thread
ਹੇਰਾਂ ਵਾਲੇ ਦੀਪਿਆ, ਤੈਥੋਂ ਬਲਿਹਾਰੇ
ਖੇਡ ਮੌਤ ਨਾਲ ਕਰ ਗਿਆ, ਜੋ ਕੰਮ ਨਿਆਰੇ।

ਭਾਈ ਗੁਰਦੀਪ ਸਿੰਘ ਦਾ ਜਨਮ ਜਿਲ੍ਹਾ ਜਲੰਧਰ ਦੇ ਪਿੰਡ ਹੇਰਾਂ, ਤਹਿਸੀ ਨਕੋਦਰ ਵਿਖੇ ਸ੍ਰ. ਸੁਰਜੀਤ ਸਿੰਘ ਦੇ ਘਰੇ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਹੋਇਆ। ਭਾਈ ਦੀਪੇ ਦੇ ਦੋ ਭਰਾ ਸ੍ਰ. ਜੰਗ ਬਹਾਦਰ ਸਿੰਘ ਅਤੇ ਸ੍ਰ. ਅਮ੍ਰਿਤਪਾਲ ਸਿੰਘ ਹਨ ਅਤੇ ਇਕ ਭੈਣ ਹੈ।
ਪਿੰਡ ਹੇਰਾਂ ਜਲੰਧਰ ਤੋਂ ਕਰੀਬ ਅਠਾਰਾਂ ਕਿਲੋਮੀਟਰ ਦੂਰ ਹੈ। ਮੁੱਢਲੀ ਪੜਾਈ ਦੀਪੇ ਨੇ ਆਪਣੇ ਹੀ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਹਾਈ ਸਕੂਲ ਵਿੱਚ ਦਾਖਲਾ ਲੈ ਲਿਆ। ਇਸ ਸਮੇਂ ਕਿਸੇ ਨੂੰ ਖਿਆਲ ਨਹੀਂ ਸੀ ਕਿ ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਹੀ ਬਚਪਨ ਵਿੱਚ ਸ਼ਰਾਰਤੀ ਕਿਸਮ ਦਾ ਦੀਪਾ /2
ਧਾਰਮਿਕ ਵਿਚਾਰਾਂ ਦਾ ਧਾਰਨੀ ਬਣ ਕੇ ਕੌਮ ਦੀ ਵੱਡਮੁਲੀ ਸੇਵਾ ਕਰੇਗਾ, ਬਲਕਿ ਗੁਰੂ ਦਾ ਦੀਪ ਬਣ ਕੇ ਜਲੰਧਰ ਜਿਲ੍ਹੇ ਵਿੱਚ ਅਜਿਹਾ ਚਾਨਣ ਕਰੇਗਾ ਕਿ ਆਉਣ ਵਾਲੀਆਂ ਪੀੜ੍ਹੀਆਂ ਜਿੱਥੇ ਦੀਪੇ ਤੇ ਮਾਣ ਕਰਨਗੀਆਂ ਉੱਥੇ ਹੇਰਾਂ ਪਿੰਡ ਵੀ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੋ ਜਾਵੇਗਾ। /3
ਜੂਨ 1984 ਦੇ ਖੂਨੀ ਘੱਲੂਘਾਰੇ ਨਾਲ ਸਿੱਖ ਮਾਨਸਿਕਤਾ ਬੁਰੀ ਤਰਾਂ ਜ਼ਖਮੀਂ ਹੋ ਚੁੱਕੀ ਸੀ। ਦੀਪਾ ਵੀ ਇਸ ਪੀੜ੍ਹ ਨੂੰ ਬਹੁਤ ਗਹਿਰਾਈ ਨਾਲ ਮਹਿਸੂਸ ਕਰ ਰਿਹਾ ਸੀ, ਉਹ ਧੁਰ ਅੰਦਰ ਤੱਕ ਹਲੂਣਿਆ ਗਿਆ। ਉਸ ਨੇ ਸੋਚਿਆ ਕਿ ਭਾਰਤ ਦੇ ਹਾਕਮਾਂ ਨੂੰ ਨੇਸਤੋ ਨਬੂਦ ਕਰ ਦਿਆਂ। ਪੰਥ ਦੇ ਦੁਸ਼ਮਣ ਲੋਕਾਂ ਦਾ ਪੂਰੀ ਤਰਾਂ ਨਾਲ ਖਾਤਮਾ ਕਰਨ ਲਈ ਸੋਚਦਾ ਰਹਿੰਦਾ ਸੀ।/4
04 ਅਗਸਤ 1982 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅਨੰਦਪੁਰ ਸਾਹਿਬ ਦੇ ਮਤੇ ਸਮੇਤ 45 ਮੰਗਾਂ ਤੇ ਅਧਾਰਤ ਧਰਮ ਯੁਧ ਮੋਰਚਾ ਅਰੰਭ ਕੀਤਾ ਸੀ। ਜਿਸ ਵਿੱਚ ਦੋ ਸੌ ਤੋਂ ਵੱਧ ਸਿੱਖ ਸ਼ਹੀਦ ਹੋ ਗਏ ਸਨ। ਇੱਕ ਵਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਭਾਸ਼ਨ ਦੌਰਾਨ /5
ਕੁਰਸੀ ਦੇ ਆਸ਼ਕਾਂ ਨੂੰ ਖਬਰਦਾਰ ਕਰਦਿਆਂ ਕਿਹਾ ਸੀ ਕਿ " ਅਨੰਦਪੁਰ ਸਾਹਿਬ ਦੇ ਮਤੇ ਦੀ ਪੂਰਤੀ ਤੋਂ ਇੱਕ ਇੰਚ ਵੀ ਘੱਟ ਅਗਰ ਕਿਸੇ ਨੇ ਕੇਂਦਰ ਨਾਲ ਸਮਝੌਤਾ ਕੀਤਾ ਤਾਂ ਉਸ ਨੂੰ ਗੱਡੀ ਚਾੜਨ ਵਿੱਚ ਸਿੰਘੋ ਢਿੱਲ ਨਾ ਕਰਿਉ ਪੁੰਨ ਬਹੁਤ ਲੱਗੇਗਾ "। ਇਹੀ ਸ਼ਰਤ ਸੰਤਾਂ ਨੇ ਮੋਰਚੇ ਦੀ ਅਰੰਭਤਾ ਵੇਲੇ ਰੱਖੀ ਸੀ ਕਿ ਅਗਰ ਇਕੱਠੇ ਹੋ ਕੇ ਮੋਰਚਾ ਲਾਉਣਾ ਹੈ /6
ਤਾਂ ਜੂਸ ਦਾ ਗਿਲਾਸ ਮੂੰਹ ਨੂੰ ਲਗਾ ਕੇ ਜਿਵੇਂ ਫਤਿਹ ਸਿੰਘ ਨੇ ਮਰਨ ਵਰਤ ਤੋੜ ਲਿਆ ਸੀ ਇਸ ਵਾਰ ਤੁਸੀਂ ਅਜਿਹਾ ਨਹੀਂ ਕਰ ਸਕੋਂਗੇ। ਪਰ ਜਿਹਨਾਂ ਨੂੰ ਪੈਰ ਪੈਰ ਸਿੱਖ ਕੌਮ ਨਾਲ ਧੋਖਾ ਕਰਨ ਦੀ ਆਦਤ ਪੈ ਜਾਵੇ ਉਹ ਕਿੱਥੋਂ ਬਾਜ਼ ਆਉਂਦੇ ਹਨ।

