ਸ਼ਹੀਦ ਭਾਈ ਕੁਲਵੰਤ ਸਿੰਘ ਨਾਗੋਕੇ 'ਤੇ ਪੰਜਾਬ ਪੁਲਿਸ ਵਲੋਂ ਢਾਹੇ ਗਏ ਤਸ਼ੱਦਦ ਬਾਰੇ #ਸੰਤ_ਜਰਨੈਲ_ਸਿੰਘ ਜੀ ਦੀ ਤਕਰੀਰ 'ਚੋਂ

"ਕੋਈ ਵੀ ਸਰੀਰ ਦਾ ਅੰਗ, ਇਕ ਵੀ ਸਾਬਤ ਨਹੀਂ ਸੀ, ਸਾਰਾ ਕੁੱਟ-ਕੁੱਟ ਕੇ ਚੂਰਾ ਕੀਤਾ ਹੋਇਆ ਸੀ। ਪੇਟ ਦੇ ਵਿਚ ਦੀ ਸੀਖਾਂ ਗਰਮ ਕਰ ਕੇ, ਲੋਹੇ ਦੇ ਜੋ ਸਰੀਏ ਹੁੰਦੇ ਐ ਉਨ੍ਹਾਂ ਨੂੰ ਪੇਟ ਵਿਚ ਦੀ ਲੰਘਾਇਆ ਹੋਇਆ। ਮੱਥੇ ਦੀ
ਖੋਪਰੀ ਐਸ ਥਾਂ ਤੋਂ ਸੀਖਾਂ ਲਾ ਕੇ ਸਾੜੀ ਹੋਈ ਸੀ। ਖਾਸ ਕਿਸੇ ਪਰੇਮੀ ਤੋਂ ਪਤਾ ਲੱਗਾ ਐ, ਕਿ ਜਿਸ ਦਿਨ ਉਸ(ਭਾਈ ਕੁਲਵੰਤ ਸਿੰਘ ਨਾਗੋਕੇ) ਨੂੰ ਸ਼ਹੀਦ ਕੀਤਾ ਗਿਐ, ਉਸ ਤੋਂ ਇਕ ਦਿਨ ਪਹਿਲਾਂ ਛੇ ਇੱਟਾਂ ਪੱਕੀਆਂ ਤਿੰਨ ਓਸ ਪਾਸੇ ਤਿੰਨ ਓਸ ਪਾਸੇ ਇਥੇ ਵੱਖੀ ਦੇ ਨਾਲ਼, ਫੇਫ਼ੜਿਆਂ ਦੇ ਨਾਲ ਬੰਨ੍ਹ ਕੇ ਪੁੱਠਾ ਲਮਕਾਇਆ ਗਿਆ ਤੇ ਇਕ ਗਿੱਠ ਉੱਚਾ ਸਿਰ ਧਰਤੀ
ਤੋਂ ਰੱਖਿਆ ਗਿਆ ਤੇ ਨਾਲ਼ ਇੱਟਾਂ ਦਾ ਭਾਰ ਬੰਨ੍ਹਿਆ ਗਿਆ ਕਿ ਇਸ ਨੂੰ ਖਿੱਚ ਪਵੇ।

