#ਸ੍ਰੀ_ਗੁਰੂ_ਤੇਗ_ਬਹਾਦਰ_ਜੀ
ਗੁਰੂ ਸਾਹਿਬ ਜੀ ਦੇ ਸਾਹਮਣੇ ਤਿੰਨ ਸਿੱਖਾਂ ਨੂੰ ਸ਼ਹੀਦ ਕਰਕੇ ਔਰੰਗਜ਼ੇਬ ਸੋਚ ਰਿਹਾ ਸੀ ਕਿ ਗੁਰੂ ਸਾਹਿਬ ਘਬਰਾ ਜਾਣਗੇ ਪਰ ਗੁਰੂ ਸਾਹਿਬ ਦੇ ਚਿਹਰੇ ਤੇ ਘਬਰਾਹਟ ਦੀ ਜਗ੍ਹਾ ਅਨੋਖਾ ਜਲਾਲ ਸੀ ਜੋ ਕਿ ਕਾਜੀਆਂ ਅਤੇ ਮੌਲਾਣਿਆਂ ਦੀ ਸ਼ਾਂਤੀ ਭੰਗ ਕਰ ਰਿਹਾ ਸੀ। ਆਖ਼ਰ ਗੁਰੂ ਸਾਹਿਬ ਜੀ ਨੂੰ ਸੂਈਆਂ ਵਾਲੇ ਪਿੰਜਰੇ ਵਿਚੋਂ
ਬਾਹਰ ਕੱਢਿਆ ਗਿਆ ਅਤੇ ਔਰੰਗਜ਼ੇਬ ਕਹਿਣ ਲੱਗਾ ਕਿ ਆਪ ਜਿਹਾ ਮਹਾਂਪੁਰਖ ਸਿਰਫ ਇਸਲਾਮ ਵਿੱਚ ਹੋਣਾ ਚਾਹੀਦਾ ਹੈ ਇਸ ਲਈ ਮੇਰੀ ਸਲਾਹ ਮੰਨੋ ਅਤੇ ਦੀਨ ਏ ਇਸਲਾਮ ਕਬੂਲ ਕਰ ਲਵੋ। ਅੱਗੋਂ ਗੁਰੂ ਸਾਹਿਬ ਨੇ ਦ੍ਰਿੜਤਾ ਨਾਲ ਜਵਾਬ ਦਿੱਤਾ ਕਿ ਅਸੀਂ ਤਾਂ ਸਿਰਫ ਸਤਿਨਾਮ ਰੂਪੀ ਕਲਮਾ ਪੜ੍ਹਿਆ ਹੈ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਹੈ
ਇਸ ਲਈ ਸਾਨੂੰ ਹੋਰ ਕਿਸੇ ਕਲਮੇ ਦੀ ਜਰੂਰਤ ਨਹੀਂ ਹੈ। ਔਰੰਗਜ਼ੇਬ ਕਹਿਣ ਲੱਗਾ ਫਿਰ ਕੋਈ ਕਰਾਮਾਤ ਵਿਖਾਓ ਪਰ ਗੁਰੂ ਸਾਹਿਬ ਨੇ ਇਸ ਨੂੰ ਵੀ ਜਵਾਬ ਦੇ ਦਿੱਤਾ।
ਕਾਜੀ ਅਬਦੁੱਲ ਵਹਾਬ ਨੇ ਸਤਿਗੁਰੂ ਜੀ ਨੂੰ ਆਪਣੀ ਗੱਲ ਮਨਾਉਣ ਦੀ ਆਖਰੀ ਕੋਸ਼ਿਸ਼ ਕਰਦਿਆਂ ਆਖਿਆ ਕਿ ਗੁਰੂ ਜੀਓ ! ਆਪਣਾ ਹੱਠ ਛੱਡੋ ਦਿਓ, ਇਸ ਵਿੱਚ ਹੀ ਭਲਾਈ ਹੈ।
ਬਾਦਸ਼ਾਹ ਸਲਾਮਤ ਨੇ ਤੁਹਾਡੇ ਮੂਹਰੇ ਤਿੰਨ ਸ਼ਰਤਾਂ ਰੱਖੀਆਂ ਹਨ ਇਨ੍ਹਾ ਵਿੱਚੋਂ ਇੱਕ ਚੁਣ ਲਵੋ।ਪਹਿਲੀ ਗੱਲ ਹੈ ਕਲਮੇ ਨੂੰ ਪੜ੍ਹ ਕੇ ਮੁਸਲਮਾਨ ਹੋ ਜਾਵੋ।ਅਜਿਹਾ ਕਰਨ ਨਾਲ ਬਾਦਸ਼ਾਹ ਸਲਾਮਤ ਦੀ ਖੁਸ਼ੀ ਹੋ ਜਾਵੇਗੀ,ਉਹ ਸੰਸਾਰ ਦੇ ਸਾਰੇ ਪਦਾਰਥ ਤੁਹਾਨੂੰ ਅਰਪ ਦੇਵੇਗਾ ਅਤੇ ਤੁਸੀਂ ਸਭ ਤਰੀਕਿਆਂ ਨਾਲ ਸੁੱਖ ਭੋਗੋਗੇ।ਜੇਕਰ ਤੁਸੀਂ ਆਪਣਾ ਹੱਠ ਨਹੀਂ ਛੱਡਣਾ,
ਫਿਰ ਇਸ ਤਰ੍ਹਾਂ ਕਰੋ ਕਿ ਕੋਈ ਕਾਮਲ ਕਰਾਮਾਤ ਵਿਖਾ ਦਿਓ। ਜਿਵੇਂ ਬਾਦਸ਼ਾਹ ਸਲਾਮਤ ਕਹਿ ਰਹੇ ਹਨ ਉਸ ਤਰ੍ਹਾਂ ਕਰ ਦੇਵੋ। ਇਸ ਦੇ ਨਾਲ ਬਾਦਸ਼ਾਹ ਖ਼ੁਸ਼ ਹੋ ਜਾਵੇਗਾ ਅਤੇ ਤੁਹਾਡਾ ਛੁਟਕਾਰਾ ਹੋ ਜਾਵੇਗਾ। ਮੇਰੀ ਜਾਚੇ ਇਸ ਵਿੱਚ ਹਠ ਕਰਨ ਦੀ ਜ਼ਰੂਰਤ ਨਹੀਂ ਹੈ, ਕਾਜ਼ੀ ਬੋਲਿਆ।
ਜੇ ਇਸ ਤਰ੍ਹਾਂ ਨਾ ਕਰੋ ਫਿਰ ਆਪਣੇ ਹੱਥੀਂ ਆਪਣੀ ਜਾਨ ਦਾ ਨਾਸ਼ ਕਰੋਗੇ।
ਇਹ ਖਿਆਲ ਰੱਖਣਾ ਕਿ ਬਾਦਸ਼ਾਹ ਜਿਉਂਦਿਆਂ ਨੂੰ ਕਦੇ ਨਹੀਂ ਛੱਡੇਗਾ, ਉਹ ਵੀ ਬਹੁਤ ਵੱਡਾ ਹੱਠੀ ਹੈ। ਇਸ ਵੇਲੇ ਗੁਰੂ ਤੇਗ ਬਹਾਦਰ ਜੀ ਸਾਹਿਬ ਪਾਸ ਇੱਕ ਵਿਕਲਪ ਮੌਜੂਦ ਸੀ ਕਿ ਉਹ ਔਰੰਗਜ਼ੇਬ ਦੀ ਗੱਲ ਮੰਨ ਕੇ ਆਪਣਾ ਜੀਵਨ ਅਰਾਮ ਨਾਲ ਜੀਊਣ, ਆਪ ਅਮਨ ਅਮਾਨ ਨਾਲ ਮਾਲਾ ਫੇਰਨ, ਭਜਨ ਬੰਦਗੀ ਵਿੱਚ ਲੀਨ ਰਹਿਣ, ਮੱਥਾ ਟਿਕਾਉਣ, ਪੂਜਾ ਕਰਵਾਉਣ
ਕਿਉਂਕਿ ਆਪ ਜੀ ਦੇ ਸ਼ਰਧਾਲੂਆਂ ਦਾ ਕੋਈ ਘਾਟਾ ਨਹੀਂ ਸੀ। ਸਤਿਗੁਰ ਸੱਚੇ ਪਾਤਸ਼ਾਹ ਦੀ ਸਿੱਖੀ ਸੇਵਕੀ ਸਮੁੱਚੇ ਹਿੰਦੁਸਤਾਨ ਵਿੱਚ ਹੀ ਨਹੀਂ ਬਲਕਿ ਦੂਸਰੇ ਦੇਸ਼ਾਂ ਵਿੱਚ ਵੀ ਮੌਜੂਦ ਸੀ। ਬਾਦਸ਼ਾਹ ਦਾ ਕਿਹਾ ਮੰਨ ਲੈਣ ਨਾਲ ਸਾਰੇ ਮੁਸਲਮਾਨ ਵੀ ਆਪ ਜੀ ਦੀ ਸ਼ਰਨ ਵਿੱਚ ਆ ਜਾਣੇ ਸਨ ਪਰ ਇਸ ਰਸਤੇ ਤੇ ਤੁਰਨ ਲਈ ਕੇਵਲ ਇੱਕ ਸ਼ਰਤ ਇਹ ਸੀ ਕਿ
ਮਜ਼ਲੂਮਾਂ ਅਤੇ ਨਿਰਦੋਸ਼ਾਂ ਉੱਤੇ ਜ਼ੁਲਮ ਹੁੰਦਾ ਵੇਖ ਕੇ ਆਪ ਜੀ ਜ਼ੁਲਮ ਦੇ ਵਿਰੁੱਧ ਆਵਾਜ਼ ਨਾ ਚੁੱਕਣ ਬੱਸ ਖਾਮੋਸ਼ ਰਹਿਣ ਪਰ ਸਤਿਗੁਰੂ ਜੀ ਦੀ ਬਲਵਾਨ ਆਤਮਾ ਨੂੰ ਇਹ ਰਸਤਾ ਪ੍ਰਵਾਨ ਨਹੀਂ ਸੀ। ਜੇ ਕੋਈ ਦੂਸਰਾ ਰਾਹ ਬਚਦਾ ਸੀ ਤਾਂ ਫਿਰ ਉਹ ਰਸਤਾ ਕੁਰਬਾਨੀ ਦਾ ਸੀ, ਜਿਸ ਨੂੰ ਆਪਣਾ ਬਲੀਦਾਨ ਦੇ ਕੇ ਸਿਰੇ ਚਾੜ੍ਹਨ ਦੀ ਲੋੜ ਸੀ।
ਇਸ ਲਈ ਸਤਿਗੁਰੂ ਜੀ ਨੇ ਮੌਕੇ ਦੀ ਤਾਕਤ ਦੀ ਕਿਸੇ ਵੀ ਈਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਬਲੀਦਾਨ ਵਾਲਾ ਰਸਤਾ ਹੀ ਚੁਣਿਆ।

