ਚਿੜੀ

ਦਰਵਾਜ਼ੇ ਵੜਦਿਆ ਹੀ ਰਸੋਈ ਵਿੱਚ ਲੱਗੀ ਅਲਮਾਰੀ ਵਿੱਚੋਂ ਸਵਾਨਾ ਚੀਨੀ ਮਿੱਟੀ ਦੇ ਕੱਪ , ਪਲੇਟਾਂ ਤੇ ਕੱਚ ਦੇ ਗਲਾਸ ਕੱਢ ਰਹੀ ਸੀ। "ਕੋਲੀਆਂ ਪੁਰਾਣੇ ਸੈਟ ਦੀਆ ਹੀ ਵਰਤ ਲਵਾਂਗੇ “ਮਾਂ ਨੇ ਹਿਦਾਇਤ ਦਿੱਤੀ । ਉਹ ਸੋਚਾਂ ਵਿੱਚ ਗਵਾਚੀ ਉਸੇ ਲਹਿਜੇ ਵਿੱਚ ਬੋਲੀ “ ਡੈਡੀ ਦੇ ਦੋਸਤ ਤੇ ਪਰਿਵਾਰ ਵਾਲਿਆਂ ਨੇ
👇🏽
ਆਉਣਾ ਇਹ ਤਾਂ ਪੀਲੀਆ ਹੋਈਆਂ ਪਈਆਂ ਨੇ, ਜਚਣੀਆਂ ਨਹੀਂ" ਮਾਂ ਨੇ ਜਿਵੇਂ ਉਸਨੂੰ ਅਣਸੁਣਿਆ ਹੀ ਕਰ ਦਿੱਤਾ ਹੋਵੇ ਤੇ ਤੇਜ਼ੀ ਨਾਲ ਤੜਕੇ ਵਿੱਚ ਕੜਛੀ ਮਾਰਨ ਲੱਗੀ। ਸਵਾਨਾ ਦੀ ਫ਼ਿਕਰ ਹੋਰ ਗੰਭੀਰ ਤੇ ਸੋਚ ਹੋਰ ਗਹਿਰੀ ਹੋ ਗਈ। ਉਸਨੂੰ ਇੰਜ ਜਾਪਦਾ ਸੀ ਜਿਵੇਂ ਕੋਈ ਅਣਹੋਣੀ ਉਹਨਾਂ ਦੀ ਬਚੀ ਕੁਚੀ ਖੁਸ਼ੀ ਤਬਾਹ ਕਰ ਦੇਵੇਗੀ।
👇🏽
ਦੋ ਓਪਰੇ ਜਿਹੇ ਮਰਦ ਤੇ ਇੱਕ ਔਰਤ ਪੋਰਚ ਵਿੱਚੋਂ ਦੀ ਲੰਘਦੇ ਮਹਿਮਾਨਾਂ ਵਾਲੇ ਕਮਰੇ ਵੱਲ ਤੁਰੇ ਆ ਰਹੇ ਸੀ । ਡੈਡੀ ਬੜੇ ਖੁਸ਼ ਜਾਪਦੇ ਸੀ ਪਰ ਉਹਨਾਂ ਨੇ ਸਵਾਨਾ ਨਾਲ ਇੱਕ ਵਾਰ ਵੀ ਨਜ਼ਰ ਮਿਲਾ ਕੇ ਗੱਲ ਨਹੀਂ ਸੀ ਕੀਤੀ ਜਿਵੇਂ ਲਕੋਈ ਗਲਤੀ ਦੇ ਬਾਹਰ ਆਉਣ ਤੇ ਇੱਕ ਇਨਸਾਨ ਹੀਣਾ ਜਿਹਾ ਹੋ ਤੁਰਦਾ ਹੋਵੇ।👇🏽