19 ਜੁਲਾਈ 1985 ਨੂੰ ਗਦਾਰ ਏ ਆਜ਼ਮ ਲੋਂਗੋਵਾਲ, ਸੁਰਜੀਤ ਸਿੰਘ ਬਰਨਾਲਾ ਅਤੇ ਬਲਵੰਤੇ ਲੱਡੂ ਨੇ /7
ਰਾਜੀਵ-ਲੌਂਗੋਵਾਲ ਸਮਝੌਤਾ ਕਰਵਾ ਦਿੱਤਾ। ਦਰਬਾਰ ਸਾਹਿਬ ਕੰਪਲੈਕਸ ਵਿੱਚ ਸਿੱਖਾਂ ਦੀਆਂ ਲਾਸ਼ਾਂ ਨੂੰ ਅੱਖੋਂ ਪਰੋਖੇ ਕਰਦਿਆਂ ,ਸਿੱਖ ਬੀਬੀਆਂ ਦੀਆਂ ਕੁਰਲਾਹਟਾਂ ਨੂੰ ਅਣਗੌਲਿਆਂ ਕਰਦਿਆਂ ਠੰਢੇ ਰਸਗੁੱਲਿਆਂ ਦੇ ਭਾਅ ਪੂਰੀ ਕੌਮ ਨੂੰ ਵੇਚ ਕੇ ਰੱਖ ਦਿੱਤਾ। ਇਸ ਰਾਜੀਵ-ਲੌਂਗੋਵਾਲ ਸਮਝੌਤੇ ਨੂੰ ਸਿੱਖ ਜਥੇਬੰਦੀਆਂ ਵਲੋਂ ਪੂਰੀ ਤਰਾਂ ਰੱਦ ਕਰ ਦਿੱਤਾ ਗਿਆ।/8
ਜਦੋਂ ਸਮਝੌਤੇ ਬਆਦ ਲੌੰਗੋਵਾਲ ਦਰਬਾਰ ਸਾਹਿਬ ਆਇਆ ਤਾਂ ਉਸ ਦਾ ਜੰਮ ਕੇ ਵਿਰੋਧ ਕੀਤਾ ਗਿਆ ਸੀ ਉਸ ਵਕਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਦਫਤਰ ਮੂਹਰੇ ਅਸੀਂ ਪੰਦਰਾਂ ਵੀਹ ਸਿੰਘ ਖੜੇ ਹੋ ਇਸ ਦਾ ਰਸਤਾ ਰੋਕ ਰਹੇ ਸੀ ਤਾਂ ਇਸ ਗੱਦਾਰ ਦੇ ਬਾਡੀਗਾਰਡ ਨੇ ਦੋ ਫਾਇਰ ਕਰ ਦਿੱਤੇ ਪਰ ਇਤਫਾਕ ਨਾਲ ਕਿਸੇ ਦੇ ਗੋਲੀ ਨਾ ਲੱਗੀ। :9
ਇਸ ਤੋਂ ਉਪਰੰਤ ਸੌ ਤੋਂ ਵੱਧ ਇਕੱਠੇ ਹੋ ਗਏ ਅਤੇ ਸਾਰੇ ਸਿੰਘਾ ਨੇ ਇਹਨਾਂ ਵਲ ਵਾਹੀਰਾਂ ਘੱਤ ਦਿੱਤੀਆਂ। ਇਟਾਂ ਰੋੜੇ ਜੋ ਕਿਸੇ ਦੇ ਹੱਥ ਆਇਆ ਇਹਨਾਂ ਵਲ ਸੁੱਟਣੇ ਸ਼ੁਰੂ ਕਰ ਦਿੱਤੇ ਅਤੇ ਇਹ ਗੱਦਾਰ ਲੌਂਗੋਵਾਲ ਭੱਜ ਕੇ ਅੰਦਰ ਜਾ ਵੜਿਆ ਅਤੇ ਲੋਹੇ ਦੇ ਗੇਟ ਬੰਦ ਕਰ ਲਏ। ਦੂਜੇ ਹੀ ਦਿਨ ਤੜਕੇ ਦਰਬਾਰ ਸਾਹਿਬ ਚੋਂ ਚਲਿਆ ਗਿਆ ਅਤੇ ਸਮਝੌਤੇ ਦੇ /10
ਪੱਚੀ ਦਿਨਾਂ ਬਾਅਦ ( 20 ਸਤੰਬਰ 1985) ਹੀ ਉਸ ਸੱਤਵਾਦੀ ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਦੇ ਬਚਨ ਪੂਰੇ ਹੋਏ ਇਸ ਗੱਦਾਰ ਨੂੰ ਭਾਈ ਜਰਨੈਲ ਸਿੰਘ ਹਲਵਾਰਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ੇਰਪੁਰ ਵਿਖੇ ਨਰਕਾਂ ਦਾ ਰਾਹ ਤੋਰ ਦਿੱਤਾ।