ਸਤਿਗੁਰੂ ਜੀ ਦਾ ਅਟੱਲ ਫ਼ੈਸਲਾ ਸੁਣ ਕੇ ਔਰੰਗਜ਼ੇਬ ਦੇ ਸੱਤੇ ਕੱਪੜੀਂ ਅੱਗ ਲੱਗ ਗਈ। ਉਸ ਨੇ ਕਾਜ਼ੀ ਨੂੰ ਆਖਿਆ ਕਿ ਅਸੀਂ ਬਹੁਤ ਸਮਾਂ ਵਿਅਰਥ ਗੁਆ ਲਿਆ ਹੈ। ਹਿੰਦ ਦੇ ਪੀਰ’ ਨੇ ਇੰਝ ਨਹੀਂ ਮੰਨਣਾ,
ਸ਼ਰ੍ਹਾ ਅਨੁਸਾਰ ਅਜਿਹੇ ਕਾਫਰਾਂ ਦੀ ਸਜ਼ਾ ਕੀ ਹੋਣੀ ਚਾਹੀਦੀ ਹੈ ?ਤਾਂ ਕਾਜ਼ੀ ਨੇ ਆਖਿਆ ਕਿ ਜੀ ! ਜੋ ਮੋਮਨ ਬਣ ਕੇ ਨਹੀਂ ਜਿਊਣਾ ਚਾਹੁੰਦਾ; ਸ਼ਰ੍ਹਾ, ਅਜਿਹੇ ਵਿਅਕਤੀ ਪਾਸੋਂ ਜੀਵਨ ਜਿਊਣ ਦਾ ਅਧਿਕਾਰ ਖੋਹ ਲੈਣ ਦੇ ਹੀ ਹੱਕ ਵਿੱਚ ਹੈ। ਅਜਿਹਾ ਵਿਅਕਤੀ ‘ਤਲਵਾਰ’ ਦੀ ਧਾਰ ਲੰਘਾ ਦੇਣਾ ਚਾਹੀਦਾ ਹੈ। ਚਾਂਦਨੀ ਚੌਂਕ ਦਾ ਮੈਦਾਨ ਖ਼ਲਕਤ ਨਾਲ ਭਰਿਆ ਹੋਇਆ ਸੀ
ਕਿਉਂਕਿ ਕੱਲ੍ਹ ਵਾਲੇ ਰੋਜ ਦਿੱਲੀ ਨੇ ਸਿੱਖਾਂ ਦੇ ਸਿਦਕ ਦੀ ਅਨੂਠੀ ਦਾਸਤਾਨ ਆਪਣੇ ਅੱਖੀਂ ਵੇਖੀ ਸੀ । ਅੱਜ ਕਾਮਲ ਸਤਿਗੁਰੂ ਜੀ ਦੇ ਨਾਲ ਕੀ ਬੀਤਦੀ ਹੈ, ਇਸ ਦੇ ਗਵਾਹ ਬਣਨ ਲਈ ਲੋਕ ਚਾਂਦਨੀ ਚੌਂਕ ਦਾ ਆਲਾ ਦੁਆਲਾ ਘੇਰੀ ਵੱਡੀ ਗਿਣਤੀ ਵਿੱਚ ਖੜ੍ਹੇ ਸਨ। ਸਮਾਣੇ ਦੇ ਜੱਲਾਦ ‘ਜਲਾਲ-ਉੱਲ-ਦੀਨ' ਨੂੰ ਆਪਣੀ ਤਲਵਾਰ ਤਿੱਖੀ ਕਰਨ ਦਾ ਹੁਕਮ ਦਿੱਤਾ ਗਿਆ।
ਮਨੁੱਖੀ ਸਰੀਰ ਵਿੱਚ ਮੌਤ ਦਾ ਸਾਖਿਆਤ ਦੈਂਤ, ਸਰੀਰਕ ਤੌਰ ਤੇ ਅਤਿ ਤਾਕਤਵਰ ਅਤੇ ਮਾਨਸਿਕ ਤੌਰ ਤੇ ਅਤਿ ਦਾ ਜ਼ਾਲਮ ਇਹ ਜਲਾਲੁੱਦੀਨ, ਜੱਲਾਦਾਂ ਦਾ ਮੁਖੀ ਸੀ। ਜਿਵੇਂ ਦਾ ਦੈਂਤ ਵਾਂਕਰ ਇਸ ਦਾ ਆਪਣਾ ਵਿਸ਼ਾਲ ਸਰੀਰ ਤਿਵੇਂ ਦੀ ਹੀ ਅੱਤ ਵੱਡੀ ਚਮਕਦੀ ਹੋਈ ਫੌਲਾਦੀ ਤਲਵਾਰ ਇਸ ਦੇ ਹੱਥ ਵਿੱਚ ਸੀ। ਸਤਿਗੁਰੂ ਜੀ ਨੂੰ ਪੁੱਛਿਆ ਗਿਆ ਕਿ
ਤੁਹਾਡੀ ਕੋਈ ਆਖਰੀ ਇੱਛਾ ਹੋਵੇ ਤਾਂ ਉਸ ਬਾਰੇ ਦੱਸਣਾ ਕਰੋ। ਗੁਰਦੇਵ ਜੀ ਨੇ ਆਖਿਆ ਕਿ ਨਹੀਂ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਦੁਨਿਆਵੀ ਇੱਛਾ ਨਹੀਂ ਹੈ। ਅਸੀਂ ਆਪਣਾ ਬਲੀਦਾਨ ਦੇਣ ਤੋਂ ਪਹਿਲਾਂ ਉਸ ਪਰਮੇਸ਼ੁਰ ਨਾਲ ਆਪਣੀ ਆਤਮਾ ਨੂੰ ਇੱਕਮਿਕ ਕਰਨਾ ਚਾਹੁੰਦੇ ਹਾਂ। ਇਸ ਲਈ ਸਾਨੂੰ ਇਸ਼ਨਾਨ ਕਰਵਾਇਆ ਜਾਵੇ ਤਾਂ ਜੋ ਅਸੀਂ ਸਾਵਧਾਨ ਹੋ ਕੇ ਉਸ ਮਾਲਕ ਦੇ ਨਾਲ
ਆਪਣੀ ਸੁਰਤ ਜੋੜ ਸਕੀਏ। ਜਦ ਉਸ ਅਕਾਲਪੁਰਖ ਦੇ ਸਿਜਦੇ ਵਿੱਚ ਸਾਡਾ ਸੀਸ ਝੁਕੇ ਤਦੋਂ ਤੁਸੀਂ ਆਪਣੇ ਮਨ ਆਈ ਕਰ ਲੈਣੀ। ਬਾਦਸ਼ਾਹ ਨੇ ਆਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੋ ਵੀ ਆਖਦੇ ਹਨ ਇਨ੍ਹਾਂ ਦਾ ਹਰ ਬੋਲ ਪੂਰਾ ਕੀਤਾ ਜਾਵੇ।
ਚਾਂਦਨੀ ਚੌਂਕ ਦੇ ਨਜ਼ਦੀਕ ਵਾਲੀ ਖੂਹੀ ਵਿੱਚੋਂ ਪਾਣੀ ਕੱਢ ਕੇ | ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ਼ਨਾਨ ਕਰਵਾਇਆ ਗਿਆ।
ਉਸ ਤੋਂ ਬਾਅਦ ਚੌਂਕ ਵਿਚਲੇ ਬੋਹੜ ਦੇ ਥੱਲੇ ਇੱਕ ਵੱਡੇ ਪੱਥਰਨੁਮਾ ਚਬੂਤਰੇ ਉੱਪਰ ਸਤਿਗੁਰ ਜੀ ਬਿਰਾਜਮਾਨ ਹੋ ਗਏ।ਦਿੱਲੀ ਨਿਵਾਸੀਆਂ ਦੀ ਭੀੜ ਇਸ ਅਨੋਖੇ ਬਲੀਦਾਨ ਨੂੰ ਵੇਖਣ ਵਾਸਤੇ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਖੜ੍ਹੀ ਸੀ। ਸਾਰਿਆਂ ਦੇ ਦਿਲ ਧੱਕ ਧੱਕ ਕਰ ਰਹੇ ਸਨ।ਇੱਕ ਦੂਸਰੇ ਦੇ ਕੰਨਾਂ ਵਿੱਚ ਇਸ ਜ਼ਾਲਮ ਰਾਜ ਦੇ ਜ਼ੁਲਮਾਂ ਕਰਕੇ ਇਸਦੇ ਹੋਣ ਵਾਲੇ
