੨੯ ਮਈ ੨੦੨੨

ਸਿੱਧੂ ਮੂਸੇਵਾਲੇ ਦੇ ਕਤਲ ‘ਚ ਵਗਦੀ ਗੰਗਾ 'ਚ ਹੱਥ ਧੋਣ ਵਾਲੇ ਤਾਂ ਸਭ ਨੂੰ ਦਿਖ ਰਹੇ ਹਨ ਪਰ ਅਸੀਂ ਗੰਗਾ ਵਹਾਉਣ ਵਾਲੇ ਨਹੀਂ ਦੇਖ ਪਾ ਰਹੇ। ਇਹ ਕਹਾਣੀ ਅੱਜ ਤੋਂ ਕੁਛ ਸਾਲ ਪਹਿਲਾਂ ਸ਼ੁਰੂ ਹੁੰਦੀ ਹੈ ਜਦੋਂ ਰਾਜੇ ਵੜਿੰਗ ਵਰਗੇ ਇੱਕਾ ਦੁੱਕਾ ਕਾਂਗਰਸੀ ਮੂਸੇਵਾਲੇ ਦੀ ਪ੍ਰਸਿੱਧੀ ਦਾ ਫ਼ਾਇਦਾ ਚੱਕਣਾ ਚਾਹੁੰਦੇ ਸਨ #SidhuMooseWala
ਫੇਰ ਉਸ ਖ਼ਿਲਾਫ਼ ਇੱਕ ਛੜਿਅੰਤਰ ਰਚਿਆ ਗਿਆ।ਸੰਤਾਲੀ ਫੜਾਉਣ ਵਾਲੇ ਵੀ ਉਹੀ ਸਨ,ਵੀਡੀਓ ਬਣਾਉਣ ਵਾਲੇ ਵੀ ਉਹੀ ਸਨ,ਵਾਇਰਲ ਕਰਨ ਵਾਲੇ ਵੀ,ਵਾਰੰਟ ਜਾਰੀ ਕਰਨ ਵਾਲੇ ਵੀ,ਕੇਸ ਪਉਣ ਵਾਲੇ ਵੀ ‘ਤੇ ਬਚਾਉਣ ਵਾਲੇ ਵੀ।ਇਹ ਸਭ ਖੇਡ ਖੇਡਕੇ ਕਾਂਗਰਸ ਸਰਕਾਰ ਨੇ ਮੂਸੇਵਾਲੇ ਦੇ ਪੈਰਾ ਨੂੰ ਇੱਕ ਤਰ੍ਹਾਂ ਦਾ ਜੂੜ ਪਾ ਲਿਆ ‘ਤੇ ਹੁਣ ਚੌਣਾ ਵੇਲੇ ਰਾਜੇ ਵਰਗੇ ਉਹਨੂੰ
ਉਨ੍ਹਾਂ ਵੱਲੋਂ ਕੀਤੀ ਚੰਗਿਆਈ ਅਤੇ ਅਹਿਸਾਨਾਂ ਦਾ ਵਾਸਤਾ ਪਾ ਰਹੇ ਸਨ। ਦੂਜੀ ਗੱਲ ਮੂਸੇਵਾਲਾ ਗੈਂਗਵਾਰ ਅਤੇ ਨਿੱਜੀ ਦੁਸ਼ਮਣੀਆਂ ਦੇ ਦਲਦਲ ‘ਚ ਕਸੂਤਾ ਫਸ ਚੁੱਕਾ ਸੀ ਹੁਣ ਉਹ ਰਾਜਨੀਤੀ ਦਾ ਹੱਥ ਫੜ ਕੇ ਇਸ ਚੋਂ ਬਾਹਰ ਆਉਣਾ ਚਾਹੁੰਦਾ ਸੀ ਦਸੰਬਰ ੨੦੨੧ ‘ਚ ਮੂਸੇਵਾਲੇ ਨੇ ਮੱਕੜ ਨੂੰ ਇਹ ਦੱਸਿਆ ਕਿ ਉਹ ਰਾਜਨੀਤੀ ‘ਚ ਆਪਣੇ ਬਚਾਅ ਕਰਕੇ ਜਾਣਾ ਚਾਹੁੰਦਾ ਹੈ
ਤਾਂ ਜੋ ਸੁਰੱਖਿਆ ਯਕੀਨੀ ਬਣਾਈ ਜਾਵੇ।ਮੂਸੇਵਾਲੇ ਦੀ ਹੁਣ ਇਹ ਮਜਬੂਰੀ ਬਣ ਚੁੱਕੀ ਸੀ ਸੋ ਉਹਨੂੰ ਨਾ ਚਾਹੁੰਦਿਆਂ ਹੋਇਆ ਵੀ ਕਾਂਗਰਸ ਵਿੱਚ ਸ਼ਾਮਿਲ ਹੋਣਾ ਪਿਆ।