ਉਸ ਵੇਲੇ ਇਕ ਵਿਰੋਧੀ ਨੇ, ਮੰਦ ਸੁਭਾਅ ਵਾਲ਼ੇ ਨੇ ਤਾਅਨਾ ਮਾਰਿਆ ਕਿ ਵਿਖਾ ਤੇਰਾ ਗੁਰੂ ਗੋਬਿੰਦ ਸਿੰਘ ਸਾਹਿਬ ਕਿੱਥੇ ਐ। ਖਾਲਸਾ ਜੀ ਭਾਵੇਂ ਸ਼ੇਰ ਦਾ ਪੁੱਤਰ ਹੋਵੇ, ਜਿਸ ਵੇਲੇ ਪਿੰਜਰੇ 'ਚ ਬੰਦ ਹੁੰਦਾ ਐ, ਓਸ ਵੇਲੇ ਪੇਸ਼ ਨਹੀਂ ਜਾਂਦੀ। ਪਰ ਗੁਰੂ ਸਾਹਿਬ ਦੇ ਪਿਆਰੇ
ਨੇ ਉਹਨੂੰ ਇਕ ਨੂੰ ਜਰੂਰ ਓਥੇ ਦਰਸ਼ਨ ਕਰਵਾਏ। ਬਾਹਾਂ ਬੱਧੀਆਂ ਹੋਈਆਂ ਸੀ, ਹੱਥ ਥੱਲੇ ਦੋਵੇਂ, ਓਸ ਵੇਲੇ ਆਪਣੇ ਸਰੀਰ ਨੂੰ ਐਂ ਹਲੂਣਾ ਦੇ ਕੇ ਵੱਟ ਕੇ ਚਪੇੜ ਮਾਰੀ ਮੂੰਹ 'ਤੇ, ਪੱਗ ਉਸ ਦੀ ਡਿੱਗ ਪਈ। ਉਸ ਪਿੱਛੋਂ ਉਨ੍ਹਾਂ ਨੇ ਹੋਰ ਤਸੀਹੇ ਦੇਣੇ ਸ਼ੁਰੂ ਕੀਤੇ।"

11 ਜੂਨ 1982 – ਸ਼ਹੀਦੀ ਦਿਹਾੜਾ: ਸ਼ਹੀਦ ਭਾਈ ਕੁਲਵੰਤ ਸਿੰਘ ਨਾਗੋਕੇ 'ਤੇ ਅਣਮਨੁੱਖੀ
ਤਸ਼ੱਦਦ ਢਾਹੁਣ ਤੋਂ ਬਾਅਦ ਰੁੱਖ ਨਾਲ ਬੰਨ੍ਹ ਕੇ 24 ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ। ਸਿੱਖ ਸੰਘਰਸ਼ 'ਚ ਪਹਿਲਾ ਝੂਠਾ ਪੁਲਿਸ ਮੁਕਾਬਲਾ ਹੈ, ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਤੱਕ ਇਹ ਗਿਣਤੀ ਹਜ਼ਾਰਾਂ ਤੱਕ ਪਹੁੰਚ ਗਈ।

ਤਸ਼ੱਦਦ ਦੌਰਾਨ ਅਡੋਲ ਰਹੇ ਸਿਦਕੀ ਸਿੱਖ ਦੀ ਸ਼ਹਾਦਤ ਨੂੰ ਪ੍ਰਣਾਮ।

- ਪਪਲਪ੍ਰੀਤ ਸਿੰਘ

• • •

Missing some Tweet in this thread? You can try to force a refresh
 

Keep Current with ਸਿੰਘ ਬਾਗੀ (ਮੌਤ ਸਿੰਘ)

ਸਿੰਘ ਬਾਗੀ (ਮੌਤ ਸਿੰਘ) Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @singh__baagi