ਸਮਝੌਤੇ ਵਿੱਚ ਪਰਦੇ ਪਿੱਛੇ ਤਹਿ ਹੋਇਆ ਸੀ ਪੰਜਾਬ ਵਿੱਚ ਵਿਧਾਨ ਸਭਾ ਦੀਆਂ /11
ਚੋਣਾਂ ਹੋਣਗੀਆਂ ਅਤੇ ਸੁਰਜੀਤ ਸਿੰਘ ਬਰਨਾਲਾ ਪੰਜਾਬ ਦਾ ਮੁੱਖ ਮੰਤਰੀ ਬਣੇਗਾ। ਚੋਣਾਂ ਦਾ ਸੰਯੁਕਤ ਅਕਾਲੀ ਦਲ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਬਾਈਕਾਟ ਕਰ ਦਿੱਤਾ ਗਿਆ। ਇਸ ਸਮੇਂ ਭਾਈ ਗੁਰਦੀਪ ਸਿੰਘ ਦੀਪਾ ਨੇ ਨਕੋਦਰ ਇਲਾਕੇ ਵਿੱਚ ਬਾਈਕਾਟ ਦਾ ਦੱਬ ਕੇ ਪ੍ਰਚਾਰ ਕੀਤਾ। /12
1986 ਦੇ ਅਖੀਰ ਵਿੱਚ ਪਿੰਡ ਹੇਰਾਂ ਦੇ ਮਾਸਟਰ ਰਤਨ ਨੇ ਪੁਲੀਸ ਕੋਲ ਮੁਖਬਰੀ ਕਰ ਦਿੱਤੀ ਕਿ ਇਹ ਫੈਡਰੇਸ਼ਨ ਦਾ ਸਰਗਰਮ ਮੈਂਬਰ ਹੈ , ਨਕੋਦਰ ਥਾਣੇ ਵਿੱਚ ਕੋਲ ਖੜਾ ਹੋ ਕੇ ਇਸ ਦੁਸ਼ਟ ਨੇ ਦੀਪੇ ਨੂੰ ਇੰਟੈਰੋਗੇਟ ਕਰਵਾਇਆ। ਦੀਪੇ ਤੇ ਅਸਲਾ ਐਕਟ ਦੀ ਧਾਰਾ 25, 54, 59 ਦਾ ਝੂਠਾ ਕੇਸ ਪਾ ਕੇ ਜਲੰਧਰ ਜੇਲ੍ਹ ਵਿੱਚ ਭੇਜ ਦਿੱਤਾ /13
ਅਤੇ ਦੋ ਮਹੀਨਿਆਂ ਬਾਅਦ ਹੀ ਦੀਪੇ ਦੀਆਂ ਜ਼ਮਾਨਤਾਂ ਹੋ ਗਈਆਂ। ਪਿੰਡ ਆ ਕੇ ਉਸ ਨੇ ਫੈਂਸਲਾ ਕਰ ਲਿਆ ਕਿ ਪੂਰੀ ਤਰਾਂ ਤਰਾਂ ਖਾੜਕੂ ਸਫਾਂ ਵਿੱਚ ਸ਼ਾਮਲ ਹੋ ਜਾਣਾ ਹੈ, ਮਾ:ਰਤਨ ਨੂੰ ਆਪਣੇ ਸਾਥੀ ਦੀ ਮੱਦਦ ਨਾਲ ਸੋਧ ਕੇ ਫਰਾਰ ਹੋ ਗਿਆ। ਖਾਲਿਸਤਾਨ ਕਮਾਂਡੋ ਫੋਰਸ ਦੇ ਭਾਈ ਗੁਰਨੇਕ ਸਿੰਘ ਨੇਕਾ ਨਾਲ ਮਿਲ ਕੇ ਖਾੜਕੂ ਕਾਰਵਾਈਆਂ ਦੀ ਅਰੰਭਤਾ ਕਰ ਦਿੱਤੀ। /14
ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਭਾਈ ਦੀਪਾ ਸਿੱਖ ਸੰਘਰਸ਼ ਵਿੱਚ ਉਸਾਰੂ ਰੋਲ ਅਦਾ ਕਰਦਾ ਗਿਆ। ਦੀਪੇ ਗਰੁੱਪ ਦੀ ਚੜ੍ਹਦੀ ਕਲਾ ਨੂੰ ਰੂਪਮਾਨ ਕਰਦੀਆਂ ਹੋਈਆਂ ਅਨੇਕਾਂ ਘਟਨਾਵਾਂ ਹਨ। ਸਾਲ 1988 ਵਿੱਚ ਇੱਕ ਵਾਰ ਦੀਪੇ ਗੁਰੱਪ ਦਾ ਪੁਲੀਸ ਨਾਲ ਅਹਮਣਾ ਸਾਹਮਣਾ ਹੋ ਗਿਆ। ਜਿਹੜੀ ਪੁਲੀਸ ਚਾਰ ਘੰਟੇ ਤੋਂ ਉਸ ਨੂੰ ਫੜਨ ਲਈ ਨਾਕਾ ਲਗਾ ਕੇ ਬੈਠੀ ਸੀ, /15
ਜਦੋਂ ਦੀਪਾ ਆਪਣੇ ਸਾਥੀਆਂ ਨਾਲ ਨਾਕੇ ਦੇ ਨਜ਼ਦੀਕ ਪਹੁੰਚਿਆ ਤਾਂ ਪੁਲੀਸ ਵਾਲੇ ਗੋਲੀ ਨਾ ਚਲਾ ਸਕੇ। ਮਗਰੋਂ ਹਥਿਆਰ ਖਰਾਬ ਹੋਣ ਦਾ ਬਹਾਨਾ ਘੜ ਲਿਆ ਤਾਂ ਅਗਲੇ ਦਿਨ ਅਖਬਾਰਾਂ ਵਿੱਚ ਖਬਰ ਸੀ ਕਿ " ਜਦੋਂ ਸ਼ਿਕਾਰ ਨਿਕਲਿਆ ਤਾਂ_। ਇਹ ਘਟਨਾ ਨੂਰਮਹਿਲ ਅਤੇ ਜੰਡਿਆਲੇ ਦੇ ਵਿਚਕਾਰ ਵਾਪਰੀ ਸੀ। /16
ਕਈ ਵਾਰ ਪੁਲੀਸ ਲੋਕਾਂ ਨੂੰ ਪੁੱਛਦੀ ਕਿ ਦੀਪਾ ਆਪਣੇ ਸਾਥੀਆਂ ਨਾਲ ਕਿੱਧਰ ਨੂੰ ਲੰਘਿਆ? ਜਦੋਂ ਲੋਕ ਕਹਿੰਦੇ ਇਸ ਪਾਸੇ ਤਾਂ ਪੁਲੀਸ ਵਾਲੇ ਲੋਕਾਂ ਨੂੰ ਗਾਹਲਾਂ ਕੱਢਦੇ ਕਿ ਤੁਸੀਂ ਉਹਨੂੰ ਫੜਿਆ ਕਿਉਂ ਨਹੀਂ? ਪਰ ਆਪ ਪੁਲੀਸ ਵਾਲੇ ਜਾਣ ਬੁੱਝ ਕੇ ਉਲਟ ਪਾਸੇ ਨੂੰ ਤੁਰ ਪੈਂਦੇ।