ਪਰ ਉਸਦੇ ਅੰਦਰੋਂ ਸਿੱਖਾਂ ਵਾਲਾ ਜਜ਼ਬਾ ਜਿਓਂ-ਤੇ-ਤਿਓਂ ਬਰਕਰਾਰ ਰਿਹਾ ਜਿਸਦਾ ਜ਼ਿਕਰ ਉਹਨੇ ਪੱਤਰਕਾਰ ਸਿਮਰਨਜੋਤ ਸਿੰਘ ਮੱਕੜ ਨਾਲ ਇੰਟਰਵੀਉ ‘ਚ ਵੀ ਕੀਤਾ
ਜਦੋ ਇਕ ਸਵਾਲ ਦਾ ਜਵਾਬ ਦਿੰਦਿਆਂ ਉਹਨੇ ਕਿਹਾ ਕਿ, ਦੱਸੋ ਜੇ ਮੈਂ ਕਾਂਗਰਸ 'ਚ ਸ਼ਾਮਿਲ ਹੋਕੇ ਸੰਤ ਦੀ ਫੋਟੋ ਉਤਾਰੀ ਹੈ?ਦੱਸੋ ਜੇ ਮੈਂ ਕਿਹਾ ਕਿ ਬਾਬਾ ਆਪਣਾ ਹੁਣ ਰਿਸ਼ਤਾ ਖਤਮ? ਮੈਨੂੰ ਉਹ ਚੰਗਾ ਲੱਗਦਾ ਹੈ ਤੇ ਰਹੇਗਾ,ਜੋ ਸਾਡੇ ਲਈ ਮਰਿਆ ਸਾਡਾ ਤਾਂ ਪੁਰਖਾ ਸੀ ਉਹ ਪੰਥਕ ਹਲਕਿਆਂ 'ਚ ਮੂਸੇਵਾਲੇ ਦਾ ਕਾਤਲ ਜਮਾਤ ਨਾਲ ਜੁੜਨ ਤੇ ਰੋਸ ਹੋਣਾ ਸੁਭਾਵਿਕ ਸੀ
ਬਹੁਤ ਸਾਰੇ ਲੋਕਾਂ ਵੱਲੋਂ ਭਾਵਨਾਵਾਂ ਦੇ ਵਹਿਣ ‘ਚ ਵਹਿ ਕੇ ਉਹਨੂੰ ਗ਼ੱਦਾਰ ਕਿਹਾ ਗਿਆ। ਬੜੇ ਉਹਦੇ ਫੋਲੋਵਰਾਂ ਨੇ ਉਹਦੇ ਨਾਲ਼ੋਂ ਰਿਸ਼ਤਾ ਤੋੜ ਲਿਆ।ਇਕ ਦਿਨ 'ਚ ਚਾਲੀ ਹਜ਼ਾਰ ਬੰਦੇ ਨੇ ਉਹਨੂੰ ਅਨਫੋਲੋ ਕੀਤਾ ਸੀ। ਫੇਰ, ਚੌਣਾ ਤੋਂ ਕੁਝ ਦਿਨ ਪਹਿਲਾਂ ਦੀਪ ਸਿੱਧੂ ਸ਼ਹੀਦ ਹੋ ਜਾਂਦਾ ਹੈ ਜਿਸ ਦਾ ਦੁੱਖ ਸਿੱਧੂ ਨੂੰ ਵੀ ਬਹੁਤ ਹੁੰਦਾ ਹੈ ਅਤੇ ਉਹ ਲੋਕਾਂ
'ਚ ਆ ਕੇ ਇਹ ਗੱਲ ਦੱਸਦਾ ਹੈ ਕਿ ਦੀਪ ਸਿੱਧੂ ਨੇ ਕੱਲ੍ਹ ਹੀ ਉਹਨੂੰ ਫ਼ੋਨ ਕੀਤਾ ਸੀ ਪਰ ਰੁਝੇਵਿਆਂ ‘ਚ ਰੁੱਝਿਆ ਹੋਣ ਕਰਕੇ ਉਹ ਦੀਪ ਨਾਲ ਥੋੜਾ ਸਮਾਂ ਗੱਲ ਕਰ ਪਾਇਆ।
ਇਹ ਸਿੱਧੂ ਦਾ ਕਹਿਣਾ ਹੈ ਕਿ ਗੱਲ-ਬਾਤ ‘ਚ ਦੀਪ ਨੇ ਚੌਣਾਂ 'ਚ ਸਿੱਧੂ ਦੀ ਹਮਾਇਤ ਕਰਨ ਦੀ ਗੱਲ ਕਹੀ। ਹੁਣ ਇਹ ਸਵਾਲ ਉਠਦਾ ਹੈ ਕਿ ਦੀਪ ਮੂਸੇਵਾਲੇ ਦੀ ਹਮਾਇਤ ਕਿਉ ਕਰ ਰਿਹਾ ਸੀ?
ਇਸ ਗੱਲ ਦਾ ਭੇਦ ਹੁੱਲੜਬਾਜ਼ ਲੋਕ ਨਹੀਂ ਸਮਝ ਸਕਦੇ। ਲੰਬੀ ਲੜਾਈ ਕਿੰਨੇ ਪੱਖਾਂ ਨਾਲ ਤੇ ਫਰੰਟਾਂ ਤੇ ਕੀਤੀ ਜਾ ਸਕਦੀ ਹੈ ਇਹ ਗੱਲਾਂ ਉਸ ਕੜੀ ਦਾ ਹਿੱਸਾ ਹਨ। ਜੇਕਰ ਇਸ ਗੱਲ ਨੂੰ ਇਤਿਹਾਸ ਦੀ ਲੋਅ 'ਚ ਜਾ ਕੇ ਸਮਝਿਆ ਜਾਵੇ ਤਾਂ ਕੁਝ ਕਿੱਸੇ ਤੇ ਮਿਲਵਰਤਨੀਏ ਸਿੰਘ ਸਾਡੇ ਸਾਹਮਣੇ ਉਘੜ ਕੇ ਆਂਉਦੇ ਹਨ ਜੋ ਸਰਕਾਰ 'ਚ ਰਹਿ ਕੇ ਸਿੱਖਾਂ ਲਈ ਕੰਮ ਕਰਦੇ ਰਹੇ
ਦੂਜੇ ਜੋ ਬਾਗੀ ਸਨ ਉਹ ਨਾ-ਮਿਲਵਰਤਨੀਏ ਸਿੰਘ ਸਨ‌।ਭਾਈ ਸੁਬੇਗ ਸਿੰਘ ਜੰਬਰ ਜੋ ਕਿ ਲਹੌਰ ਦੇ ਸੂਬੇਦਾਰ ਜਕਰੀਆ ਖਾਨ ਦੇ ਦਰਬਾਰ 'ਚ ਸਰਕਾਰੀ ਠੇਕੇਦਾਰ ਸਨ ਪਰ ਦਿਲ ਉਹਨਾਂ ਦਾ ਕੌਮ ਲਈ ਧੜਕਦਾ ਸੀ 'ਤੇ ਅਖੀਰ ਉਹ ਚਰਖੜੀ ਤੇ ਚੜ੍ਹ ਸ਼ਹੀਦ ਵੀ ਹੋਏ। ਫੇਰ ਆਲੀ ਸਿੰਘ ਅਤੇ ਮਾਲੀ ਸਿੰਘ ਜੋ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਦਰਬਾਰ 'ਚ ਮੁਲਾਜ਼ਮ ਸਨ ਪਰ
ਸਮਾਂ ਆਉਣ ਤੇ ਉਹ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਮਿਲੇ। ਜੱਸਾ ਸਿੰਘ ਰਾਮਗੜ੍ਹੀਆ ਦੁਆਬੇ ਦੇ ਫ਼ੌਜਦਾਰ ਅਦੀਨਾ ਬੇਗ ਦੀ ਫ਼ੌਜ 'ਚ ਨੌਕਰੀ ਕਰਦਾ ਸੀ ਪਰ ਉਹ ਸਮਾਂ ਆਉਣ ਤੇ ਰਾਮਰੌਣੀ ਦੇ ਘੇਰੇ 'ਚ ਸਿੱਖਾਂ ਨਾਲ ਆ ਮਿਲਿਆ। ਫੇਰ ਭਗਵੰਤ ਸਿੰਘ ਬਘੇਸੁਰੀ,ਨਾਨੂੰ ਸਿੰਘ ਦਿਲਵਾਲੀ,ਲੱਖੀ ਸ਼ਾਹ ਵਣਜਾਰਾ,ਭਾਈ ਨੰਦ ਲਾਲ ਗੋਯਾ,ਸਿਰਦਾਰ ਕਪੂਰ ਸਿੰਘ,
ਭਾਈ ਕਾਨ੍ਹ ਸਿੰਘ ਨਾਭਾ ਆਦਿ ਹੋਰ ਬਹੁਤ ਨਾਮ ਹਨ‌।ਸੋ ਸਿੱਧੂ ਲੋਕਾਂ ਲਈ ਕੁਝ ਕਰਨਾ ਚਾਹੁੰਦਾ ਸੀ ਅਤੇ ਕਾਂਗਰਸ 'ਚ ਜਾਣਾ ਉਸਦੀ ਮਜਬੂਰੀ ਸੀ। ਅਖੀਰ ਚੋਣਾਂ ਹੋਈਆਂ ਅਤੇ ਬੇਅਦਬੀ ਦਾ ਇਨਸਾਫ਼ ਨਾ ਦੇਣ ਵਾਲੀ ਕਾਂਗਰਸ ਨਾਲ ਬਹੁਤ ਮਾੜੀ ਹੋਈ। ਕੈਪਟਨ ਦੀਆਂ ਬਦਹਿਆਈਆਂ ਅਤੇ ਚੰਨੀ ਦੀਆਂ ਬੇਵਕੂਫ਼ੀਆਂ ਦਾ ਠੀਕਰਾ ਮੂਸੇ ਦੇ ਸਿਰ ਵੀ ਆ ਫੁੱਟਿਆ ਨਤੀਜੇ ਵਜੋਂ
ਸਿੱਧੂ ਮੂਲੇਵਾਲਾ ਚੋਣਾਂ ਹਾਰ ਗਿਆ।ਜਿਸ ਤੋਂ ਬਾਅਦ ਲੋਕਾਂ ਵੱਲੋਂ ਉਹਦਾ ਬਹੁਤ ਮਜ਼ਾਕ ਬਣਾਇਆ ਗਿਆ। ਜਿਸਦੇ ਪ੍ਰਤੀਕਮ ਵਜੋਂ ਸਿੱਧੂ ਨੇ ‘Scapegoat' ਨਾਮ ਦਾ ਗਾਣਾ ਕੱਢਿਆ ਜਿਸ 'ਚ ਉਸਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਨਾਮ ਲੈਂਦਿਆਂ ਹੋਰ ਵੀ ਕਈ ਕੁਝ ਕਿਹਾ ਜਿਵੇਂ; “ਉਹੀ ਸਰਕਾਰਾਂ ਬੱਸ logo ਹੋਇਆ change.....
ਇਸ ਗੱਲ ਤੋਂ ਇਹ ਪਤਾ ਲੱਗਦਾ ਹੈ ਕਿ ਮੂਸੇਵਾਲਾ ਭਾਰਤੀ ਲੋਕਤੰਤਰ ਦੇ ਮੱਕੜੀ ਜਾਲ ਅਤੇ ਸਿੱਖਾਂ ਖਿਲਾਫ ਭੁਗਤਦੀ ਸਰਕਾਰੀ ਮਸ਼ਿਨਰੀ ਨੂੰ ਸਮਝ ਚੁੱਕਾ ਸੀ। ਉਹ ਕੌਮੀ ਰਸਤੇ ਤੇ ਮੁੜ ਆਇਆ ਸੀ ਹੁਣ ਕਾਂਗਰਸ ਵਾਲਾ ਮਰਿਆ ਸੱਪ ਵੀ ਉਹਦੇ ਗੱਲੋ ਲਹਿ ਗਿਆ ਸੀ। ਸਿੱਧੂ ਨੇ ਇਤਿਹਾਸ 'ਚ ਦਿਲਚਸਪੀ ਲੈਣੀ ਸ਼ੁਰੂ ਕੀਤੀ ਅਤੇ ਪੰਜਾਬ ਦੇ ਮੁੱਦਿਆਂ ਨੂੰ ਸਮਝਿਆ ਅਤੇ
ਬੇਬਾਕੀ ਨਾਲ ਇੰਟਰਵਿਊਆ ਅਤੇ ਲੋਕਾਂ 'ਚ ਬਿਆਨਣਾ ਸ਼ੁਰੂ ਕੀਤਾ।ਮੌਤ ਤੋਂ ਕੁਝ ਦਿਨ ਪਹਿਲਾਂ ਪੱਤਰਕਾਰ ਸਿਮਰਨਜੋਤ ਸਿੰਘ ਮੱਕੜ ਦੇ ਇੰਟਰਵਿਊ 'ਚ ਉਸਨੇ ਅਸਿੱਧੇ ਤੌਰ ਤੇ ਖਾਲਿਸਤਾਨ ਦੀ ਹਮਾਇਤ ਤੱਕ ਵੀ ਕਰ ਦਿੱਤੀ ਸੀ। ਮੂਸੇਵਾਲਾ ਇੰਨਾਂ ਸਪੱਸ਼ਟ ਸੀ ਕਿ ਉਹਨੇ ਜੋ ਵੀ ਗੱਲਾਂ ਕੀਤੀਆਂ ਟੁਣਕਾਰ ਕੇ ਕੀਤੀਆਂ ਸੰਤ ਭਿੰਡਰਾਂਵਾਲੇ ਤੇ ਖਾੜਕੂਆਂ ਦੀਆਂ ਸਿਫ਼ਤਾਂ
ਕੀਤੀਆਂ ਅਤੇ ਕੌਮੀ ਦਰਦ ਫੁੱਟਿਆ।ਹੁਣ ਉਹਨੇ ਇਹ ਸੋਚ ਲਿਆ ਸੀ ਕਿ ਉਹ ਵੀ ਆਪਣੀ ਕਲਾ ਨੂੰ ਕਾਲੇ ਰੈਪਰਾਂ ਵਾਂਗੂ ਸਿੱਖਾਂ ਦੇ ਰਾਜਨੀਤਿਕ ਲਕਸ਼ਾਂ ਦੀ ਪ੍ਰਾਪਤੀ ਲਈ ਵਰਤੇਗਾ। ਸਭ ਤੋਂ ਪਹਿਲਾ ਕੰਮ ਉਸਨੇ SYL ਗੀਤ ਰਿਕਾਡ ਕੀਤਾ ਜੋ ਕਿ ੭੦ ਸਾਲਾ ਦੇ ਸਿੱਖਾਂ ਦੇ ਦਰਦ ਅਤੇ ਭਾਵਨਾਵਾਂ ਦੀ ਤਰਜਮਾਨੀ ਕਰਦਾ ਸੀ।ਇਹ ਗਾਣਾ ਸਿੱਧੂ ਨੇ ਰਿਲੀਜ਼ ਕਰਨਾ ਸੀ ਕਿ
ਉਸਦੇ ਪਿਤਾ ਬਲਕੌਰ ਸਿੰਘ ਨੇ ਰੋਕ ਲਿਆ, ਇਹ ਗੱਲ ਉਹਨਾਂ ਇਕ ਭਾਸ਼ਣ ਦਿੰਦਿਆਂ ਬਿਆਨੀ। ਪਿਓ ਦੀ ਗੱਲ ਮੰਨ ਕੇ ਸਿੱਧੂ ਨੇ ਗਾਣਾ ਰਿਲੀਜ਼ ਨਾ ਕੀਤਾ।