Jun 11
ਸਿਮਰਨਜੀਤ ਸਿੰਘ ਮਾਨ ਦੀ ਕਿਰਪਾਨ ਦਾ ਸੱਚ

1984 ਚ ਅਟੈਕ ਤੋਂ ਬਾਅਦ ਆਈ ਪੀ ਐਸ ਦੀ ਨੌਕਰੀ ਛੱਡਣ ਤੇ ਸਿਮਰਨਜੀਤ ਸਿੰਘ ਮਾਨ ਨੂੰ ਸਮੇਂ ਦੀ ਹਕੂਮਤ ਵੱਲੋਂ ਚੱਕ ਲਿਆ ਗਿਆ, ਲੰਬਾ ਤਸ਼ੱਦਦ ਕੀਤਾ ਗਿਆ ਤੇ ਫਿਰ ਬਿਹਾਰ ਦੀ ਭਾਗਲਪੁਰ ਜੇਲ੍ਹ ਚ ਬੰਦ ਕਰ ਦਿੱਤਾ ਗਿਆ, ਟਕਸਾਲ ਤੇ ਸ਼ਰੋਮਣੀਂ ਅਕਾਲੀ ਦਲ ਚ ਵੱਡੇ ਵਖਰੇਵੇਂ ਆ ਚੁੱਕੇ ਸਨ। ਟਕਸਾਲ ਦੇ ਹੁਕਮਾਂ
ਤੇ ਨਵੇਂ ਅਕਾਲੀ ਦਲ ਦੀ ਸਿਰਜਣਾਂ ਕੀਤੀ ਗਈ ਜਿਸਦਾ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਥਾਪਿਆ ਗਿਆ ਤੇ 1989 ਦੀ ਲੋਕ ਸਭਾ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਜਿਸ 8 ਸੀਟਾਂ ਤੇ ਅਕਾਲੀ ਦਲ ਮਾਨ ਦੇ ਬੰਦੇ ਚੋਣ ਨਿਸ਼ਾਨ ਸ਼ੇਰ ਅਤੇ ਪੰਜ ਸੀਟਾਂ ਤੇ ਪੰਥਕ ਜਥੇਬੰਦੀਆਂ ਚੋਣ ਲੜ ਰਹੀਆਂ ਸਨ। ਚੋਣ ਨਤੀਜੇ ਆਉਣ ਤੇ 9 ਸੀਟਾਂ ਪੰਥਕ ਧਿਰਾਂ ਤੇ ਮਾਨ
ਅਕਾਲੀ ਦਲ ਦੀ ਝੋਲੀ ਪਈਆਂ। 9 ਸੀਟਾਂ ਚੋਂ 6 ਅਕਾਲੀ ਦਲ ਮਾਨ ਤੇ ਤਿੰਨ ਸੀਟਾਂ ਤੋਂ ਧਿਆਨ ਸਿੰਘ ਮੰਡ ਸਮੇਤ ਦੋ ਹੋਰ, ਆਜਾਦਾਨਾਂ ਤੌਰ ਤੇ ਪੰਥਕ ਧਿਰਾਂ ਵੱਲੋਂ ਜਿੱਤੇ ਸਨ। ਬਾਕੀ ਚਾਰਾ ਚੋਂ ਦੋ ਕਾਂਗਰਸ, ਇੱਕ ਬਸਪਾ, ਇੱਕ ਜਨਤਾ ਦਲ ਤੇ ਜਿੱਤਿਆ ਸੀ।

