#ਅਕਾਲ_ਚਲਾਣਾ_ਭਾਈ_ਮਰਦਾਨਾ_ਜੀ
ਫਿਰਿ ਬਾਬਾ ਗਇਆ ਬਗ਼ਦਾਦ ਨੋ
ਬਾਹਰਿ ਜਾਇ ਕੀਆ ਅਸਥਾਨਾ॥
ਇਕ ਬਾਬਾ ਅਕਾਲ ਰੂਪ
ਦੂਜਾ ਰਬਾਬੀ ਮਰਦਾਨਾ॥
(ਭਾਈ ਗੁਰਦਾਸ ਜੀ)

ਭਾਈ ਗੁਰਦਾਸ ਜੀ ਨੇ ਆਪ ਦਾ ਨਾਮ ਗਿਆਰਵੀਂ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਵਿਚ ਗਿਣਿਆ ਹੈ।
ਯਥਾ- ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ ॥
ਫਿਰ ਗੁਰੂ ਕੇ ਸਫਰਾਂ ਵਿ ਬਗਦਾਦ ਦੇ ਜ਼ਿਕਰ ਵਿਚ ਭਾਈ ਜੀ ਲਿਖਦੇ ਹਨ “ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ।'
ਇਉਂ ਭੀ ਪਤਾ ਲਗਦਾ ਹੈ ਕਿ ਆਪ ਤਲਵੰਡੀ ਦੇ ਰਹਿਣ ਵਾਲੇ ਸੇ।ਜਨਮ ਦਾ ਸੰਮਤ ਭੀ 1516 ਦੱਸੀਦਾ ਹੈ। ਆਪ ਰਾਇ ਬੁਲਾਰ ਦੇ ਖਾਨਦਾਨੀ ਮਰਾਸੀ ਸਨ ਤੇ ਇਉਂ ਬੀ ਲਿਖਿਆ ਹੈ ਕਿ ਬੇਦੀਆਂ ਦੇ ਮਰਾਸੀ ਸਨ।ਭਾਈ ਗੁਰਦਾਸ ਜੀ ਨੇ ਆਪਨੂੰ ‘ਮੀਰਾਸ਼ੀ'
ਲਿਖਿਆ ਹੈ,ਪੁਰਾਤਨ ਜਨਮ ਸਾਖੀ ਨੇ ਡੂਮ ਲਿਖਿਆ ਹੈ। ਆਪ ਦੀ ਅਉਲਾਦ ਦਾ ਪਤਾ ਨਹੀਂ ਚਲਦਾ ਪਰ ਆਪ ਦੀ ਕੁਲ ਦੇ ਲੋਕ ਚੱਕ ਰਮਦਾਸ ਵਿਚ ਵਸਦੇ ਦੱਸੀਦੇ ਹਨ।
ਮਰਦਾਨੇ ਨੂੰ ਅਮਰ ਜੀਵਨ ਦੀ ਪ੍ਰਾਪਤੀ ਹੋਈ। ਸਤਿਗੁਰਾਂ ਨੇ ਭਾਈ ਦਾ ਪਦ ਬਖਸ਼ਿਆ ਤੇ ਰਬਾਬੀ ਦਾ ਖਿਤਾਬ। ਸੋ ਹੁਣ ਤਕ ਸਾਰੇ ਗੁਰਬਾਣੀ ਕੀਰਤਨੀਏ ਇਸ ਜਾਤੀ ਦੇ ਰਬਾਬੀ ਸਦਾਉਂਦੇ ਹਨ ਤੇ