ਦੀਪੇ ਨੇ ਨਕੋਦਰ ਲਾਗੇ ਨੂਰਪੁਰ ਦੇ ਲੁੱਚੇ ਸਾਧ, /17
ਮੁਠੱਡਾ ਕਲਾਂ ਦੇ ਕਾਮਰੇਡ ਆਗੂ ਡਾਕਟਰ ਗੁਰਦਿਆਲ ਸਿੰਘ, ਅੱਪਰਾ ਨੇੜੇ ਪੁਲੀਸ ਕਰਮਚਾਰੀਆਂ ਦਾ ਕਤਲ, ਠੇਕੇਦਾਰ ਤੀਰਥ ਰਾਮ, ਤਰਖਾਣ ਮਜਾਰੇ ਦੇ ਕੈਟਾਂ ਦਾ ਸਫਾਇਆ, ਕਾਮਰੇਡ ਸੋਹਣ ਸਿੰਘ ਢੇਸੀ, ਪੁਲੀਸ ਟਾਊਟ ਅਵਤਾਰ ਸਿੰਘ ਸਮਰਾੜੀ, ਮੁਖਬਰ ਚੂਹੜ ਤੱਖਰ, ਮਾਨ ਸਿੰਘ ਥਾਣੇਦਾਰ, ਵਰਿੰਦਰ ਗਗਨ, ਦਰਸ਼ਨ ਸਿੰਘ ਕੇ ਪੀ, /18
ਮੁਰਲੀ ਮਨੋਹਰ ਜੋਸ਼ੀ ਦੀ ਅਖੌਤੀ ਸਾਂਤੀ ਯਾਤਰਾ ਤੇ ਹਮਲਾ, ਕਾਮਰੇਡ ਸਰਵਣ ਚੀਮੇ ਨੂੰ ਅੰਗ ਰੱਖਿਅਕਾਂ ਸਮੇਤ ਸੋਧਣਾ, ਬਲਵੰਤੇ ਸਰਹਾਲ, ਪੁਲੀਸ ਮੁਖਬਰ ਬਣ ਚੁੱਕੇ ਅਕਾਲੀ ਦਲ ਮਾਨ ਦੇ ਆਗੂ ਸਤਨਾਮ ਸਿੰਘ ਅਤੇ ਉਸ ਦੇ ਮੁਖਬਰ ਸਾਥੀ ਬਲਵਿੰਦਰ ਸਿੰਘ ਬਾਲੀ, ਰੁੜਕਾ ਕਲਾਂ ਦੇ ਕਾਮਰੇਡ ਕੇਵਲ ਅਤੇ ਬਿੰਦਰ, ਢਕਾਰੇ ਦਾ ਕਾਮਰੇਡ ਦਾ ਖਾਤਮਾ, /19
ਦਰਸ਼ਨ ਸਿੰਘ ਕੇਪੀ ਸਮੇਤ ਅਨੇਕਾਂ ਦੁਸ਼ਟਾਂ ਨੂੰ ਸੋਧ ਕੇ ਸ਼ਹੀਦ ਸਿੰਘਾਂ ਦਾ ਬਦਲਾ ਲਿਆ ਅਤੇ ਧਰਮ ਦੇ ਦੋਖੀਆਂ ਨੂੰ ਉਹਨਾਂ ਦੇ ਕੀਤੇ ਪਾਪਾਂ ਦੀ ਸਜ਼ਾ ਦਿੱਤੀ। ਭਾਈ ਦੀਪੇ ਨੇ ਪੁਲੀਸ ਦੀਆਂ ਕਾਲੀਆਂ ਬਿੱਲੀਆਂ ਦਾ ਵੀ ਸਫਾਇਆ ਕੀਤਾ ਉੱਥੇ ਬਲਾਤਕਾਰੀ ਕੁਲਵੰਤ ਕੰਤੇ ਲੱਚਰ ਗਾਇਕ ਅਮਰ ਚਮਕੀਲਾ ਵਰਗਿਆਂ ਨੂੰ ਢੋਲਕੀਆਂ ਛੈਣਿਆਂ ਵਾਲੇ ਸਮੇਤ /20
ਨਰਕਾਂ ਦੇ ਰਾਹ ਤੋਰਿਆ। ਪੁਲੀਸ ਦੇ ਰਿਕਾਰਡ ਅਨੁਸਾਰ ਉਸਨੇ 217 ਦੁਸ਼ਟਾਂ ਦਾ ਖਾਤਮਾ ਕੀਤਾ ਅਤੇ 37 ਵਾਹਨ ਖੋਹੇ ਜਿਹਨਾਂ ਦੀ ਵਰਤੋਂ ਦੁਸ਼ਟਾਂ ਨੂੰ ਸੋਧਣ ਲਈ ਕੀਤੀ। ਆਪਣੇ ਰੂਪੋਸ਼ ਜੀਵਨ ਦੌਰਾਨ ਭਾਈ ਦੀਪੇ ਨੇ ਔਸਤਨ ਹਰ ਨੌਂਵੇ ਦਿਨ ਇੱਕ ਦੁਸ਼ਟ ਨੂੰ ਸੋਧ ਕੇ ਸਿੱਖ ਸੰਘਰਸ਼ ਨੂੰ ਬੁਲੰਦੀਆਂ ਤੱਕ ਪਹੁੰਚਾਇਆ। /21
ਉਸ ਨੇ ਬਤੌਰ ਖਾਲਿਸਤਾਨ ਕਮਾਂਡੋ ਫੋਰਸ ਦੇ ਲੈਫਟੀਨੈਟ ਜਨਰਲ ਵਜੋਂ ਸਿੱਖ ਸੰਘਰਸ਼ ਦੀ ਮਹਾਨ ਸੇਵਾ ਕੀਤੀ।