ਖੈਰ ਉਸ ਵਕਤ ਖਾਲਿਸਤਾਨੀ ਧਿਰਾਂ ਦਾ ਬੋਲ ਬਾਲਾ ਬਹੁਤ ਸੀ। ਜਿੱਤਣ ਤੋਂ ਬਾਅਦ ਸਰਦਾਰ ਸਿਮਰਨਜੀਤ
Read 14 tweets
Jun 11
ਲੋਕ ਸਭਾ ਹਲਕੇ ਸੰਗਰੂਰ ਲਈ ਹੋ ਰਹੀ ਜ਼ਿਮਨੀ ਚੋਣ ਬਾਰੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਪੈਂਤੜੇ ਨੂੰ ਸਮਝਣ ਦੀ ਲੋੜ ਹੈ। 2022 ਦੀਆਂ ਪੰਜਾਬ ਅਸੈਂਬਲੀ ਚੋਣਾਂ ਵਿੱਚ ਅਕਾਲੀ ਦਲ ਬਾਦਲ ਦੀ ਹਾਰ ਤੋਂ ਬਾਅਦ ਇਹ ਗੱਲ ਉੱਡੀ ਕਿ ਹੁਣ ਸ਼੍ਰੋਮਣੀ ਅਕਾਲੀ ਖ਼ਤਮ ਹੈ, ਇਸ ਦਾ ਪੰਜਾਬ ਵਿੱਚ ਕੋਈ ਭਵਿੱਖ ਨਹੀਂ ਰਿਹਾ। ਛੇਤੀ ਹੀ ਆਮ
ਆਦਮੀ ਪਾਰਟੀ ਦੀ ਅਸਲੀਅਤ ਲੋਕਾਂ ਸਾਹਮਣੇ ਆਉਣੀ ਸ਼ੁਰੂ ਹੋ ਗਈ। ਨਾਲ਼ ਹੀ ਕਾਂਗਰਸ ਦਾ ਤਮਾਸ਼ਾ ਬਣ ਗਿਆ। ਸੁਆਲ ਉੱਠਣ ਲੱਗਿਆ ਕਿ ਅਗਾਂਹ ਪੰਜਾਬ ਦੇ ਲੋਕ ਕਿਸ ਪਾਰਟੀ ਨਾਲ ਜੁੜਨਗੇ। ਸੁਖਬੀਰ ਸਿੰਘ ਬਾਦਲ ਨੂੰ ਪਤਾ ਹੈ ਕਿ ਅਕਾਲੀ ਦਲ ਬਾਦਲ ਖ਼ਤਮ ਹੋਇਆ ਹੈ ਪਰ ਸ਼੍ਰੋਮਣੀ ਅਕਾਲੀ ਦਲ ਦਾ ਜਨਤਕ ਅਧਾਰ ਕਿਤੇ ਨਹੀਂ ਗਿਆ। ਸੁਖਬੀਰ ਸਿੰਘ ਬਾਦਲ ਦਾ ਤੌਖ਼ਲਾ
ਸੀ ਕਿ ਹੁਣ ਕਿਸੇ ਹੋਰ ਅਕਾਲੀ ਧਿਰ ਦੇ ਖੜ੍ਹੀ ਹੋਣ ਦੀ ਸੰਭਾਵਨਾ ਬਣ ਗਈ ਹੈ। ਬਾਕੀ ਅਕਾਲੀਆਂ ਵਿੱਚੋਂ ਸਭ ਤੋਂ ਮਜ਼ਬੂਤ ਧਿਰ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲ਼ਾ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਹੀ ਹੈ। ਸੁਖਬੀਰ ਸਿੰਘ ਬਾਦਲ ਨੂੰ ਲੱਗਿਆ ਕਿ ਸੰਗਰੂਰ ਜ਼ਿਮਨੀ ਚੋਣ ਵਿੱਚ ਸ. ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨਾਲ ਸ਼੍ਰੋਮਣੀ ਅਕਾਲੀ ਦਲ
Read 5 tweets
Jun 9
The Last Man standing -
Shaheed Baba Major Singh Nagoke

6 ਜੂਨ 1984 ਦੀ ਸ਼ਾਮ ਤਕ ਹਿੰਦੁਸਤਾਨੀ ਫੌਜਾਂ ਨੇ ਦਰਬਾਰ ਸਾਹਿਬ ਕੋਂਪਲੈਕਸ ਉੱਤੇ ਕਬਜਾ ਕਰ ਲਿਆ ਸੀ। 7 ਜੂਨ ਨੂੰ ਸਿਖ ਰੈਫਰੇਂਸ ਲਾਇਬ੍ਰੇਰੀ ਅੱਗ ਲਾਕੇ ਸਾੜ ਦਿੱਤੀ ਗਈ।

