Jagpinder Kaur Dhillon(ਗੁਰਮੁਖੀ ਦੀ ਬੇਟੀ) Profile picture
Feb 6, 2022 5 tweets 2 min read
ਤੂੰ ਤੇ ਮੈਂ ਮਿਲ ਜਾਨੇ ਆ

ਭਾਵੇ ਮੁੱਦਤਾਂ ਤੋਂ ਵਿੱਛੜੇ ਹਾਂ ਖੂਹਾਂ ਵਾਂਗ
ਜਰਦੇ ਹਾਂ ਇੱਕਲਾਪੇ ਪ੍ਰਦੇਸੀ ਤੇ ਬਰੂਹਾਂ ਵਾਂਗ
ਚੀਸ ਵੱਟਾ ਮਾਸ ਤੋਂ ਵੱਖ ਹੋ ਨਹੁੰਆਂ ਵਾਂਗ
ਜਦੋਂ ਲੱਗੇ ਵੰਝਲ਼ੀ ਸਰਾਪ ਜਿਹੀ
ਜਦੋਂ ਲੱਗੇ ਵਸਲ ਪਾਪ ਜਿਹੀ
ਬਿਰਹੋਂ ਦਿਸਦੀ ਮੈਨੂੰ ਆਪ ਜਿਹੀ
ਇਹ ਕਿਹੋ ਜਿਹੇ ਰੰਗ ਮੁਹੱਬਤ ਦੇ
ਹੱਥੀ ਲੱਗੀ ਮਹਿੰਦੀ ਦੀ ਫੱਬਤ ਦੇ
👇🏽 ਜਾਂ ਪੱਗਾਂ ਵਿੱਚ ਸਮੋਈ ਲੱਜ਼ਤ ਦੇ

ਤੂੰ ਤੇ ਮੈਂ ਮਿਲ ਜਾਨੇ ਆ
ਜਦੋਂ ਵੰਝਲ਼ੀ ਸੁਰ ਕੋਈ ਛੇੜੇ
ਸੁਆਣੀ ਬੁਣਤੀਆਂ ਨੂੰ ਉਧੇੜੇ
ਜਦੋ ਅੰਬਰ ਤੇ ਧਰਤੀ ਨੇੜੇ
ਜਦੋਂ ਕੰਨੀ ਪੈਂਦੀ ਪਹਿਲੀ ਕਿਲਕਾਰੀ
ਜਦੋ ਨਜ਼ਰੀਂ ਪੈਂਦੀ ਸੂਰਤ ਪਿਆਰੀ
ਜਦੋਂ ਪੱਛੀਆਂ ਦੇ ਝੁੰਡ ਭਰਦੇ ਉਡਾਰੀ
ਜਿਵੇਂ ਕੋਈ ਕਾਫ਼ੀਆ ਦੀ ਕਿਤਾਬ
ਜਿਵੇਂ ਕੋਈ ਲੌਢੇ ਵੇਲੇ ਦਾ ਖ਼ੁਆਬ
👇🏽
Nov 6, 2021 5 tweets 2 min read
ਮੈਂ ਤੇ ਮੇਰੀ ਨਜ਼ਮ

ਬੜੇ ਤਰਸ ਦੀ ਪਾਤਰ ਹੈ ਨਜ਼ਮ ਮੇਰੀ
ਜੋ ਹੰਢੋਦੀ ਹੈ ਮੇਰੇ ਹਿੱਸੇ ਆਇਆ ਸੰਤਾਪ
ਕਦੇ ਭਰ ਆਉਂਦੀ ਹੈ ਉਸਦੀ ਅੱਖ ਵਿਯੋਗ ਮਾਰੀ
ਕਦੇ ਮੁਸਕੁਰਾ ਪੈਂਦੀ ਹੈ ਮੇਰੇ ਵਾਂਗ ਪਾ ਝਲਕ ਤੇਰੀ
ਕਦੇ ਬਲ਼ਦੇ ਸਿਵੇ ਕੋਲ ਮੇਰੇ ਨਾਲ ਅੱਧਮੋਈ ਪਈ
ਕਦੇ ਸੁਹਾਗਣ ਬਣ ਬੈਠ ਦੀ ਉੱਤੇ ਸੇਜ ਤੇਰੀ ਬੜੇ ਤਰਸ ਦੀ ਪਾਤਰ ਹੈ ਨਜ਼ਮ ਮੇਰੀ
ਜੋ ਹੰਢੋਦੀ ਹੈ ਮੇਰੇ ਹਿੱਸੇ ਆਇਆ ਸੰਤਾਪ
ਨਜ਼ਮਾਂ ਹੋ ਨਿਕਲਣ ਵੈਣ ਤਾਂ ਕਿਆ ਬਾਤ ਹੈ
ਨਹੀਂ ਬਣ ਜਾਵਣ ਕਾਗ਼ਜ਼ ਤੇ ਕੱਢਿਆ ਮਲਾਲ
ਨਜ਼ਮਾਂ ਦੇ ਵਜੂਦ ਵਗਦੇ ਪਾਣੀ ਵਾਂਗ ਨਿਰਮਲ
ਰਸੂਲ ਕਿਵੇਂ ਘੋਲ਼ੇਂਗਾ ਉਸ ਵਿੱਚ ਰੰਗ ਗੁਲਾਲ
Oct 13, 2021 14 tweets 4 min read
ਚਿੜੀ

