4 ਜੂਨ 1984

ਸਵੇਰੇ 4 ਵੱਜ ਕੇ 40 ਮਿੰਟ ਤੇ ਜਲਿਆ ਵਾਲੇ ਬਾਗ ਪਾਸ਼ਿਉ ਇਕ ਤੋਪ ਦਾ ਗੋਲਾ ਅਕਾਲ ਤਖਤ ਸਾਹਿਬ ਵੱਲ ਆਇਆ ਇਕ ਬੰਬ ਦਰਬਾਰ ਸ਼ਾਹਿਬ ਦੀ ਬਿਜਲੀ ਸਪਲਾਈ ਤੇ ਡਿੱਗਾ ਜਿਸ ਨਾਲ ਦਰਬਾਰ ਸਾਹਿਬ ਦੀ ਬਿਜਲੀ ਬੰਦ ਹੋ ਗਈ

4 ਜੂਨ ਦੀ ਆਖਰੀ ਪ੍ਰੈਸ ਵਿਚ ਸੁਭਾਸ਼ ਕਿਰਪੇਕਾਰ ਨੇ ਸੰਤ ਜੀ ਨੂੰ ਪੁੱਛਿਆ ਕਿ ਭਾਰਤੀ ਫੌਜ ਦੇ ਮੁਕਾਬਲੇ ਤੁਹਾਡੀ
ਗਿਣਤੀ ਨਾ ਮਾਤਰ ਹੈ ਤਾਂ ਸੰਤ ਜੀ ਨੇ ਹੱਸ ਕੇ ਜੁਆਬ ਦਿੱਤਾ ਕਿ ਹਜਾਰਾਂ ਭੇਡਾਂ ਦੇ ਵੱਡੇ ਵੱਗ ਤੇ ਇਕੱਲਾ ਸ਼ੇਰ ਹੀ ਭਾਰੂ ਹੁੰਦਾ ਹੈ , ਇਸ ਬਿਆਨ ਨੇ ਵਾਕਿਆ ਹੀ ਇਤਿਹਾਸ ਸਿਰਜ ਦਿੱਤਾ ,

4 ਜੂਨ ਦੀ ਸਵੇਰ ਨੂੰ ""ਭਾਰਤੀ ਫੌਜ "" ਸੀ ਆਰ ਪੀ ""ਐਸ ਐਫ ਐਫ"" ਅਤੇ "" ਬੀ ਐਸ ਐੱਫ"" ਨੇ ਸਾਂਝੇ ਤੋਰ ਤੇ ਇਸ ਜੰਗ ਨੂੰ ਆਪ੍ਰੇਸ਼ਨ ਬਲਿਊ ਸਟਾਰ ਕੋਡ
ਦੇਕੇ ਦਰਬਾਰ ਸਾਹਿਬ ਤੇ ਚੌਤਰਫਾ ਹਮਲਾ ਕੀਤਾ
ਫੌਜੀ ਜਰਨੈਲਾਂ ਨੇ ਸੂਹੀਆ ਵਿਭਾਗ ਤੋਂ 200 ਜੁਝਾਰੂਆਂ ਦੀ ਗਿਣਤੀ ਸੁਣਕੇ ਅੰਦਾਜਾ ਲਗਾਇਆ ਕਿ ਵੱਧ ਤੋਂ ਵੱਧ 2 ਘੰਟਿਆਂ ਦੇ ਮੁਕਾਬਲੇ ਵਿਚ ਜੰਗ ਜਿੱਤ ਲਈ ਜਾਵੇਗੀ

ਪਰ 6 ਜੂਨ ਦੀ ਸਵੇਰ ਤੱਕ ਲੜਦਿਆਂ ਲੜਦਿਆਂ ਸੈਂਕੜੇ ਫੌਜੀਆਂ ਦੀ ਜਾਨ ਮਾਲ ਦਾ ਬਹੁਤ ਭਾਰੀ ਨੁਕਸਾਨ ਕਰਵਾ ਕੇ ਵੀ ਭਾਰਤੀ ਫੌਜ
ਪਰਿਕਰਮਾਂ ਦੇ ਨੇੜੇ ਤੱਕ ਵੀ ਨਹੀਂ ਜਾ ਸਕੀ ਸੀ ,ਬਾਹਰਵਾਰ ਦੀਆਂ ਉੱਚੀਆਂ ਇਮਾਰਤਾਂ ਤੋਂ ਹੀ ਗੋਲੀਬਾਰੀ ਕਰੀ ਜਾ ਰਹੇ ਸੀ ਜਰਨਲ ਕੁਲਦੀਪ ਬਰਾੜ ਜੰਗੀ ਫੋਜ ਬਦਲ ਬਦਲ ਕੇ ਅੱਕ ਗਿਆ ਸੀ ,ਹਰ ਹੀਲਾ ਵਰਤ ਕੇ ਵੀ ਫੌਜ ਕਿਸੇ ਇਕ ਪਾਸਿਓਂ ਵੀ ਅੰਦਰ ਲੰਘ ਨਾ ਸਕੀ