ਅੰਤ ਲਈ ਬਦ-ਦੁਆਵਾਂ ਦੇ ਰਹੇ ਸਨ। ਉੱਧਰ ਸਤਿਗੁਰੂ ਜੀ ਇੱਕ ਰਸ ਬ੍ਰਹਮਾਨੰਦ ਅਵਸਥਾ ਵਿੱਚ ਮਗਨ, ਬੜੀ ਸਹਿਜ ਅਤੇ ਆਤਮਿਕ ਅਡੋਲਤਾ ਵਿੱਚ,ਆਪਣੇ ਮੁਬਾਰਕ ਚਿਹਰੇ ਉੱਪਰ ਕਰੋੜਾਂ ਸੂਰਜਾਂ ਦੇ ਜਲਾਲ ਨੂੰ ਸਾਂਭੀ,ਅਸੀਮ ਸ਼ਾਂਤ ਅਤੇ ਅਨੰਦਮਈ ਅਵਸਥਾ ਵਿੱਚ ਉਸ ਪੱਥਰ ਉੱਤੇ ਬਿਰਾਜਮਾਨ ਸਨ।ਗੁਰਦੇਵ ਜੀ ਨੇ ਆਪਣੀ ਸੁਰਤ ਨੂੰ ਉਸ ਅਕਾਲ ਪੁਰਖ ਨਾਲ ਇੱਕ ਮਿੱਕ ਕਰਦਿਆਂ
ਹੋਇਆਂ ਸ੍ਰੀ ਜਪੁਜੀ ਸਾਹਿਬ ਦਾ ਪਾਠ ਅਰੰਭਿਆ। ਉਧਰ ਜੱਲਾਦ ਜਲਾਲੁੱਦੀਨ, ਔਰੰਗਜ਼ੇਬ ਅਤੇ ਕਾਜ਼ੀ ਦਾ ਹੁਕਮ ਪਾ ਕੇ ਗੁਰਦੇਵ ਪਾਤਸ਼ਾਹ ਜੀ ਦੇ ਪਿਛਲੇ ਪਾਸੇ ਆਪਣੇ ਤਾਕਤਵਾਰ ਡੌਲਿਆਂ ਨੂੰ ਫਰਕਾਉਂਦਾ ਹੋਇਆ ਆ ਖੜ੍ਹਾ ਹੋਇਆ।
ਗੁਰਦੇਵ ਪਾਤਸ਼ਾਹ ਜੀ ਨੇ ਅਕਾਲ ਪੁਰਖ ਨੂੰ ਧਿਆਕੇ, ਪਰਮੇਸ਼ੁਰ ਜੀ ਦੇ ਚਰਨਾਂ ਵਿੱਚ ਆਪਣੀ ਅਰਦਾਸ ਬੇਨਤੀ ਕਰਕੇ, ਜਦ ਰੱਬੀ ਸਜਦੇ
ਵਿੱਚ ਆਪਣਾ ਪਾਵਨ ਸੀਸ ਨਿਵਾਇਆ ਤਾਂ ਕਾਜੀ ਦਾ ਇਸ਼ਾਰਾ ਪਾ ਕੇ ਜੱਲਾਦ ਨੇ ਉਸ ਭਾਰੀ ਅਤੇ ਤਿੱਖੀ ਤੇਗ ਨੂੰ ਹਵਾ ਵਿੱਚ ਉਲਾਰ ਕੇ ਐਸਾ ਭਰਮਾ ਵਾਰ ਕੀਤਾ ਕਿ ਗੁਰਦੇਵ ਜੀ ਦਾ ਪਾਵਨ ਸੀਸ, ਆਪ ਜੀ ਦੇ ਧੜ ਤੋਂ ਜੁਦਾ ਹੋ ਗਿਆ। ਗੁਰੂ ਜੀ ਦੀ ਪਾਵਨ ਰੱਤ ਦੇ ਫੁਹਾਰੇ ਜ਼ਾਲਮ ਰਾਜ ਵਿੱਚ ਉੱਡ ਰਹੀ ਜ਼ੁਲਮ ਦੀ ਧੂੜ ਉੱਪਰ ਜਾ ਰਹੇ। ਚਾਂਦਨੀ ਚੌਕ, ਸਤਿਗੁਰੂ ਜੀ ਦੇ
ਖੂਨ ਨਾਲ ਲਾਲ ਹੋ ਗਿਆ। ਉੱਥੇ ਹਾਜ਼ਰ ਦਿੱਲੀ ਨਿਵਾਸੀਆਂ ਦੇ ਢਿੱਡੀ ਹੌਲ ਪੈ ਗਏ। ਚਾਰੇ ਪਾਸੇ ਹਾਹਾਕਾਰ ਮਚ ਗਈ, ਅਲਕਤ ਕੰਬ ਉੱਠੀ, ਸਭ ਨੂੰ ਭੁਚਾਲ ਆਇਆ ਮਹਿਸੂਸ ਪਿਆ ਹੋਵੇ। ਜ਼ੁਲਮ ਦੇ ਇਸ ਕੁਕਰਮ ਨੂੰ ਵੇਖਣ ਤੋਂ ਸਭ ਅਸਮਰੱਥ ਹੋ ਗਏ ਅਤੇ ਇਸ ਜ਼ੁਲਮ ਦੀ ਹਨੇਰੀ ਦਾ ਝੱਖੜ ਨਾ ਸਹਾਰਦੇ ਹੋਏ ਆਪੋ ਆਪਣੇ ਟਿਕਾਣਿਆਂ ਵੱਲ ਨੂੰ ਭੱਜ ਪਏ।
ਅਰਸ਼ਾਂ ਵਿੱਚੋਂ ‘ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਅਵਾਜ਼ੇ ਇਸ ਭਾਵ ਨਾਲ ਆ ਰਹੇ ਸਨ ਕਿ:
ਤਿਲਕ ਜੰਵੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥
ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਆ ਪਰ ਸੀ ਨ ਉਚਰੀ ॥
ਧਰਮ ਹੇਤ ਸਾਕਾ ਜਿਨਿ ਕੀਆ ॥ ਸੀਸੁ ਦੀਆ ਪਰ ਸਿਰਰੁ ਨ ਦੀਆ ॥
ਦੱਸਦੇ ਨੇ ਕਿ ਇਸ ਧਰਤੀ ਉੱਪਰ ਅਜਿਹੇ ਘੋਰ ਕਹਿਰ ਦੇ ਵਰਤਣ ਨਾਲ ਕੁਦਰਤੀ ਅੰਧੇਰ ਛਾ ਗਿਆ, ਦਿਨੇ ਤਾਰੇ ਦੱਸਣ ਲੱਗ ਪਏ, ਧਰਤੀ ਕੰਬ ਗਈ, ਲੋਕਾਈ ਨੂੰ ਅਕਹਿ ਸ਼ੋਕ ਵਿਆਪ ਗਿਆ, ਅੰਬਰਾਂ ਨੇ ਦੁੱਖ ਵਿੱਚ ਹੰਝੂਆਂ ਦਾ ਮੀਂਹ ਵਰਸਾਇਆ। ਫਿਜ਼ਾ ਵਿੱਚੋਂ ਇੱਕ ਇਲਾਹੀ ਸੱਦ ਗੂੰਜ ਉੱਠੀ, ਜਿਸਦਾ ਭਾਵ ਕੁੱਝ ਇਸ ਪ੍ਰਕਾਰ ਸੀ
ਠੀਕਰ ਹੋਰਿ ਦਿਲੀਸ ਸਿਰਿ ਪ੍ਰਭ ਪੁਰਿ ਕੀਯਾ ਪਯਾਨ ॥
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ ॥
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ ॥

