ਮੇਰਾ ਦੁੱਲਾ ਨਾਂ ਨ ਰਖਦੀਉਂ, ਰਖਦੀਓਂ ਕੁਝ ਹੋਰ
ਚਾਰ ਚੱਕ ਮੈਂ ਭੱਟੀ ਨੇ ਖਾਵਣੇ, ਦੇਣੇ ਸ਼ੱਕਰ ਵਾਂਗੂੰ ਭੋਰ
ਮਾਰਾਂ ਅਕਬਰ ਵਾਲੀਆਂ ਡਾਲੀਆਂ, ਤਦ ਜਾਣੀ ਦੁਲਾ ਰਾਠੌਰ
ਮੇਰੇ ਹੇਠਾਂ ਬੱਕੀ ਲੱਖ ਦੀ, ਜਿਹੜੀ ਟੁਰਦੀ ਸੁੰਮ ਠਕੋਰ
ਮੈਂ ਪੁਤ ਆਂ ਬੱਗੇ ਸ਼ੇਰ ਦਾ, ਮੇਰੇ ਸ਼ੇਰਾਂ ਵਰਗੇ ਤਉਰ
___
ਲੋਹੜੀ "ਸ਼ਪੈਸ਼ਲ"
ਵਾਰ ਦੁੱਲੇ ਭੱਟੀ ਦੀ
🧵 Image
ਜੁਝ ਵਿਰਲਿਆਂ ਵਿਰਲਿਆਂ ਕਬਰਾਂ ਤੇ ਕੁਝ ਵਿਰਲੇ ਵਿਰਲੇ ਰੁੱਖਾਂ ਦੀ ਛਾਂ ਥੱਲੇ ਵਰਹਿਆਂ ਦੀ ਕਾਲਕ ਵਿਚ ਰੰਗੀ ਕੱਲੀ ਕਬਰ
ਲਾਗੇ ਸਿਰਨਾਵੇਂ ਦੇ ਮੁਖੜੇ ਉੱਤੇ ਇਕ ਘੋਸ਼ਣਾ "ਮੈੰ ਭੰਨਾਂ ਦਿੱਲੀ ਦੇ ਕਿੰਗਰੇ"
ਇਹ ਕੌਣ ਹੈ ਜਹਿੜਾ ਲਾਹੋਰੋਂ ਸਿੱਧਾ ਦਿੱਲੀ ਢਾਉਣ ਨੂੰ ਫਿਰਦਾ ਹੈ
ਫ਼ੇਰ ਲਾਲ ਇਨਕਲਾਬੀ ਰੰਗ ਵਿਚ ਰੰਗਿਆ ਇਕ ਨਾਮ "ਦੁੱਲਾ ਭੱਟੀ ਸ਼ਹੀਦ"
ਅੱਜ ਤੋੰ ਦਸ ਬਾਰਾਂ ਸਾਲ ਪਹਿਲੇ ਮੈਂ ਮਿਆਣੀ ਸਾਹਿਬ ਲਾਹੋਰ ਦੇ ਕਤਬੇ ਫਰੋਲਦਾ ਦੁੱਲੇ ਭੱਟੀ ਨੂੰ ਆਨ ਮਿਲਿਆ
ਸਾਂਦਲ ਬਾਰ ਦੇ ਘਬਰੂਆਂ ਦੇ ਵਾਰਿਸ ਨਾਲ ਮੇਰੀ ਇਹ ਮੁਲਾਕਾਤ ਇਕ ਇਤਫ਼ਾਕ ਸੀ
ਸਾਂਦਲ ਭੱਟੀ ਦਾ ਪੋਤਾ ਫ਼ਰੀਦ ਭੱਟੀ ਤੇ ਮਾਤਾ ਲੱਧੀ ਦਾ ਲਾਡਲਾ ਅਬਦੁੱਲਾ ਭੰਟੀ ਜਿਸਨੂੰ ਅਕਬਰ ਦਾ ਦਰਬਾਰ ਤੇ ਕੁਲ ਸੰਸਾਰ ਦੁੱਲਾ ਭੱਟੀ ਦੇ ਨਾਮ ਨਾਲ ਪਛਾਣਦਾ ਹੈ
ਪਿੰਡੀ ਭੱਟੀਆਂ ਦੇ ਬੱਗੇ ਸ਼ੇਰ ਸਾਂਦਲ ਤੇ ਉਸਦੇ ਪੁਤਰ ਫ਼ਰੀਦ ਨੇ ਮੁਗਲਾਂ ਨੂੰ ਹਿਕ ਦੇ ਜ਼ੋਰ ਨਾਲ ਰੋਕਿਆ ਤੇ ਬਾਗ਼ੀ ਤੇ ਡਕੈਤ ਕਹਾਏ
