ਬੀਬੀ ਦਲੇਰ ਕੌਰ - ਜਦੋਂ ਦਸੰਬਰ 1705 ਈਸਵੀ ਵਿਚ ਮੁਗ਼ਲਾਂ ਵੱਲੋਂ ਕੁਰਾਨ ਦੀਆਂ ਕਸਮਾਂ ਖਾ ਕੇ ਭਰੋਸਾ ਦੇਣ ਅਤੇ ਖ਼ਾਲਸੇ ਦੇ ਕਹਿਣ ‘ਤੇ ਦਸਮ ਗੁਰੂ ਗੋਬਿੰਦ ਸਿੰਘ ਨੇ ਪਰਿਵਾਰ ਅਤੇ ਖ਼ਾਲਸੇ ਸਮੇਤ ਅਨੰਦਪੁਰ ਦਾ ਕਿਲਾ ਛੱਡਣ ਦਾ ਫੈਸਲਾ ਕੀਤਾ ਤਾਂ ਉਨ੍ਹਾਂ ਨੇ ਨਾਲ ਹੀ ਇਹ ਵੀ ਫੈਸਲਾ ਕੀਤਾ ਕਿ ਉਹ ਕਿਲਾ ਸੁੰਨਾ ਨਹੀਂ ਛੱਡਣਗੇ। (1/9)
ਇਤਿਹਾਸਕਾਰਾਂ ਅਨੁਸਾਰ ਗੁਰੂ ਸਾਹਿਬ ਨੇ ਬੀਬੀ ਦਲੇਰ ਕੌਰ ਨੂੰ ਥਾਪੜਾ ਦਿੱਤਾ ਕਿ ਉਹ 10 ਸਿੰਘਾਂ ਅਤੇ ਬਾਕੀ ਸਿੰਘਣੀਆਂ ਸਮੇਤ ਕਿਲੇ ਦੀ ਰਾਖੀ ਕਰੇਗੀ। ਬੀਬੀ ਦਲੇਰ ਕੌਰ ਨੇ ਸੱਚੇ ਪਾਤਿਸ਼ਾਹ ਦੇ ਹੁਕਮ ਨੂੰ ਮੰਨਦਿਆਂ ਬੇਨਤੀ ਕੀਤੀ ਕਿ ਗੁਰੂ ਸਾਹਿਬ ਉਸ ਨੂੰ ਅਸ਼ੀਰਵਾਦ ਦੇਣ ਤਾਂ ਕਿ ਉਹ ਆਪਣਾ ਫ਼ਰਜ਼ ਨਿਭਾ ਕੇ ਖ਼ਾਲਸੇ ਲਈ ਇੱਜ਼ਤ ਕਮਾ ਸਕੇ। (2
ਗੁਰੂ ਸਾਹਿਬ ਨੇ ਆਪਣੇ ਤੀਰ ਨਾਲ ਬੀਬੀ ਦਲੇਰ ਕੌਰ ਦੇ ਮੋਢੇ ‘ਤੇ ਥਾਪੜਾ ਦਿੱਤਾ। ਗੁਰੂ ਸਾਹਿਬ ਦੇ ਕਿਲਾ ਛੱਡਣ ਤੇ ਮੁਗ਼ਲੀਆ ਫ਼ੌਜ ਅਤੇ ਪਹਾੜੀ ਰਾਜਿਆਂ ਨੇ ਕਸਮਾਂ ਤੋੜਦਿਆਂ ਗੁਰੂ ਸਾਹਿਬ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