ਭਾਈ ਦੀਪੇ ਦੇ ਗਰੁੱਪ ਵਿੱਚ ਭਾਈ ਸੁਖਦੇਵ ਸਿੰਘ ਸੋਢੀ ਰੁੜਲਾ ਕਲਾਂ, ਭਾਈ ਗੁਰਦੇਵ ਸਿੰਘ ਦੇਵ ਰੁੜਕਾ ਕਲਾਂ, ਭਾਈ ਰਸ਼ਪਾਲ ਸਿੰਘ ਕਰਨਾਣਾ, ਭਾਈ ਅਮਰਜੀਤ ਸਿੰਘ ਜੀਤਾ, ਭਾਈ ਪਰਮਜੀਤ ਸਿੰਘ ਪੰਮਾ, ਭਾਈ ਕਮਲਜੀਤ ਸਿਘ ਧਨਾਲ, /22
ਭਾਈ ਮਨਜੀਤ ਸਿੰਘ ਬਿੱਲਾ ਰੁੜਕਾ ਕਲਾਂ, ਭਾਈ ਸੱਤਨਾਮ ਸਿੰਘ ਸੱਤੀ, ਰਾਜੂ ਜੱਜਾ ਕਲਾਂ ਆਦਿ ਅਨੇਕਾਂ ਯੋਧੇ ਸ਼ਾਮਲ ਸਨ। ਜਿਹਨਾਂ ਨੇ ਸਮੇਂ ਸਮੇਂ ਭਾਈ ਦੀਪਾ ਦੀ ਅਗਵਾਈ ਵਿੱਚ ਖਾਲਿਸਤਾਨ ਦੀ ਜੰਗੇ ਅਜ਼ਾਦੀ ਦੌਰਾਨ ਯੋਗ ਹਿੱਸਾ ਪਾਇਆ ਅਤੇ ਆਪਣੇ ਸੀਸ ਤੱਕ ਕੁਰਬਾਨ ਕਰ ਦਿੱਤੇ। ਪੁਲੀਸ ਅਤੇ ਸਰਕਾਰ ਨੇ ਭਾਈ ਦੀਪਾ ਨੂੰ ਗ੍ਰਿਫਤਾਰ ਕਰਨ ਲਈ /23
ਚੱਪੇ ਚੱਪੇ ਤੇ ਆਪਣੇ ਸੂਹੀਏ ਛੱਡੇ ਹੋਏ ਸਨ। ਪਰ ਸਿੱਖ ਬਜ਼ੁਰਗ, ਸਿੱਖ ਮਾਤਾਵਾਂ ਉਸ ਨੂੰ ਆਪਣੇ ਪੁੱਤਰਾਂ ਨਾਲੋਂ ਵੱਧ ਅਤੇ ਸਿੱਖ ਵੀਰ ਅਤੇ ਸਿੱਖ ਭੈਣਾਂ ਉਸ ਨੂੰ ਆਪਣੇ ਸਕੇ ਭਰਾਵਾਂ ਤੋਂ ਵੱਧ ਪਿਆਰ ਕਰਦੇ ਸਨ। ਇਸੇ ਪਿਆਰ ਦੇ ਸਦਕੇ ਉਹ ਪੰਜ ਸਾਲ ਆਪਣੇ ਇਲਾਕੇ ਵਿੱਚ ਰਹਿ ਕੇ ਦੁਸ਼ਟਾਂ ਨੂੰ ਸੋਧਣ ਵਿੱਚ ਕਾਮਯਾਬ ਹੋ ਸਕਿਆ। /24
ਹਰ ਕੌਮੀ ਦਰਦ ਰੱਖਣ ਵਾਲੇ ਪਰਿਵਾਰ ਨੇ ਉਸ ਦੀ ਆਦ ਲਈ ਆਪਣੇ ਘਰਾਂ ਦੇ ਦਰਵਾਜੇ ਖੁੱਲ੍ਹੇ ਰੱਖੇ ਹੋਏ ਸਨ। ਇਸ ਨੂੰ ਰੂਪਮਾਨ ਕਰਦੀ ਹੋਈ, ਪਿੰਡ ਮਹਿਸੂਲਪੁਰ ਦੀ ਇੱਕ ਘਟਨਾ ਹੈ ਕਿ ਭਾਈ ਦੀਪਾ ਆਪਣੇ ਸਾਥੀ ਨਾਲ ਜਾ ਰਿਹਾ ਸੀ ਕਿ ਭੁੱਖ ਨੇ ਜ਼ੋਰ ਪਾ ਲਿਆ। ਰਾਤ ਦਾ ਵਕਤ ਸੀ, ਇੱਕ ਘਰ ਦਾ ਦਰਵਾਜਾ ਖੜਕਾਇਆ ਅਤੇ ਕਿਹਾ ਅਸੀਂ ਰੋਟੀ ਖਾਣੀ ਹੈ। /25
12 ਦਸੰਬਰ ਦੇ 1992 ਦਿਨ, ਭਾਈ ਗੁਰਦੀਪ ਸਿੰਘ ਦੀਪਾ, ਗੜ੍ਹੇ ਦੇ ਭਾਗ ਸਿੰਘ ਨੇ ਆਪਣੇ ਘਰੇ ਗਿਆ, ਜੋ ਕਿ ਉਸ ਦੀ ਠਾਹਰ ਸੀ। ਪਰ ਅੱਜ ਭਾਗ ਨੇ ਵਿਸ਼ਵਾਸ਼ ਘਾਤ ਕਰਦਿਆਂ ਕੌਮ ਦੇ ਮਹਾਨ ਯੋਧੇ ਨਾਲ ਧੋਖਾ ਕਰਦਿਆਂ ਸਿੱਖ ਸੰਘਰਸ਼ ਦੀ ਪਿੱਠ ਵਿੱਚ ਛੁਰਾ ਮਾਰ ਦਿੱਤਾ। /26
ਕੁਦਰਤ ਦੀ ਖੇਡ ਕੇ ਹਰ ਵਕਤ ਹਥਿਆਰਾਂ ਨਾਲ ਲੈਸ ਰਹਿਣ ਵਾਲਾ ਦੀਪਾ ਅੱਜ ਖਾਲੀ ਹੱਥ ਸੀ ਜਿਸਦਾ ਭਾਗ ਦੁਸ਼ਟ ਨੂੰ ਇਲਮ ਹੋ ਗਿਆ। ਅਜੇ ਕੁੱਝ ਸਮਾਂ ਹੀ ਦੀਪੇ ਨੂੰ ਆਇਆਂ ਹੋਇਆ ਸੀ ਕਿ ਭਾਗ ਨੇ ਪੁਲੀਸ ਨੂੰ ਸੱਦ ਕੇ ਘੇਰਾ ਪੁਆ ਦਿੱਤਾ। ਪਰ ਕੌਮ ਦੇ ਮਾਣ ਅਤੇ ਪੰਥ ਦੀ ਸ਼ਾਨ ਬਣ ਚੁੱਕੇ ਭਾਈ ਦੀਪੇ ਨੇ ਸਾਇਨਾਈਡ ਦਾ ਕੈਪਸੂਲ ਨਿਗਲ ਲਿਆ। /27
ਦੋ ਦੋ ਅਸਾਲਟਾਂ ਰੱਖਣ ਵਾਲਾ ਯੋਧਾ ਅੱਜ ਧੋਖੇਬਾਜ਼ ਅਤੇ ਮਹਾਂ ਗੱਦਾਰ ਭਾਗੇ ਦੀ ਕਮੀਨੀ ਹਰਕਤ ਨਾਲ ਖਾਲੀ ਸਤਿਨਾਮ ਵਾਹਿਗੁਰੂ ਆਖ ਆਪਣੇ ਖੁਨ ਦਾ ਆਖਰੀ ਕਤਰਾ ਅਤੇ ਆਖਰੀ ਸਵਾਸ ਕੌਮ ਦੀ ਅਜ਼ਾਦੀ ਹਿਤ ਭੇਂਟ ਕਰ ਗਿਆ। ਬਾਅਦ ਵਿੱਚ ਪੁਲੀਸ ਨੇ ਪਿੰਡ ਤੇਹਿੰਗ ਲਾਗੇ ਝੂਠਾ ਪੁਲੀਸ ਮੁਕਾਬਲਾ ਦਿਖਾ ਦਿੱਤਾ। /28
ਅੱਜ ਵੀ ਲੋਕਾਂ ਦੇ ਮਨਾਂ ਅੰਦਰ ਭਾਈ ਗੁਰਦੀਪ ਸਿੰਘ ਦੀਪਾ ਦੀ ਯਾਦ ਉਸੇ ਤਰਾਂ ਹੀ ਕਾਇਮ ਹੈ ਅਤੇ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗੀ। ਉਹ ਜਿਉਂਦੇ ਜੀਅ ਸਿੱਖ ਕੌਮ ਨੂੰ ਪਿਆਰ ਦੀਆਂ ਖੁਸ਼ਬੋਆਂ ਵੰਡਦਾ ਰਿਹਾ ਅਤੇ ਸ਼ਹੀਦ ਹੋ ਕੇ ਖਾਲਿਸਤਾਨ ਦੀ ਜੰਗੇ ਅਜਾ਼ਦੀ ਦੇ ਮਹਾਨ ਸ਼ਹੀਦ ਵਲੋਂ ਸਿੱਖ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਾ ਗਿਆ। /29
ਸਰਕਾਰ ਵਲੋਂ ਉਸ ਦੇ ਸਿਰ ਦਾ ਇਨਾਮ 15 ਲੱਖ ਰੁਪਏ ਰੱਖਿਆ ਹੋਇਆ ਸੀ। ਇਹ ਉਸ ਦੀ ਯੋਗ ਬੁੱਧੀ ਦਾ ਕਮਾਲ ਸੀ ਕਿ ਉਹ ਪੰਜ ਸਾਲ ਆਪਣੇ ਹੀ ਇਲਾਕੇ ਵਿੱਚ ਦੁਸ਼ਟਾਂ ਨੂੰ ਸੋਧਦਾ ਰਿਹਾ ਕਿਸੇ ਨੂੰ ਨਜ਼ਾਇਜ਼ ਤੰਗ ਨਹੀਂ ਕੀਤਾ, ਕਿਸੇ ਬੇਗੁਨਾਹ ਦਾ ਜਾਣ ਬੁੱਝ ਕੇ ਕਤਲ ਨਹੀਂ ਕੀਤਾ। /30
ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲਾ ਉਹ ਗੁਰੂ ਦਾ ਸਹੀ ਅਰਥਾਂ ਵਿੱਚ ਅਜਿਹਾ ਦੀਪ ਸੀ, ਜਿਸ ਨੇ ਜਿਉਂਦੇ ਜੀਅ ਅਜਿਹਾ ਚਾਨਣ ਵੰਡਿਆ ਜਿਸ ਤੇ ਕੌਮ ਨੂੰ ਸਦਾ ਹੀ ਨਾਜ਼ ਰਹੇਗਾ। ਖਾਲਿਸਤਾਨ ਸਿੱਖਾਂ ਦਾ ਕੌਮੀ ਨਿਸ਼ਾਨਾ ਹੈ ਜੋ ਕਿ ਹੋਂਦ ਵਿੱਚ ਜਰੂਰ ਆਵੇਗਾ। /31
ਆਓ ਕੌਮ ਦੇ ਮਹਾਨ ਸੂਰਮਿਆਂ ਨੂੰ ਸ਼ਰਧਾ ਦੇ ਸੁਮਨ ਭੇਟ ਕਰੀਏ ਤੇ ਓਹਨਾਂ ਦੇ ਪਾਏ ਪੂਰਨਿਆਂ ਵਲ ਨੂੰ ਤੁਰੀਏ।