ਭਾਈ ਪਦ ਨਾਲ ਪੁਕਾਰੇ ਜਾਂਦੇ ਹਨ। ਭਾਈ ਮਰਦਾਨੇ ਦੇ ਅੰਤਮ ਸੰਮਤ ਪਰ ਤ੍ਰੈ ਵਿਚਾਰਾਂ ਹਨ। 1581, 1591 ਤੇ 1595 ਬਿਕਰਮੀ। ਆਪ ਦੇ ਚਲਾਣੇ ਬਾਬਤ ਕੁਰਮ ਵਿੱਚ ਹੋਣਾ ਤੇ ਅਗਨੀ ਦਾਹ ਨਾਲ ਸਸਕਾਰ ਕੀਤਾ ਜਾਣਾ ਬੀ ਲਿਖਿਆ ਹੈ ਪਰ ਕੁਰਮ ਵਿੱਚ ਟਿਕਾਣੇ ਦਾ ਪਤਾ ਹੁਣ ਤਕ ਨਹੀਂ ਲੱਭਾ। ਭਾਈ ਮਨੀ ਸਿੰਘ ਜੀ ਆਪ ਦਾ ਦਿਹਾਂਤ ਰਾਵੀ ਕੰਢੇ ਕਰਤਾਰ ਪੁਰ ਵਿਚ ਹੋਇਆ
ਲਿਖਦੇ ਹਨ। ਮਰਦਾਨਾ ਤਲਵੰਡੀ ਦਾ ਰਹਿਣੇ ਵਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਉਸਦਾ ਪਿਆਰ ਸੀ। ਗੁਰੂ ਜੀ ਦੇ ਸ਼ਬਦਾਂ ਦਾ ਕੀਰਤਨ ਕਰਦਾ ਸੀ। ਸਤਿਗੁਰ ਕੀਰਤਨ ਤੇ ਰੀਝਦੇ ਸਨ, ਹਰੀਜਸ ਸੰਗੀਤ ਵਿਚ ਰੱਚਦੇ ਗਾਉਂਦੇ ਤੇ ਮਰਦਾਨੇ ਤੋਂ ਸੁਣਦੇ ਸਨ। ਤਲਵੰਡੀ ਵਿੱਚ ਮਰਦਾਨਾ ਆਪਣਾ ਇੱਕ ਚੰਗਾ ਸਾਥੀ ਤੇ ਮਿਤ੍ਰ ਸੀ। ਇਹ ਅਦਬ ਬੀ ਰੱਖਦਾ ਸੀ
ਪਰ ਮਿਤ੍ਰਾਂ ਵਾਲਾ ਲਾਡ ਤੇ ਲਾਡਵਾਲੀ ਬਰਾਬਰੀ ਬੀ ਕਰ ਲੈਂਦਾ ਸੀ। ਮਰਦਾਨਾ ਗਵਈਆ, ਪ੍ਰੇਮੀ ਤੇ ਹਾਸੇ ਮਖੌਲ ਦੇ ਸੁਭਾਵ ਵਾਲਾ ਬੀ ਸੀ। ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਚਲੇ ਗਏ ਤਾਂ ਇਹ ਪਿੱਛੇ ਤਲਵੰਡੀ ਰਿਹਾ।
ਇਕ ਦਿਨ ਮਰਦਾਨੇ ਨੂੰ ਸਤਿਗੁਰਾਂ ਨੇ ਫੁਰਮਾਇਆ ਸੀ ਕਿ ਅਸੀਂ ਤੈਨੂੰ ਗੰਧਰਬ ਲੋਕ ਤੋਂ ਨਾਲ ਲਿਆਏ ਸਾਂ,ਜਦ ਅਸੀਂ ਬੈਕੁੰਠ ਧਾਮ
ਜਾਵਾਂਗੇ ਤਾਂ ਤੈਨੂੰ ਨਾਲ ਲੈ ਜਾਵਾਂਗੇ ਫਿਰ ਇੱਕ ਥਾਂ ਸਤਿਗੁਰਾਂ ਫੁਰਮਾਇਆ ਤੁਧ ਬ੍ਰਹਮ ਪਛਾਤਾ ਹੈ ਤਾਂਤੇ ਤੂੰ ਬ੍ਰਾਹਮਣ ਹੋਇਆ ਸੋ ਸਹੀ ਹੋਇਆ ਕਿ ਮਰਦਾਨਾ ਸਤਿਗੁਰਾਂ ਦੇ ਚਰਨੀ ਲੱਗਾ ਤੇ ਜੀਵਨ ਮੁਕਤ ਤੇ ਪਾਰਗਾਮੀ ਹੋ ਗਿਆ। ਮਰਦਾਨੇ ਦੀ ਬਾਕੀ ਉਮਰਾ ਫਿਰ ਕਿਸੇ ਕੰਦਰਾ ਗੁਫਾ ਵਿਚ ਨਹੀਂ ਬੀਤੀ,