ਏਸ ਮਾਹੌਲ ਵਿਚ ਹਿੰਦੁਸਤਾਨ ਦਾ ਰਾਸ਼ਟਰਪਤੀ, ਇੰਦਰਾ ਦੀ ਚੱਪਲੀ ਝਾੜਨ ਵਾਲਾ ਜੈਲੂ 9 ਤਾਰੀਕ ਨੂੰ Image
ਦਰਬਾਰ ਸਾਹਿਬ ਆਇਆ। ਪਰਕਰਮਾ ਵਿਚ ਵੜਿਆ ਹੀ ਸੀ ਕਿ ਰਾਮਗੜੀਏ ਬੁੰਗੇ ਵਿਚੋਂ ਇਕ ਗੋਲੀ ਸ਼ੂਕਦੀ ਹੋਈ ਜੈਲੂ ਦੁਸ਼ਟ ਦੇ ਸਿਰ ਵਲ ਵਧੀ, ਪਰ ਦੁਸ਼ਟ ਬਚ ਗਿਆ। ਪਰ ਇਹ ਗੋਲੀ ਜੈਲੂ ਦੇ ਇਕ ਬਾਡੀਗਾਰਡ ਕਰਨਲ ਦੇ ਲੱਗੀ ਤੇ ਓਹ ਓਥੇ ਹੀ ਢੇਰੀ ਹੋ ਗਿਆ । ਵੱਡੀਆਂ ਵੱਡੀਆਂ ਫੜੀਆਂ ਮਾਰਣ ਵਾਲੇ ਵੈਦਿਆ ਤੇ ਬਰਾੜ ਹੈਰਾਨ ਪਰੇਸ਼ਾਨ ਰਹਿ ਗਏ ਕਿ ਇਹ ਕੀ ਬਣਿਆ ?
ਇਹ ਕਿਹੜਾ ਸੂਰਮਾ ਆ ਗਿਆ ?

ਫਿਰ ਪਤਾ ਲੱਗਾ ਇਕ ਸੂਰਮਾ ਅਜੇ ਵੀ ਜਿਓਂਦਾ ਹੈ ਅਤੇ ਲੜ ਰਿਹਾ ਹੈ - ਬਾਬਾ ਮੇਜਰ ਸਿੰਘ, ਨਾਗੋਕੇ ਵਾਲਾ ਸਰਦਾਰ, ਦਮਦਮੀ ਟਕਸਾਲ ਦਾ ਰਤਨ ਰੂਪ ਜੋਧਾ। ਪੂਰੇ 24 ਘੰਟੇ ਫੌਜ ਕੋਸ਼ਿਸ਼ ਕਰਦੀ ਰਹੀ ਕਿਸੇ ਤਰੀਕੇ ਬਾਬਾ ਜੀ ਨੂੰ ਸ਼ਹੀਦ ਕੀਤਾ ਜਾ ਸਕੇ। ਜਿਹੜਾ ਅੱਗੇ ਵਧਦਾ ਸੀ ਸਿਧਾ ਨਰਕ ਨੂੰ ਤੋਰ ਦਿੱਤਾ ਜਾਂਦਾ। ਦੁਸ਼ਮਣ ਦਾ
Read 5 tweets
Jun 6
ਸੰਤਾਂ ਦੀ ਸ਼ਹਾਦਤ 6 ਜੂਨ ਨੂੰ ਸਵੇਰ ਦੇ ਸਮੇਂ ਕਾਫ਼ੀ ਸਿੰਘ ਸੰਤਾਂ ਦੇ ਸਮੇਤ ਭੋਰੇ ਚ ਸੀ ਸੰਤਾਂ ਨੇ ਕਿਆ ਜਿਨ੍ਹਾਂ ਕੋਲੋਂ ਨਿਕਲਿਆ ਜਾਂਦਾ ਉਹ ਨਿਕਲ ਜਾਓ ਖਾਸ ਕਰਕੇ ਜਿਨ੍ਹਾਂ ਉਪਰ ਕੋਈ ਕੇਸ ਨਹੀਂ ਉਸੇ ਵੇਲੇ ਭਾਈ ਗੁਰਮੁਖ ਸਿੰਘ ਗਢਵਾਈ ਨੇ ਆ ਕੇ ਦੱਸਿਆ ਸ਼ਾਸਤਰਾਂ ਵਾਲੀ ਪਾਲਕੀ ਉਡਾ ਦਿੱਤੀ ਫੌਜ ਨੇ ਸੁਣ ਕੇ ਸੰਤ ਇਕਦਮ ਬੀਰ ਰਸੀ ਚ ਆਏ ਕਹਿਣ ਲੱਗੇ
ਅੱਛਾ ਚਲੋ ਫਿਰ ਚੱਲੀਏ ਸਾਰੇ ਸਿੰਘਾਂ ਨੇ ਆਪੋ ਆਪਣੇ ਹਥਿਆਰ ਲੈ ਲਏ ਸੰਤਾਂ ਨੇ ਨੀਲੀ ਦਸਤਾਰ ਸਜਾਈ ਹੋਈ ਸੀ ਚਿੱਟਾ ਕਮਰਕੱਸਾ ਕੀਤਾ ਤੇ ਦੋ ਮੈਗਜ਼ੀਨ ਉਹਦੇ ਨਾਲ ਟੰਗ ਲਏ ਰਿਵਾਲਵਰ ਉਨ੍ਹਾਂ ਦੇ ਪਾਇਆ ਹੋਇਆ ਸੀ ਵੱਡੀ ਸ੍ਰੀ ਸਾਹਿਬ ਤੇ ਤੀਰ ਉਨ੍ਹਾਂ ਸ਼ਾਸਤਰਾਂ ਵਿੱਚ ਰੱਖ ਦਿੱਤਾ । ਇਕ ਤੀਜਾ ਮੈਗਜ਼ੀਨ ਸੰਤਾਂ ਦੇ ਕੋਲ ਜੋ ਗੰਨ ਸੀ ਉਹਦੇ ਨਾਲ ਫਿੱਟ ਕੀਤਾ
ਸੀ ਇਹ ਟੈਮ ਹੋਵੇਗਾ ਕੋਈ ਸਾਡੇ ਅੱਠ ਪੌਣੇ ਨੌਂ ਵਜੇ ਦਾ