ਦਾਸ ਕੌਮ ਦੇ ਇਨਾਂ ਲਾਸਾਨੀ ਸੂਰਮਿਆਂ ਨੂੰ ਕੋਟਿ ਕੋਟਿ ਪ੍ਰਨਾਮ ਕਰਦਾ ਹੈ।
(ਪੰਜਾਬੀ ਅਨੁਵਾਦ, ਧੰਨਵਾਦ ਸਹਿਤ - mediakhalistan.com) (32/32)

• • •

Missing some Tweet in this thread? You can try to force a refresh
 

Keep Current with ֆɨռɢɦ ӄɦʊֆɦ

ֆɨռɢɦ ӄɦʊֆɦ Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @TheBambSingh

2 Jan
ਬੀਬੀ ਦਲੇਰ ਕੌਰ - ਜਦੋਂ ਦਸੰਬਰ 1705 ਈਸਵੀ ਵਿਚ ਮੁਗ਼ਲਾਂ ਵੱਲੋਂ ਕੁਰਾਨ ਦੀਆਂ ਕਸਮਾਂ ਖਾ ਕੇ ਭਰੋਸਾ ਦੇਣ ਅਤੇ ਖ਼ਾਲਸੇ ਦੇ ਕਹਿਣ ‘ਤੇ ਦਸਮ ਗੁਰੂ ਗੋਬਿੰਦ ਸਿੰਘ ਨੇ ਪਰਿਵਾਰ ਅਤੇ ਖ਼ਾਲਸੇ ਸਮੇਤ ਅਨੰਦਪੁਰ ਦਾ ਕਿਲਾ ਛੱਡਣ ਦਾ ਫੈਸਲਾ ਕੀਤਾ ਤਾਂ ਉਨ੍ਹਾਂ ਨੇ ਨਾਲ ਹੀ ਇਹ ਵੀ ਫੈਸਲਾ ਕੀਤਾ ਕਿ ਉਹ ਕਿਲਾ ਸੁੰਨਾ ਨਹੀਂ ਛੱਡਣਗੇ। (1/9) Image
ਇਤਿਹਾਸਕਾਰਾਂ ਅਨੁਸਾਰ ਗੁਰੂ ਸਾਹਿਬ ਨੇ ਬੀਬੀ ਦਲੇਰ ਕੌਰ ਨੂੰ ਥਾਪੜਾ ਦਿੱਤਾ ਕਿ ਉਹ 10 ਸਿੰਘਾਂ ਅਤੇ ਬਾਕੀ ਸਿੰਘਣੀਆਂ ਸਮੇਤ ਕਿਲੇ ਦੀ ਰਾਖੀ ਕਰੇਗੀ। ਬੀਬੀ ਦਲੇਰ ਕੌਰ ਨੇ ਸੱਚੇ ਪਾਤਿਸ਼ਾਹ ਦੇ ਹੁਕਮ ਨੂੰ ਮੰਨਦਿਆਂ ਬੇਨਤੀ ਕੀਤੀ ਕਿ ਗੁਰੂ ਸਾਹਿਬ ਉਸ ਨੂੰ ਅਸ਼ੀਰਵਾਦ ਦੇਣ ਤਾਂ ਕਿ ਉਹ ਆਪਣਾ ਫ਼ਰਜ਼ ਨਿਭਾ ਕੇ ਖ਼ਾਲਸੇ ਲਈ ਇੱਜ਼ਤ ਕਮਾ ਸਕੇ। (2
ਗੁਰੂ ਸਾਹਿਬ ਨੇ ਆਪਣੇ ਤੀਰ ਨਾਲ ਬੀਬੀ ਦਲੇਰ ਕੌਰ ਦੇ ਮੋਢੇ ‘ਤੇ ਥਾਪੜਾ ਦਿੱਤਾ। ਗੁਰੂ ਸਾਹਿਬ ਦੇ ਕਿਲਾ ਛੱਡਣ ਤੇ ਮੁਗ਼ਲੀਆ ਫ਼ੌਜ ਅਤੇ ਪਹਾੜੀ ਰਾਜਿਆਂ ਨੇ ਕਸਮਾਂ ਤੋੜਦਿਆਂ ਗੁਰੂ ਸਾਹਿਬ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