ਦੋ ਧੀਆਂ ਵਾਲਾ ਘਰ ਹੋਣ ਕਰਕੇ ਬੜਾ ਸਾਫ਼ ਤੇ ਸਵਾਰਿਆ ਸੀ। ਆਮ ਤੋਰ ਤੇ ਰੋਟੀ ਪਾਣੀ ਵਰਤੋਣਾ ਜਾਂ ਜੂਠੇ ਬਰਤਨ ਚੁੱਕਣ ਦਾ ਕੰਮ ਮੁੰਡਿਆਂ ਦਾ ਹੁੰਦਾ ਸੀ। ਪਰ ਸਵਾਨਾ ਤੇ ਉਸ ਦੀ ਭੈਣ ਕੋਇਲ ਅਕਸਰ ਇਹ ਕੰਮ ਖੁਸ਼ੀ ਖੁਸ਼ੀ ਕਰ ਦਿੰਦੀਆਂ।
👇🏽
ਸਵਾਨਾ ਨੇ ਜਦੋਂ ਕੋਲੀਆ ਤੇ ਪਲੇਟਾਂ ਵਾਲੀ ਟਰੇ ਮੇਜ਼ ਤੇ ਰੱਖੀ ਤਾਂ ਮਹਿਮਾਨ ਔਰਤ ਨੇ ਕਿਹਾ ਇਹ ਵੱਡੀ ਲੜਕੀ ਹੈ। ਇਹ ਲ਼ਫਜ਼ ਸਵਾਨਾ ਦੇ ਕਲ਼ੇਜੇ ਨੂੰ ਤੀਰ ਵਾਂਗ ਬਿੰਨਦੇ ਲੰਘ ਗਏ। ਮਾਂ ਨੇ ਸਿਰ ਉੱਤੇ ਲਈ ਚੁੰਨੀ ਸਵਾਰੀ ਜੋ ਬਾਰ ਬਾਰ ਉਸਦੇ ਸਿਰ ਤੇ ਬੰਨੇ ਰੁਮਾਲ ਕਾਰਨ ਤਿਲਕ ਜਾਂਦੀ ਸੀ। ਮਾਂ ਨੇ ਬੜੀ ਸੂਖਮ ਆਵਾਜ਼ ਵਿੱਢ ਹਾਂ ਨਾਲ ਜਵਾਬ ਦਿੱਤਾ।
👇🏽
ਉਸ ਔਰਤ ਨੇ ਸਵਾਨਾ ਨੂੰ ਬੈਠਣ ਲਈ ਕਿਹਾ ਤਾਂ ਉਹ ਖਾਮੋਸ਼ ਜਿਹੀ ਸੋਭਾ ਸਿੰਘ ਦੀ ਹੀਰ ਦੀ ਨਕਲ ਵਾਲੀ ਆਪਣੀ ਬਣਾਈ ਉਸਦੀ ਤਸਵੀਰ ਵੱਲ ਤੱਕ ਦਿਆ ਬੇਫ਼ਿਕਰੀ ਦੀ ਪਹਿਲੀ ਪੋੜੀ ਚੜਨ ਹੀ ਲੱਗੀ ਸੀ ਕਿ ਉਸ ਔਰਤ ਦੇ ਸਵਾਲ “ ਬੇਟੇ ਕੀ ਕਰਦੇ ਹੋ” ਨੇ ਉਸਦੀ ਸਮਾਧੀ ਭੰਗ ਕਰ ਦਿੱਤੀ।
👇🏽
ਉਸਨੇ ਫਰਜੀ ਜਿਹਾ ਜਵਾਬ ਦਿੱਤਾ “ ਮਾਸਟਰਜ ਇਨ ਇੰਗਲਿਸ਼” ਉਸਦਾ ਮਨ ਉੱਥੋਂ ਭੱਜ ਜਾਣ ਨੂੰ ਕੀਤਾ।ਹਰ ਵਲਵਲਾ ਤੂਫ਼ਾਨ ਦੀ ਨਿਸ਼ਾਨੀ ਸੀ।

