Aman Banwait Profile picture
May 10, 2023 8 tweets 2 min read
ਨਿੱਕੇ ਹੁੰਦਿਆਂ ਕੁਝ ਕੁ ਗੱਲਾਂ ਬੜੀਆਂ ਆਮ ਸੁਣਨ ਨੂੰ ਮਿਲਦੀਆਂ ਸੀ। ਜਿਵੇਂ ਕਿ - ਫਲਾਨਿਆਂ ਦੀ ਕੁੜੀਆਂ ਬਹੁਤ ਚੁਸਤ ਨੇ। ਤੇ ਅਸੀਂ ਵੀ ਓਵੇਂ ਹੀ ਮੰਨ ਕੇ ਬਹਿ ਜਾਣਾ ਕਿਉਂਕਿ ਉਸ ਸਮੇਂ ਸਮਝ ਹੀ ਐਨੀ ਕੁ ਹੁੰਦੀ ਸੀ। ਅਖੇ ਪਿਓ ਮਰੇ ਮਗਰੋਂ ਆਪਣੇ ਚਾਚੇ ਤਾਇਆਂ ਤੋਂ ਜਮੀਨਾਂ ਚੋਂ ਹਿੱਸੇ ਮੰਗਦੀਆਂ ਫਿਰਦੀਆਂ ਨੇ। ਕਚਹਿਰੀਆਂ 'ਚ 'ਕੱਲੀਆਂ ਤੁਰੀਆਂ ਫਿਰਦੀਆਂ ਵੀ ਅਸੀਂ ਆਪਣਾ ਹੱਕ ਲੈਣਾ। ਜਾਂ ਫਿਰ ਫ਼ਲਾਨਿਆਂ ਦੀ ਨੂੰਹ ਤਾਂ ਬਹੁਤ ਸਾਊ ਆ। ਘਰਵਾਲਾ ਏਨਾ ਗਾਲੀ ਗਲੋਚ ਕਰਦਾ, ਥੱਪੜ ਵੀ ਜੜ ਦਿੰਦਾ ਪਰ ਮਜਾਲ ਆ ਕਿ ਕੁੜੀ ਮੋਹਰੇ ਹੂੰ ਵੀ ਕਰ ਜਾਵੇ। ਜਿੱਥੇ ਵੀ ਦੇਖਲੋ ਹੱਸਦੀ ਹੁੰਦੀ। ਅਖੇ ਘਰਾਣੇ ਘਰ ਦੀਆਂ ਕੁੜੀਆਂ ਜੋ ਹੋਈਆਂ।
Jan 15, 2022 10 tweets 2 min read
ਸਕੂਨ ~ ਇਹ ਸ਼ਬਦ ਦਾ ਅਹਿਸਾਸ ਆਪਣੇ ਆਪ ਵਿੱਚ ਇੱਕ ਖਾਸੇ ਲੰਮੇ ਖਿੱਚੇ ਗਏ ਸਾਹ ਤੋਂ ਮਗਰੋਂ ਛੱਡੇ ਹੌਲੇ ਤੇ ਮੱਧਮ ਸਾਹ ਵਰਗਾ ਹੈ। ਸਕੂਨ ਦੀ ਫ਼ਿਤਰਤ ਜਮਾਂ ਫ਼ਕੀਰਾਂ ਵਰਗੀ ਹੁੰਦੀ ਹੈ - ਮਸਤਮੌਲੀ ਜਿਹੀ। ਇਹ ਇੱਟਾਂ ਦੇ ਪੱਕਿਆਂ ਘਰਾਂ ਨਾਲੋਂ ਮਿੱਟੀ ਤੇ ਕੱਖਾਂ ਦੀਆਂ ਝੁੱਗੀਆਂ ਵਿੱਚ ਰਹਿ ਕੇ ਵੱਧ ਖੁਸ਼ ਹੈ। ਇਹ ਲੋਡੇ ਵੇਲੇ ਜਵਾਕਾਂ ਨਾਲ ਟਿੱਬਿਆਂ ਵਿਚ ਖੇਡਦੀ ਤੇ ਸਵੇਰੇ ਸਾਜਰੇ ਚਿੜੀਆਂ ਨਾਲ ਗਾਉਣ ਨਿਕਲ ਜਾਂਦੀ ਹੈ।
ਸਕੂਨ, ਕੁੱਲ ਕਾਇਨਾਤ ਦੀ ਸਭ ਤੋਂ ਮਹਿੰਗੀ ਸ਼ੈਅ ਹੈ। ਪਰ ਇਹ ਚੰਦਰੀ ਪੈਸਿਆਂ ਦੇ ਰੁੱਗਾਂ ਬਦਲੇ ਹੱਟੀਆਂ ਤੋਂ ਨਹੀਂ ਮਿਲਦੀ ਤੇ ਨਾ ਹੀ ਕਿਸੇ ਸੱਜਣ ਮਿੱਤਰ ਤੋਂ ਕੁਝ ਢੰਗ ਟਪਾਉਣ ਲਈ ਉਧਾਰੀ ਮੰਗੀ ਜਾ ਸਕਦੀ ਹੈ।