ਉਸ ਵੇਲੇ ਭਾਈ ਅਮਰੀਕ ਸਿੰਘ ਨੇ ਕਿਹਾ ਮਹਾਂਪੁਰਖੋ ਸਰੀਰਾਂ ਦਾ ਕੀ ਬਣੂ ?? ਸੰਤ ਜੀ ਕਹਿੰਦੇ ਸਿੰਘ ਸਰੀਰਾਂ ਦਾ ਬਹੁਤਾ ਮੋਹ ਨਹੀਂ ਕਰਦੇ ਹੁੰਦੇ ਨੇੜੇ ਭਾਈ ਕਾਬਲ ਸਿੰਘ ਨੂੰ ਵੇਖ ਕੇ ਕਹਿੰਦੇ ਕਾਬੁਲ ਸਿੰਹਾਂ ਗਾਂਹ ਜਾ ਕੇ ਸੋਨਾ ਨ ਮੰਗ ਲਈ ਕਾਬਲ ਸਿੰਘ ਨੇ ਕਿਆ ਸੰਤ ਜੀ ਹੋਰ ਕੁਝ ਨਹੀਂ
Read 11 tweets
Jun 5
5 ਜੂਨ ਦੀ ਰਾਤ ਮੋਰਚਿਆਂ ਤੇ ਸਿੰਘਾਂ ਨੂੰ ਕਮਾਂਡ ਕਰਦਿਆਂ, ਜੰਗੀ ਹਦਾਇਤਾਂ ਦਿੰਦਿਆਂ, ਇਕ ਹੱਥ ਵਿਚ ਵਾਇਰਲੈੱਸ ਤੇ ਦੂਜੇ ਹੱਥ ਵਿਚ ਥਾਮਸਨ ਗੰਨ ਫੜੀ #ਜਨਰਲ_ਸੁਬੇਗ_ਸਿੰਘ ਜੀ ਪ੍ਰਕਰਮਾ ਵਿਚ ਦੁਸ਼ਮਣ ਨਾਲ ਲੋਹਾ ਲੈ ਰਹੇ ਸਨ। ਹੈਲੀਕਾਪਟਰ, ਤੋਪਾਂ, ਟੈਂਕ, ਬਖਤਰਬੰਦ ਗੱਡੀਆਂ, ਕਮਾਂਡੋ, ਸਭ ਅਲਬੇਲੇ ਜਰਨੈਲ ਦੀ ਰਣਨੀਤੀ ਅੱਗੇ ਫੇਲ ਹੋ ਗਏ। ਦੁਸ਼ਮਣ
ਫੌਜਾਂ ਦੀਆਂ ਲੋਥਾਂ ਦੇ ਟਰੱਕ ਭਰ ਭਰ ਜਾ ਰਹੇ ਸਨ ( ਜੈਸਾ ਸੰਤ ਜਰਨੈਲ ਸਿੰਘ ਜੀ ਨੇ ਕਿਹਾ ਸੀ।)