ਪਰ ਸਤਿਗੁਰ ਦੇ ਚਰਨਾਂ ਵਿੱਚ ਸਾਧ ਸੰਗਤ ਨੂੰ ਹਰੀ ਜਸ ਸੁਣਾਉਂਦਿਆਂ ਸਫਲ ਹੋਈ। ਆਪ ਤਰਿਆ ਤੇ ਹੋਰਨਾਂ ਨੂੰ ਬੇੜੇ ਚਾੜ੍ਹਦਾ ਮਰਦਾਨਾ ‘ਸਫਲ ਸਿੱਖ` ਹੋਇਆ।
"ਬ੍ਰਹਮ ਬਿੰਦੇ ਸੁ ਬ੍ਰਾਹਮਣ ਕਹੀਐ।।”
--ਭਾਈ ਵੀਰ ਸਿੰਘ ਜੀ ਦੀ ਰਚਨਾ 'ਭਾਈ ਮਰਦਾਨਾ' ਵਿਚੋਂ

• • •

Missing some Tweet in this thread? You can try to force a refresh
 

Keep Current with ਸਿੰਘ ਬਾਗੀ (ਮੌਤ ਸਿੰਘ)

ਸਿੰਘ ਬਾਗੀ (ਮੌਤ ਸਿੰਘ) Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @singh__baagi

Nov 29
#ਨਿਊ_ਵਰਲਡ_ਆਰਡਰ
ਇਹਨਾਂ ਹੀ 13 ਪਰਿਵਾਰਾਂ ਵਿੱਚੋਂ #ਰੋਕਫੈਲਰ_ਪਰਿਵਾਰ ਅਮਰੀਕਾ ਦੀ ਅਰਥ ਵਿਵਸਥਾ ਨੂੰ ਕੰਟਰੋਲ ਕਰਦਾ ਹੈ...ਅਮਰੀਕਨ ਫੈਡਰਲ ਬੈਂਕ ਜੋ ਇਹਨਾਂ ਪਰਿਵਾਰਾਂ ਦੇ ਹੱਥਾਂ ਵਿੱਚ ਹੈ ਉਸਤੋਂ ਅਮਰੀਕੀ ਸਰਕਾਰ ਬੇਹਿਸਾਬ ਕਰਜ਼ਾ ਲੈਂਦੀ ਹੈ। ਇਸੇ ਪਰਿਵਾਰ ਦੇ ਡੇਵਿਡ ਰੋਕਫੈਲਰ ਨੇ ਕੌਂਸਲ ਆਫ ਫੌਰਨ ਰੀਲੇਸ਼ਨ ਅਤੇ Image
ਅਤੇ ਟ੍ਰਾਈਲੈਟਰਲ ਕਮਿਸ਼ਨ ਦੀ ਸਥਾਪਨਾ ਕੀਤੀ,ਜੋ ਵਨ ਵਰਲਡ ਆਰਡਰ ਦੀ ਗੱਲ ਕਰਦਾ ਹੈ ਭਾਵ ਸਾਰੇ ਸੰਸਾਰ ਵਿੱਚ ਇੱਕ ਹਕੂਮਤ...ਯੂਰਪ ਦੀ ਅਰਥਵਿਵਸਥਾ ਕੰਟਰੋਲ ਕਰਨ ਦੀ ਜਿੰਮੇਦਾਰੀ ਰੋਥਚਾਈਲਡ ਪਰਿਵਾਰ ਦੇ ਕੋਲ ਹੈ।