ਫੇਰ ਮੌਤ ਤੋਂ ਇਕ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੀਡਰ ਜਸਕਰਨ ਸਿੰਘ ਕਾਰਨ ਸਿੰਘ ਵਾਲਾ ਨਾਲ ਮੁਲਾਕਾਤ ਕਰਦਾ ਹੈ, ਉਹ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ
ਜਿਸ 'ਚ ਜਸਕਰਨ ਸਿੰਘ ਕਾਰਨ ਸਿੰਘ ਵਾਲਾ ਉਸਦੀ ਗੱਲ ਮਾਨ ਸਾਹਿਬ ਨਾਲ ਕਰਾਉਂਦੇ ਹਨ ਤੇ ਉਹ ਮਾਨ ਸਾਬ ਨੂੰ ਬਾਪੂ ਜੀ ਕਹਿ ਕੇ ਬੁਲਾਓੁਦਾ ਹੈ 'ਤੇ ਖ਼ੈਰ ਸੁੱਖ ਪੁੱਛਦਾ ਹੈ। ਸਿੱਧੂ ਨੂੰ ਪਤਾ ਸੀ ਕਿ ਕਾਲ ਉਹਦੇ ਸਿਰ ਤੇ ਨੱਚਦਾ ਫਿਰਦਾ ਹੈ ਇਸੇ ਭਾਵਨਾ ਚੋਂ ਮੌਤ ਦੇ ੧੫ ਦਿਨ ਪਹਿਲਾਂ ਓੁਹਨੇ 'The Last Ride ਗਾਣਾ ਕੰਢਿਆ।ਸਰਕਾਰ ਸਿੱਧੂ ਦੀਆਂ ਗਤੀਵਿਧੀਆ
ਤੇ ਪੂਰਾ ਧਿਆਨ ਰੱਖ ਰਹੀ ਸੀ।ਤੇ ਸਰਕਾਰ ਨੂੰ ਪਤਾ ਸੀ ਕਿ ਸਿੱਧੂ ਅੱਗੇ ਚੱਲ ਕੇ ਸਾਡੇ ਗਲੇ ਦੀ ਹੱਡੀ ਬਣ ਜਾਏਗਾ ਕਿਉਕਿ ਸਿੱਧੂ ਪੂਰੀ ਦੁਨੀਆ 'ਚ ਮਸ਼ਹੂਰ ਸੀ ਅਤੇ Drake ਤੱਕ ਉਹਦੀ ਇੱਜ਼ਤ ਕਰਦਾ ਸੀ ਸਰਕਾਰ ਨੂੰ ਡਰ ਸੀ ਕਿ ਕਿਤੇ ਸਿੱਧੂ ਸਿੱਖ ਮਸਲਿਆਂ ਨੂੰ ਦੁਨੀਆ ਅੱਗੇ ਨਾ ਰੱਖ ਦੇਵੇ ਸੋ ਹੁਣ ਸਿੱਧੂ ਨੂੰ ਰਸਤੇ ਤੋਂ ਹਟਾਉਣਾ ਲਾਜ਼ਮੀ ਹੋ ਚੁੱਕਾ ਸੀ
ਸਰਕਾਰ ਨੇ ਪੜਦੇ ਪਿੱਛੇ ਰਹਿ ਕੇ ਕੰਮ ਕਰਨਾ ਬੇਹਤਰ ਸਮਝਿਆ ਅਤੇ ਸਿੱਧੂ ਦੀ ਨਿੱਜੀ ਦੁਸ਼ਮਣੀ ਨੂੰ ਢਾਲ ਵਜੋਂ ਵਰਤਣਾ ਚਾਹਿਆ ਅਤੇ ਉਹਦੇ ਦੁਸ਼ਮਣਾਂ ਦੀ ਪਿੱਠ ਥਾਪੜਨੀ ਸ਼ੁਰੂ ਕੀਤੀ ਅਤੇ ਉਸਤੋ ਜਲਣ ਵਾਲੇ ਕਰੀਬੀਆਂ ਨਾਲ ਵੀ ਰਾਬਤੇ ਕਾਇਮ ਕੀਤੇ ‘ਤੇ ਇੰਝ ਚੋਰਾਂ ਨਾਲ ਕੁੱਤੀ ਰਲ ਗਈ।ਸਿੱਧੂ ਮੂਸੇਵਾਲੇ ਨੂੰ ਇਹ ਆਭਾਸ ਸੀ ਕਿ ਸਰਕਾਰ ਉਹਨੂੰ ਮਾਰ ਮੁਕਾਉਣੇ
ਤੇ ਤੁਲੀ ਹੋਈ ਹੈ ਉਹਨੇ ਆਪਣੇ ਗੀਤ 'ਚ ਜ਼ਿਕਰ ਕੀਤਾ ਹੈ ਕਿ ਉਸ ਖ਼ਿਲਾਫ਼ ਸਭ ਜਾਣੇ ਗੱਠਜੋੜ ਕਰੀ ਫਿਰਦੇ ਹਨ ਜਿੰਨਾ ਵਿੱਚ ਉਸਦੇ ਕਰੀਬੀ ਵੀ ਹਨ ਸਰਕਾਰ ਦੇ ਬੰਦੇ ਵੀ ਹਨ ਕੁਝ ਉਸ ਨਾਲ ਦੁਸ਼ਮਣੀ ਪਾਲਣ ਵਾਲੇ ਤੇ ਨਾਮ ਕਮਾਉਣ ਦੀ ਦੌੜ 'ਚ ਲੱਗੇ ਸ਼ੂਟਰ ਵੀ ਹਨ
"ਕਈ shooter ਤਾਂ ਤੇਰੇ ਪਿੱਛੇ ਇਸ ਗੱਲੋ ਨੇ
ਗੋਲੀ ਸਿੱਧੂ ਦੇ ਵੱਜੀ ਸਾਡਾ Name ਹੋ ਜਾਓ
ਮਨਾਂ ‘ਚ ਗ਼ੱਦਾਰੀ ਉਤੋਂ ਵਫ਼ਾਦਾਰੀ ਦਿੰਦੇ ਨੇ”
info ਵੀ ਬੰਦੇ ਸਰਕਾਰੀ ਦਿੰਦੇ ਨੇਂ
“ਤੇਰੇ ਮੂੰਹ ਤੇ ਜੋ ਤੇਰੀ ਲੰਬੀ life ਮੰਗਦੇ..
ਤੇਰੀ ਪਿੱਠ ਪਿੱਛੇ ਸਿੱਧੂਆ ਸੁਪਾਰੀ ਦਿੰਦੇ ਨੇਂ