ਮੁਗ਼ਲ ਫੌਜੀਆਂ ਨੇ ਕਿਲੇ ਨੂੰ ਲੁੱਟਣ ਦੇ ਇਰਾਦੇ ਨਾਲ ਕਿਲੇ ‘ਤੇ ਧਾਵਾ ਬੋਲ ਦਿੱਤਾ ਅਤੇ ਜੋ ਕੁੱਝ ਵੀ ਸਾਹਮਣੇ ਆਇਆ, (3
ਉਸ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਬੀਬੀ ਦਲੇਰ ਕੌਰ ਨੇ ਸਿੰਘਣੀਆਂ ਨੂੰ ਅੰਮਿਰ੍ਤਪਾਨ ਕਰਨ ਵੇਲੇ ‘ਸਿਰ ਦੇਣ’ ਦੇ ਵਾਅਦੇ ਨੂੰ ਯਾਦ ਕਰਾਉਂਦਿਆਂ, ਫੜੇ ਜਾਣ ‘ਤੇ ਦੁਸ਼ਮਣ ਹੱਥੋਂ ਜ਼ਲੀਲ ਹੋਣ ਨਾਲੋਂ ਲੜ ਕੇ ਸ਼ਹੀਦੀ ਪ੍ਰਾਪਤ ਕਰਨ ਲਈ ਪੇਰ੍ਰਿਆ। ਆਪਣੀਆਂ ਬੰਦੂਕਾਂ ਸੰਭਾਲਦੇ ਹੋਏ ਮੋਰਚਾ ਮੱਲ ਕੇ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਬੁਲਾ ਦਿੱਤਾ। (4
ਅਚਾਨਕ ਗੋਲੀਆਂ ਦੀ ਹੋਈ ਬੁਛਾੜ ਨਾਲ ਸੈਂਕੜੇ ਸਿਪਾਹੀ ਕਿਲੇ ਦੇ ਬਾਹਰ ਢੇਰ ਹੋ ਗਏ ਅਤੇ ਬਾਕੀ ਦੇ ਭੱਜ ਨਿਕਲੇ। ਵਜ਼ੀਰ ਖਾਨ ਨੇ ਤੋਪਾਂ ਦੇ ਗੋਲਿਆਂ ਨਾਲ ਕਿਲੇ ਦੀ ਦੀਵਾਰ ਤੋੜਨ ਦਾ ਹੁਕਮ ਦਿੱਤਾ ਅਤੇ ਕੁੱਝ ਹਿੱਸਾ ਤੋੜਨ ਵਿਚ ਕਾਮਯਾਬ ਹੋ ਗਿਆ। ਕਿਲੇ ਵਿਚ ਕੋਈ ਨਜ਼ਰ ਨਾ ਆਇਆ (5
ਪਰ ਫਿਰ ਅਚਾਨਕ ਗੋਲੀਆਂ ਦੀ ਵਾਛੜ ਹੋਈ ਅਤੇ ਫ਼ੌਜੀਆਂ ਦੀ ਕਤਾਰ ਢੇਰੀ ਹੋ ਗਈ। ਹੋਰ ਫ਼ੌਜੀ ਆਉਂਦੇ ਗਏ ਅਤੇ ਮਰਦੇ ਰਹੇ।