ਇਹਨਾਂ ਦਾ ਮੁੱਖ ਟੀਚਾ ਸੰਸਾਰ ਦੀ ਅਬਾਦੀ ਨੂੰ ਘਟਾ ਕੇ ਵਨ ਵਰਲਡ ਆਰਡਰ ਸਥਾਪਿਤ ਕਰਨਾ ਹੈ...ਸੰਸਾਰ ਦੇ ਕਈ ਕਾਰੋਬਾਰੀ ਸਿਆਸਤਦਾਨ
ਜਿਹਨਾਂ ਵਿੱਚ ਬਿੱਲ ਗੇਟਸ ਵੀ ਸ਼ਾਮਿਲ ਹੈ ਵਨ ਵਰਲਡ ਆਰਡਰ ਦੀ ਗੱਲ ਕਰਦੇ ਹਨ,ਫੇਸਬੁੱਕ ਵੀ ਇਸੇ ਇਲਲੂਮੀਨਾਤੀ ਦੇ ਇਸ਼ਾਰਿਆਂ ਉੱਤੇ ਕੰਮ ਕਰਦੀ ਹੈ।
ਬੇਸ਼ਕ ਇਹ ਲੋਕ ਹੌਲੀ ਹੌਲੀ ਆਪਣਾ ਆਪ ਦੁਨੀਆ ਅੱਗੇ ਉਜਾਗਰ ਕਰ ਰਹੇ ਹਨ, ਫਿਰ ਵੀ ਇਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਥੋੜੀ ਮੁਸ਼ਕਿਲ ਹੈ...ਇਹ ਤਾਂ ਹੈ ਇਲਲੂਮੀਨਾਤੀ ਬਾਰੇ ਮੁੱਢਲੀ ਜਾਣਕਾਰੀ।
Read 34 tweets
Nov 28
#ਸ੍ਰੀ_ਗੁਰੂ_ਤੇਗ_ਬਹਾਦਰ_ਜੀ
ਗੁਰੂ ਸਾਹਿਬ ਜੀ ਦੇ ਸਾਹਮਣੇ ਤਿੰਨ ਸਿੱਖਾਂ ਨੂੰ ਸ਼ਹੀਦ ਕਰਕੇ ਔਰੰਗਜ਼ੇਬ ਸੋਚ ਰਿਹਾ ਸੀ ਕਿ ਗੁਰੂ ਸਾਹਿਬ ਘਬਰਾ ਜਾਣਗੇ ਪਰ ਗੁਰੂ ਸਾਹਿਬ ਦੇ ਚਿਹਰੇ ਤੇ ਘਬਰਾਹਟ ਦੀ ਜਗ੍ਹਾ ਅਨੋਖਾ ਜਲਾਲ ਸੀ ਜੋ ਕਿ ਕਾਜੀਆਂ ਅਤੇ ਮੌਲਾਣਿਆਂ ਦੀ ਸ਼ਾਂਤੀ ਭੰਗ ਕਰ ਰਿਹਾ ਸੀ। ਆਖ਼ਰ ਗੁਰੂ ਸਾਹਿਬ ਜੀ ਨੂੰ ਸੂਈਆਂ ਵਾਲੇ ਪਿੰਜਰੇ ਵਿਚੋਂ
ਬਾਹਰ ਕੱਢਿਆ ਗਿਆ ਅਤੇ ਔਰੰਗਜ਼ੇਬ ਕਹਿਣ ਲੱਗਾ ਕਿ ਆਪ ਜਿਹਾ ਮਹਾਂਪੁਰਖ ਸਿਰਫ ਇਸਲਾਮ ਵਿੱਚ ਹੋਣਾ ਚਾਹੀਦਾ ਹੈ ਇਸ ਲਈ ਮੇਰੀ ਸਲਾਹ ਮੰਨੋ ਅਤੇ ਦੀਨ ਏ ਇਸਲਾਮ ਕਬੂਲ ਕਰ ਲਵੋ। ਅੱਗੋਂ ਗੁਰੂ ਸਾਹਿਬ ਨੇ ਦ੍ਰਿੜਤਾ ਨਾਲ ਜਵਾਬ ਦਿੱਤਾ ਕਿ ਅਸੀਂ ਤਾਂ ਸਿਰਫ ਸਤਿਨਾਮ ਰੂਪੀ ਕਲਮਾ ਪੜ੍ਹਿਆ ਹੈ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਹੈ
ਇਸ ਲਈ ਸਾਨੂੰ ਹੋਰ ਕਿਸੇ ਕਲਮੇ ਦੀ ਜਰੂਰਤ ਨਹੀਂ ਹੈ। ਔਰੰਗਜ਼ੇਬ ਕਹਿਣ ਲੱਗਾ ਫਿਰ ਕੋਈ ਕਰਾਮਾਤ ਵਿਖਾਓ ਪਰ ਗੁਰੂ ਸਾਹਿਬ ਨੇ ਇਸ ਨੂੰ ਵੀ ਜਵਾਬ ਦੇ ਦਿੱਤਾ।
ਕਾਜੀ ਅਬਦੁੱਲ ਵਹਾਬ ਨੇ ਸਤਿਗੁਰੂ ਜੀ ਨੂੰ ਆਪਣੀ ਗੱਲ ਮਨਾਉਣ ਦੀ ਆਖਰੀ ਕੋਸ਼ਿਸ਼ ਕਰਦਿਆਂ ਆਖਿਆ ਕਿ ਗੁਰੂ ਜੀਓ ! ਆਪਣਾ ਹੱਠ ਛੱਡੋ ਦਿਓ, ਇਸ ਵਿੱਚ ਹੀ ਭਲਾਈ ਹੈ।
Read 27 tweets
Nov 27
ਕਾਲਿਆਂ ਦੇ ਰਾਖੇ ਮੈਲਕਮ ਐਕਸ (Malcolm X) ਦਾ ਮੰਨਣਾ ਸੀ ਕਿ ਜੇ ਸਰਕਾਰ ਤੁਹਾਡੇ ਕੋਲੋਂ ਤੁਹਾਡੇ ਹਥਿਆਰ ਖੋਹੰਦੀ ਹੈ ਜਾਂ ਕਹਿੰਦੀ ਹੈ ਕਿ ਤੁਹਾਨੂੰ ਆਤਮ-ਰੱਖਿਆ ਵਾਸਤੇ ਹਥਿਆਰਾਂ ਦੀ ਕੋਈ ਲੋੜ ਨਹੀਂ ਤਾਂ ਇਹ ਆਪਣੇ ਆਪ ਵਿਚ ਇਕ ਵੱਡਾ ਗੁਨਾਹ ਹੈ

ਜਿਸ ਕੌਮ ਨੂੰ ਨਸਲਕੁਸ਼ੀ ਦੀਆਂ ਧਮਕੀਆਂ ਮਿਲਦੀਆਂ ਹੋਣ,
ਜੇ ਉਹਦੇ ਕੋਲੋਂ ਰਿਵਾਇਤੀ ਸ਼ਸਤਰ ਤੇ ਲਸੰਸੀ ਹਥਿਆਰ ਮਿਲੇ ਤੇ ਵੀ ਪਰਚਾ ਦਰਜ ਕਰ ਦਿੱਤਾ ਜਾਂਦਾ ਫੇਰ ਇਹਤੋਂ ਵੱਧਕੇ ਮਨੁੱਖੀ ਅਧਿਕਾਰਾਂ ਦਾ ਘਾਣ ਕੀ ਹੋ ਸਕਦਾ, ਪਹਿਲਾਂ ਸਰਕਾਰ ਤੁਹਾਡੇ ਲਈ ਖਤਰਾ ਪੈਦਾ ਕਰਦੀ ਤੇ ਜਦ ਲੋਕ ਉਸ ਖਤਰੇ ਨੂੰ ਟਾਲਣ ਦਾ ਜਤਨ ਕਰਨ, ਫੇਰ ਮੁੜਕੇ ਉਹਨਾਂ ਲੋਕਾਂ ਨੂੰ ਈ ਕਟਿਹਰੇ ਚ ਖੜ੍ਹਾ ਕਰ ਦਿੱਤਾ ਜਾਂਦਾ ਕੇ