Sep 28, 2021 8 tweets 2 min read
ਮੈਨੂੰ ਲੱਗਦੈ, ਕੁਝ ਚੀਜ਼ਾਂ ਦਾ ਅਪੂਰਣ ਹੋਣਾ ਹੀ ਉਹਨਾਂ ਨੂੰ ਵਧੇਰੇ ਮਨੋਹਰ ਬਣਾਉਂਦਾ ਹੈ। ਉੰਝ ਸੰਪੂਰਣ ਤਾਂ ਕੁਝ ਵੀ ਨਹੀਂ ਹੁੰਦਾ। ਕੁੱਲ ਬ੍ਰਹਿਮੰਡ ਇਹਨਾਂ ਨਿੱਕੀਆਂ ਨਿੱਕੀਆਂ ਕਮੀਆਂ ਦਾ ਹੀ ਤਾਂ ਸੁਮੇਲ ਹੈ। ਭਾਵੇਂ ਪੂਰਨਮਾਸ਼ੀ ਦੇ ਚੰਨ ਦੀ ਲੋਅ ਨਾਲ ਰਾਤ ਦੇ ਮੁੱਖੜੇ ਦੀ ਲਾਲੀ ਡੁੱਲ੍ਹ ਡੁੱਲ੍ਹ ਪੈਂਦੀ ਹੈ। ਪਰ ਈਦ ਦਾ ਉਹ ਅਧੂਰਾ ਜਿਹਾ ਚੰਨ ਮੈਨੂੰ ਹੱਦੋਂ ਵੱਧ ਦਿਲਕਸ਼ ਜਾਪਦਾ ਹੈ। ਉਹਦੀ ਵਿਲੱਖਣ ਅਤੇ ਟੂਣੇਹਾਰੀ ਰੂਪਰੇਖਾ ਸਾਨੂੰ ਛੱਤ ਤੇ ਖੜਿਆਂ, ਘੰਟਿਆਂ ਬੱਧੀ ਆਪਣੇ ਕੋਲ ਕੀਲ ਕੇ ਬਿਠਾ ਲੈਂਦੀ ਹੈ।
Jul 31, 2021 6 tweets 2 min read
ਅੱਛਾ, ਇਕ ਕੰਮ ਕਰੋ! ਆਪਣੀ ਜ਼ਿੰਦਗੀ ਦੇ ਸਕੂਲ ਤੋਂ ਅੱਜ ਅੱਧੀ ਛੁੱਟੀ ਲੈ ਲਵੋ ਤੇ ਜ਼ਿੰਮੇਵਾਰੀਆਂ ਦਾ ਝੋਲਾ ਅੱਜ ਆਪਣੇ ਬੈਂਚ ਤੇ ਹੀ ਛੱਡ ਆਓ। ਆਪਣੇ ਸਕੂਨ ਦੇ ਘਰ ਵੱਲ ਨੂੰ ਮੁੜ ਫੇਰਾ ਪਾਓ। ਵਿਦਾਤਾ ਦੀਆਂ ਬਖਸ਼ਿਸ਼ਾਂ ਦੇ ਗਲਾਸ ਚੋਂ ਸਬਰ ਦੇ ਠੰਡੇ ਘੁੱਟ ਭਰੋ।
ਹੁਣ ਆਪਣੇ ਜੀਵਨ ਰੂਪੀ ਕੁਰਸੀ ਤੇ ਬੈਠ ਕੇ, ਖਿਆਲਾਂ ਦੀ ਧੌਣ ਪਿਛਾਂ ਨੂੰ ਸੁਟ ਕੇ, ਰੁਝੇਵਿਆਂ ਦੀਆਂ ਅੱਖਾਂ ਬੰਦ ਕਰ ਕੇ ਸੋਚਾਂ ਦੇ ਸਮੁੰਦਰ ਵਿੱਚ ਇੱਕ ਗੋਤਾ ਲਾ ਕੇ ਆਓ।
ਪਿਛਲੇ ਵਰ੍ਹੇ ਇਨ੍ਹੀਂ ਦਿਨੀਂ ਤੁਹਾਡੇ ਵਿਚਾਰਾਂ ਦੀ ਰੂਪਰੇਖਾ ਬਹੁਤ ਵੱਖਰੀ ਸੀ। ਜ਼ਿੰਦਗੀ ਦੇ ਖੱਟੇ ਮਿੱਠੇ ਤਜ਼ਰਬਿਆਂ ਦੀ ਪਰਤਾਂ ਨਾਲ ਤੁਹਾਡੇ ਨਜ਼ਰੀਏ ਕਿੰਨੇ ਨਿੱਖਰ ਗਏ ਨੇ! ਤੁਹਾਡਾ ਸੁਭਾਅ ਹੁਣ ਜੇਠ ਦੇ ਦੁਪਹਿਰ ਵਾਂਗ ਤਪਦਾ ਨਹੀਂ ਹੈ,