ਸਰਕਾਰਾਂ ਤੇ ਬਾਦਸ਼ਾਹਾਂ ਦੇ ਦਰਬਾਰ ਬਾਗ਼ੀਆਂ ਦੀ ਧੌਣ ਲਾਹ ਲੈਂਦੇ ਨੇ, ਸਾਡੇ ਦੋਵਾਂ ਭੱਟੀਆਂ ਨਾਲ ਵੀ ਇਹੋ ਹੋਇਅ
ਤੇਰਾ ਸਾਂਦਲ ਦਾਦਾ ਮਾਰਿਆ
ਦਿਤਾ ਬੋਰੇ ਚ ਪਾ
ਮੁਗਲਾਂ ਪੁੱਠੀਆਂ ਖੱਲਾਂ ਲਾਹ ਕੇ
ਭਰੀਆਂ ਨਾਲ ਹਵਾ Image
ਪਰ ਇਹ ਬੋਲੀ ਫ਼ਰੀਦ ਭੱਟੀ ਦੇ ਕਤਲ ਤੋਂ ਗੇਆਰਾਂ ਦਿਨ ਮਗਰੋਂ ਜੱਮੇ ਦੁੱਲੇ ਦੇ ਕੰਨਾਂ ਵਿੱਚ ਪਾਉਣ ਨੂੰ ਅਜੇ ਦੇਰ ਸੀ ਕੇ ਹਾਲੇ ਮਾਤਾ ਲੱਧੀ ਨੂੰ ਆਪਣੇ ਪੁਤ ਦੇ ਚਾ-ਲਾਡ ਪੂਰੇ ਕਰਣ ਦੀ ਰੀਝ ਸੀ
ਦੇਵੀਓ ਤੇ ਸੱਜਣੋ ਇਹੋ ਕਰਕੇ ਦੁੱਲੇ ਭੱਟੀ ਦੀ ਵਾਰ ਦੀ ਸ਼ੁਰੂਆਤ ਓਹੋ ਘੋੜੀਆਂ ਤੇ ਗਾਓਣ ਨੇ ਜਹਿੜੇ ਦੁੱਲੇ ਦੀਆਂ ਭੈਣਾਂ ਨੇ ਗੋਦੀ ਵੀਰ ਖਡੋਂਦਿਆਂ ਗਾਏ
ਜਜਮਾਨ ਜੀ ਜਜਮਾਨ ਜੀ
ਮੇਰਾ ਦੁੱਲਾ ਵੀਰ ਸੁਲਤਾਨ ਜੀ
ਨਾਲ ਹਾਥੀ ਨਾਲ ਘੋੜੇ
ਲਿਆਵੇਗਾ ਸਾਡੀ ਭਾਭੀ ਜਾਨ ਜੀ

ਤਾਰੇ ਤਾਰੇ ਤਾਰੇ
ਵੀਰ ਮੇਰਾ ਘੋੜੀ ਚੜ੍ਹਿਆ
ਕੋਈ ਬੁਰੀ ਨਜ਼ਰ ਨਾ ਲਾਵੇ
ਲੱਧੀ ਨੂੰ ਦੁੱਲਾ ਕੁਲ ਜਹਾਨ ਸੀ ਤੇ ਓਹ ਹੁਣ ਅਕਬਰ ਬਾਦਸ਼ਾਹ ਨੂੰ ਲਗਾਨ ਦੇਣ ਤੇ ਵੀ ਰਾਜ਼ੀ ਸੀ
ਇਥੇ ਕੁਛ ਕਹਾਵਤਾਂ ਸਾਨੂੰ ਦਸਦੀਆਂ ਨੇ ਕੇ ਮਾਤਾ ਲੱਧੀ ਨੂੰ ਅਕਬਰ ਦੇ ਦਰਬਾਰੋਂ ਸ਼ਹਿਜ਼ਾਦੇ ਸ਼ੇਖ਼ੂ ਨੂੰ ਦੁੱਧ ਪਿਓਣ ਦਾ ਸੱਦਾ ਆਇਆ
ਪੰਜਾਬੀ ਬੋਲੀ ਦਾ ਲਾਡਲਾ ਬਾਬੂ ਰਜਬ ਅਲੀ ਸਾਨੂੰ ਦਸਦਾ ਹੈ
ਕਿਸੇ ਦੱਸ ਪਾਤੀ ਬਾਦਸ਼ਾਹ ਸਿਆਣੇ ਨੂੰ,
ਅੱਪੜੇ ਨਾ ਕੋਈ ਪਿੰਡੀ ਦੇ ਘਰਾਣੇ ਨੂੰ ।