ਅਖੀਰ ਨੂੰ ਹਾਰਕੇ ਕਮਾਂਡੋ ਯੂਨਿਟ ਨੂੰ ਪਰਿਕਰਮਾਂ ਵਿਚ ਉਤਾਰਨ ਦੀ ਵਿਉਂਤ ਬਣਾਈ ਗਈ ,
ਪਰ ਸੰਤ ਜੀ ਨੇ ਯੋਧਿਆ ਨੂੰ ਸਖ਼ਤ ਹੁਕਮ ਦਿੱਤਾ ਸੀ ਕਿ ਜਿਉਂਦਾ ਫੌਜੀ ਪਰਿਕਰਮਾਂ ਵਿਚ ਨਹੀਂ ਆਉਣਾ ਚਾਹੀਦਾ ,ਯੋਧਿਆ ਨੇ ਇਸ ਹੁਕਮ ਤੇ ਫੁੱਲ ਚਾੜੇ ਤੇ ਸੁਪਰ ਕਮਾਂਡੋ ਦੇ ਇਕ ਵੀ ਜਵਾਨ ਨੂੰ ਜਿਉਂਦਾ ਪਰਿਕਰਮਾਂ ਵਿਚ ਨਹੀ ਆਉਣ ਦਿੱਤਾ।
#SikhGenocide #NeverForget1984

• • •

Missing some Tweet in this thread? You can try to force a refresh
 

Keep Current with ਸਿੰਘ ਬਾਗੀ (ਮੌਤ ਸਿੰਘ)

ਸਿੰਘ ਬਾਗੀ (ਮੌਤ ਸਿੰਘ) Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @singh__baagi

Jun 6
ਸੰਤਾਂ ਦੀ ਸ਼ਹਾਦਤ 6 ਜੂਨ ਨੂੰ ਸਵੇਰ ਦੇ ਸਮੇਂ ਕਾਫ਼ੀ ਸਿੰਘ ਸੰਤਾਂ ਦੇ ਸਮੇਤ ਭੋਰੇ ਚ ਸੀ ਸੰਤਾਂ ਨੇ ਕਿਆ ਜਿਨ੍ਹਾਂ ਕੋਲੋਂ ਨਿਕਲਿਆ ਜਾਂਦਾ ਉਹ ਨਿਕਲ ਜਾਓ ਖਾਸ ਕਰਕੇ ਜਿਨ੍ਹਾਂ ਉਪਰ ਕੋਈ ਕੇਸ ਨਹੀਂ ਉਸੇ ਵੇਲੇ ਭਾਈ ਗੁਰਮੁਖ ਸਿੰਘ ਗਢਵਾਈ ਨੇ ਆ ਕੇ ਦੱਸਿਆ ਸ਼ਾਸਤਰਾਂ ਵਾਲੀ ਪਾਲਕੀ ਉਡਾ ਦਿੱਤੀ ਫੌਜ ਨੇ ਸੁਣ ਕੇ ਸੰਤ ਇਕਦਮ ਬੀਰ ਰਸੀ ਚ ਆਏ ਕਹਿਣ ਲੱਗੇ Image
ਅੱਛਾ ਚਲੋ ਫਿਰ ਚੱਲੀਏ ਸਾਰੇ ਸਿੰਘਾਂ ਨੇ ਆਪੋ ਆਪਣੇ ਹਥਿਆਰ ਲੈ ਲਏ ਸੰਤਾਂ ਨੇ ਨੀਲੀ ਦਸਤਾਰ ਸਜਾਈ ਹੋਈ ਸੀ ਚਿੱਟਾ ਕਮਰਕੱਸਾ ਕੀਤਾ ਤੇ ਦੋ ਮੈਗਜ਼ੀਨ ਉਹਦੇ ਨਾਲ ਟੰਗ ਲਏ ਰਿਵਾਲਵਰ ਉਨ੍ਹਾਂ ਦੇ ਪਾਇਆ ਹੋਇਆ ਸੀ ਵੱਡੀ ਸ੍ਰੀ ਸਾਹਿਬ ਤੇ ਤੀਰ ਉਨ੍ਹਾਂ ਸ਼ਾਸਤਰਾਂ ਵਿੱਚ ਰੱਖ ਦਿੱਤਾ । ਇਕ ਤੀਜਾ ਮੈਗਜ਼ੀਨ ਸੰਤਾਂ ਦੇ ਕੋਲ ਜੋ ਗੰਨ ਸੀ ਉਹਦੇ ਨਾਲ ਫਿੱਟ ਕੀਤਾ
ਸੀ ਇਹ ਟੈਮ ਹੋਵੇਗਾ ਕੋਈ ਸਾਡੇ ਅੱਠ ਪੌਣੇ ਨੌਂ ਵਜੇ ਦਾ