ਸਿੱਧੂ ਨੂੰ ਬਹੁਤ ਵਾਰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਸਨ ਇੱਕ ਹੋਰ ਗੀਤ 'ਚ ਉਹ ਇਸਦਾ ਜ਼ਿਕਰ ਕਰਦਾ ਹੈ;
“ਸੌਖੀ ਨ੍ਹੀਂਓ fame ਗੱਲ ਕਹਾਂ ਜੋ ਵੀ ਦਿਲ ਦੀ ਐ,
ਧਮਕੀ ਸਵੇਰੇ ਚਾਹ ਨਾਲ ਗੋਲੀ ਆਲੀ ਮਿਲਦੀ ਐਂ"
ਇਸ ਕਤਲ ਪਿੱਛੇ ਸਰਕਾਰੀ ਹੱਥ(invisible hands) ਹਨ ਜੋ ਕਿ ਲੋਕਾਂ ਨੂੰ ਨਜ਼ਰ ਨਹੀ ਆ ਰਹੇ। ਸਭ ਤੋਂ ਪਹਿਲੀ ਗੱਲ ਸਰਕਾਰ ਨੇ ਸਿੱਧੂ ਦੀ ਸਕਿਊਰਟੀ ਵਾਪਸ ਲੈ ਲਈ, ਦੂਜੀ ਗੱਲ ਚਲੋ ਜੇ ਲੈਣੀ ਹੀ ਸੀ ਤਾਂ ਟੀ.ਵੀ. ਤੇ ਐਲਾਨ ਕਰਨ ਦੀ ਕੀ ਲੋੜ ਸੀ?
ਇਸ ਨੇ ਕਾਤਲਾਂ ਦੇ ਹੌਸਲੇ ਹੋਰ ਵਧਾਏ।ਸਰਕਾਰ ਨੇ ਸਫਾਈ 'ਚ ਇਹ ਬਹਾਨਾ ਬਣਾਇਆ ਕਿ ੬ ਜੂਨ ਤੱਕ ਸਿੱਖਾਂ ਵੱਲੋਂ ਘੱਲੂਘਾਰਾ ਦਿਵਸ ਮਨਾਇਆ ਜਾਣਾ ਸੀ ਸੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਪੁਲਿਸ(police personnel) ਦੀ ਲੋੜ ਸੀ ਹੁਣ ਇਹ ਸਵਾਲ ਉਠਦਾ ਹੈ ਕਿ ਲੋਕਾਂ ਦੀਆਂ ਸਕਿਊਰਟੀਆਂ ਖੋਹ ਕੇ ਵੀ ਸਰਕਾਰ ਕੋਲ
ਇੰਨਾਂ ਪ੍ਰਬੰਧ ਨੀ ਸੀ ਕਿ ਉਹ ਕਾਤਲਾਂ ਨੂੰ ਫੜ ਸਕਦੇ ਜਾਂ ਸੁਰਾਖ ਲਾ ਸਕਦੇ? ਜੋ ਘੱਲੂਘਾਰੇ ਦਿਹਾੜੇ ਨੂੰ ਮੁੱਖ ਰੱਖਦਿਆਂ ਥਾਂ-ਥਾਂ ਤੇ ਐਨੇ ਨਾਕੇ ਤੇ ਚੈੱਕ ਪੋਇੰਟ ਲਾਏ ਸੀ ਉਹ ਸਭ ਕੀ ਉਥੇ ਘੁੰਕਣੀਆਂ ਵੇਚ ਰਹੇ ਸੀ? ਕਾਤਲ ਕਿਵੇਂ ਲੰਘ ਗਏ ਐਨਾ ਅਸਲਾ ਲੈਕੇ ਉਥੋਂ? ਬਾਕੀ ਸਿੱਧੂ ਨੂੰ ਕਤਲ ਕਰਨ ਦੀਆਂ ਪਹਿਲਾਂ ਵੀ ਕਈ ਕੋਸ਼ਿਸ਼ਾਂ ਹੋ ਚੁੱਕੀਆਂ ਸਨ
ਅਤੇ ਸ਼ਗਨਪ੍ਰੀਤ ਸਿੰਘ ਨੇ ਸਿਮਰਨਜੋਤ ਸਿੰਘ ਮੱਕੜ ਨੂੰ ਦੱਸਿਆ ਕਿ ਪੰਜਾਬ ਪੁਲਿਸ ਨੇ ਡੇਢ ਸਾਲ ਪਹਿਲਾਂ ਸਿੱਧੂ ਨੂੰ ਮੁਹਾਲੀ ਬੁਲਾ ਕੇ ਦੱਸਿਆ ਸੀ ਕਿ ਪੰਜ ਬੰਦੇ ਉਸਤੇ ਹਮਲਾ ਕਰ ਸਕਦੇ ਹਨ ‘ਤੇ ਉਹਨੂੰ ਤੋਹਫ਼ਾ-ਗਿਫ਼ਟ ਤਰ੍ਹਾਂ ਦੀ ਡੱਬਾ ਬੰਦ ਚੀਜ ਦਿੱਤੀ ਜਾ ਸਕਦੀ ਹੈ ਜੋ ਕਿ ਵਿਸਫੋਟਕ ਬੰਬ ਸਮੱਗਰੀ ਹੋ ਸਕਦੀ ਹੈ
ਫੇਰ ਇਸ ਤਰ੍ਹਾਂ ਹੋਇਆ ਵੀ ਕਿ ਕੋਈ ਸਿੱਧੂ ਨੂੰ ਡੱਬੇ 'ਚ ਬੰਬ ਬੰਦ ਕਰਕੇ ਦੇ ਗਿਆ ‘ਤੇ ਬਾਦ 'ਚ ਇਸਦੀ ਜਾਂਚ ਹੋਈ
ਇਸ ਦੀ ਤਸਦੀਕ ਸਿੱਧੂ ਨੇ ਯਾਦਵਿੰਦਰ ਕਰਫਿਓ ਕੋਲ ਇੱਕ ਇੰਟਰਵੀਓ 'ਚ ਵੀ ਕੀਤੀ ਸੀ। ਇਸ ਦਾ ਮਤਲਬ ਹੈ ਕਿ ਪੁਲਿਸ ਨੂੰ ਇਸਦੀ ਜਾਣਕਾਰੀ ਸੀ ਪਰ ਫਿਰ ਵੀ ਇਹ ਜਾਣਦੇ ਹੋਈ ਵੀ ਪੁਲਿਸ ਦਾ ਸਿੱਧੂ ਦੀ ਸਕਿਊਰਟੀ ਨੂੰ ਜ਼ਰੂਰੀ ਨਾ ਸਮਝਣਾ ‘ਤੇ
ਅਵੇਸਲੇ ਹੋ ਜਾਣਾ ਸ਼ੱਕ ਪੈਦਾ ਕਰਦਾ ਹੈ। ਸਿੱਧੂ ਦੇ ਕਤਲ ਦੀ ਜਾਂਚ 'ਚ ਹੁਣ ਤੱਕ ਸਰਕਾਰ ਦੀ ਭੂਮਿਕਾ ਅਤੇ ਉਸਦੇ ਕਾਤਲਾਂ ਨੂੰ ਜਵਾਈ ਬਣਾ ਕੇ ਰੱਖਣਾ ਵੀ ਵੀ ਇਹ ਸਾਫ਼ ਕਰਦਾ ਹੈ। ਫੇਰ ਲਾਰੈਂਸ ਬਿਸ਼ਨੋਈ ਨੇ ਇਹ ਗੱਲ ਸਾਫ਼ ਕੀਤੀ ਕਿ ਉਹਦਾ ਇਸ ਕਤਲ ਨਾਲ ਕੋਈ ਸੰਬੰਧ ਨਹੀਂ ਪਰ ਫੇਰ ਪੁਲਿਸ ਗੱਲ ਗੂਠਾ ਦੇਕੇ ਉਹਤੋਂ ਇਕਬਾਲ ਕਰਾਂ ਲੈਂਦੀ ਹੈ
ਕਤਲ ਪੰਜਾਬ ‘ਚ ਹੋਇਆ ਪੁੱਛ-ਗਿੱਛ ਦਿੱਲੀ ਪੁਲਿਸ ਕਿਉ ਕਰ ਰਹੀ ਸੀ? ਇਹ ਗੱਲਾਂ ਸੋਚਣ ਵਾਲੀਆਂ ਹਨ ਇਹ ਖੇਡ ਬਹੁਤ ਵੱਡਾ ਹੈ।