ਸਿਰੋਂ ਨੰਗੀ ਔਰਤ ਫਰੀਦ ਖਾਨ ਦੀ,
ਗਿੱਦੜਾਂ ਤੋਂ ਚਿਤਰੇ ਬਣੌਨ ਜਾਣਦੀ ।

ਕੱਢ ਕੇ ਤੇ ਵੱਟ ਪਿਛਲੇ ਕਰੋਧ ਦੇ,
ਲੈ ਲਿਆ ਸਹਿਜ਼ਾਦਾ ਸ਼ੇਖੂ ਵਿੱਚ ਗੋਦ ਦੇ ।

ਦਿਨਾਂ ਵਿੱਚ ਦੁੱਧ ਦੀ ਨਹਿਰ ਵੱਗ ਪੀ,
ਸੱਜਾ 'ਮੁੰਮਾ' ਸੇਖੂ ਨੂੰ ਚੁੰਘੌਣ ਲੱਗ ਪੀ ।
ਇਸ ਹਿਸਾਬ ਨਾਲ ਦੁੱਲਾ ਤੇ ਸ਼ੇਖ਼ੂ ਦੁੱਧ ਸ਼ਰੀਕ ਭਰਾ ਹੋਏ
ਹੁਣ ਬਾਬੂ ਰਜਬ ਅਲੀ ਸਾਨੂੰ ਦਸਦਾ ਹੈ ਲੱਧੀ ਨੂੰ ਜਗਾਉਣ ਲਈ ਓਹਦੇ ਸੁਪਨੇ ਚ ਵਡੇਰੇ ਭੱਟੀ ਆਏ
ਕੁਝ ਹੋਰ ਢੋਲਿਆਂ ਤੇ ਵਾਰਾਂ ਵਿਚ ਆਉਂਦਾ ਹੈ ਕੇ ਸਾਂਦਲ ਦਾ ਬੇਲੀ ਮੁਹਮਦ ਦੀਨ ਜਿਹਦੀ ਦੈਹਸ਼ਤ ਮੁਗਲਾਂ ਦੇ ਦਰਬਾਰ ਵਿਚ ਗੁਲਾਬ ਦੀਨ ਦੇ ਨਾਮ ਨਾਲ ਸੀ ਜਦੋਂ ਕੈਦ ਵਿਚੋਂ ਛੁੱਟ ਕੇ ਵਾਪਿਸ ਆਇਆ
ਤੇ ਮਾਤਾ ਲੱਧੀ ਨੂੰ ਕਹਿਣ ਲੱਗਾ
ਪਾਕਿਸਤਾਨ ਦੇ ਸੋਹਣੇ ਤੇ ਸੁਨੱਖੇ ਲੋਕ ਫ਼ੰਨਕਾਰ ਫ਼ਜ਼ਲ ਜੱਟ ਦੇ ਸ਼ਬਦਾਂ ਵਿਚ
"ਦੁੱਲਾ ਬੱਗੇ ਸ਼ੇਰ ਦਾ ਪੁਤ ਹੈ ਇਸਨੇ ਬੜ੍ਹਕ ਮਾਰਨ ਤੂੰ ਬਾਜ਼ ਨਹੀਂ ਆਓਣਾ
ਦੁੱਲੇ ਨੇ ਪੰਜਾਬ ਦੀ ਸ਼ੇਰ ਜੱਟੀ ਮਾਂ ਤੋੰ ਪੁਛਿਆ ਮੈਨੂੰ ਗੁੜਤੀ ਕਿਸ ਚੀਜ਼ ਦੀ ਦਿੱਤੀ ਸੀ
ਵੇ ਦੁੱਲਿਆ ਸਾਨ ਚੜ੍ਹੀ ਤਲਵਾਰ ਦਾ ਪਾਣੀ ਤੇਰੇ ਮੂੰਹ ਲਾਇਆ ਸੀ"
ਏਸ ਸਾਨ ਚੜ੍ਹੀ ਤਲਵਾਰ ਦਾ ਪਾਣੀ ਪੀਣ ਵਾਲੇ ਨੇ ਰੱਤੀ ਪਿੰਡੀ ਵਿਚ ਆਪਣੇ ਦਾਦੇ ਤੇ ਪਿਤਾ ਦੇ ਕਾਤਿਲ ਬੱਗੇ ਮਲਕੇਰੇ ਦਾ ਸਿਰ ਵਢ ਕੇ ਅਕਬਰ ਦੇ ਦਰਬਾਰ ਘਲਾ ਦਿੱਤਾ

ਇਕ ਜੰਮਿਆ ਪਿੰਡੀ ਵਿਚ ਸੂਰਮਾ
ਮਾਂ ਲੱਧੀ ਦੇ ਘਰ ਲਾਲ
