ਲਈ ਕਿ ਇਹ ਰਾਜ ਮੇਰੀ ਕੋਈ ਨਿੱਜ਼ੀ ਜਾਇਦਾਦ ਨਹੀੰ ਬਲਕਿ ਖਾਲਸਾ ਪੰਥ ਦੀ ਵਸੀਅਤ ਹੈ । (3/4)
Read 4 tweets
13 Nov
ਯਾਦਾਂ ਸ਼ੇਰ-ਏ-ਪੰਜਾਬ ਦੀਆਂ

ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਤੇ ਸਾਰਿਆਂ ਨੂੰ ਮੁਬਾਰਕਾਂ
(ਤਸਵੀਰਾਂ’ਚ ਮਹਾਰਾਜੇ ਦੀਆਂ ਨਿਸ਼ਾਨੀਆਂ)

ਥਰੈਡ ਤਸਵੀਰਾਂ ਸਹਿਤ (੧/੫)👇🏻 ImageImageImageImage
ਯਾਦਾਂ ਸ਼ੇਰ-ਏ-ਪੰਜਾਬ ਦੀਆਂ

ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਤੇ ਸਾਰਿਆਂ ਨੂੰ ਮੁਬਾਰਕਾਂ
(ਤਸਵੀਰਾਂ’ਚ ਮਹਾਰਾਜੇ ਦੀਆਂ ਨਿਸ਼ਾਨੀਆਂ) (੨) ImageImageImageImage
ਯਾਦਾਂ ਸ਼ੇਰ-ਏ-ਪੰਜਾਬ ਦੀਆਂ

ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਤੇ ਸਾਰਿਆਂ ਨੂੰ ਮੁਬਾਰਕਾਂ
(ਤਸਵੀਰਾਂ’ਚ ਮਹਾਰਾਜੇ ਦੀਆਂ ਨਿਸ਼ਾਨੀਆਂ) (੩) ImageImageImageImage
Read 5 tweets
5 Nov
ਸਿੱਖਾਂ ਦੇ ਕਤਲੇਆਮ ਬਦਲੇ ਇਸ ਨੂੰ ਅਕਤੂਬਰ 1980 ਵਿੱਚ #ਬਹਾਦਰੀ_ਦਾ_ਮੈਡਲ ਦਿੱਤਾ !
13 ਅਪ੍ਰੈਲ 1978 ਦੇ ਅੰਮ੍ਰਿਤਸਰ ਵਿੱਚ ਨਿਰੰਕਾਰੀਆਂ ਵੱਲੋਂ 13 ਸਿੱਖਾਂ ਦਾ ਕਤਲੇਆਮ ਕੀਤੇ ਜਾਣ ਦੇ ਖ਼ਿਲਾਫ਼ ਜਲੂਸ ਹੋਰ ਜਗ੍ਹਾ ਤੋਂ ਇਲਾਵਾ ਦਿੱਲੀ ਵਿੱਚ ਵੀ ਨਿਕਲੇ। (1/7)