ਜਦੋਂ ਗੋਲੀ ਸਿੱਕਾ ਮੁੱਕ ਗਿਆ ਤਾਂ ਦਲੇਰ ਕੌਰ ਨੇ ਯਾਦ ਕਰਾਇਆ ਕਿ ਸ਼ਹੀਦੀਆਂ ਪਾਉਣ ਦਾ ਸਮਾ ਆ ਗਿਆ ਹੈ। ਸਿੰਘਣੀਆਂ ਨੇ ਮੋਰਚੇ ਮੱਲ ਲਏ। ਫ਼ੌਜੀਆਂ ਨੇ ਅੱਗੇ ਵਧਣ ਲਈ ਮਲਬੇ ਦੇ ਢੇਰ ‘ਤੇ ਚੜ੍ਹਨਾ ਸ਼ੁਰੂ ਕਰ ਦਿੱਤਾ। (6
ਅੱਗੇ ਸੌ ਸਿੰਘਣੀਆਂ ਅਤੇ ਦਸ ਕੁ ਸਿੰਘਾਂ ਨੂੰ ਜੰਗ ਲਈ ਤਿਆਰ ਦੇਖ ਕੇ ਫ਼ੌਜੀ ਠਿਠਕ ਗਏ। ਉਨ੍ਹਾਂ ਨੇ ਪਹਿਲਾਂ ਕਦੀ ਔਰਤਾਂ ਨੂੰ ਮੈਦਾਨੇ-ਜੰਗ ਵਿਚ ਲੜਦੇ ਨਹੀਂ ਸੀ ਦੇਖਿਆ। ਮੁਗ਼ਲ ਫਿਰ ਪਿੱਛੇ ਹਟ ਗਏ ਅਤੇ ਜ਼ਬਰਦਸਤ ਖਾਨ ਨੇ ਫਿਰ ਤੋਪਾਂ ਦੇ ਗੋਲੇ ਵਰਸਾਉਣ ਦਾ ਹੁਕਮ ਦਿੱਤਾ ਜਿਸ ਨਾਲ ਦੀਵਾਰ ਹੋਰ ਟੁੱਟ ਗਈ। (7
ਕਿਲੇ ਦਾ ਵਿਹੜਾ ਚੰਗੀ ਤਰ੍ਹਾਂ ਨਜ਼ਰ ਆਉਂਦਾ ਸੀ ਪਰ ਉਥੇ ਕੋਈ ਖ਼ਾਲਸਾ ਨਜ਼ਰ ਨਹੀਂ ਸੀ ਆਉਂਦਾ। ਫ਼ੌਜ ਨੇ ਸਾਰਾ ਕਿਲਾ ਛਾਣ ਮਾਰਿਆ ਪਰ ਉਨਾਂ ਨੂੰ ਕੋਈ ਵੀ ਨਹੀਂ ਮਿਲਿਆ। ਜਦੋਂ ਸਮਾਨ ਲੁੱਟਣ ਦੇ ਇਰਾਦੇ ਨਾਲ ਮਲਬਾ ਫਰੋਲਿਆ ਤਾਂ (8
ਤਾਂ ਸ਼ਹੀਦ ਸਿੰਘਣੀਆਂ ਅਤੇ ਸਿੰਘਾਂ ਦੇ ਸਰੀਰ ਮਲਬੇ ਹੇਠ ਦੱਬੇ ਹੋਏ ਨਿਕਲੇ, ਜਿਨ੍ਹਾਂ ਦੇ ਚਿਹਰੇ ਸ਼ਹਾਦਤ ਦੇ ਚਾਅ ਨਾਲ ਚਮਕਾਂ ਮਾਰ ਰਹੇ ਸੀ।
(9/9)

• • •

Missing some Tweet in this thread? You can try to force a refresh
 

Keep Current with ֆɨռɢɦ ӄɦʊֆɦ

ֆɨռɢɦ ӄɦʊֆɦ Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @TheBambSingh

1 Jan
( Long thread🧵 )
ਜਥੇਦਾਰ ਗੁਰਦੇਵ ਸਿੰਘ ਕਾਉਂਕੇ, 
ਪੰਜਾਬ ਦੇ ਜਗਰਾਉਂ ਜ਼ਿਲ੍ਹੇ ਦੇ ਪਿੰਡ ਕਾਉਂਕੇ ਤੋ ਸਨ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਦੋਂ ਸਿੰਧ ਖੇਤਰ ਦੀ ਯਾਤਰਾ ਤੇ ਇਸ ਪਿੰਡ ਵਿੱਚ ਆਰਾਮ ਕੀਤਾ ਤਾਂ ਇਸ ਠਹਿਰ ਦੌਰਾਨ ਇਥੋੰ ਦੇ ਵਸਨੀਕ ਗੁਰਸਿੱਖਾਂ ਵਿਚੋਂ ਇਕ, ਭਾਈ ਹੀਰਾ ਜੀ ਨੇ, ਗੁਰੂ ਸਾਹਿਬ ਕੋਲ (1)
ਕੀਰਤਨ ਕਰਨ ਦੀ ਸੇਵਾ ਕੀਤੀ। ਗੁਰੂ ਜੀ ਕੀਰਤਨ ਸੁਣ ਕੇ ਬਹੁਤ ਪ੍ਰਸੰਨ ਹੋਏ ਅਤੇ ਇਸ ਸਮੇਂ ਇੱਕ 'ਬਚਨ' ਕਿਹਾ ਕਿ ਏਥੇ ਹੋਰ ਵੀ ਬਹੁਤ ਸਾਰੇ ਹੀਰੇ ਪੈਦਾ ਹੋਣਗੇ। ਪੂਰੇ ਗੁਰੂ ਦਾ ਹਰ ਬਚਨ ਪੂਰਾ ਹੁੰਦਾ ਹੈ, ਜਿਸ ਕਰਕੇ ਬਿਲਕੁੱਲ ਇਸ ਤਰ੍ਹਾਂ ਹੋਇਆ - ਭਾਈ ਹੀਰਾ ਜੀ, ਸਰਦਾਰ ਸ਼ਾਮ ਸਿੰਘ ਅਟਾਰੀ, ਮਾਤਾ ਕਿ੍ਸ਼ਨ ਕੌਰ ਕੌਂਕੇ, (2
ਭਾਈ ਗੁਰਦੇਵ ਸਿੰਘ ਕਾਉਂਕੇ ਜਿਹੇ ਨੌਜਵਾਨ ਗੁਰਸਿੱਖ ਇਸੇ ਪਿੰਡ ਕੌਂਕੇ ਵਿੱਚ ਪੈਦਾ ਹੋਏ, ਜਿਨ੍ਹਾਂ ਨੇ ਆਪਣਾ ਸਭ ਕੁਝ ਪੰਜਾਬ ਵਾਸਤੇ ਵਾਰ ਦਿੱਤਾ ਹੈ।