ਵਰਤੇ ਕੱਪ ਧੋਂਦਿਆ ਸਵਾਨਾ ਸੋਚ ਰਹੀ ਸੀ ਕਿ ਜੇਕਰ ਇਹੇ ਮੁੰਡੇ ਵਾਲੇ ਹੋਏ ਤਾਂ ਮੈਂ ਫਟ ਜਵਾਬ ਦੇ ਦੇਣਾ। ਸੱਚ ਲੁਕਾਉਣ ਦੀ ਕੀ ਜ਼ਰੂਰਤ ਸੀ ਮਾਂ ਨੂੰ।👇🏽
ਮਹਿਮਾਨਾਂ ਵਾਲੇ ਕਮਰੇ ਦਾ ਦਰਵਾਜ਼ਾ ਬੰਦ ਸੀ ਪਰ ਜਦੋਂ ਵੀ ਮਰਦ ਛਹਾਂਗਾ ਮਾਰ ਕੇ ਹੱਸਦੇ ਤਾਂ ਉਹ ਤ੍ਰਬਕ ਜਾਂਦੀ। ਰੋਟੀ ਪਲੇਟਾਂ ਵਿੱਚ ਰੱਖਦੀ ਨੇ ਜਦੋਂ ਉਸਨੇ ਮਾਂ ਨੂੰ ਪੁੱਛਿਆ “ ਇਹ ਕੋਣ ਲੋਕ ਨੇ ਮੰਮੀ” ਤਾਂ ਮਾਂ ਨੇ ਉਸ ਵੱਲ ਬਿਨਾ ਦੇਖੇ ਹੀ ਜਵਾਬ ਦਿੱਤਾ “ ਦੱਸਿਆ ਤਾਂ ਸੀ ਤੇਰੇ ਡੈਡੀ ਨੂੰ ਮਿਲਣ ਆਏ ਨੇ”👇🏽
“ਜੇਕਰ ਇਹ ਮੇਰੇ ਲਈ ਕੋਈ ਰਿਸ਼ਤਾ , ਆਪਣੇ ਆਪ ਜਵਾਬ ਦੇ ਦਿਓ ਮੰਮੀ , ਮੈਂ ਨੀ ਹਾਲੇ ਵਿਆਹ ਕਰਵਾਉਣ” ਸਵਾਨਾ ਨੇ ਝੋਰਾ ਕੀਤਾ। ਮਾਂ ਤੇਜ਼ੀ ਨਾਲ ਸਿਰ ਹਲਾਉਂਦਿਆ ਆਪਣੀਆਂ ਦਵਾਈਆਂ ਵਾਲਾ ਡੱਬਾ ਫਰੋਲਣ ਲੱਗੀ ਤੇ ਡਾ ਸ਼ੇਖੋ ਦੀਆ ਹਦਾਇਤਾਂ ਅਨੁਸਾਰ ਤੇਜ਼ਾਬ ਤੇ ਤਨਾਉ ਦੀਆ ਕੁਝ ਗੋਲੀਆਂ ਪੋਣੀ ਨਾਲ ਖਾ ਗਈ।👇🏽
ਸਵਾਨਾ ਨੇ ਸੋਚਿਆ ਪਤਾ ਨੀ ਕੈਂਸਰ ਦੇ ਨਾਲ ਨਾਲ ਕਿੰਨੀਆਂ ਹੋਰ ਤਕਲੀਫ਼ਾਂ ਦੀ ਸ਼ਿਕਾਰ ਹੈ ਮੇਰੀ ਭੋਲ਼ੀ ਜੀ ਮਾਂ।