"ਤੁਸੀਂ ਆਵਦਾ ਬਚਾਅ ਕਰਨ ਦਾ ਸੋਚਿਆ ਵੀ ਕਿਵੇਂ", ਪੰਜਾਬ ਚ ਹਥਿਆਰ ਵੀ ਕੱਲੇ ਸਿੱਖਾਂ ਕੋਲ ਨਹੀਂ, ਪਰ ਹੁਣ ਤਕ ਕਿੰਨੇ ਹਿੰਦੂਆਂ,ਮੁਸਲਮਾਨਾਂ,ਈਸਾਈਆਂ ਉਪਰ ਪਰਚਾ ਹੋਇਆ ਹਥਿਆਰਾਂ ਦੀ ਨੁਮਾਇਸ਼ ਕਰਨ ਤੇ? ਸਿੱਖਾਂ ਨਾਲ ਵਿਤਕਰਾ ਕੀਤਾ ਹੀ ਇਸ ਗਲੋਂ ਜਾਂਦਾ ਕੇ ਇਹਨਾਂ ਕੋਲ ਹਥਿਆਰ ਦੇ ਨਾਲ ਨਾਲ ਸਿੱਖੀ ਸਿਧਾਂਤ ਹੈ ਜਿਹੜਾ ਹਥਿਆਰਾਂ ਨੂੰ "ਪੀਰ" ਬਣਾਉਂਦਾ,
Read 4 tweets
Nov 26
ਇਥੇ ਇਹ ਬਹਿਸ ਦਾ ਮੁੱਦਾ ਨਹੀਂ ਕੇ ਮੁਕਾਬਲਾ ਝੂਠਾ ਸੀ ਕੇ ਸੱਚਾ ਪਰ ਇਹ ਜਰੂਰ ਗੌਰ-ਤਲਬ ਏ ਕੇ ਇਸ ਵਰਗਿਆਂ ਕਈਆਂ ਨੂੰ ਮਾਰ ਕੇ ਇਹਨਾਂ ਦੇ ਸਿਰਾਂ ਤੇ ਰੱਖਿਆ ਇਨਾਮ ਵੀ ਮਿਲਿਆ ਹੋਣਾ..ਫੇਰ ਪ੍ਰਮੋਸ਼ਨ ਵਾਲੀ ਪੌੜੀ ਚੜ ਮੋਢੇ ਤੇ ਲੱਗੇ ਸਟਾਰ ਵੀ ਜਰੂਰ ਵਧੇ ਹੋਣੇ ਪਰ ਫੇਰ ਵੀ ਜ਼ਿਹਨ ਤੇ ਐਸੀ ਕਿਹੜੀ ਮਾਨਸਿਕਤਾ ਭਾਰੂ ਹੋ ਗਈ ਸੀ ਕੇ Image
ਅਗਲੇ ਦੇ ਘਰ ਦਾ ਸਮਾਨ ਤੱਕ ਵੀ ਨਹੀਂ ਛੱਡਿਆ..ਉਹ ਵੀ ਅੱਧਾ-ਅੱਧਾ ਵੰਡ ਲਿਆ..!

ਜੇ ਇਨਸਾਨੀ ਮਾਸ ਖਾਣ ਦਾ ਪ੍ਰਚਲਨ ਆਮ ਹੁੰਦਾ ਤਾਂ ਸ਼ਾਇਦ ਓਹਨਾ ਇਸ ਗੱਭਰੂ ਦੀ ਮਿਰਤਕ ਦੇਹ ਵੀ ਅੱਧੀ-ਅੱਧੀ ਵੰਡ ਲਈ ਹੁੰਦੀ!

ਇੱਕ ਦੋ ਨੂੰ ਚੰਗੀ ਤਰਾਂ ਜਾਣਦਾ ਹਾਂ..ਉਸ ਵੇਲੇ ਧੜੱਲੇ ਨਾਲ ਇੰਝ ਦੇ ਕੰਮ ਕਰਨ ਵਾਲੇ ਹੁਣ ਬੜੀ ਤਰਸਯੋਗ ਹਾਲਤ ਵਿਚ ਨੇ
ਸਰੀਰਕ ਪੱਖੋਂ ਵੀ ਤੇ ਮਾਨਸਿਕ ਪੱਖੋਂ ਵੀ..!

ਲਾਏ ਉੱਚੇ ਢੇਰ ਮਿੱਟੀ ਲੱਗਦੇ ਨੇ..ਔਲਾਦ ਕਹਿਣੇ ਵਿਚ ਨਹੀਂ..ਸਰੀਰ ਸਾਥ ਨਹੀਂ ਦਿੰਦਾ ਅਤੇ ਇੰਝ ਝੂਠੇ ਸੱਚਿਆਂ ਵਿੱਚ ਮਾਰ ਮੁਕਾਏ ਅਕਸਰ ਕਿੰਨੀ ਕਿੰਨੀ ਦੇਰ ਅੱਖਾਂ ਅੱਗੇ ਤੁਰੇ ਫਿਰਦੇ ਨਜਰ ਆਉਂਦੇ ਰਹਿੰਦੇ..