ਧਰਤੀ ਦੀ ਹਾਹਾਕਾਰ ਵਿੱਚ ਹੋ ਰਹੀ ਕੁਰਲਾਹਟ ਅਤੇ ਅਤੇ ਅਰਸ਼ਾਂ ਵਿੱਚ ਹੋ ਰਹੀ ਜੈ ਜੈ ਕਾਰ ਦੇ ਅਜਬ ਸੁਮੇਲ ਨੇ ਉੱਥੇ ਹਾਜ਼ਰ ਸਭ ਨੂੰ ਚੱਕ੍ਰਿਤ ਕਰ ਦਿੱਤਾ।
ਤਿਲਕ ਜੰਵੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥
ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਆ ਪਰ ਸੀ ਨ ਉਚਰੀ ॥
ਧਰਮ ਹੇਤਿ ਸਾਕਾ ਜਿਨਿ ਕੀਆ ॥ ਸੀਸੁ ਦੀਆ ਪਰ ਸਿਰਰੁ ਨ ਦੀਆ ॥ ਨਾਟਕ ਚੇਟਕ ਕੀਏ ਕੁਕਾਜਾ ॥ ਪ੍ਰਭ ਲੋਗਨ ਕਹ ਆਵਤ ਲਾਜਾ ॥

(ਗੁਰੂ) ਤੇਗ ਬਹਾਦੁਰ ਨੇ ਉਨ੍ਹਾ (ਬ੍ਰਾਹਮਣਾ) ਦੇ ਤਿਲਕ ਅਤੇ ਜੰਜੂ ਦੀ ਰਖਿਆ ਕੀਤੀ।
(ਇਸ ਰੂਪ ਵਿਚ ਉਨ੍ਹਾ ਨੇ) ਕਲਿਯੁਗ ਵਿਚ ਇਕ ਵੱਡਾ ਸਾਕਾ ਕਰ ਵਿਖਾਇਆ। ਸਾਧੂ-ਪੁਰਸ਼ਾਂ ਲਈ ਜਿਨ੍ਹਾ ਨੇ (ਕੁਰਬਾਨੀ) ਦੀ ਹਦ ਕਰ ਦਿੱਤੀ ਕਿ ਸੀਸ ਦੇ ਦਿੱਤਾ,ਪਰ (ਮੂੰਹੋਂ) ਸੀ ਤਕ ਨਹੀਂ ਕੱਢੀ। ਧਰਮ ਦੀ ਰਖਿਆ ਲਈ ਜਿੰਨਾ ਨੇ ਅਜਿਹਾ ਸਾਕਾ ਕੀਤਾ ਕਿ ਸੀਸ ਦੇ ਦਿੱਤਾ,ਪਰ (ਧਰਮ ਉਤੇ ਅਟਲ ਰਹਿਣ ਦਾ) ਹਠ ਨਹੀਂ ਛੱਡਿਆ। (ਧਰਮ-ਕਰਮ ਕਰਨ ਲਈ) ਜੋ (ਸਾਧਕ) ਨਾਟਕ
ਅਤੇ ਚੇਟਕ ਕਰਦੇ ਹਨ (ਅਜਿਹੇ ਪ੍ਰਪੰਚਾ ਨੂੰ ਵੇਖ ਕੇ) ਹਰਿ-ਭਗਤਾਂ ਨੂੰ ਸ਼ਰਮ ਆਉਂਦੀ ਹੈ (ਪਰ ਗੁਰੂ ਜੀ ਨੇ ਹਰ ਗੱਲ ਸਚ ਕਰ ਵਿਖਾਈ)।

ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥

ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯਾ ਪਯਾਨ ॥
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ ॥
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ ॥

(ਗੁਰੂ ਜੀ ਨੇ ਸ਼ਰੀਰ ਰੂਪੀ) ਠੀਕਰਾ ਦਿੱਲੀ ਦੇ ਬਾਦਸ਼ਾਹ (ਔਰੰਗਜ਼ੇਬ) ਦੇ ਸਿਰ ਉਤੇ ਭੰਨ ਕੇ ਪ੍ਰਭੂ-ਲੋਕ ਲਈ ਪ੍ਰਸਥਾਨ ਕੀਤੀ।
(ਗੁਰੂ) ਤੇਗ ਬਹਾਦੁਰ ਵਰਗਾ ਮਹਾਨ ਕਾਰਜ ਕਿਸੇ ਹੋਰ ਤੋਂ ਨਹੀਂ ਹੋਇਆ॥ (ਗੁਰੂ) ਤੇਗ ਬਹਾਦੁਰ ਦੇ ਚਲਾਣੇ ਦੇ ਭੌਤਕ ਨਾਲ ਸਾਰੇ ਜਗਤ ਵਿਚ ਸੋਗ ਛਾ ਗਿਆ। ਜਗਤ ਵਿਚ ਹਾ-ਹਾ-ਕਾਰ ਮਚ ਗਿਆ, ਪਰ ਦੇਵ-ਪੁਰੀ ਵਿਚ ਜੈ-ਜੈ-ਕਾਰ ਹੋਣ ਲਗ ਗਿਆ॥

ਸ੍ਰੀ ਦਸਮ ਗ੍ਰੰਥ ਸਾਹਿਬ

• • •

Missing some Tweet in this thread? You can try to force a refresh
 

Keep Current with ਸਿੰਘ ਬਾਗੀ (ਮੌਤ ਸਿੰਘ)

ਸਿੰਘ ਬਾਗੀ (ਮੌਤ ਸਿੰਘ) Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @singh__baagi