ਰੋਟੀ ਖਾਣ ਉਪਰੰਤ ਉਹ ਸਾਰੇ ਵਰਾਂਡੇ ਵਿੱਚ ਖੜੇ ਸੀ ਕਿ ਉਹ ਔਰਤ ਸਵਾਨਾ ਕੋਲ ਆਕੇ ਉਸਦੀ ਮੁੱਠੀ ਵਿੱਚ ਸੋ ਰੂਪੈ ਫੜਾਉਂਦੀ ਬੋਲੀ “ ਮੈਂ ਥੋਡੀ ਆਂਟੀ ਆ ਬੇਟਾ” ਸਵਾਨਾ ਨੂੰ ਉਸਦੀ ਕਰੀਬੀ ਤੇ ਸਾਹਾਂ ਦੀ ਦੁਰਗੰਧ ਸ਼ਰਾਪ ਵਾਂਗ ਜਾਪੀ 👇🏽
ਤੇ ਉਹ ਝਟਕੇ ਨਾਲ ਦੂਰ ਹੋ ਗਈ ਤੇ ਬਾਂਕੀਆਂ ਕੋਲ ਆ ਗਈ। ਡੈਡੀ ਬੜੇ ਮਾਣ ਨਾਲ ਮਹਿਮਾਨਾਂ ਨੂੰ ਕੰਧ ਤੇ ਟੰਗੇ ਸਵਾਨਾ ਦੇ ਖੁਦ ਦੇ ਬਣਾਏ ਸਕੈਚ ਵਾਰੇ ਦੱਸ ਰਹੇ ਸਨ। ਉਹ ਡੈਡੀ ਦੇ ਵਤੀਰੇ ਤੋ ਹੈਰਾਨ ਵੀ ਸੀ ਤੇ ਨਿਰਾਸ ਵੀ , ਜਿਹੜਾ ਪਿਉ ਕਦੇ ਵੀ ਆਪਣੀ ਔਲਾਦ ਨਾਲ ਨਹੀਂ ਸੀ ਹੱਸ ਕੇ ਬੋਲਦਾ ਤਾਂ ਬੇਗਾਨਿਆ ਨਾਲ ਕਿਉਂ । 👇🏽
ਸਾਰੇ ਧੁੰਦਾਲ਼ ਕਿਓਂਟ ਕਿ ਮਾਂ ਧੀ ਬੈਠਕ ਵਿੱਚ ਬੈਠੀਆਂ ਕੋਇਲ ਦੇ ਸਕੂਲੋਂ ਮੁੜ ਆਉਣ ਦੀ ਇੰਤਜ਼ਾਰ ਕਰ ਰਹੀਆਂ ਸੀ ਕਿ ਮਾਂ ਨੇ ਆਪ ਹੀ ਗੱਲ ਤੋਰੀ ਕਿ ਸਵਾਨਾ ਪੁੱਤ ਤੈਨੂੰ ਪਤਾ ਇਹ ਲੋਕ ਕਿਉ ਆਏ ਸੀ? ਸ਼ਾਇਦ ਸਵੇਰ ਤੋਂ ਹੁਣ ਤੱਕ ਇਹ ਪਹਿਲੀ ਵਾਰ ਸੀ ਕਿ ਮਾਂ ਜਵਾਬ ਨਹੀਂ ਵਾਰਤਾਲਾਪ ਦਾ ਆਗਾਜ਼ ਕਰ ਰਹੀ ਸੀ। ਸਵਾਨਾ ਨੇ ਨਾਂਹ ਵਿੱਚ ਸਿਰ ਹਿਲਾਇਆ 👇🏽
ਤਾਂ ਮਾਂ ਨੇ ਆਪਣੇ ਸਰੀਰ ਦੀ ਸਾਰੀ ਤਾਕਤ ਨੂੰ ਜ਼ੁਬਾਨ ਲਈ ਵਰਤਦਿਆਂ ਕਿਹਾ “ ਤੇਰੇ ਡੈਡੀ ਨੂੰ ਦੇਖਣ, ਉਹ ਦੂਸਰਾ ਵਿਆਹ ਕਰਵਾਉਣਾ ਚਾਹੁੰਦੇ ਹਨ ਤੇ ਮੈਂ ਰਜ਼ਾਮੰਦ ਹਾਂ”ਸਵਾਨਾ ਇੱਕੋ ਟੁੱਕ ਮਾਂ ਵੱਲ ਦੇਖਦੀ ਰਹੀ ਤੇ ਸੋਚਣ ਲੱਗੀ ਮੇਰੀ ਦੁਨੀਆ ਤਬਾਹ ਹੋ ਜਾਣ ਵਾਲਾ ਉਹ ਖਿਆਲ ਸੱਚ ਸੀ
To be cont..
ਮੈਂ ਤੇ ਮੇਰਾ ਕਲਮ @threadreaderapp