#ਸਿੱਖਨਸਲਕੁਸ਼ੀ੧੯੮੪
5 ਨਵੰਬਰ 1978 ਨੂੰ ਦਿੱਲੀ ਵਿੱਚ ਨਿਕਲੇ ਜਲੂਸ ’ਤੇ ਕਿਰਨ ਬੇਦੀ ਦੀ ਅਗਵਾਈ ਹੇਠ ਦਿੱਲੀ ਪੁਲੀਸ ਨੇ ਹੰਝੂ-ਗੈਸ ਅਤੇ ਗੋਲੀਆਂ ਚਲਾਈਆਂ। ਕਿਰਨ ਬੇਦੀ ਖ਼ੁਦ ਲਾਠੀਆਂ ਨਾਲ ਮੁਜ਼ਾਹਰਾ ਕਰਦੇ ਨਿਹੱਥੇ ਸਿੱਖਾਂ ਨੂੰ ਕੁੱਟਦੀ ਰਹੀ। ../6
ਪੁਲੀਸ ਨੇ ਗੋਲੀਆਂ ਚਲਾ ਕੇ ਸ਼੍ਰੋਮਣੀ ਅਕਾਲੀ ਦਿੱਲੀ ਦੇ ਪ੍ਰਧਾਨ ਸ. ਅਵਤਾਰ ਸਿੰਘ ਕੋਹਲੀ ਤੇ ਦੋ ਹੋਰ ਸਿੱਖ ਭਾਈ ਮਨਿੰਦਰ ਸਿੰਘ ਅਤੇ ਭਾਈ ਗੋਬਿੰਦ ਸਿੰਘ ਨੂੰ #ਮਾਰ ਦਿੱਤਾ।
ਏਥੇ ਹੀ #ਬਸ ਨਹੀਂ, ਦਿੱਲੀ ਪੁਲੀਸ ਨੇ ਸ਼ਾਮ ਨੂੰ ਬੰਗਲਾ ਸਾਹਿਬ, ਰਕਾਬ ਗੰਜ ਆਦਿ ਗੁਰਦਵਾਰੇ ਸੀਲ ਵੀ ਕਰ ਦਿੱਤੇ। ../5
Read 7 tweets
4 Nov
ਜਗਤਾਰ ਸਿੰਘ ਜੱਗੀ ਜੌਹਲ ਨੂੰ ਅਜ ਹਿੰਦੂਤਾਨੀ ਜੇਲ੍ਹ ਅੰਦਰ ਚਾਰ ਸਾਲ ਪੂਰੇ ਹੋ ਗਏ ਹਨ ਪੁਲਿਸ ਕੋਲ ਨਾ ਕੋਈ ਗਵਾਹ ਤੇ ਨਾ ਕੋਈ ਸਬੂਤ ਸੀ ਸਿਰਫ UAPA ਨੂੰ ਢਾਲ ਬਣਾ ਕੇ ਉਸ ਦੀ ਜਿੰਦਗੀ ਜੇਲ੍ਹਾਂ ਅੰਦਰ ਰੋਲ ਛੱਡੀ ਹੈ ।

#FreeJaggiNow #NeverForget1984 (1/13) Image
ਜਾਣੋ: ਭਾਈ ਜਗਤਾਰ ਸਿੰਘ ਜੱਗੀ ਜੌਹਲ ਕੌਣ ਹੈ ਅਤੇ ਉਸਦਾ ਪੰਥ ਦੀ ਸੇਵਾ ਵਿੱਚ ਕਿੰਨਾਂ ਵੱਡਾ ਯੋਗਦਾਨ ਹੈ।

ਜਗਤਾਰ ਸਿੰਘ ਉਰਫ ਜੱਗੀ ਜੌਹਲ ਦਾ ਜਨਮ ਇੰਗਲੈਂਡ ਵਿੱਚ ਇਕ ਚੰਗੇ ਪਰਿਵਾਰ ਵਿੱਚ ਹੋਇਆ, ਉਥੇ ਦੇ ਜੰਮਪਲ ਹੋਣ ਦੇ ਬਾਵਜੂਦ ਉਹ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਨਾਲ ਬਚਪਨ ਤੋਂ ਹੀ ਜੁੜਿਆ ਸੀ।

#FreeJaggiNow #NeverForget1984 /12
ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਉਸ ਦਾ ਝੁਕਾਅ 1984 ਅਤੇ ਉਸ ਤੋਂ ਬਾਅਦ ਦੀਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਵਾਰੇ ਜਾਣਕਾਰੀ ਇਕੱਠੀ ਕਰਨ ਵੱਲ ਹੋ ਗਿਆ।

ਉਸ ਨੇ ਲੰਮਾ ਸਮਾਂ ਬੜੀ ਮਿਹਨਤ ਨਾਲ 1984 ਅਤੇ ਸਿੱਖ ਸ਼ੰਘਰਸ਼ ਨਾਲ ਸਬੰਧਿਤ ਸ਼ਹੀਦਾਂ ਬਾਰੇ ਜਾਣਕਾਰੀ ਤਸਵੀਰਾਂ ਅਤੇ ਵੀਡੀਓਜ ਆਦਿ ਇਕੱਤਰ ਕੀਤੀਆਂ।

#FreeJaggiNow /11
Read 13 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Too expensive? Make a small donation by buying us coffee ($5) or help with server cost ($10)

Donate via Paypal

Thank you for your support!

Follow Us on Twitter!

:(