Nov 29
#ਨਿਊ_ਵਰਲਡ_ਆਰਡਰ
ਇਹਨਾਂ ਹੀ 13 ਪਰਿਵਾਰਾਂ ਵਿੱਚੋਂ #ਰੋਕਫੈਲਰ_ਪਰਿਵਾਰ ਅਮਰੀਕਾ ਦੀ ਅਰਥ ਵਿਵਸਥਾ ਨੂੰ ਕੰਟਰੋਲ ਕਰਦਾ ਹੈ...ਅਮਰੀਕਨ ਫੈਡਰਲ ਬੈਂਕ ਜੋ ਇਹਨਾਂ ਪਰਿਵਾਰਾਂ ਦੇ ਹੱਥਾਂ ਵਿੱਚ ਹੈ ਉਸਤੋਂ ਅਮਰੀਕੀ ਸਰਕਾਰ ਬੇਹਿਸਾਬ ਕਰਜ਼ਾ ਲੈਂਦੀ ਹੈ। ਇਸੇ ਪਰਿਵਾਰ ਦੇ ਡੇਵਿਡ ਰੋਕਫੈਲਰ ਨੇ ਕੌਂਸਲ ਆਫ ਫੌਰਨ ਰੀਲੇਸ਼ਨ ਅਤੇ Image
ਅਤੇ ਟ੍ਰਾਈਲੈਟਰਲ ਕਮਿਸ਼ਨ ਦੀ ਸਥਾਪਨਾ ਕੀਤੀ,ਜੋ ਵਨ ਵਰਲਡ ਆਰਡਰ ਦੀ ਗੱਲ ਕਰਦਾ ਹੈ ਭਾਵ ਸਾਰੇ ਸੰਸਾਰ ਵਿੱਚ ਇੱਕ ਹਕੂਮਤ...ਯੂਰਪ ਦੀ ਅਰਥਵਿਵਸਥਾ ਕੰਟਰੋਲ ਕਰਨ ਦੀ ਜਿੰਮੇਦਾਰੀ ਰੋਥਚਾਈਲਡ ਪਰਿਵਾਰ ਦੇ ਕੋਲ ਹੈ।
ਇਹਨਾਂ ਦਾ ਮੁੱਖ ਟੀਚਾ ਸੰਸਾਰ ਦੀ ਅਬਾਦੀ ਨੂੰ ਘਟਾ ਕੇ ਵਨ ਵਰਲਡ ਆਰਡਰ ਸਥਾਪਿਤ ਕਰਨਾ ਹੈ...ਸੰਸਾਰ ਦੇ ਕਈ ਕਾਰੋਬਾਰੀ ਸਿਆਸਤਦਾਨ
ਜਿਹਨਾਂ ਵਿੱਚ ਬਿੱਲ ਗੇਟਸ ਵੀ ਸ਼ਾਮਿਲ ਹੈ ਵਨ ਵਰਲਡ ਆਰਡਰ ਦੀ ਗੱਲ ਕਰਦੇ ਹਨ,ਫੇਸਬੁੱਕ ਵੀ ਇਸੇ ਇਲਲੂਮੀਨਾਤੀ ਦੇ ਇਸ਼ਾਰਿਆਂ ਉੱਤੇ ਕੰਮ ਕਰਦੀ ਹੈ।
ਬੇਸ਼ਕ ਇਹ ਲੋਕ ਹੌਲੀ ਹੌਲੀ ਆਪਣਾ ਆਪ ਦੁਨੀਆ ਅੱਗੇ ਉਜਾਗਰ ਕਰ ਰਹੇ ਹਨ, ਫਿਰ ਵੀ ਇਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਥੋੜੀ ਮੁਸ਼ਕਿਲ ਹੈ...ਇਹ ਤਾਂ ਹੈ ਇਲਲੂਮੀਨਾਤੀ ਬਾਰੇ ਮੁੱਢਲੀ ਜਾਣਕਾਰੀ।
Read 34 tweets
Nov 28
#ਅਕਾਲ_ਚਲਾਣਾ_ਭਾਈ_ਮਰਦਾਨਾ_ਜੀ
ਫਿਰਿ ਬਾਬਾ ਗਇਆ ਬਗ਼ਦਾਦ ਨੋ
ਬਾਹਰਿ ਜਾਇ ਕੀਆ ਅਸਥਾਨਾ॥
ਇਕ ਬਾਬਾ ਅਕਾਲ ਰੂਪ
ਦੂਜਾ ਰਬਾਬੀ ਮਰਦਾਨਾ॥
(ਭਾਈ ਗੁਰਦਾਸ ਜੀ)

ਭਾਈ ਗੁਰਦਾਸ ਜੀ ਨੇ ਆਪ ਦਾ ਨਾਮ ਗਿਆਰਵੀਂ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਵਿਚ ਗਿਣਿਆ ਹੈ।
ਯਥਾ- ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ ॥ Image
ਫਿਰ ਗੁਰੂ ਕੇ ਸਫਰਾਂ ਵਿ ਬਗਦਾਦ ਦੇ ਜ਼ਿਕਰ ਵਿਚ ਭਾਈ ਜੀ ਲਿਖਦੇ ਹਨ “ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ।'
ਇਉਂ ਭੀ ਪਤਾ ਲਗਦਾ ਹੈ ਕਿ ਆਪ ਤਲਵੰਡੀ ਦੇ ਰਹਿਣ ਵਾਲੇ ਸੇ।ਜਨਮ ਦਾ ਸੰਮਤ ਭੀ 1516 ਦੱਸੀਦਾ ਹੈ। ਆਪ ਰਾਇ ਬੁਲਾਰ ਦੇ ਖਾਨਦਾਨੀ ਮਰਾਸੀ ਸਨ ਤੇ ਇਉਂ ਬੀ ਲਿਖਿਆ ਹੈ ਕਿ ਬੇਦੀਆਂ ਦੇ ਮਰਾਸੀ ਸਨ।ਭਾਈ ਗੁਰਦਾਸ ਜੀ ਨੇ ਆਪਨੂੰ ‘ਮੀਰਾਸ਼ੀ'
ਲਿਖਿਆ ਹੈ,ਪੁਰਾਤਨ ਜਨਮ ਸਾਖੀ ਨੇ ਡੂਮ ਲਿਖਿਆ ਹੈ। ਆਪ ਦੀ ਅਉਲਾਦ ਦਾ ਪਤਾ ਨਹੀਂ ਚਲਦਾ ਪਰ ਆਪ ਦੀ ਕੁਲ ਦੇ ਲੋਕ ਚੱਕ ਰਮਦਾਸ ਵਿਚ ਵਸਦੇ ਦੱਸੀਦੇ ਹਨ।
ਮਰਦਾਨੇ ਨੂੰ ਅਮਰ ਜੀਵਨ ਦੀ ਪ੍ਰਾਪਤੀ ਹੋਈ। ਸਤਿਗੁਰਾਂ ਨੇ ਭਾਈ ਦਾ ਪਦ ਬਖਸ਼ਿਆ ਤੇ ਰਬਾਬੀ ਦਾ ਖਿਤਾਬ। ਸੋ ਹੁਣ ਤਕ ਸਾਰੇ ਗੁਰਬਾਣੀ ਕੀਰਤਨੀਏ ਇਸ ਜਾਤੀ ਦੇ ਰਬਾਬੀ ਸਦਾਉਂਦੇ ਹਨ ਤੇ
Read 8 tweets
Nov 27
ਕਾਲਿਆਂ ਦੇ ਰਾਖੇ ਮੈਲਕਮ ਐਕਸ (Malcolm X) ਦਾ ਮੰਨਣਾ ਸੀ ਕਿ ਜੇ ਸਰਕਾਰ ਤੁਹਾਡੇ ਕੋਲੋਂ ਤੁਹਾਡੇ ਹਥਿਆਰ ਖੋਹੰਦੀ ਹੈ ਜਾਂ ਕਹਿੰਦੀ ਹੈ ਕਿ ਤੁਹਾਨੂੰ ਆਤਮ-ਰੱਖਿਆ ਵਾਸਤੇ ਹਥਿਆਰਾਂ ਦੀ ਕੋਈ ਲੋੜ ਨਹੀਂ ਤਾਂ ਇਹ ਆਪਣੇ ਆਪ ਵਿਚ ਇਕ ਵੱਡਾ ਗੁਨਾਹ ਹੈ