ਸਿਆਸੀ ਕਤਲਾਂ ਦਾ ਦਾਇਰਾ ਬਹੁਤ ਵੱਡਾ ਹੁੰਦਾ ਹੈ ਇਹਦੇ ‘ਚ ਰਾਜਨੀਤਿਕ ਲੋਕ ਕਈਆਂ ਦੇ ਮੋਢੇ ਤੇ ਰੱਖ ਕੇ ਚਲਾਉਦੇ ਹਨ। ਫੇਰ ਡੀ.ਜੀ.ਪੀ ਦੇ ਮੂੰਹੋਂ ਗੱਲ ਨਿਕਲ ਗਈ ਉਹ ਕਹਿੰਦਾ ਕਿ ਗੋਲੀਆਂ ਏ.ਐਨ ੯੪ ਬੰਦੂਕ ਚੋਂ ਚੱਲੀਆਂ ਹਨ,
ਭਲਾ ਡੀ.ਜੀ.ਪੀ ਕੋਲ ਕਿਹੜਾ ਦੂਰਦਰਸ਼ਨ ਲੱਗਿਆ ਸੀ ਉਹ ਇੰਨ੍ਹਾਂ ਸਪੱਸ਼ਟ ਕਿਵੇਂ? ਕਤਲ ਤੋਂ ਬਾਅਦ ੨-੩ ਦਿਨ ਚੈਨਲਾਂ ਤੇ ਖਬਰਾਂ ਚੱਲੀਆਂ ਕਿ ਮੂਸੇਵਾਲੇ ਦੇ ਕਤਲ 'ਚ ਸਰਕਾਰੀ ਕਾਰਤੂਸ ਵਰਤੇ ਗਏ ਹਨ ਪਰ ਗਲਬਾ ਪੈਣ ਤੇ ਚੁੱਪ ਹੋ ਗਏ ਕਾਤਲਾਂ ਵੱਲੋਂ ਜੋ ਵੀ ਅਸਲਾਖ਼ਾਨਾ ਜਾਂ ਸਮੱਗਰੀ ਵਰਤੀ ਗਈ ਸਰਕਾਰੀ ਸਹਿਯੋਗ ਤੋਂ ਬਿਨਾ ਉਹਦੀ ਵਿਵਸਥਾ ਹੋ ਹੀ ਨਹੀ ਸਕਦੀ
ਫੇਰ ਕਾਤਲ ਇੱਕੋ ਦਮ ਕਿਵੇਂ ਤੇ ਕਿੱਧਰ ਅਲੋਪ ਹੋਏ ਕੁਛ ਸਮਝ ਨੀ ਲੱਗਾ। ਇੱਕ ਸਵਾਲ ਇਹ ਵੀ ਉਠਦਾ ਹੈ ਕਿ ਭਾਰਤ ਦੀ ਸਭ ਤੋਂ ਮਹੱਤਵਪੂਰਨ ਤਿਹਾੜ ਜੇਲ੍ਹ 'ਚੋਂ ਬਹਿ ਕੇ ਬੰਦੇ ਮਰਾਉਣੇ ਇੰਨ੍ਹੇ ਸੌਖੇ ਹਨ? ਗੈਂਗਸਟਰਾਂ ਨੂੰ ਇਸਦੀ ਪਿਸ਼ਟਭੂਮੀ ਸਰਕਾਰ ਦਿੰਦੀ ਹੈ ਸਿੱਧੂ ਦੇ ਕਤਲ ਤੋਂ ਮਹੀਨਾਂ ਪਹਿਲਾਂ ਇਹ ਖ਼ਬਰ ਆਈ ਸੀ ਕਿ ਲਾਰੈਂਸ ਬਿਸ਼ਨੋਈ ਦਾ ਖ਼ਦਸ਼ਾ ਹੈ
ਕਿ ਪੁਲਿਸ ਉਹਦਾ ਝੂਠਾ ਮੁਕਾਬਲਾ ਬਣਾਉਣਾ ਚਾਹੁੰਦੀ ਹੈ ਇਹ ਗੱਲ ਸ਼ੱਕ ਪੈਦਾ ਕਰਦੀ ਹੈ ਕਿ ਸ਼ਾਇਦ ਲਾਰੈਂਸ ਨੂੰ ਧਮਕਾਇਆ ਜਾ ਉਸਤੇ ਕੋਈ ਦਬਾਅ ਪਾਇਆ ਗਿਆ ਹੋਵੇ। ਝਾੜੂ ਸਰਕਾਰ ਵੱਲੋਂ ਮਹੀਨਾਂ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਭੜਕਾਊ ਗੀਤ ਗਾਓੁਣ ਵਾਲਿਆਂ ਤੇ ਕਾਰਵਾਈ ਹੋਏਗੀ, ਹੁਣ ਸਮਝ ਆਈ ਕਿਇਹ ਕਿਹੜੇ ਭੜਕਾਊ ਗੀਤਾ ਤੇ ਕਾਰਵਾਈ ਦੀ ਗੱਲ ਕਰਦੇ ਸੀ.
ਇਹ ਅਸਿੱਧੇ ਤੌਰ ਤੇ ਇੱਕ ਧਮਕੀ ਸੀ। ਸਰਕਾਰ ਅਤੇ ਹਿੰਦੂਤਵੀ ਤਾਕਤਾਂ ਹਮੇਸ਼ਾਂ ਤੋਂ ਸਾਡਾ ਖੇਡ ਖਡੀਈਆ ਦੇਖਦੀਆਂ ਆ ਰਹੀਆਂ ਹਨ, ਮਰਨ ਵਾਲੇ ਵੀ ਸਾਡੇ ਹੁੰਦੇ ਹਨ ਅਤੇ ਮਾਰਨ ਵਾਲੇ ਵੀ ਸਾਡੇ ਪਰ ਮਰਾਉਣ ਵਾਲਿਆਂ ਦਾ ਦੋਵਾਂ ਨੂੰ ਹੀ ਨਹੀਂ ਪਤਾ ਹੁੰਦਾ ਸੋ ਇਹ ਗੱਲ ਕਿਸੇ ਨੂੰ ਸਪੱਸ਼ਟ ਨਹੀਂ ਹੁੰਦਾ ਕਿ ਸਾਡੀ ਵਰਤੋਂ ਹੋ ਰਹੀ ਹੈ।
–ਗੁਰਦੀਪ ਸਿੰਘ
@UnrollHelper unroll