ਭਾਈ ਗੁਰਦੇਵ ਸਿੰਘ ਜੀ ਦਾ ਜਨਮ 1949 ਵਿਚ ਭਾਈ ਗੁਰਦਿਆਲ ਸਿੰਘ ਜੀ ਅਤੇ ਮਾਤਾ ਚੰਦ ਕੌਰ ਜੀ ਦੇ ਘਰ ਹੋਇਆ ਸੀ। ਭਾਈ ਸਾਹਿਬ ਜੀ ਦੇ ਦਾਦਾ ਜੀ ਜਥੇਦਾਰ ਤੋਤਾ ਸਿੰਘ ਜੀ ਸਨ (3
Read 37 tweets
31 Dec 21
thread
ਹੇਰਾਂ ਵਾਲੇ ਦੀਪਿਆ, ਤੈਥੋਂ ਬਲਿਹਾਰੇ
ਖੇਡ ਮੌਤ ਨਾਲ ਕਰ ਗਿਆ, ਜੋ ਕੰਮ ਨਿਆਰੇ।

ਭਾਈ ਗੁਰਦੀਪ ਸਿੰਘ ਦਾ ਜਨਮ ਜਿਲ੍ਹਾ ਜਲੰਧਰ ਦੇ ਪਿੰਡ ਹੇਰਾਂ, ਤਹਿਸੀ ਨਕੋਦਰ ਵਿਖੇ ਸ੍ਰ. ਸੁਰਜੀਤ ਸਿੰਘ ਦੇ ਘਰੇ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਹੋਇਆ। ਭਾਈ ਦੀਪੇ ਦੇ ਦੋ ਭਰਾ ਸ੍ਰ. ਜੰਗ ਬਹਾਦਰ ਸਿੰਘ ਅਤੇ ਸ੍ਰ. ਅਮ੍ਰਿਤਪਾਲ ਸਿੰਘ ਹਨ ਅਤੇ ਇਕ ਭੈਣ ਹੈ।
ਪਿੰਡ ਹੇਰਾਂ ਜਲੰਧਰ ਤੋਂ ਕਰੀਬ ਅਠਾਰਾਂ ਕਿਲੋਮੀਟਰ ਦੂਰ ਹੈ। ਮੁੱਢਲੀ ਪੜਾਈ ਦੀਪੇ ਨੇ ਆਪਣੇ ਹੀ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਹਾਈ ਸਕੂਲ ਵਿੱਚ ਦਾਖਲਾ ਲੈ ਲਿਆ। ਇਸ ਸਮੇਂ ਕਿਸੇ ਨੂੰ ਖਿਆਲ ਨਹੀਂ ਸੀ ਕਿ ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਹੀ ਬਚਪਨ ਵਿੱਚ ਸ਼ਰਾਰਤੀ ਕਿਸਮ ਦਾ ਦੀਪਾ /2
ਧਾਰਮਿਕ ਵਿਚਾਰਾਂ ਦਾ ਧਾਰਨੀ ਬਣ ਕੇ ਕੌਮ ਦੀ ਵੱਡਮੁਲੀ ਸੇਵਾ ਕਰੇਗਾ, ਬਲਕਿ ਗੁਰੂ ਦਾ ਦੀਪ ਬਣ ਕੇ ਜਲੰਧਰ ਜਿਲ੍ਹੇ ਵਿੱਚ ਅਜਿਹਾ ਚਾਨਣ ਕਰੇਗਾ ਕਿ ਆਉਣ ਵਾਲੀਆਂ ਪੀੜ੍ਹੀਆਂ ਜਿੱਥੇ ਦੀਪੇ ਤੇ ਮਾਣ ਕਰਨਗੀਆਂ ਉੱਥੇ ਹੇਰਾਂ ਪਿੰਡ ਵੀ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੋ ਜਾਵੇਗਾ। /3
Read 32 tweets
3 Dec 21
{ ਭਾਈ ਜਗਤਾਰ ਸਿੰਘ ਹਵਾਰਾ ਦੀ ਜਿੰਦਗੀ ਦਾ ਸਫ਼ਰ }