ਉਸ ਵੇਲੇ ਭਾਈ ਅਮਰੀਕ ਸਿੰਘ ਨੇ ਕਿਹਾ ਮਹਾਂਪੁਰਖੋ ਸਰੀਰਾਂ ਦਾ ਕੀ ਬਣੂ ?? ਸੰਤ ਜੀ ਕਹਿੰਦੇ ਸਿੰਘ ਸਰੀਰਾਂ ਦਾ ਬਹੁਤਾ ਮੋਹ ਨਹੀਂ ਕਰਦੇ ਹੁੰਦੇ ਨੇੜੇ ਭਾਈ ਕਾਬਲ ਸਿੰਘ ਨੂੰ ਵੇਖ ਕੇ ਕਹਿੰਦੇ ਕਾਬੁਲ ਸਿੰਹਾਂ ਗਾਂਹ ਜਾ ਕੇ ਸੋਨਾ ਨ ਮੰਗ ਲਈ ਕਾਬਲ ਸਿੰਘ ਨੇ ਕਿਆ ਸੰਤ ਜੀ ਹੋਰ ਕੁਝ ਨਹੀਂ
Read 11 tweets
Jun 5
5 ਜੂਨ ਦੀ ਰਾਤ ਮੋਰਚਿਆਂ ਤੇ ਸਿੰਘਾਂ ਨੂੰ ਕਮਾਂਡ ਕਰਦਿਆਂ, ਜੰਗੀ ਹਦਾਇਤਾਂ ਦਿੰਦਿਆਂ, ਇਕ ਹੱਥ ਵਿਚ ਵਾਇਰਲੈੱਸ ਤੇ ਦੂਜੇ ਹੱਥ ਵਿਚ ਥਾਮਸਨ ਗੰਨ ਫੜੀ #ਜਨਰਲ_ਸੁਬੇਗ_ਸਿੰਘ ਜੀ ਪ੍ਰਕਰਮਾ ਵਿਚ ਦੁਸ਼ਮਣ ਨਾਲ ਲੋਹਾ ਲੈ ਰਹੇ ਸਨ। ਹੈਲੀਕਾਪਟਰ, ਤੋਪਾਂ, ਟੈਂਕ, ਬਖਤਰਬੰਦ ਗੱਡੀਆਂ, ਕਮਾਂਡੋ, ਸਭ ਅਲਬੇਲੇ ਜਰਨੈਲ ਦੀ ਰਣਨੀਤੀ ਅੱਗੇ ਫੇਲ ਹੋ ਗਏ। ਦੁਸ਼ਮਣ Image
ਫੌਜਾਂ ਦੀਆਂ ਲੋਥਾਂ ਦੇ ਟਰੱਕ ਭਰ ਭਰ ਜਾ ਰਹੇ ਸਨ ( ਜੈਸਾ ਸੰਤ ਜਰਨੈਲ ਸਿੰਘ ਜੀ ਨੇ ਕਿਹਾ ਸੀ।)