ਉਹਨੇ ਲੁਟਕੇ ਖਾ ਲੀਆਂ ਡਾਲੀਆਂ
ਭੱਟੀ ਖੋਹਕੇ ਖਾ ਗਏ ਮਾਲ
ਮੇਲਾ ਝਟ ਦਾ ਹੋਣੀ ਨ ਟਲੀ
ਜਿਹੜੀ ਬੈਠੀ ਦੁਲੇ ਦੀ ਬਾਰ
ਕਹਿਣ ਵਾਲੇ ਕਹਿੰਦੇ ਨੇ ਪਿੰਡੀ ਭੱਟਿਆਂ ਚ ਇਕ ਉੱਚਾ ਟੀਲਾ ਹੈ
ਇਥੇ ਦੁੱਲੇ ਦੇ ਬੇਲੀ ਦਫ਼ਨ ਨੇ ਜਹਿੜੇ ਮੁਗਲਾਂ ਦੀ ਫ਼ੌਜ ਨੇ ਮਾਰੇ ਸੀ
ਦੁੱਲੇ ਭੰਟੀ ਦਾ ਘਲਿਆ ਬੱਗੇ ਮਲਕੇਰੇ ਦਾ ਸਿਰ ਅਕਬਰ ਦੇ ਦਰਬਾਰ ਵਿਚ ਜੰਗ ਦਾ ਐਲਾਨ ਸੀ
ਅਕਬਰ ਨੇ ਜਹਿੜਾ ਸੂਰਮਾ ਦੁੱਲੇ ਦੀ ਖ਼ਬਰ ਲੈਣ ਘੱਲਿਆ ਓਹ ਸੀ ਨਿਜ਼ਾਮ ਦੀਨ
ਬਾਬੇ ਬੁੱਲ੍ਹੇ ਦੇ ਕਸੂਰ ਸ਼ਹਿਰ ਦਾ ਫ਼ੌਜਦਾਰ
ਜਦ ਨਿਜ਼ਾਮ ਦੀ ਫ਼ੌਜ ਪਿੰਡੀ ਭੱਟੀਆਂ ਅੱਪੜੀ ਦੁੱਲਾ ਆਪਣੇ ਮਾਮਿਆਂ ਵੱਲ ਗਿਅ ਸੀ
ਉਸਦੇ ਯਾਰ ਦਿਲਦਾਰ ਗੇੜੇ ਵਿਚ ਆ ਗਏ
ਦੁੱਲੇ ਦੀ ਵੋਹਟੀ ਉਸਦੀ ਮਾਤਾ ਲੱਧੀ ਤੇ ਭੈਣਾ ਅਤੇ ਪਿੰਡੀ ਦਿਆਂ ਮੁਟਿਆਰਾਂ ਫ਼ੌਜ ਨੇ ਬੰਨ੍ਹ ਕੇ ਤਖ਼ਤ ਲਹੋਰ ਵੱਲ ਟੋਰੀਆਂ
ਇਥੇ ਪੰਜਾਬ ਦੀ ਅਣਖ ਦਾ ਰਾਵੀ ਮੈਹਰੂ ਪੋਸਤੀ ਆਪ ਦੋਨਾਲੀ ਚੁਕਦਾ ਤੇ ਦੁੱਲੇ ਨੂੰ ਮੇਹਣਾ ਮਾਰਦਾ ਹੈ
ਪਾਰਲੇ ਪੰਜਾਬ ਦੇ ਸੁਨਖੇ ਗਾਇਕ ਕੁਲਦੀਪ ਮਾਣਕ ਨੇ ਇਹ ਸ਼ਬਦ ਗਾਏ ਨੇ ਤੇ ਬੜੇ ਹੀ ਵਧਿਆ ਗਾਏ ਨੇ

ਗੁੱਸੇ ਵਿਚ ਦੁੱਲੇ ਨੂੰ ਮੇਹਰੂ ਮਾਰੇ ਬੋਲੀਆਂ ਓਏ ਇੱਜਤਾਂ ਤੂੰ ਰੋਲੀਆਂ
ਪਿੰਡੀ ਦੇ ਦਵਾਲੇ ਚਲਦੀਆਂ ਗੋਲੀਆਂ ਹੋਇਆਂ ਕੰਧਾਂ ਪੋਲੀਆਂ
ਆਪ ਤਾਂ ਤੂੰ ਆ ਕੇ ਸੌੰ ਗਿਅ ਏਂ ਨਾਨਕੀ ਉੱਤੇ ਲੈ ਕੇ ਚਾਦਰਾਂ
ਮੁਗਲਾਂ ਨੇ ਤੇਰਾ ਸਭ ਜੁਝ ਲੁੱਟਿਆ ਵਡਿਆ ਬਹਾਦਰਾ !