• • •

Missing some Tweet in this thread? You can try to force a refresh
 

Keep Current with ਸਿੰਘ ਬਾਗੀ (ਮੌਤ ਸਿੰਘ)

ਸਿੰਘ ਬਾਗੀ (ਮੌਤ ਸਿੰਘ) Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @singh__baagi

Aug 30
ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ ਵਾਲੇ ਸ਼ਹੀਦੀ ਭਾਈ ਅਨੋਖ ਸਿੰਘ ਬੱਬਰ ਸ਼ਹੀਦੀ 30 ਅਗਸਤ 1987

ਜਦੋਂ ਸਾਡੇ ਬੱਬਰ ਸੂਰਮੇ ਵੀਰ ਅਨੌਖ ਸਿੰਘ ਬੱਬਰ ਤੇ ਹਿੰਦੋਸਤਾਨੀ ਸਰਕਾਰੀ ਪੁਲਿਸ ਨੇ ਕੁਆਰੀ ਤਸ਼ੱਦਦ ਕਰਨ ਤੋਂ ਬਾਅਦ ਭਾਈ ਅਨੌਖ ਸਿੰਘ ਬੱਬਰ ਵਾਹਿਗੁਰੂ,ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਰਹੇ
ਫਿਰ ਜਾਲਮ ਪੁਲਿਸ ਨੇ ਭਾਈ ਸਾਹਿਬ ਦੀ ਇਕ ਅੱਖ ਬਾਹਰ ਕੱਢ ਦਿੱਤੀ ਤੇ ਦੂਜੀ ਅੱਖ ਨੂੰ ਵੀ ਖਰਾਬ ਕਰ ਦਿੱਤਾ।
ਕਹਿੰਦੇ ਜਦੋ ਭਾਈ ਸਾਹਿਬ ਇਸ ਹਾਲਤ ਵਿੱਚ ਸਨ ਤਾ ਪੁਲਿਸ ਵਾਲੇ ਉਸ ਕਮਰੇ ਵਿਚੋਂ ਬਾਹਰ ਚਲੇ ਗਏ ਤੇ ਕਿਤੇ ਕੋਈ ਹੋਰ ਸਿੰਘ ਗਲਤੀ ਨਾਲ ਭਾਈ ਅਨੌਖ ਸਿੰਘ ਬੱਬਰ ਦੇ ਕਮਰੇ ਵਿੱਚ ਆ ਗਏ ਤਾ ਭਾਈ ਅਨੋਖ ਸਿੰਘ ਬੱਬਰ ਨੇ ਖੜਾਕ ਸੁਣਦਿਆ ਕਿਹਾ ਕਿ
ਭਾਈ ਸਾਹਿਬ ਦੱਸਣਾ ਕੇ ਸ਼ਾਮਾ ਹੋ ਗਈਆ ਹਨ ਮੈ ਰਹਿਰਾਸ ਸਾਹਿਬ ਜੀ ਦਾ ਨਿਤਨੇਮ ਕਰਨਾ ਹੈ, ਵਾਹਿਗਰੂ ਉਸ ਸਮੇਂ ਉਹ ਸਿੰਘ ਦੀਆ ਭੁੱਬਾ ਨਿਕਲ ਗਈਆ ਕਿ ਵਾਹਿਗੁਰੂ, ਪੁਲਿਸ ਨੇ ਇਨਾ ਭਾਰੀ ਤਸ਼ੱਦਦ ਕੀਤਾ ਹੋਵੇ ਤੇ ਭਾਈ ਸਾਹਿਬ ਦੀਆ ਦੋਵੇ ਅੱਖਾ ਬੇਰਹਿਮੀ ਨਾਲ ਅੱਖਾ ਕੱਡ ਦਿੱਤੀਆ ਹੋਣ ਫਿਰ ਵੀ ਭਾਈ ਸਾਹਿਬ ਹਾਏ ਕਹਿਣ ਦੀ ਵਜਾਏ
Read 25 tweets
Aug 30
ਹੱਥ ਦਾ ਵਾਸਤਾ ਮੱਥਾ ਟੇਕਣ ਨਾ ਆਇਆ ਕਰੇ

ਮੁੱਖ ਮੰਤਰੀ ਸਾਹਬ ਦੇ ਕਾਫਲੇ ਨੂੰ ਬੇਨਤੀ ਹੈ ਕਿ ਤੁਸੀਂ ਮੱਥਾ ਟੇਕਣ ਨਾ ਆਇਆ ਕਰੋ। ਇਹ ਏਤਰਾਜ਼ ਸੁਖਬੀਰ ਸਿੰਘ ਬਾਦਲ ਅਤੇ ਰਾਹੁਲ ਗਾਂਧੀ ਵਾਰੀ ਵੀ ਹੁੰਦਾ ਸੀ। ਜੇ ਮੱਧਾ ਵੱਧਦਾ ਹੈ ਤਾਂ ਮੁੱਖ ਮੰਤਰੀ ਦਾ ਅਹੁਦਾ ਬਾਹਰ ਛੱਡਕੇ ਆਇਆ ਕਰੋ।
ਮਨ ਤੜਫਦਾ ਹੈ ਜਦੋਂ ਇੰਝ ਸੰਗਤਾਂ ਨੂੰ ਬਾਹਰ ਖੜਾਇਆ ਜਾਂਦਾ ਹੈ। ਨਹੀਂ ਤੁਸੀਂ ਨਹੀਂ ਕਰ ਸਕਦੇ। ਤੁਹਾਨੂੰ ਇਹ ਅਧਿਕਾਰ ਕਿਸੇ ਨਹੀਂ ਦਿੱਤਾ। ਤੁਸੀਂ ਕਰਨੀ ਆਪਣੀ ਮਰਜ਼ੀ ਹੈ ਪਰ ਦਰਬਾਰ ਸਾਹਿਬ ਮੱਥਾ ਟੇਕਣਾ ਸਭ ਦਾ ਇਹੋ ਜਿਹਾ ਹੋਣਾ ਚਾਹੀਦਾ ਹੈ।

ਤੁਹਾਡੇ ਕੋਲ ਹੋਣਗੇ ਕੰਮ ਬੜੇ ਪਰ ਇਹ ਦਿਨ ਵਿਹਲਾ ਕਰਕੇ ਆਓ ਜੋ ਸੱਚੇ ਪਾਤਸ਼ਾਹ ਦੇ ਦਰ ਪਹੁੰਚਣਾ ਹੈ
ਤੁਸੀਂ ਕੋਈ ਬਹੁਤੇ ਖਾਸ ਨਹੀਂ ਹੈ। ਜੇ ਸੁਰੱਖਿਆ ਦਾ ਏਡਾ ਡਰ ਹੈ ਤਾਂ ਦਫਾ ਕਰੋ ਅਜਿਹੇ ਅਹੁੱਦੇ। ਏਡੀ ਕੀ ਵੇਲਣੇ ਵਿੱਚ ਬਾਂਹ ਆਈ ਹੈ।