6 ਜੂਨ ਦਾ ਅੰਮ੍ਰਿਤ ਵੇਲਾ ਹੋ ਗਿਆ। ਸਵੇਰ ਦੇ ਕਰੀਬ 4.30 ਵਜੇ ਜੂਝਦੇ ਬੁੱਢੇ ਜਰਨੈਲ, ਜਰਨਲ ਸ਼ਬੇਗ ਸਿੰਘ ਜੀ ਨੂੰ ਅਚਾਨਕ ਕਈ ਗੋਲੀਆਂ ਕਈ ਪਾਸੇ ਤੋਂ ਇਕੱਠੀਆਂ ਵੱਜੀਆਂ। ਜਰਨਲ ਸਾਹਬ ਜ਼ਖਮੀ ਹੋਏ ਅਕਾਲ ਤਖ਼ਤ ਸਾਹਿਬ ਦੇ ਭੋਰਾ ਸਾਹਿਬ ਵਿਚ ਪਹੁੰਚੇ
ਜਿਥੇ ਸੰਤ ਜੀ ਮੁਖੀ ਸਿੰਘਾਂ ਨਾਲ ਜੰਗ ਦੀ ਅਗਵਾਈ ਕਰ ਰਹੇ ਸਨ। ਜਰਨਲ ਸ਼ਬੇਗ ਸਿੰਘ ਜ਼ਖਮੀ, ਖੂਨ ਨਾਲ ਲੱਥਪਥ ਹੋਏ ਦੇਖ ਕੇ ਸੰਤ ਜੀ ਅੱਗੇ ਵਧੇ। ਸੰਤ ਜੀ ਬੈਠ ਗਏ ਅਤੇ ਜਰਨਲ ਸਾਹਿਬ ਦਾ ਸੀਸ ਆਪਣੀ ਗੋਦ ਚ ਲੈ ਲਿਆ। ਜਰਨਲ ਸਾਹਿਬ ਨੇ ਦੋਵੇਂ ਹੱਥ ਜੋੜ ਕਿਹਾ -

"ਬਾਬਾ ਜੀ ਮੇਰੀ ਤਾਂ ਨਿਭ ਗਈ ਆ। ਐਨੀ ਸੇਵਾ ਪ੍ਰਵਾਨ ਕਰਿਓ, ਸੇਵਾ ਚ ਕੋਈ ਭੁੱਲ ਚੁੱਕ
Read 5 tweets
Jun 5
ਸਿੰਘਾਂ ਨੇ ਬੁਲਟ ਪਰੂਫ ਕਮਾਂਡੋ ਮਾਰੇ