ਦਰਵਾਜ਼ੇ ਵੜਦਿਆ ਹੀ ਰਸੋਈ ਵਿੱਚ ਲੱਗੀ ਅਲਮਾਰੀ ਵਿੱਚੋਂ ਸਵਾਨਾ ਚੀਨੀ ਮਿੱਟੀ ਦੇ ਕੱਪ , ਪਲੇਟਾਂ ਤੇ ਕੱਚ ਦੇ ਗਲਾਸ ਕੱਢ ਰਹੀ ਸੀ। "ਕੋਲੀਆਂ ਪੁਰਾਣੇ ਸੈਟ ਦੀਆ ਹੀ ਵਰਤ ਲਵਾਂਗੇ “ਮਾਂ ਨੇ ਹਿਦਾਇਤ ਦਿੱਤੀ । ਉਹ ਸੋਚਾਂ ਵਿੱਚ ਗਵਾਚੀ ਉਸੇ ਲਹਿਜੇ ਵਿੱਚ ਬੋਲੀ “ ਡੈਡੀ ਦੇ ਦੋਸਤ ਤੇ ਪਰਿਵਾਰ ਵਾਲਿਆਂ ਨੇ
👇🏽 ਆਉਣਾ ਇਹ ਤਾਂ ਪੀਲੀਆ ਹੋਈਆਂ ਪਈਆਂ ਨੇ, ਜਚਣੀਆਂ ਨਹੀਂ" ਮਾਂ ਨੇ ਜਿਵੇਂ ਉਸਨੂੰ ਅਣਸੁਣਿਆ ਹੀ ਕਰ ਦਿੱਤਾ ਹੋਵੇ ਤੇ ਤੇਜ਼ੀ ਨਾਲ ਤੜਕੇ ਵਿੱਚ ਕੜਛੀ ਮਾਰਨ ਲੱਗੀ। ਸਵਾਨਾ ਦੀ ਫ਼ਿਕਰ ਹੋਰ ਗੰਭੀਰ ਤੇ ਸੋਚ ਹੋਰ ਗਹਿਰੀ ਹੋ ਗਈ। ਉਸਨੂੰ ਇੰਜ ਜਾਪਦਾ ਸੀ ਜਿਵੇਂ ਕੋਈ ਅਣਹੋਣੀ ਉਹਨਾਂ ਦੀ ਬਚੀ ਕੁਚੀ ਖੁਸ਼ੀ ਤਬਾਹ ਕਰ ਦੇਵੇਗੀ।
👇🏽
Sep 29, 2021 4 tweets 2 min read
ਰਬੜ ਦੀ ਗੁੱਡੀ

ਰੱਖੀ ਦਿਲਾਂ ਵਿੱਚ ਸਦਾ ਹੀ ਅਮੀਰੀ
ਕਿਉਂਕਿ ਦੇਖੀ ਆ ਗਰੀਬੀ ਬੜੀ ਨਜ਼ਦੀਕ ਤੋਂ
ਕਦੇ ਖਿਡੌਣਿਆਂ ਲਈ ਤਰਸਦੇ ਬੱਚਿਆਂ ਨੂੰ ਪੁੱਛਿਓ ,
ਕਿੰਨੀ ਹੁੰਦੀ ਆ ਹੁਸੀਨ ਅੱਖਾਂ ਝਪਕਣ ਵਾਲੀ ਗੁੱਡੀ

ਮੇਲਿਆਂ ਤੇ ਚਲੇ ਜਾਣਾ , ਬਿਨਾ ਗੱਲੋਂ ਮੁਸਕੁਰਾਣਾ
ਬੁੜੀ ਦਾ ਝਾਟਾ , ਬੇਰਾਂ ਵਾਲੀ ਉਹ ਮਾਈ
👇🏽 ਕਦੇ ਤੁਰਨ ਲਈ ਤਰਸਦੇ ਅਪਾਹਜਾਂ ਨੂੰ ਪੁੱਛਿਓ ,
ਕਿੱਦਾਂ ਚੜਦਾ ਏ ਜੋਸ਼ ਪਾਉਣ ਵੇਲੇ ਲੁੱਡੀ

ਦਿਲ ਹਾਲੇ ਵੀ ਮਲੂਕ ਭਾਵੇ ਕੋਈ ਵੀ ਸਲੂਕ
ਗਲਤੀਆਂ ਕੱਢਣ ਵਾਲੇ ਵੱਡੇ ਬਣ ਜਾਂਦੇ
ਕਦੇ ਹਲੀਮੀ ਵਿੱਚ ਝੁਕੇ ਹੋਏ ਸਿਰਾਂ ਤੋਂ ਪੁੱਛਿਓ ,
ਉੱਨਾਂ ਕੀ ਕੀਤਾ ਏ ਮਹਿਸੂਸ ਜਦੋਂ ਜਦੋਂ ਖਿੱਲੀ ਉੱਡੀ

👇🏽
Sep 27, 2021 4 tweets 2 min read
There is a notable increase in the suicide amongst international students in canada.
Let’s not add on to their misery & anxiety by judging them. They already have more than enough to deal with. Generalization is killing innocent kids .
cont👇🏽 ImageImage Most of them come from middle class families . They have responsibilities back home , student loans here , basement rent & groceries bills.
A lot of them only work part time or on cash as low as 7/hr. Imagine your own kid in the same shoe before you make a remark