Read 4 tweets
Nov 26
ਜੇ ਲਸੰਸੀ ਹਥਿਆਰ ਨਾਲ ਫੋਟੋਆਂ ਪਾਉਣ ਤੇ ਵੀ ਪਰਚੇ ਹੋਣੇ ਤਾਂ ਪਹਿਲਾ ਪਰਚਾ ਸਰਕਾਰ ਆਵਦੇ ਉਪਰ ਪਾਵੇ, ਜਿਹੜੀ ਲਸੰਸ issue ਕਰਦੀ ਆ, ਇੰਨੇ ਸਾਲ ਤੱਕ ਹਥਿਆਰਾਂ ਆਲੇ ਗੀਤ ਚਲਦੇ ਰਹੇ ਪਰ ਸਰਕਾਰਾਂ ਨੂੰ ਅਮਨ ਸ਼ਾਂਤੀ ਦੀ ਕੋਈ ਫਿਕਰ ਨਹੀਂ ਹੋਈ ਕਿਉਂਕਿ ਉਹਨਾਂ ਵਿੱਚੋ ਬਹੁਤੇ ਗੀਤਾਂ ਦੇ ਵਿਸ਼ੇ "ਆਪਸੀ ਲੜਾਈਆਂ ਵਿੱਚ ਵਰਤੇ ਹਥਿਆਰਾਂ ਤੇ ਕੇਂਦਰਿਤ ਸੀ, Image
ਪਰ ਜਿੱਦਣ ਇਹਨਾਂ ਗੀਤਾਂ ਦੇ ਵਿਸ਼ੇ ਬਦਲਕੇ ਕੌਮੀ ਹੋ ਗਏ, ਜਦੋਂ ਇਹਨਾਂ ਹਥਿਆਰਾਂ ਦਾ ਮੂੰਹ ਹਕੂਮਤ ਵੱਲ ਤਣ ਗਿਆ, ਉਦੋਂ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕੇ ਹੁਣ ਰਾਜਭਾਗ ਖਤਰੇ ਚ ਹੈ, ਮੂਸੇਵਾਲੇ ਨੇ ਅਨੇਕਾਂ ਗੀਤਾਂ ਚ ਹਥਿਆਰਾਂ ਦਾ ਜ਼ਿਕਰ ਕੀਤਾ ਪਰ ਜਿੱਦਣ SYL ਗੀਤ ਚ ਭਾਈ ਬਲਵਿੰਦਰ ਸਿੰਘ ਜਟਾਨਾ ਦੀ ਗਲ ਕੀਤੀ,
ਉੱਦਣ ਉਸ ਗੀਤ ਤੇ ਪਬੰਦੀ ਲੱਗ ਗਈ

ਸਰਕਾਰ ਦਾ ਮਕਸਦ ਤੁਹਾਨੂੰ ਨਿਹੱਥੇ ਕਰਨਾ ਨਹੀਂ, ਉਹ ਤਾ ਚਾਹੁੰਦੀ ਹੈ ਤੁਸੀਂ ਹਥਿਆਰ ਲੈਕੇ ਇੱਕ ਦੂਜੇ ਦਾ ਕਤਲ ਕਰਦੇ ਫਿਰੋ, ਉਹਨਾਂ ਨੂੰ ਦਿੱਕਤ ਉਦੋਂ ਸ਼ੁਰੂ ਹੁੰਦੀ ਜਦੋਂ ਤੁਸੀਂ ਹਥਿਆਰਾਂ ਦਾ ਮੂੰਹ ਹਕੂਮਤ ਵੱਲ ਕਰ ਦੇਵੋ, ਸਰਕਾਰ ਨੂੰ ਡਰ ਤੁਹਾਡੇ ਸਿਧਾਂਤ ਤੋਂ ਹੈ,
Read 5 tweets
Oct 2