ਜਿਸ ਕੌਮ ਨੂੰ ਨਸਲਕੁਸ਼ੀ ਦੀਆਂ ਧਮਕੀਆਂ ਮਿਲਦੀਆਂ ਹੋਣ,
ਜੇ ਉਹਦੇ ਕੋਲੋਂ ਰਿਵਾਇਤੀ ਸ਼ਸਤਰ ਤੇ ਲਸੰਸੀ ਹਥਿਆਰ ਮਿਲੇ ਤੇ ਵੀ ਪਰਚਾ ਦਰਜ ਕਰ ਦਿੱਤਾ ਜਾਂਦਾ ਫੇਰ ਇਹਤੋਂ ਵੱਧਕੇ ਮਨੁੱਖੀ ਅਧਿਕਾਰਾਂ ਦਾ ਘਾਣ ਕੀ ਹੋ ਸਕਦਾ, ਪਹਿਲਾਂ ਸਰਕਾਰ ਤੁਹਾਡੇ ਲਈ ਖਤਰਾ ਪੈਦਾ ਕਰਦੀ ਤੇ ਜਦ ਲੋਕ ਉਸ ਖਤਰੇ ਨੂੰ ਟਾਲਣ ਦਾ ਜਤਨ ਕਰਨ, ਫੇਰ ਮੁੜਕੇ ਉਹਨਾਂ ਲੋਕਾਂ ਨੂੰ ਈ ਕਟਿਹਰੇ ਚ ਖੜ੍ਹਾ ਕਰ ਦਿੱਤਾ ਜਾਂਦਾ ਕੇ
"ਤੁਸੀਂ ਆਵਦਾ ਬਚਾਅ ਕਰਨ ਦਾ ਸੋਚਿਆ ਵੀ ਕਿਵੇਂ", ਪੰਜਾਬ ਚ ਹਥਿਆਰ ਵੀ ਕੱਲੇ ਸਿੱਖਾਂ ਕੋਲ ਨਹੀਂ, ਪਰ ਹੁਣ ਤਕ ਕਿੰਨੇ ਹਿੰਦੂਆਂ,ਮੁਸਲਮਾਨਾਂ,ਈਸਾਈਆਂ ਉਪਰ ਪਰਚਾ ਹੋਇਆ ਹਥਿਆਰਾਂ ਦੀ ਨੁਮਾਇਸ਼ ਕਰਨ ਤੇ? ਸਿੱਖਾਂ ਨਾਲ ਵਿਤਕਰਾ ਕੀਤਾ ਹੀ ਇਸ ਗਲੋਂ ਜਾਂਦਾ ਕੇ ਇਹਨਾਂ ਕੋਲ ਹਥਿਆਰ ਦੇ ਨਾਲ ਨਾਲ ਸਿੱਖੀ ਸਿਧਾਂਤ ਹੈ ਜਿਹੜਾ ਹਥਿਆਰਾਂ ਨੂੰ "ਪੀਰ" ਬਣਾਉਂਦਾ,
Read 4 tweets
Nov 26
ਇਥੇ ਇਹ ਬਹਿਸ ਦਾ ਮੁੱਦਾ ਨਹੀਂ ਕੇ ਮੁਕਾਬਲਾ ਝੂਠਾ ਸੀ ਕੇ ਸੱਚਾ ਪਰ ਇਹ ਜਰੂਰ ਗੌਰ-ਤਲਬ ਏ ਕੇ ਇਸ ਵਰਗਿਆਂ ਕਈਆਂ ਨੂੰ ਮਾਰ ਕੇ ਇਹਨਾਂ ਦੇ ਸਿਰਾਂ ਤੇ ਰੱਖਿਆ ਇਨਾਮ ਵੀ ਮਿਲਿਆ ਹੋਣਾ..ਫੇਰ ਪ੍ਰਮੋਸ਼ਨ ਵਾਲੀ ਪੌੜੀ ਚੜ ਮੋਢੇ ਤੇ ਲੱਗੇ ਸਟਾਰ ਵੀ ਜਰੂਰ ਵਧੇ ਹੋਣੇ ਪਰ ਫੇਰ ਵੀ ਜ਼ਿਹਨ ਤੇ ਐਸੀ ਕਿਹੜੀ ਮਾਨਸਿਕਤਾ ਭਾਰੂ ਹੋ ਗਈ ਸੀ ਕੇ Image
ਅਗਲੇ ਦੇ ਘਰ ਦਾ ਸਮਾਨ ਤੱਕ ਵੀ ਨਹੀਂ ਛੱਡਿਆ..ਉਹ ਵੀ ਅੱਧਾ-ਅੱਧਾ ਵੰਡ ਲਿਆ..!

ਜੇ ਇਨਸਾਨੀ ਮਾਸ ਖਾਣ ਦਾ ਪ੍ਰਚਲਨ ਆਮ ਹੁੰਦਾ ਤਾਂ ਸ਼ਾਇਦ ਓਹਨਾ ਇਸ ਗੱਭਰੂ ਦੀ ਮਿਰਤਕ ਦੇਹ ਵੀ ਅੱਧੀ-ਅੱਧੀ ਵੰਡ ਲਈ ਹੁੰਦੀ!

ਇੱਕ ਦੋ ਨੂੰ ਚੰਗੀ ਤਰਾਂ ਜਾਣਦਾ ਹਾਂ..ਉਸ ਵੇਲੇ ਧੜੱਲੇ ਨਾਲ ਇੰਝ ਦੇ ਕੰਮ ਕਰਨ ਵਾਲੇ ਹੁਣ ਬੜੀ ਤਰਸਯੋਗ ਹਾਲਤ ਵਿਚ ਨੇ
ਸਰੀਰਕ ਪੱਖੋਂ ਵੀ ਤੇ ਮਾਨਸਿਕ ਪੱਖੋਂ ਵੀ..!