ਭਾਈ ਜਗਤਾਰ ਸਿੰਘ ਹਵਾਰਾ ਦਾ ਜਨਮ 1972 ਵਿਚ ਨੇੜੇ ਚਮਕੌਰ ਸਾਹਿਬ ਪਿੰਡ ਹਵਾਰਾ ਕਲਾਂ ਜਿਲ੍ਹਾ ਰੋਪੜ ਵਿਚ ਹੋਇਆ ਜੋ ਪਿੰਡ ਦੇ ਨਾਮ ਨਾਲ ਹੀ ਮਸ਼ਹੂਰ ਹੋ ਗਿਆ !! ਛੋਟੀ ਉਮਰੇ ਹੀ ਖੰਡੇ ਦੀ ਪਾਹੁਲ ਲੈ ਕੇ ਗੁਰੂ ਵਾਲਾ ਬਣ ਗਿਆ !

#HumanRightsForHawara (1/14)
ਭਾਵੇਂ ਜੂਨ 84 ਵੇਲੇ ਉਮਰ ਛੋਟੀ ਸੀ ਪਰ ਦਿਲ ਤੇ ਗਹਿਰਾ ਅਸਰ ਕਰ ਗਈ , ਪਿੰਡ ਹਵਾਰੇ ਦੇ ਕਈ ਨੋਜਵਾਨ ਸੰਤ ਜਰਨੈਲ ਸਿੰਘ ਜੀ ਦੇ ਕਾਫੀ ਨੇੜੇ ਸਨ ਜਿਹਨਾਂ ਵਿਚ ਭਾਈ ਬਲਦੇਵ ਸਿੰਘ ਹਵਾਰਾ ਤੇ ਬਾਬਾ ਸੁਰਿੰਦਰ ਸਿੰਘ ਹਵਾਰਾ ਦੇ ਨਾਮ ਵਰਨਣ ਯੋਗ ਹਨ !

#HumanRightsForHawara /2
ਜੂਨ 84 ਵੇਲੇ ਇਹਨਾਂ ਨੇ ਆਪਣੇ ਪਿੰਡ ਇਲਾਕੇ ਦਾ ਇੱਕਠ ਕੀਤਾ ਤੇ ਦਰਬਾਰ ਸਾਹਿਬ ਵੱਲ ਨੂੰ ਕੂਚ ਕਰਨ ਲਗੇ ਸੀ ਪਰ ਮਿਲਟਰੀ ਨੇ ਆਕੇ ਘੇਰਾ ਪਾ ਲਿਆ ਤੇ ਇੱਕਠੇ ਹੋਏ ਲੋਕਾਂ ਤੇ ਅਤਿਆਚਾਰ ਕਰਨਾ ਸ਼ੁਰੂ ਕਰ ਦਿਤਾ ! ਅਤੇ ਕੋਈ ਪੰਜ ਸੌ ਦੇ ਕਰੀਬ ਸਿੰਘਾਂ ਨੂੰ ਫੜ ਕੇ ਲੈ ਗਏ

#HumanRightsForHawara /3
Read 14 tweets
3 Dec 21
I have prepared myself to go,
only brothers surround me here,
Many have already gone,
the rest are all prepared to do the same.