6 ਜੂਨ ਦਾ ਅੰਮ੍ਰਿਤ ਵੇਲਾ ਹੋ ਗਿਆ। ਸਵੇਰ ਦੇ ਕਰੀਬ 4.30 ਵਜੇ ਜੂਝਦੇ ਬੁੱਢੇ ਜਰਨੈਲ, ਜਰਨਲ ਸ਼ਬੇਗ ਸਿੰਘ ਜੀ ਨੂੰ ਅਚਾਨਕ ਕਈ ਗੋਲੀਆਂ ਕਈ ਪਾਸੇ ਤੋਂ ਇਕੱਠੀਆਂ ਵੱਜੀਆਂ। ਜਰਨਲ ਸਾਹਬ ਜ਼ਖਮੀ ਹੋਏ ਅਕਾਲ ਤਖ਼ਤ ਸਾਹਿਬ ਦੇ ਭੋਰਾ ਸਾਹਿਬ ਵਿਚ ਪਹੁੰਚੇ
ਜਿਥੇ ਸੰਤ ਜੀ ਮੁਖੀ ਸਿੰਘਾਂ ਨਾਲ ਜੰਗ ਦੀ ਅਗਵਾਈ ਕਰ ਰਹੇ ਸਨ। ਜਰਨਲ ਸ਼ਬੇਗ ਸਿੰਘ ਜ਼ਖਮੀ, ਖੂਨ ਨਾਲ ਲੱਥਪਥ ਹੋਏ ਦੇਖ ਕੇ ਸੰਤ ਜੀ ਅੱਗੇ ਵਧੇ। ਸੰਤ ਜੀ ਬੈਠ ਗਏ ਅਤੇ ਜਰਨਲ ਸਾਹਿਬ ਦਾ ਸੀਸ ਆਪਣੀ ਗੋਦ ਚ ਲੈ ਲਿਆ। ਜਰਨਲ ਸਾਹਿਬ ਨੇ ਦੋਵੇਂ ਹੱਥ ਜੋੜ ਕਿਹਾ -

"ਬਾਬਾ ਜੀ ਮੇਰੀ ਤਾਂ ਨਿਭ ਗਈ ਆ। ਐਨੀ ਸੇਵਾ ਪ੍ਰਵਾਨ ਕਰਿਓ, ਸੇਵਾ ਚ ਕੋਈ ਭੁੱਲ ਚੁੱਕ
Read 5 tweets
Jun 5
ਸਿੰਘਾਂ ਨੇ ਬੁਲਟ ਪਰੂਫ ਕਮਾਂਡੋ ਮਾਰੇ