ਸੁਣਿਆ ਸੀ ਕਿ ਦੋਸ਼ ਮਹਾਰਾਜਾ ਰਣਜੀਤ ਸਿੰਘ ਦੀ ਰਸਦ ਤੋਂ ਤਿਆਰ ਹੁੰਦੀ ਸੀ। ਅਕਾਲੀ ਫੂਲਾ ਸਿੰਘ ਕਹਿੰਦੇ ਕਿ ਗੁਰੂ ਦੀ ਸੰਗਤ ਸਭ ਇਕੋ ਜਹੀ। ਸਭ ਸੰਗਤ ਆਪਣੀ ਰਸਦ ਦਾ ਯੋਗਦਾਨ ਪਾ ਦੇਗ਼ ਤਿਆਰ ਕਰਿਆ ਕਰੋ।
Read 8 tweets
Aug 30
#30_ਅਗਸਤ_ਜਨਮ_ਦਿਨ_ਭਾਈ_ਕਾਨ੍ਹ_ਸਿੰਘ_ਨਾਭਾ

ਪੰਥ ਦੇ ਮਹਾਨ ਵਿਦਵਾਨ ਗੁਰੂ ਪਿਆਰੇ ਭਾਈ ਕਾਨ੍ਹ ਸਿੰਘ ਜੀ ਨਾਭਾ ਦਾ ਜਨਮ 30 ਅਗਸਤ 1861ਈ: ਨੂੰ ਬਾਬਾ ਨਰਾਇਣ ਸਿੰਘ ਜੀ ਦੇ ਘਰ ਮਾਤਾ ਹਰ ਕੌਰ ਜੀ ਦੀ ਕੁੱਖੋਂ ਹੋਇਆ ਭਾਈ ਸਾਹਿਬ ਜੀ ਦੇ ਦੋ ਭਰਾ ਅਤੇ ਇਕ ਹੋਰ ਭੈਣ ਸੀ
ਬਾਬਾ ਨਰਾਇਣ ਸਿੰਘ ਗੁਰੂ ਘਰ ਸੇਵਾ ਕਰਦੇ ਸਨ ਬਾਣੀ ਨਾਲ ਇੰਨਾ ਪਿਆਰ ਸੀ ਕਿ ਸਾਰਾ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਯਾਦ ਸੀ ਚਾਰ ਸਹਿਜ ਪਾਠ ਮਹੀਨੇ ਚ ਨੇਮ ਦੇ ਨਾਲ ਕਰ ਲੈਂਦੇ ਸਨ ਕਾਨ ਸਿੰਘ ਨੂੰ ਪਿਤਾ ਜੀ ਨੇ ਭਾਈ ਭੂਪ ਸਿੰਘ ਜੀ ਜੋ ਚੰਗੇ ਵਿਦਵਾਨ ਸਨ ਕੋਲ ਗੁਰਮੁਖੀ ਪੜ੍ਹਨ ਲਾਇਆ
7 ਸਾਲ ਦੇ ਹੋਏ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁੱਧ ਪਾਠ ਕਰ ਲੈਂਦੇ ਸਨ ਪਾਠੀ ਬਣ ਗਏ ਫਿਰ ਸੰਸਕ੍ਰਿਤ ਵਿਆਕਰਨ ਨਿਯਾਯ ਵੇਦਾਂਤ ਦੇ ਗ੍ਰੰਥ ਬਾਵਾ ਕਲਿਆਣ ਦਾਸ ਭਾਈ ਵੀਰ ਸਿੰਘ ਜਲਾਲਕੇ, ਬਾਬਾ ਪਰਮਾਨੰਦ ਆਦਿਕ ਤੋਂ ਪੜ੍ਹੇ ਭਾਈ ਭਗਵਾਨ ਸਿੰਘ ਦੁਗ ਤੋਂ ਕਵਿਤਾ ਦੀ ਵਿਦਿਆ ਤੇ ਮਹੰਤ ਰਾਜਾ ਸਿੰਘ ਤੋਂ ਸੰਗੀਤ ਦੀ ਵਿੱਦਿਆ ਪ੍ਰਾਪਤ ਕੀਤੀ
Read 10 tweets
Aug 30
ਪੰਜਾਬ ਦੀ ਹਿੱਕ ਚੀਰਦੇ ਦੋ ਵੱਡੇ ਐਕਸਪ੍ਰੈਸ ਵੇਅ ਬਣਨ ਜਾ ਰਹੇ ਹਨ। ਖਨੌਰੀ-ਪਾਤੜਾਂ ਤੋਂ ਪਠਾਨਕੋਟ ਅਤੇ ਇਸ ਦੀ ਇਕ ਸ਼ਾਖ ਨਕੋਦਰ ਤੋਂ ਅੰਮ੍ਰਿਤਸਰ (ਕਰਤਾਰਪੁਰ ਕੋਰੀਡੋਰ) ਦੂਜਾ ਅੰਮ੍ਰਿਤਸਰ ਤੋਂ ਬਠਿੰਡਾ।

ਇਹ ਪਿਛੋਂ ਬਣਦੇ ਆਉਣਗੇ ਤੇ ਬਣਦੇ ਅੱਗੇ ਲੰਘ ਜਾਣਗੇ। 500 ਕਿਲੋਮੀਟਰ ਤੋਂ ਵੱਧ ਦੀ ਲੰਬਾਈ ਦਾ ਐਕਸਪ੍ਰੈਸਵੇਅ
ਜਿਸ ਦੀ ਉਚਾਈ ਧਰਤੀ ਤੋਂ 10-30 ਫੁੱਟ ਹੋਣ ਦਾ ਰੌਲਾ ਹੈ। ਇਸ ਦੀ ਚੌੜਾਈ 200 ਤੋਂ 400 ਫੁੱਟ ਹੋਵੇਗੀ। ਇਸ ਨੂੰ ਏਨਾ ਉੱਚਾ ਕਰਨ ਲਈ ਮਿੱਟੀ ਕਿਥੋਂ ਆਵੇਗੀ। ਪੰਜਾਬ ਚ ਆਮ ਉਸਾਰੀ ਦੇ ਕਾਰਣ ਹੀ ਪਹਾੜਾਂ ਤੋਂ ਹੇਠਾਂ ਨੂੰ ਚਲਦੇ ਟਰੱਕਾਂ ਦੀ ਲਾਈਨ ਨਹੀਂ ਰੁਕਦੀ। ਇਸ ਕਾਰਜ ਲਈ ਪੰਜਾਬ ਦੇ ਬਚੇ ਖੁਚੇ ਨੀਮ ਪਹਾੜੀ ਇਲਾਕੇ ਨੂੰ ਵੀ ਪੱਧਰਾ ਤਾਂ
ਨਹੀਂ ਕਰ ਦਿੱਤਾ ਜਾਵੇਗਾ? ਇਸ ਦਾ ਪੰਜਾਬ ਦੇ ਪੌਣ ਪਾਣੀ ਤੇ ਕੀ ਅਸਰ ਹੋਵੇਗਾ, ਮੌਨਸੂਨ ਤੇ ਕੀ ਅਸਰ ਹੋਵੇਗਾ। ਇਹ 90 ਫੀਸਦੀ ਤੋਂ ਵੱਧ ਗਰੀਨਫੀਲਡ ਹੈ ਭਾਵ ਖੇਤੀ ਹੇਠਲੀ ਜ਼ਮੀਨ 'ਤੇ ਬਣਨ ਜਾ ਰਿਹਾ ਹੈ ਨਾ ਕਿ ਪਹਿਲੇ ਰੋਡ ਚੌੜੇ ਹੋਣ ਜਾ ਰਹੇ। ਜਿਨ੍ਹਾਂ ਦੀ ਜ਼ਮੀਨ ਇਸ ਕਾਰਣ ਦੋ ਹਿੱਸਿਆਂ ਚ ਵੰਡੀ ਜਾ ਰਹੀ ਹੈ ਉਹਨਾਂ ਦੇ ਦਰਦ ਦਾ ਕੀ ਹੱਲ।
Read 7 tweets
Aug 30
ਕੇਜਰੀਵਾਲ ਜੋ ਕਹਿੰਦਾ ਹੈ, ਉਹ ਕਰਦਾ ਹੈ