When commemorating the anniversary of our Shaheeds,

#HumanRightsForHawara 1/4
we must reaffirm our commitment to the ideals and mission for which they spilled their blood. Every dark night eventually comes to an end as the sun rises, just as the cold winters are eventually cut short by the Spring.

#HumanRightsForHawara /2
Our history is witness to the countless examples of tyrants who have proudly proclaimed our annihilation. But the Khalsa rises every time and achieves victory in the battlefield...Let us renew our commitment and oath

#HumanRightsForHawara /3
Read 4 tweets
1 Dec 21
ਅੱਜ ਕੱਲ ਅੰਮ੍ਰਿਤਸਰੋਂ ਬੰਬਈ ਜਾਂਦੀ ਫਰੰਟੀਅਰ ਮੇਲ ਸੰਤਾਲੀ ਤੋਂ ਪਹਿਲਾਂ ਪੇਸ਼ਾਵਰ ਤੋਂ ਚੱਲਿਆ ਕਰਦੀ ਸੀ..ਗਰਮੀਂ ਦੇ ਮੌਸਮ ਵਿਚ ਗੋਰਿਆਂ ਦੇ ਡੱਬਿਆਂ ਨੂੰ ਠੰਡਾ ਰੱਖਣ ਲਈ ਰਾਹ ਵਿਚ ਕਈ ਸਟੇਸ਼ਨਾਂ ਤੇ ਬਰਫ ਦੀਆਂ ਸਿਲਾਂ ਚੜਾਈਆਂ ਜਾਂਦੀਆਂ..ਫੇਰ ਇਹਨਾਂ ਤੇ ਤੇਜ ਪੱਖਿਆਂ ਦੀ ਹਵਾ ਮਾਰ ਠੰਡੀ ਹਵਾ ਪਾਈਪਾਂ ਰਾਹੀ (੧/੬)
ਓਹਨਾ ਕੁੱਪਿਆਂ ਵਿੱਚ ਪਹੁੰਚਾਈ ਜਾਂਦੀ ਜਿਹਨਾਂ ਵਿੱਚ ਗੋਰੀ ਚਮੜੀ ਅਤੇ ਓਹਨਾ ਦੇ ਚਮਚਿਆਂ ਨੇ ਗੂੜੀ ਨੀਂਦਰ ਸੌਣਾ ਹੁੰਦਾ ਸੀ!
ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਾਲਾ ਜਹਾਂਗੀਰ..ਉਸਦੀ ਸ਼ਰਾਬ ਵਿੱਚ ਵਰਤੀ ਜਾਂਦੀ ਬਰਫ ਤੇਜ ਰਫਤਾਰ ਘੋੜਿਆਂ ਅਤੇ ਊਂਠਾਂ ਤੇ ਲੱਦ ਸ਼੍ਰੀਨਗਰ ਤੋਂ ਲਾਹੌਰ ਮੰਗਵਾਈ ਜਾਂਦੀ ਸੀ.. (../੨)
ਹਾਲਾਂਕਿ ਸ਼੍ਰੀਨਗਰ ਤੋਂ ਤੁਰੀ ਇੱਕ ਸਿਲ ਦਾ ਮਸਾਂ ਚੋਥਾ ਹਿੱਸਾ ਹੀ ਲਾਹੌਰ ਅੱਪੜਿਆਂ ਕਰਦਾ..!