5 ਜੂਨ ਦੀ ਰਾਤ ਪੈਣ ਤਕ ਕੋਈ ਫੌਜੀ ਅੰਦਰ ਨਹੀਂ ਵੜਨ ਦਿੱਤਾ ਫਿਰ ਰਾਤ ਨੂੰ 8 ਕੁ ਵਜੇ ਫੌਜ ਨੇ ਆਪਣੇ ਟ੍ਰੇਡ ਕਮਾਂਡੋ ਤਿੰਨ ਬਾਹੀਆਂ ਤੋਂ ਅੰਦਰ ਭੇਜੇ ਇਨ੍ਹਾਂ ਸਾਰੇ ਕਮਾਂਡੋਆਂ ਦੇ ਬੁਲਟ ਪਰੂਫ ਜੈਕਟਾਂ ਸਨ । ਇਨ੍ਹਾਂ ਦੇ ਗੋਲੀ ਪੂਰਾ ਨਿਸ਼ਾਨਾ ਤਕ ਕੇ ਸਿਰ ਚ ਮਾਰਨੀ ਪੈਂਦੀ ਸੀ ਜਾਂ ਜਿੱਥੇ ਜੈਕੇਟ ਨਹੀਂ ਉੱਥੇ Image
ਮਾਰਨੀ ਪੈਂਦੀ ਸੀ । ਇਨ੍ਹਾਂ ਦੀ ਟ੍ਰੇਨਿੰਗ ਵੀ ਸਪੈਸ਼ਲ ਹੁੰਦੀ ਹੈ ਕਰੋੜਾਂ ਰੁਪਏ ਇਨ੍ਹਾਂ ਤੇ ਖਰਚ ਅਉਦਾ ਇਹ ਕਮਾਂਡੋ ਅੰਦਰ ਲੰਘ ਗਏ ਅੰਦਰਲੀ ਡਿਉੜੀ ਤਕ ਇਹ ਪਹੁੰਚ ਗਏ । ਇਨ੍ਹਾਂ ਦੀਆਂ ਜੈਕੇਟਾਂ ਦਾ ਸਾਨੂੰ ਇੱਕ ਫਾਇਦਾ ਵੀ ਹੋਇਆ ਉਹ ਇਹ ਕਿ ਜਦੋਂ ਇਨ੍ਹਾਂ ਦੀ ਵਰਦੀ ਤੇ ਗੋਲੀ ਵੱਜਦੀ ਸੀ ਤਾਂ ਉਹਦੇ ਵਿੱਚੋਂ ਅੱਗ ਦਾ ਭੰਬੂਕਾ ਨਿਕਲਦਾ ਸੀ ਉਹ ਹਨੇਰੇ
ਚ ਚਾਨਣ ਕਰ ਦਿੰਦਾ ਸੀ ਉਹਦੇ ਨਾਲ ਆਲੇ ਦੁਆਲੇ ਹੋਰ ਕਮਾਂਡੋ ਵੀ ਸਪੱਸ਼ਟ ਦਿਸ ਪੈਂਦੇ ਸੀ ਜੋ ਥੱਲੇ ਲੇਟੇ ਹੋਏ ਸੀ ਬਸ ਫਿਰ ਪਲਾਂ ਚ ਹੀ ਮੋਰਚਿਆਂ ਤੋਂ ਸਿੰਘਾਂ ਨੇ ਨਿਸ਼ਾਨੇ ਬੰਨ੍ਹ ਬੰਨ੍ਹ ਕੇ ਕਮਾਂਡੋ ਭੁੰਨ ਤੇ ਇਸ ਤਰ੍ਹਾਂ ਸਿੰਘਾਂ ਨੇ ਸਾਰੇ ਕਮਾਂਡੋ ਮਾਰਤੇ ਜੋ ਗਿਣਤੀ ਵਿੱਚ 400 ਦੇ ਕਰੀਬ ਸੀ
Read 4 tweets
Jun 5
#ਲੋਹੇ_ਦੇ_ਚਨੇ
ਤਿੰਨੇ ਫ਼ੌਜੀ ਜਰਨੈਲਾਂ ਸੁੰਦਰ ਜੀ ਦਯਾਲ ਤੇ ਬਰਾੜ ਜਿਨ੍ਹਾਂ ਨੇ ਇੰਦਰਾ ਗਾਂਧੀ ਦੇ ਕੋਲ ਭਿੰਡਰਾਂਵਾਲੇ ਨੂੰ ਦੋ ਘੰਟਿਆਂ ਦੇ ਅੰਦਰ ਅੰਦਰ ਜ਼ਿੰਦਾ ਜਾਂ ਮੁਰਦਾ ਫੜ ਕੇ ਲੈ ਜਾਣ ਦੀਆਂ ਡੀਂਗਾਂ ਮਾਰੀਆਂ ਸਨ ਦੀ ਹੁਣ ਫੂਕ ਨਿਕਲ ਗਈ ਤਿੰਨ ਦਿਨ ਭਾਵ 72 ਘੰਟੇ ਲੰਘ ਗਏ ਪਰ ਅਜੇ ਉਹ ਆਪਣੇ ਨਿਸ਼ਾਨੇ ਦੇ ਨੇੜੇ ਤੇੜੇ ਵੀ ਨਹੀਂ ਸਨ ਬੜੇ ਮਾਯੂਸ Image
ਤੇ ਦੁਖੀ ਹੋ ਉੱਠੋ ਉਧਰ ਇੰਦਰਾ ਗਾਂਧੀ ਰਾਜੀਵ ਗਾਂਧੀ ਦਾ ਵੀ ਇਹੀ ਹਾਲ ਸੀ ਉੱਪਰੋਂ ਜਰਨੈਲਾਂ ਨੂੰ ਹੁਕਮ ਹੋਇਆ ਕਿ ਬਿਨਾਂ ਸਮਾਂ ਗਵਾਏ ਆਪਣਾ ਕੰਮ ਛੇਤੀ ਨਿਬੇੜੋ ਪਰ ਇਹ ਕਹਿਣ ਦੇ ਨਾਲੋਂ ਕਰਨਾ ਏਨਾ ਔਖਾ ਸੀ ਜਿਵੇਂ ਲੋਹੇ ਦੇ ਚਣੇ ਚੱਬਣੇ ਹੋਣ