ਲਾਏ ਉੱਚੇ ਢੇਰ ਮਿੱਟੀ ਲੱਗਦੇ ਨੇ..ਔਲਾਦ ਕਹਿਣੇ ਵਿਚ ਨਹੀਂ..ਸਰੀਰ ਸਾਥ ਨਹੀਂ ਦਿੰਦਾ ਅਤੇ ਇੰਝ ਝੂਠੇ ਸੱਚਿਆਂ ਵਿੱਚ ਮਾਰ ਮੁਕਾਏ ਅਕਸਰ ਕਿੰਨੀ ਕਿੰਨੀ ਦੇਰ ਅੱਖਾਂ ਅੱਗੇ ਤੁਰੇ ਫਿਰਦੇ ਨਜਰ ਆਉਂਦੇ ਰਹਿੰਦੇ..
Read 4 tweets
Nov 26
ਜੇ ਲਸੰਸੀ ਹਥਿਆਰ ਨਾਲ ਫੋਟੋਆਂ ਪਾਉਣ ਤੇ ਵੀ ਪਰਚੇ ਹੋਣੇ ਤਾਂ ਪਹਿਲਾ ਪਰਚਾ ਸਰਕਾਰ ਆਵਦੇ ਉਪਰ ਪਾਵੇ, ਜਿਹੜੀ ਲਸੰਸ issue ਕਰਦੀ ਆ, ਇੰਨੇ ਸਾਲ ਤੱਕ ਹਥਿਆਰਾਂ ਆਲੇ ਗੀਤ ਚਲਦੇ ਰਹੇ ਪਰ ਸਰਕਾਰਾਂ ਨੂੰ ਅਮਨ ਸ਼ਾਂਤੀ ਦੀ ਕੋਈ ਫਿਕਰ ਨਹੀਂ ਹੋਈ ਕਿਉਂਕਿ ਉਹਨਾਂ ਵਿੱਚੋ ਬਹੁਤੇ ਗੀਤਾਂ ਦੇ ਵਿਸ਼ੇ "ਆਪਸੀ ਲੜਾਈਆਂ ਵਿੱਚ ਵਰਤੇ ਹਥਿਆਰਾਂ ਤੇ ਕੇਂਦਰਿਤ ਸੀ, Image
ਪਰ ਜਿੱਦਣ ਇਹਨਾਂ ਗੀਤਾਂ ਦੇ ਵਿਸ਼ੇ ਬਦਲਕੇ ਕੌਮੀ ਹੋ ਗਏ, ਜਦੋਂ ਇਹਨਾਂ ਹਥਿਆਰਾਂ ਦਾ ਮੂੰਹ ਹਕੂਮਤ ਵੱਲ ਤਣ ਗਿਆ, ਉਦੋਂ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕੇ ਹੁਣ ਰਾਜਭਾਗ ਖਤਰੇ ਚ ਹੈ, ਮੂਸੇਵਾਲੇ ਨੇ ਅਨੇਕਾਂ ਗੀਤਾਂ ਚ ਹਥਿਆਰਾਂ ਦਾ ਜ਼ਿਕਰ ਕੀਤਾ ਪਰ ਜਿੱਦਣ SYL ਗੀਤ ਚ ਭਾਈ ਬਲਵਿੰਦਰ ਸਿੰਘ ਜਟਾਨਾ ਦੀ ਗਲ ਕੀਤੀ,
ਉੱਦਣ ਉਸ ਗੀਤ ਤੇ ਪਬੰਦੀ ਲੱਗ ਗਈ

ਸਰਕਾਰ ਦਾ ਮਕਸਦ ਤੁਹਾਨੂੰ ਨਿਹੱਥੇ ਕਰਨਾ ਨਹੀਂ, ਉਹ ਤਾ ਚਾਹੁੰਦੀ ਹੈ ਤੁਸੀਂ ਹਥਿਆਰ ਲੈਕੇ ਇੱਕ ਦੂਜੇ ਦਾ ਕਤਲ ਕਰਦੇ ਫਿਰੋ, ਉਹਨਾਂ ਨੂੰ ਦਿੱਕਤ ਉਦੋਂ ਸ਼ੁਰੂ ਹੁੰਦੀ ਜਦੋਂ ਤੁਸੀਂ ਹਥਿਆਰਾਂ ਦਾ ਮੂੰਹ ਹਕੂਮਤ ਵੱਲ ਕਰ ਦੇਵੋ, ਸਰਕਾਰ ਨੂੰ ਡਰ ਤੁਹਾਡੇ ਸਿਧਾਂਤ ਤੋਂ ਹੈ,
Read 5 tweets
Oct 2
2 ਅਕਤੂਬਰ 1986 ਨੂੰ ਰਾਜੀਵ ਗਾਂਧੀ ਨੂੰ ਧੁਰ ਦੀ ਗੱਡੀ ਚਾੜਨ ਦੀ ਕੋਸ਼ਿਸ਼ ਕਰਨ ਵਾਲਾ ਦਲੇਰ ਸੂਰਮਾ "#ਭਾਈ_ਕਰਮਜੀਤ_ਸਿੰਘ_ਸੁਨਾਮ"

ਜੋ ਭਰਾ ਇਹ ਸੋਚਦੇ ਹਨ ਕਿ ਇਕੱਲਾ ਬੰਦਾ ਕੀ ਕਰ ਸਕਦਾ ? ? ? ਜਾਂ ਅਸੀਂ ਇਕੱਲੇ ਕੀ ਕਰ ਸਕਦੇ ਹਾਂ ? ? ਉਨਾ ਵੀਰਾਂ ਨੂੰ ਭਾਈ ਸਾਹਿਬ ਦੇ ਜੀਵਨ ਤੋਂ ਸਿਖਿਆ ਲੈਣੀ ਚਾਹੀਦੀ ਹੈ ਜਿਨਾਂ ਸਿਧ ਕਰ ਦਿਖਾਇਆ ਕਿ ਜੇ ਬੰਦਾ
ਮਨ ਚ ਧਾਰ ਲਵੇ ਕੀ ਨੀ ਕਰ ਸਕਦਾ ? ? ? ਜੋ ਵੀਰ ਢੇਰੀ ਢਾਹੀਂ ਬੈਠੇ ਹਨ " ਮਨ ਚ ਇਹ ਹੈ ਇਕੱਲਾ ਬੰਦਾ ਕੀ ਕਰ ਸਕਦਾ ? ?

" ਉਨਾ ਨੂੰ ਬੇਨਤੀ ਹੈ ਇੱਕ ਵਾਰ ਜ਼ਰੂਰ ਪੜਿਓ "

ਅੱਜ ਦੇ ਦਿਨ ਸਿੱਖ ਕੌਮ ਦੇ ਸੂਰਮੇ ਸਿੰਘ ਭਾਈ ਕਰਮਜੀਤ ਸਿੰਘ ਸੁਨਾਮ ਨੇ ਇਕੱਲੇ ਹੀ ਸਿੱਖ ਕੌਮ ਦੇ ਵੈਰੀ ਰਾਜੀਵ ਗਾਂਧੀ ਨੂੰ ਘੋੜੀ ਚਾੜਨ ਦੀ ਕੋਸ਼ਿਸ਼ ਕੀਤੀ ਸੀ ਪਰ
ਉਸਦੀ ਕਿਸਮਤ ਸੀ ਕਿ ਚੰਗਾ ਹਥਿਆਰ ਕੋਲ ਨਾ ਹੋਣ ਕਰਕੇ ਗਾਂਧੀ ਬਚ ਗਿਆ ਸੀ। ਪੂਰਾ ਵੇਰਵਾ ਆਪ ਜੀ ਅੱਗੇ ਪੇਸ਼ ਕਰ ਰਹੇ ਹਾਂ ਜੀ। ਉਮੀਦ ਕਰਦੇ ਹਾਂ ਕਿ ਇਸਨੂੰ ਵੱਧ ਤੋ ਵੱਧ ਅਪਣੇ ਪੇਜ ਦਾ ਸ਼ਿੰਗਾਰ ਬਣਾ ਕੇ ਸੰਸਾਰ ਵਿਚ ਸਭ ਨੂੰ ਦਸਿਆ ਜਾਏ ਕਿ ਇਕ ਕੱਲਾ ਸਿੰਘ ਵੀ ਭਾਜੀ ਕਿੱਦਾ ਮੋੜਦਾ ਹੈ
ਨਵੰਬਰ 84 ਵਿੱਚ ਕਰਮਜੀਤ ਸਿੰਘ ਨੇ ਦਿੱਲੀ ਵਿੱਚ ਸਿੱਖਾਂ ਉਤੇ
Read 70 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(