ਮੁਗ਼ਲ ਫੌਜੀਆਂ ਨੇ ਕਿਲੇ ਨੂੰ ਲੁੱਟਣ ਦੇ ਇਰਾਦੇ ਨਾਲ ਕਿਲੇ ‘ਤੇ ਧਾਵਾ ਬੋਲ ਦਿੱਤਾ ਅਤੇ ਜੋ ਕੁੱਝ ਵੀ ਸਾਹਮਣੇ ਆਇਆ, (3
Read 9 tweets
1 Jan
( Long thread🧵 )
ਜਥੇਦਾਰ ਗੁਰਦੇਵ ਸਿੰਘ ਕਾਉਂਕੇ, 
ਪੰਜਾਬ ਦੇ ਜਗਰਾਉਂ ਜ਼ਿਲ੍ਹੇ ਦੇ ਪਿੰਡ ਕਾਉਂਕੇ ਤੋ ਸਨ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਦੋਂ ਸਿੰਧ ਖੇਤਰ ਦੀ ਯਾਤਰਾ ਤੇ ਇਸ ਪਿੰਡ ਵਿੱਚ ਆਰਾਮ ਕੀਤਾ ਤਾਂ ਇਸ ਠਹਿਰ ਦੌਰਾਨ ਇਥੋੰ ਦੇ ਵਸਨੀਕ ਗੁਰਸਿੱਖਾਂ ਵਿਚੋਂ ਇਕ, ਭਾਈ ਹੀਰਾ ਜੀ ਨੇ, ਗੁਰੂ ਸਾਹਿਬ ਕੋਲ (1)
ਕੀਰਤਨ ਕਰਨ ਦੀ ਸੇਵਾ ਕੀਤੀ। ਗੁਰੂ ਜੀ ਕੀਰਤਨ ਸੁਣ ਕੇ ਬਹੁਤ ਪ੍ਰਸੰਨ ਹੋਏ ਅਤੇ ਇਸ ਸਮੇਂ ਇੱਕ 'ਬਚਨ' ਕਿਹਾ ਕਿ ਏਥੇ ਹੋਰ ਵੀ ਬਹੁਤ ਸਾਰੇ ਹੀਰੇ ਪੈਦਾ ਹੋਣਗੇ। ਪੂਰੇ ਗੁਰੂ ਦਾ ਹਰ ਬਚਨ ਪੂਰਾ ਹੁੰਦਾ ਹੈ, ਜਿਸ ਕਰਕੇ ਬਿਲਕੁੱਲ ਇਸ ਤਰ੍ਹਾਂ ਹੋਇਆ - ਭਾਈ ਹੀਰਾ ਜੀ, ਸਰਦਾਰ ਸ਼ਾਮ ਸਿੰਘ ਅਟਾਰੀ, ਮਾਤਾ ਕਿ੍ਸ਼ਨ ਕੌਰ ਕੌਂਕੇ, (2
ਭਾਈ ਗੁਰਦੇਵ ਸਿੰਘ ਕਾਉਂਕੇ ਜਿਹੇ ਨੌਜਵਾਨ ਗੁਰਸਿੱਖ ਇਸੇ ਪਿੰਡ ਕੌਂਕੇ ਵਿੱਚ ਪੈਦਾ ਹੋਏ, ਜਿਨ੍ਹਾਂ ਨੇ ਆਪਣਾ ਸਭ ਕੁਝ ਪੰਜਾਬ ਵਾਸਤੇ ਵਾਰ ਦਿੱਤਾ ਹੈ।

ਭਾਈ ਗੁਰਦੇਵ ਸਿੰਘ ਜੀ ਦਾ ਜਨਮ 1949 ਵਿਚ ਭਾਈ ਗੁਰਦਿਆਲ ਸਿੰਘ ਜੀ ਅਤੇ ਮਾਤਾ ਚੰਦ ਕੌਰ ਜੀ ਦੇ ਘਰ ਹੋਇਆ ਸੀ। ਭਾਈ ਸਾਹਿਬ ਜੀ ਦੇ ਦਾਦਾ ਜੀ ਜਥੇਦਾਰ ਤੋਤਾ ਸਿੰਘ ਜੀ ਸਨ (3
Read 37 tweets
3 Dec 21
{ ਭਾਈ ਜਗਤਾਰ ਸਿੰਘ ਹਵਾਰਾ ਦੀ ਜਿੰਦਗੀ ਦਾ ਸਫ਼ਰ }

ਭਾਈ ਜਗਤਾਰ ਸਿੰਘ ਹਵਾਰਾ ਦਾ ਜਨਮ 1972 ਵਿਚ ਨੇੜੇ ਚਮਕੌਰ ਸਾਹਿਬ ਪਿੰਡ ਹਵਾਰਾ ਕਲਾਂ ਜਿਲ੍ਹਾ ਰੋਪੜ ਵਿਚ ਹੋਇਆ ਜੋ ਪਿੰਡ ਦੇ ਨਾਮ ਨਾਲ ਹੀ ਮਸ਼ਹੂਰ ਹੋ ਗਿਆ !! ਛੋਟੀ ਉਮਰੇ ਹੀ ਖੰਡੇ ਦੀ ਪਾਹੁਲ ਲੈ ਕੇ ਗੁਰੂ ਵਾਲਾ ਬਣ ਗਿਆ !

#HumanRightsForHawara (1/14)
ਭਾਵੇਂ ਜੂਨ 84 ਵੇਲੇ ਉਮਰ ਛੋਟੀ ਸੀ ਪਰ ਦਿਲ ਤੇ ਗਹਿਰਾ ਅਸਰ ਕਰ ਗਈ , ਪਿੰਡ ਹਵਾਰੇ ਦੇ ਕਈ ਨੋਜਵਾਨ ਸੰਤ ਜਰਨੈਲ ਸਿੰਘ ਜੀ ਦੇ ਕਾਫੀ ਨੇੜੇ ਸਨ ਜਿਹਨਾਂ ਵਿਚ ਭਾਈ ਬਲਦੇਵ ਸਿੰਘ ਹਵਾਰਾ ਤੇ ਬਾਬਾ ਸੁਰਿੰਦਰ ਸਿੰਘ ਹਵਾਰਾ ਦੇ ਨਾਮ ਵਰਨਣ ਯੋਗ ਹਨ !

#HumanRightsForHawara /2
ਜੂਨ 84 ਵੇਲੇ ਇਹਨਾਂ ਨੇ ਆਪਣੇ ਪਿੰਡ ਇਲਾਕੇ ਦਾ ਇੱਕਠ ਕੀਤਾ ਤੇ ਦਰਬਾਰ ਸਾਹਿਬ ਵੱਲ ਨੂੰ ਕੂਚ ਕਰਨ ਲਗੇ ਸੀ ਪਰ ਮਿਲਟਰੀ ਨੇ ਆਕੇ ਘੇਰਾ ਪਾ ਲਿਆ ਤੇ ਇੱਕਠੇ ਹੋਏ ਲੋਕਾਂ ਤੇ ਅਤਿਆਚਾਰ ਕਰਨਾ ਸ਼ੁਰੂ ਕਰ ਦਿਤਾ ! ਅਤੇ ਕੋਈ ਪੰਜ ਸੌ ਦੇ ਕਰੀਬ ਸਿੰਘਾਂ ਨੂੰ ਫੜ ਕੇ ਲੈ ਗਏ

#HumanRightsForHawara /3
Read 14 tweets
3 Dec 21
I have prepared myself to go,
only brothers surround me here,
Many have already gone,
the rest are all prepared to do the same.

When commemorating the anniversary of our Shaheeds,

#HumanRightsForHawara 1/4
we must reaffirm our commitment to the ideals and mission for which they spilled their blood. Every dark night eventually comes to an end as the sun rises, just as the cold winters are eventually cut short by the Spring.