ਇਸ ਤੋਂ ਬਾਅਦ ਫੌਜ ਨੇ ਕਈ ਹਮਲੇ ਕੀਤੇ ਪਰ ਸਭ ਬੇਕਾਰ ਜਰਨੈਲਾਂ ਨੇ ਵਿਜੰਤਾ ਟੈਂਕਾਂ ਨੂੰ ਵਰਤਣ ਦੀ ਮੰਗ
ਕੀਤੀ ਤਾਂ ਦਿੱਲੀ ਤੋਂ ਹੁਕਮ ਹੋਇਆ ਜੋ ਵੀ ਹਥਿਆਰ ਕਾਰਗਰ ਸਾਬਤ ਹੋ ਸਕੇ ਵਰਤਿਆ ਜਾਵੇ ਜੇਕਰ ਟੈਂਕਾ ਨਾਲ ਗੱਲ ਨਾ ਬਣੀ ਤਾਂ ਅਕਾਲ ਤਖ਼ਤ ਨੂੰ ਉਡਾਉਣ ਲਈ ਹਵਾਈ ਬੰਬਾਰੀ ਜੈੱਟ ਜਹਾਜ਼ ਵਰਤ ਲਏ ਜਾਣ ਪਰ ਛੇਤੀ ਤੋਂ ਛੇਤੀ ਇਹ ਮਿਸ਼ਨ ਖ਼ਤਮ ਹੋਵੇ

ਬਰਾੜ ਦੇ ਬੋਲਾ ਅਨੁਸਾਰ ਇੱਕ ਤੇ ਪੰਜਾਬ ਦੇ ਵਿੱਚ ਗਦਰ ਫੈਲ ਜਾਣ ਦਾ ਡਰ ਹੈ
Read 4 tweets
Jun 5
ਇਹ ਜੋ ਬੰਦੂਕਾਂ ਵੇਖ ਰਹੇ ਹੋ ਅਸਮਾਨ ਵੱਲ ਤਿਰਛੀਆਂ ਕਰਕੇ ਫੜੀਆਂ ਇਹਨਾਂ ਨੇ ਕਦੇ ਕਿਸੇ ਦਾ ਮਾੜਾ ਨਹੀਂ ਸੀ ਕੀਤਾ, ਕਦੇ ਕਿਸੇ ਦਾ ਬੇਕਸੂਰ ਪੁੱਤ ਨਹੀਂ ਸੀ ਮਾਰਿਆ, ਕਦੇ ਕਿਸੇ ਧੀ ਧਿਆਣੀ ਦੀ ਇੱਜ਼ਤ ਨਹੀਂ ਸੀ ਲੁੱਟੀ ਇਹ ਬੰਦੂਕ ਦਿਖਾ ਕੇ ਤੇ ਨਾ ਕਿਸੇ ਦੇ ਹੱਕ ਦੀ ਲੁੱਟ ਕੀਤੀ ਨਾ ਹੋਣ ਦਿੱਤੀ। ਏਸ ਕਰਕੇ ਇਹਨਾਂ ਬੰਦੂਕਾਂ ਵਿੱਚ ਇੱਕ ਤਾਜਗੀ ਦਿੱਸਦੀ Image
ਹੈ, ਇੱਕ ਰੋਹਬ ਝਲਕਦਾ ਹੈ ਜਿਹੜਾ ਕਿਸੇ ਵੀ ਸੱਚੇ ਬੰਦੇ ਦੇ ਮੂੰਹ ਉੱਪਰ ਦਿੱਸਦਾ ਹੈ ਉਹੀ ਸੱਚੇ ਤੇ ਸਾਫ਼ ਹੋਣ ਦਾ ਰੋਹਬ...

ਇਹ ਬੇਜਾਨ ਬਿਲਕੁਲ ਨਹੀਂ ਸਨ, ਇਹ ਬੋਲਦੀਆਂ ਸਨ ਤੇ ਇਹ ਮਹਿਸੂਸ ਕਰਦੀਆਂ ਸਨ ਉਹਨਾਂ ਮੁੰਡਿਆ ਦੇ ਹੱਥਾਂ ਦੀ ਛੋਹ ਜਿਹੜੇ ਹੱਕ ਦੀ ਖ਼ਾਤਰ ਇਹਨਾਂ ਨੂੰ ਚਲਾਉਂਦੇ ਸਨ, ਇਹ ਖਿੜ ਜਾਂਦੀਆਂ ਸਨ ਉਹਨਾਂ ਦੇ ਹੱਥਾਂ ਵਿੱਚ ਆ ਕੇ...
ਅੱਜ ਵੀ ਇਹ ਉਡੀਕ ਰਹੀਆਂ ਨੇ ਉਹ ਹੱਥ ਜਿਹੜੇ ਇਹਨਾਂ ਨੂੰ ਉਸ ਮਕਸਦ ਲਈ ਚਲਾਉਣ ਜਿਸ ਮਕਸਦ ਲਈ ਇਹ ਚੱਲਣਾ ਚਾਹੁੰਦੀਆਂ ਨੇ.. ਇਹ ਭਰਾ ਮਾਰੂ ਜੰਗ ਦਾ ਹਿੱਸਾ ਬਣਕੇ ਕਿਸੇ ਮਾਂ ਕੋਲੋਂ ਸਰਾਪ ਨਹੀਂ ਲੈਣਾ ਚਾਹੁੰਦੀਆਂ..
Read 4 tweets
Jun 5
#ਸ਼ਹੀਦ_ਬੀਬੀਆਂ