• • •

Missing some Tweet in this thread? You can try to force a refresh
 

Keep Current with Jagpinder Dhillon (ਗੁਰਮੁਖੀ_ਦੀ_ਬੇਟੀ)

Jagpinder Dhillon (ਗੁਰਮੁਖੀ_ਦੀ_ਬੇਟੀ) Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @jdhillonA

29 Sep
ਰਬੜ ਦੀ ਗੁੱਡੀ

ਰੱਖੀ ਦਿਲਾਂ ਵਿੱਚ ਸਦਾ ਹੀ ਅਮੀਰੀ
ਕਿਉਂਕਿ ਦੇਖੀ ਆ ਗਰੀਬੀ ਬੜੀ ਨਜ਼ਦੀਕ ਤੋਂ
ਕਦੇ ਖਿਡੌਣਿਆਂ ਲਈ ਤਰਸਦੇ ਬੱਚਿਆਂ ਨੂੰ ਪੁੱਛਿਓ ,
ਕਿੰਨੀ ਹੁੰਦੀ ਆ ਹੁਸੀਨ ਅੱਖਾਂ ਝਪਕਣ ਵਾਲੀ ਗੁੱਡੀ

ਮੇਲਿਆਂ ਤੇ ਚਲੇ ਜਾਣਾ , ਬਿਨਾ ਗੱਲੋਂ ਮੁਸਕੁਰਾਣਾ
ਬੁੜੀ ਦਾ ਝਾਟਾ , ਬੇਰਾਂ ਵਾਲੀ ਉਹ ਮਾਈ
👇🏽
ਕਦੇ ਤੁਰਨ ਲਈ ਤਰਸਦੇ ਅਪਾਹਜਾਂ ਨੂੰ ਪੁੱਛਿਓ ,
ਕਿੱਦਾਂ ਚੜਦਾ ਏ ਜੋਸ਼ ਪਾਉਣ ਵੇਲੇ ਲੁੱਡੀ

ਦਿਲ ਹਾਲੇ ਵੀ ਮਲੂਕ ਭਾਵੇ ਕੋਈ ਵੀ ਸਲੂਕ
ਗਲਤੀਆਂ ਕੱਢਣ ਵਾਲੇ ਵੱਡੇ ਬਣ ਜਾਂਦੇ
ਕਦੇ ਹਲੀਮੀ ਵਿੱਚ ਝੁਕੇ ਹੋਏ ਸਿਰਾਂ ਤੋਂ ਪੁੱਛਿਓ ,
ਉੱਨਾਂ ਕੀ ਕੀਤਾ ਏ ਮਹਿਸੂਸ ਜਦੋਂ ਜਦੋਂ ਖਿੱਲੀ ਉੱਡੀ

👇🏽
ਹਰ ਪਾਸੇ ਜ਼ਸ਼ਨੋ ਜਲਾਲ ਮੇਰਾ ਇੱਕੋ ਏ ਮਲਾਲ
ਕਦੇ ਰੱਖੱੜੀ ਦੀ ਤੰਦ , ਕਦੇ ਸੇਹਰਿਆਂ ਦੇ ਗੁਮਾਨ
ਖੂੰਜੇ ਵਿੱਚ ਚੁੱਪ ਚਾਪ ਖੜੀ ਬਾਲੜੀ ਨੂੰ ਪੁੱਛਿਓ ,
ਕੀ ਦਿੱਤਾ ਰੱਬ ਨੇ ਜਵਾਬ ਜਦੋਂ ਸੀ ਝੋਲੀ ਅੱਡੀ

#Gurmukhidibeti
ਮੈਂ ਤੇ ਮੇਰੀ ਕਲਮ
Read 4 tweets
27 Sep
There is a notable increase in the suicide amongst international students in canada.
Let’s not add on to their misery & anxiety by judging them. They already have more than enough to deal with. Generalization is killing innocent kids .
cont👇🏽 ImageImage
Most of them come from middle class families . They have responsibilities back home , student loans here , basement rent & groceries bills.
A lot of them only work part time or on cash as low as 7/hr. Imagine your own kid in the same shoe before you make a remark
Suicide rate is very hongi amongst Indian immigrants plz don’t treat them differently. Their families are waiting for them to come home successful in one piece .
This land belongs to no one other than natives. We all were immigrants at one point. Let’s support others
Read 4 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Too expensive? Make a small donation by buying us coffee ($5) or help with server cost ($10)

Donate via Paypal Become our Patreon

Thank you for your support!

Follow Us on Twitter!

:(