#HumanRightsForHawara /2
Our history is witness to the countless examples of tyrants who have proudly proclaimed our annihilation. But the Khalsa rises every time and achieves victory in the battlefield...Let us renew our commitment and oath

#HumanRightsForHawara /3
Read 4 tweets
1 Dec 21
ਅੱਜ ਕੱਲ ਅੰਮ੍ਰਿਤਸਰੋਂ ਬੰਬਈ ਜਾਂਦੀ ਫਰੰਟੀਅਰ ਮੇਲ ਸੰਤਾਲੀ ਤੋਂ ਪਹਿਲਾਂ ਪੇਸ਼ਾਵਰ ਤੋਂ ਚੱਲਿਆ ਕਰਦੀ ਸੀ..ਗਰਮੀਂ ਦੇ ਮੌਸਮ ਵਿਚ ਗੋਰਿਆਂ ਦੇ ਡੱਬਿਆਂ ਨੂੰ ਠੰਡਾ ਰੱਖਣ ਲਈ ਰਾਹ ਵਿਚ ਕਈ ਸਟੇਸ਼ਨਾਂ ਤੇ ਬਰਫ ਦੀਆਂ ਸਿਲਾਂ ਚੜਾਈਆਂ ਜਾਂਦੀਆਂ..ਫੇਰ ਇਹਨਾਂ ਤੇ ਤੇਜ ਪੱਖਿਆਂ ਦੀ ਹਵਾ ਮਾਰ ਠੰਡੀ ਹਵਾ ਪਾਈਪਾਂ ਰਾਹੀ (੧/੬)
ਓਹਨਾ ਕੁੱਪਿਆਂ ਵਿੱਚ ਪਹੁੰਚਾਈ ਜਾਂਦੀ ਜਿਹਨਾਂ ਵਿੱਚ ਗੋਰੀ ਚਮੜੀ ਅਤੇ ਓਹਨਾ ਦੇ ਚਮਚਿਆਂ ਨੇ ਗੂੜੀ ਨੀਂਦਰ ਸੌਣਾ ਹੁੰਦਾ ਸੀ!
ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਾਲਾ ਜਹਾਂਗੀਰ..ਉਸਦੀ ਸ਼ਰਾਬ ਵਿੱਚ ਵਰਤੀ ਜਾਂਦੀ ਬਰਫ ਤੇਜ ਰਫਤਾਰ ਘੋੜਿਆਂ ਅਤੇ ਊਂਠਾਂ ਤੇ ਲੱਦ ਸ਼੍ਰੀਨਗਰ ਤੋਂ ਲਾਹੌਰ ਮੰਗਵਾਈ ਜਾਂਦੀ ਸੀ.. (../੨)
ਹਾਲਾਂਕਿ ਸ਼੍ਰੀਨਗਰ ਤੋਂ ਤੁਰੀ ਇੱਕ ਸਿਲ ਦਾ ਮਸਾਂ ਚੋਥਾ ਹਿੱਸਾ ਹੀ ਲਾਹੌਰ ਅੱਪੜਿਆਂ ਕਰਦਾ..!
ਨਿੱਕੇ ਹੁੰਦਿਆਂ ਕਿਸੇ ਅਗਿਆਤ ਟੇਸ਼ਨ ਤੇ ਚਾਹ ਵੇਚਣ ਦਾ ਦਾਵਾ ਕਰਦਾ ਦਿੱਲੀ ਬੈਠਾ ਅਜੋਕਾ ਗਪੌੜ ਸੰਖ ਜਿਸ ਮਸ਼ ਰੂਮ ਦੀ ਸਬਜੀ ਖਾਂਦਾ..ਦੱਸਦੇ ਚਾਲੀ ਹਜਾਰ ਦੀ ਕਿੱਲੋ ਬਾਹਰੋਂ ਮੰਗਵਾਈ ਜਾਂਦੀ ਏ!
(…/੩)
Read 6 tweets
30 Nov 21
ਭਾਈ ਜਗਜੀਤ ਸਿੰਘ ਜੱਗੀ ਉਧੋਕੇ । 30th ਨਵੰਬਰ 1992 ਸ਼ਹੀਦੀ ਪੁਰਬ ।
ਭਾਰਤ ਸਰਕਾਰ ਵਲੋਂ ਸਿੱਖਾਂ ਦੇ ਹੱਕ ਹਕੂਕਾਂ ਦੇ ਘਾਣ ਦੇ ਵਿਰੋਧ ਚ’ ਕਈ ਸਿੱਖ ਸੂਰਮਿਆਂ ਵਿੱਚੋਂ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦੀਆਂ ਇਹਨਾਂ ਸਤਰਾਂ 'ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨ ਛਾਡੈ ਖੇਤੁ' ਤੇ ਖਰਾ ਉਤਰਨ ਚ (1/21) ImageImageImageImage
ਸ਼ਹੀਦ ਭਾਈ ਜਗਜੀਤ ਸਿੰਘ ਜੱਗੀ ਉਧੋਕੇ ਦ ਨਾਂ ਬੜਾ ਸਤਿਕਾਰ ਯੋਗ ਹੈ। ਭਾਈ ਜਗਜੀਤ ਸਿੰਘ ਜੱਗੀ ਉਧੋਕੇ ਨੇ ਮਾਤਾ ਸਵਿੰਦਰ ਕੌਰ ਜੀ ਦੀ ਕੁਖੋਂ ਅਤੇ ਪਿਤਾ ਸਰਦਾਰ ਦਰਸ਼ਨ ਸਿੰਘ ਜੀ ਦੇ ਘਰ 6 ਸਤੰਬਰ 1969 ਨੂੰ ਜਨਮ ਲਿਆ। ਆਪਜੀ ਦੇ ਪਿਤਾ ਸਰਦਾਰ ਦਰਸ਼ਨ ਸਿੰਘ 'ਜਾਟ ਰੈਜੀਮੈਂਟ' ਚ ਇਕ ਮੋਟਰ ਮਕੈਨਿਕ ਦੇ ਤੌਰ ਤੇ ਭਾਰਤੀ ਫੌਜ ਚ ਸੇਵਾ ਕਰਦੇ ਸਨ। /20
ਜਿਸ ਵਜੋਂ ਆਪਜੀ ਪਿਤਾ ਦੇ ਨਾਲ ਹੀ ਰਹਿੰਦਿਆ ਅੰਬਾਲਾ ਤੋਂ ਹੀ 12ਵੀਂ ਤਕ ਪੜੇ।

1986 ਨੂੰ ਸਰਦਾਰ ਦਰਸ਼ਨ ਸਿੰਘ ਭਾਰਤੀ ਫੌਜ ਤੋਂ ਰਿਟਾਇਰ ਹੋ ਕੇ ਆਪਣੇ ਪੂਰੇ ਪਰਿਵਾਰ ਸਮੇਤ ਪਿੰਡ ਉਧੋਕੇ ਵਿਖੇ ਆ ਵਸੇ। ਇਹ ਓਹ ਸਮਾ ਸੀ ਜਦ ਸਿੱਖ ਕੌਮ ਦਾ ਸੰਘਰਸ਼ ਆਪਣੇ ਪੂਰੇ ਸ਼ਬਾਬ ਤੇ ਸੀ। ਖਾੜਕੂ ਸਿੰਘ ਭਰਤੀ ਹੁਕਮਰਾਨਾ ਦੇ ਖਿਲਾਫ਼ ਇਕਜੁੱਟਤਾ ਨਾਲ /19
Read 21 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Too expensive? Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(