ਇਹਨਾਂ 5 ਬੀਬੀਆਂ ਨੇ ਜੂਨ 1984 ਨੂੰ ਮੈਦਾਨ-ਏ- ਜੰਗ ਵਿਚ ਹਿੰਦੋਸਤਾਨ ਦੀ ਜਾਲਮ ਫੌਜ ਨਾਲ ਲੜ ਕੇ ਹਰਿਮੰਦਰ ਸਾਹਿਬ ਦੀ ਰਾਖੀ ਕਰਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ।

#ਕੋਟਿ_ਕੋਟਿ_ਪ੍ਰਣਾਮ

1. ਬੀਬੀ ਉਪਕਾਰ ਕੌਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਬੀਬੀਆਂ ਦੇ ਵਿੰਗ रे ਪ੍ਰਧਾਨ ਸਨ, ਇਹਨਾਂ ਅਕਾਲ ਰੈਸਟ ਹਾਊਸ ਉਪਰ ਮੋਰਚਾ Image
ਮੱਲਿਆ ਸੀ। ਬੀਬੀ ਉਪਕਾਰ ਕੌਰ ਜੀ ਓਥੇ ਜਾਲਮਾਂ ਦਾ ਸਟੇਨ ਗਨ ਨਾਲ ਮੁਕਾਬਲਾ ਕਰਦੇ ਸ਼ਹਾਦਤ ਪ੍ਰਾਪਤ ਕਰ ਗਏ। ਬੀਬੀ ਜੀ ਕਰਨਾਲ ਤੋਂ ਸਨ।

2. ਬੀਬੀ ਪ੍ਰੀਤਮ ਕੌਰ ਸਿੰਘਣੀ ਭਾਈ ਮੋਹਰ ਸਿੰਘ, ਜਿਹਨਾਂ ਲਾਈਟ ਮਸ਼ੀਨਗੰਨ ਨਾਲ ਲੰਬਾ ਸਮਾਂ ਜਾਲਮ ਫੋਜ ਦਾ ਮੁਕਾਬਲਾ ਕੀਤਾ, ਜਿਹਨਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਨੇ ਇਕੱਠੇ ਸ਼ਰੀਰ ਨਾਲ ਬੰਬ ਬੰਨ ਕੇ ਟੈਂਕ
ਉਡਾਇਆ ਅਤੇ ਸ਼ਹੀਦੀ ਪ੍ਰਾਪਤ ਕੀਤੀ।

3. ਬੀਬੀ ਵਾਹਿਗੁਰੂ ਕੌਰ ਉਮਰ 6 ਸਾਲ ਬੁਝੰਗਨ ਭਾਈ ਮੋਹਰ ਸਿੰਘ,ਇਹਨਾਂ ਵੀ ਅਪਣੇ ਮਾਤਾ ਅਤੇ ਪਿਤਾ ਨਾਲ ਸ਼ਹਾਦਤ ਪ੍ਰਾਪਤ ਕੀਤੀ।

4. ਬੀਬੀ ਸਤਨਾਮ ਕੌਰ ਉਮਰ 8 ਸਾਲ ਬੁਝੰਗਨ ਭਾਈ ਮੋਹਰ ਸਿੰਘ,ਇਹਨਾਂ ਵੀ ਅਪਣੇ ਮਾਤਾ ਅਤੇ ਪਿਤਾ ਨਾਲ ਸ਼ਹਾਦਤ ਪ੍ਰਾਪਤ ਕੀਤੀ।
Read 4 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(