2 ਅਕਤੂਬਰ 1986 ਨੂੰ ਰਾਜੀਵ ਗਾਂਧੀ ਨੂੰ ਧੁਰ ਦੀ ਗੱਡੀ ਚਾੜਨ ਦੀ ਕੋਸ਼ਿਸ਼ ਕਰਨ ਵਾਲਾ ਦਲੇਰ ਸੂਰਮਾ "#ਭਾਈ_ਕਰਮਜੀਤ_ਸਿੰਘ_ਸੁਨਾਮ"

ਜੋ ਭਰਾ ਇਹ ਸੋਚਦੇ ਹਨ ਕਿ ਇਕੱਲਾ ਬੰਦਾ ਕੀ ਕਰ ਸਕਦਾ ? ? ? ਜਾਂ ਅਸੀਂ ਇਕੱਲੇ ਕੀ ਕਰ ਸਕਦੇ ਹਾਂ ? ? ਉਨਾ ਵੀਰਾਂ ਨੂੰ ਭਾਈ ਸਾਹਿਬ ਦੇ ਜੀਵਨ ਤੋਂ ਸਿਖਿਆ ਲੈਣੀ ਚਾਹੀਦੀ ਹੈ ਜਿਨਾਂ ਸਿਧ ਕਰ ਦਿਖਾਇਆ ਕਿ ਜੇ ਬੰਦਾ
ਮਨ ਚ ਧਾਰ ਲਵੇ ਕੀ ਨੀ ਕਰ ਸਕਦਾ ? ? ? ਜੋ ਵੀਰ ਢੇਰੀ ਢਾਹੀਂ ਬੈਠੇ ਹਨ " ਮਨ ਚ ਇਹ ਹੈ ਇਕੱਲਾ ਬੰਦਾ ਕੀ ਕਰ ਸਕਦਾ ? ?

" ਉਨਾ ਨੂੰ ਬੇਨਤੀ ਹੈ ਇੱਕ ਵਾਰ ਜ਼ਰੂਰ ਪੜਿਓ "

ਅੱਜ ਦੇ ਦਿਨ ਸਿੱਖ ਕੌਮ ਦੇ ਸੂਰਮੇ ਸਿੰਘ ਭਾਈ ਕਰਮਜੀਤ ਸਿੰਘ ਸੁਨਾਮ ਨੇ ਇਕੱਲੇ ਹੀ ਸਿੱਖ ਕੌਮ ਦੇ ਵੈਰੀ ਰਾਜੀਵ ਗਾਂਧੀ ਨੂੰ ਘੋੜੀ ਚਾੜਨ ਦੀ ਕੋਸ਼ਿਸ਼ ਕੀਤੀ ਸੀ ਪਰ
ਉਸਦੀ ਕਿਸਮਤ ਸੀ ਕਿ ਚੰਗਾ ਹਥਿਆਰ ਕੋਲ ਨਾ ਹੋਣ ਕਰਕੇ ਗਾਂਧੀ ਬਚ ਗਿਆ ਸੀ। ਪੂਰਾ ਵੇਰਵਾ ਆਪ ਜੀ ਅੱਗੇ ਪੇਸ਼ ਕਰ ਰਹੇ ਹਾਂ ਜੀ। ਉਮੀਦ ਕਰਦੇ ਹਾਂ ਕਿ ਇਸਨੂੰ ਵੱਧ ਤੋ ਵੱਧ ਅਪਣੇ ਪੇਜ ਦਾ ਸ਼ਿੰਗਾਰ ਬਣਾ ਕੇ ਸੰਸਾਰ ਵਿਚ ਸਭ ਨੂੰ ਦਸਿਆ ਜਾਏ ਕਿ ਇਕ ਕੱਲਾ ਸਿੰਘ ਵੀ ਭਾਜੀ ਕਿੱਦਾ ਮੋੜਦਾ ਹੈ
ਨਵੰਬਰ 84 ਵਿੱਚ ਕਰਮਜੀਤ ਸਿੰਘ ਨੇ ਦਿੱਲੀ ਵਿੱਚ ਸਿੱਖਾਂ ਉਤੇ
Read 70 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(