ਇੰਗਲਿਸ਼ ਟ੍ਰਿਬਿਊਨ ਅਖਬਾਰ ਦੀ ਪਹਿਲੇ ਪੰਨੇ ਦੀ ਖਬਰ ਸੀ। ਵੋਟਾਂ ਪਾਉਣ ਤੋਂ ਪਹਿਲਾਂ ਕੇਜਰੀਵਾਰ ਅਤੇ ਭਗਵੰਤ ਮਾਨ ਨੇ ਇਕੱਠਿਆਂ ਨੇ ਟ੍ਰਿਬਿਊਨ ਅਖਬਾਰ ਨੂੰ ਇੰਟਰਵਿਊ ਦਿੱਤੀ। ਇਸ ਇੰਟਰਵਿਊ 'ਚ ਕੇਜਰੀਵਾਲ ਨੇ ਸਾਫ ਕਿਹਾ ਸੀ ਕਿ ਬੇਅਦਬੀ ਅਤੇ ਨਸ਼ੇ ਮੁੱਦੇ ਹੀ ਨਹੀਂ ਹਨ।
ਭਾਵ ਇਨਾਂ ਮੁੱਦਿਆਂ 'ਤੇ ਉਹ ਵੋਟਾਂ ਨਹੀਂ ਮੰਗ ਰਹੇ। ਉਨਾਂ ਨੇ ਮੰਗੀਆਂ ਵੀ ਨਹੀਂ। ਅੱਜ ਦੇਖ ਲਉ। ਮੁੰਡੇ ਨਸ਼ਿਆਂ ਨਾਲ ਮਰ ਰਹੇ ਨੇ। ਮਜੀਠੀਆ ਬਾਹਰ ਆ ਗਿਆ ਹੈ। ਲਲਕਾਰੇ ਮਾਰਦਾ ਫਿਰ ਰਿਹਾ। ਤਿਰੰਗੇ ਲਿਹਰਾਉਂਦਾ ਭਗਤ ਸਿੰਘ ਦੇ ਬੁੱਤ ਨੂੰ ਨਤਮਸਤਕ ਹੋ ਰਿਹਾ।
ਮਜੀਠੀਏ ਦੇ ਲਲਕਾਰੇ ਉਨਾਂ ਆਪ ਵਰਕਰਾਂ ਨੂੰ ਆਪ ਪਾਰਟੀ ਨਾਲ ਪੱਕੇ ਤੌਰ 'ਤੇ ਬੰਨ ਦੇਣਗੇ ਜਿੰਨਾ ਨੇ ਮਜੀਠੀਏ ਨੂੰ ਆਨ ਲਾਈਨ ਤੇ ਆਫ ਲਾਈਨ ਸ਼ਰੇਆਮ ਗਾਲਾਂ ਕੱਢੀਆਂ ਨੇ। ਜੇ ਅਜਿਹੇ ਵਰਕਰ ਕਿਸੇ ਮੁੱਦੇ ‘ਤੇ ਆਮ ਆਦਮੀ ਪਾਰਟੀ ਤੋਂ ਬਗਾਵਤ ਕਰਨ ਬਾਰੇ ਸੋਚਣਗੇ ਤਾਂ ਉਨਾਂ ਨੂੰ ਡਰਾਵਾ ਦਿੱਤਾ ਜਾਊ ਕਿ ਜੇ ਮਜੀਠੀਆ ਸੱਤਾ 'ਚ ਆ ਗਿਆ ਤਾਂ ਉਨਾਂ ਦਾ ਕੀ ਬਣੂ।
Read 5 tweets
Aug 30
ਨਹਿੰਗਾਂ ਦੇ ਨਾਲ ਖੜੋ

ਕਰਿਸਚੈਨਿਟੀ ਦੇ ਨਾਮ ‘ਤੇ ਸਾਰੀ ਦੁਨੀਆਂ ‘ਚ ਲੋਕਾਂ ਨੂੰ ਆਵਦੀ ਧਰਤੀ ਨਾਲੋਂ ਤੋੜ ਕੇ ਪੱਛਮ ਦਾ ਗੁਲਾਮ ਬਣਾਇਆ ਗਿਆ ਹੈ। ਇਹ ਸੱਭ ਤੋਂ ਪਹਿਲਾਂ ਕਾਲਿਆਂ ਨਾਲ ਹੋਇਆ। ਪਹਿਲਾਂ ਸਾਰੇ ਅਫਰੀਕਾ ਵਿੱਚ ਕ੍ਰਿਸਚੈਨਿਟੀ ਫੈਲਾਉਣ ਦੇ ਨਾਮ 'ਤੇ ਕਾਲਿਆਂ ਦੀ ਨਸਲਕੁਸ਼ੀ ਹੋਈ। ਫੇਰ ਉਨਾਂ ਹੱਥ ਬਾਈਬਲ ਫੜਾ ਦਿੱਤੀ ਗਈ ਅਤੇ
ਕਿਹਾ ਕਿ ਯਿਸੂ ਦੇ ਨਾਮ 'ਤੇ ਉਨਾਂ ਨੂੰ ਮਾਫ ਕਰ ਦਿਉ ਜਿੰਨਾਂ ਨੇ ਤੁਹਾਡੀ ਨਸਲਕੁਸ਼ੀ ਕੀਤੀ।

ਪੰਜਾਬ ਤੋਂ ਪਹਿਲਾਂ ਤਾਮਿਲਨਾਡੂ, ਕੇਰਲਾ ਅਤੇ ਅਸਾਮ ਵਰਗੇ ਮੁਲਕਾਂ ‘ਚ ਕ੍ਰਿਸਚੈਨਿਟੀ ਦੇ ਨਾਮ ‘ਤੇ ਲੋਕਾਂ ਨੂੰ ਆਵਦੀ ਜਮੀਨ ਨਾਲੋਂ ਤੋੜ ਦਿੱਤਾ ਗਿਆ ਹੈ।

ਇਹ ਇਕ ਬਹੁਤ ਵੱਡੀ ਗਲਤ ਫਿਹਮੀ ਫੈਲਾਈ ਗਈ ਹੈ ਕਿ ਜਾਤ ਪਾਤ ਕਰਕੇ ਲੋਕ ਕ੍ਰਿਸਚਨ ਬਣ ਰਹੇ ਨੇ।
ਅਸਾਮ ਤੇ ਮੇਘਾਲਿਆ ਵਰਗੇ ਮੁਲਕਾਂ 'ਚ ਕਿਹੜੀ ਜਾਤ ਪਾਤ ਸੀ ? ਅਫਰੀਕਾ 'ਚ ਕਿਹੜੀ ਜਾਤ ਪਾਤ ਸੀ ? ਇਹ ਇਕ ਬਹੁਤ ਵੱਡਾ ਸਿਸਟਮ ਹੈ ਜੋ ਕ੍ਰਿਸਚੈਨਿਟੀ ਦੇ ਨਾਮ 'ਤੇ ਲੋਕਾਂ ਨੂੰ ਆਵਦੀ ਬੋਲੀ, ਆਵਦੇ ਸੱਭਿਆਚਾਰ ਨਾਲੋਂ ਤੋੜ ਰਿਹਾ ਹੈ। ਸਾਰੇ ਸੰਸਾਰ ਵਿੱਚ ਇੰਝ ਹੀ ਹੋਇਆ ਹੈ। ਕ੍ਰਿਸਚੈਨਿਟੀ ਦੇ ਨਾਮ ‘ਤੇ ਲੋਕਾਂ ਨੂੰ ਆਵਦੇ ਆਲੇ ਦੁਆਲੇ ਨਾਲੋ ਤੋੜਿਆ ਜਾ
Read 5 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(