5 ਜੂਨ ਦੀ ਰਾਤ ਪੈਣ ਤਕ ਕੋਈ ਫੌਜੀ ਅੰਦਰ ਨਹੀਂ ਵੜਨ ਦਿੱਤਾ ਫਿਰ ਰਾਤ ਨੂੰ 8 ਕੁ ਵਜੇ ਫੌਜ ਨੇ ਆਪਣੇ ਟ੍ਰੇਡ ਕਮਾਂਡੋ ਤਿੰਨ ਬਾਹੀਆਂ ਤੋਂ ਅੰਦਰ ਭੇਜੇ ਇਨ੍ਹਾਂ ਸਾਰੇ ਕਮਾਂਡੋਆਂ ਦੇ ਬੁਲਟ ਪਰੂਫ ਜੈਕਟਾਂ ਸਨ । ਇਨ੍ਹਾਂ ਦੇ ਗੋਲੀ ਪੂਰਾ ਨਿਸ਼ਾਨਾ ਤਕ ਕੇ ਸਿਰ ਚ ਮਾਰਨੀ ਪੈਂਦੀ ਸੀ ਜਾਂ ਜਿੱਥੇ ਜੈਕੇਟ ਨਹੀਂ ਉੱਥੇ
ਮਾਰਨੀ ਪੈਂਦੀ ਸੀ । ਇਨ੍ਹਾਂ ਦੀ ਟ੍ਰੇਨਿੰਗ ਵੀ ਸਪੈਸ਼ਲ ਹੁੰਦੀ ਹੈ ਕਰੋੜਾਂ ਰੁਪਏ ਇਨ੍ਹਾਂ ਤੇ ਖਰਚ ਅਉਦਾ ਇਹ ਕਮਾਂਡੋ ਅੰਦਰ ਲੰਘ ਗਏ ਅੰਦਰਲੀ ਡਿਉੜੀ ਤਕ ਇਹ ਪਹੁੰਚ ਗਏ । ਇਨ੍ਹਾਂ ਦੀਆਂ ਜੈਕੇਟਾਂ ਦਾ ਸਾਨੂੰ ਇੱਕ ਫਾਇਦਾ ਵੀ ਹੋਇਆ ਉਹ ਇਹ ਕਿ ਜਦੋਂ ਇਨ੍ਹਾਂ ਦੀ ਵਰਦੀ ਤੇ ਗੋਲੀ ਵੱਜਦੀ ਸੀ ਤਾਂ ਉਹਦੇ ਵਿੱਚੋਂ ਅੱਗ ਦਾ ਭੰਬੂਕਾ ਨਿਕਲਦਾ ਸੀ ਉਹ ਹਨੇਰੇ
ਚ ਚਾਨਣ ਕਰ ਦਿੰਦਾ ਸੀ ਉਹਦੇ ਨਾਲ ਆਲੇ ਦੁਆਲੇ ਹੋਰ ਕਮਾਂਡੋ ਵੀ ਸਪੱਸ਼ਟ ਦਿਸ ਪੈਂਦੇ ਸੀ ਜੋ ਥੱਲੇ ਲੇਟੇ ਹੋਏ ਸੀ ਬਸ ਫਿਰ ਪਲਾਂ ਚ ਹੀ ਮੋਰਚਿਆਂ ਤੋਂ ਸਿੰਘਾਂ ਨੇ ਨਿਸ਼ਾਨੇ ਬੰਨ੍ਹ ਬੰਨ੍ਹ ਕੇ ਕਮਾਂਡੋ ਭੁੰਨ ਤੇ ਇਸ ਤਰ੍ਹਾਂ ਸਿੰਘਾਂ ਨੇ ਸਾਰੇ ਕਮਾਂਡੋ ਮਾਰਤੇ ਜੋ ਗਿਣਤੀ ਵਿੱਚ 400 ਦੇ ਕਰੀਬ ਸੀ
Read 4 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(