ਨਿੱਕੇ ਹੁੰਦਿਆਂ ਕਿਸੇ ਅਗਿਆਤ ਟੇਸ਼ਨ ਤੇ ਚਾਹ ਵੇਚਣ ਦਾ ਦਾਵਾ ਕਰਦਾ ਦਿੱਲੀ ਬੈਠਾ ਅਜੋਕਾ ਗਪੌੜ ਸੰਖ ਜਿਸ ਮਸ਼ ਰੂਮ ਦੀ ਸਬਜੀ ਖਾਂਦਾ..ਦੱਸਦੇ ਚਾਲੀ ਹਜਾਰ ਦੀ ਕਿੱਲੋ ਬਾਹਰੋਂ ਮੰਗਵਾਈ ਜਾਂਦੀ ਏ!
(…/੩)
Read 6 tweets
30 Nov 21
ਭਾਈ ਜਗਜੀਤ ਸਿੰਘ ਜੱਗੀ ਉਧੋਕੇ । 30th ਨਵੰਬਰ 1992 ਸ਼ਹੀਦੀ ਪੁਰਬ ।
ਭਾਰਤ ਸਰਕਾਰ ਵਲੋਂ ਸਿੱਖਾਂ ਦੇ ਹੱਕ ਹਕੂਕਾਂ ਦੇ ਘਾਣ ਦੇ ਵਿਰੋਧ ਚ’ ਕਈ ਸਿੱਖ ਸੂਰਮਿਆਂ ਵਿੱਚੋਂ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦੀਆਂ ਇਹਨਾਂ ਸਤਰਾਂ 'ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨ ਛਾਡੈ ਖੇਤੁ' ਤੇ ਖਰਾ ਉਤਰਨ ਚ (1/21) ImageImageImageImage
ਸ਼ਹੀਦ ਭਾਈ ਜਗਜੀਤ ਸਿੰਘ ਜੱਗੀ ਉਧੋਕੇ ਦ ਨਾਂ ਬੜਾ ਸਤਿਕਾਰ ਯੋਗ ਹੈ। ਭਾਈ ਜਗਜੀਤ ਸਿੰਘ ਜੱਗੀ ਉਧੋਕੇ ਨੇ ਮਾਤਾ ਸਵਿੰਦਰ ਕੌਰ ਜੀ ਦੀ ਕੁਖੋਂ ਅਤੇ ਪਿਤਾ ਸਰਦਾਰ ਦਰਸ਼ਨ ਸਿੰਘ ਜੀ ਦੇ ਘਰ 6 ਸਤੰਬਰ 1969 ਨੂੰ ਜਨਮ ਲਿਆ। ਆਪਜੀ ਦੇ ਪਿਤਾ ਸਰਦਾਰ ਦਰਸ਼ਨ ਸਿੰਘ 'ਜਾਟ ਰੈਜੀਮੈਂਟ' ਚ ਇਕ ਮੋਟਰ ਮਕੈਨਿਕ ਦੇ ਤੌਰ ਤੇ ਭਾਰਤੀ ਫੌਜ ਚ ਸੇਵਾ ਕਰਦੇ ਸਨ। /20
ਜਿਸ ਵਜੋਂ ਆਪਜੀ ਪਿਤਾ ਦੇ ਨਾਲ ਹੀ ਰਹਿੰਦਿਆ ਅੰਬਾਲਾ ਤੋਂ ਹੀ 12ਵੀਂ ਤਕ ਪੜੇ।

1986 ਨੂੰ ਸਰਦਾਰ ਦਰਸ਼ਨ ਸਿੰਘ ਭਾਰਤੀ ਫੌਜ ਤੋਂ ਰਿਟਾਇਰ ਹੋ ਕੇ ਆਪਣੇ ਪੂਰੇ ਪਰਿਵਾਰ ਸਮੇਤ ਪਿੰਡ ਉਧੋਕੇ ਵਿਖੇ ਆ ਵਸੇ। ਇਹ ਓਹ ਸਮਾ ਸੀ ਜਦ ਸਿੱਖ ਕੌਮ ਦਾ ਸੰਘਰਸ਼ ਆਪਣੇ ਪੂਰੇ ਸ਼ਬਾਬ ਤੇ ਸੀ। ਖਾੜਕੂ ਸਿੰਘ ਭਰਤੀ ਹੁਕਮਰਾਨਾ ਦੇ ਖਿਲਾਫ਼ ਇਕਜੁੱਟਤਾ ਨਾਲ /19
Read 21 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Too expensive? Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(