ਧਿਆਂ ਭੈਣਾ ਸਭ ਦਿਆਂ ਸਾਂਝਿਆਂ ਹੁੰਦੀਆਂ ਨੇ
ਪਿੰਡੀ ਭੱਟੀਆਂ ਦਿਆਂ ਰਾਣੀਆਂ ਜਦ ਲਹੋਰ ਦੇ ਰਾਹ ਅਗਲੇ ਪਿੰਡ ਰੱਤੀ ਪਿੰਡੀ ਅੱਪੜੀਆਂ ਤੇ ਆਪਸੀ ਦੁਸ਼ਮਣੀ ਭੁਲਾ ਕੇ ਬੁਢੜੇ ਲਾਲ ਖ਼ਾਨ ਨੇ ਪਿੰਡ ਵਸਨੇਕਾਂ ਦੇ ਨਾਲ ਨਿਜ਼ਾਬ ਦੀਨ ਦੀ ਫ਼ੌਜ ਡਕ ਲਈ
ਇਥੇ ਦੁੱਲਾ ਵੀ ਆ ਅੱਪੜਿਆ ਤੇ ਨਿਜ਼ਾਮ ਦੀ ਧੌਣ ਉਤੇ ਤਲਵਾਰ ਰਖ ਦਿਤੀ
ਨਿਜ਼ਾਮ ਦੀਨ ਜਦ ਮਾਤਾ ਲੱਧੀ ਦੇ ਅੱਗੇ ਨੀਵਾਂ ਹੋ ਕੇ ਮਾਫ਼ੀ ਮੰਗੀ ਤੇ ਮਾਂ ਦੇ ਕਹਿਣ ਉਤੇ ਦੁੱਲੇ ਨੇ ਓਸਦੀ ਜਾਨ ਬਖ਼ਸ਼ ਦਿੱਤੀ
ਨਿਜ਼ਾਮ ਲਾਹੋਰ ਪਰਤ ਕੇ ਅਕਬਰ ਨੂੰ ਦੁੱਲੇ ਭੰਟੀ ਦੀ ਬਹਾਦਰੀ ਦੇ ਕਿੱਸੇ ਸੁਣਾਏਗਾ
ਬਾਦਸ਼ਾਹ ਦੇ ਬੁਲਾਉਣ ਉਤੇ ਦੁੱਲਾ ਇਕ ਬਾਗ਼ੀ ਬਣ ਕੇ ਦਰਬਾਰ ਵਿਚ ਹਾਜ਼ਿਰ ਹੋਵੇਗਾ
ਇਹ ਕਹਾਣੀ ਤੁਸੀਂ ਸਾਡੇ ਫ਼ਜ਼ਲ ਜੱਟ ਕੋਲੋਂ ਸੁਣੋ
ਅਗਲਾ ਮੰਨਜ਼ਰ ਦਿੱਲੀ ਦਰਵਾਜ਼ੇ ਦੇ ਬਾਹਿਰ ਨਖ਼ਾਸ ਦਾ ਹੈ ਜਿੱਥੇ ਦੁੱਲੇ ਨੂੰ ਫਾਂਸੀ ਦਿੱਤੀ ਜਾਣੀ ਸੀ
ਇਕ ਖ਼ਲਕਤ ਅਕੱਠੀ ਹੁਈ ਤੇ ਦੁੱਲਾ ਹਿਕ ਤਣ ਕੇ ਮੁਗਲਾਂ ਨੂੰ ਗਾਲਾਂ ਕਢਦਾ ਫਾਂਸੀ ਦੀ ਪੀਂਘ ਝੂਟ ਗਿਆ
ਇਕ ਮੋਏ ਦੁੱਲੇ ਭੱਟੀ ਤੋਂ ਡਰਦੇ ਮੁਗਲ ਦਰਬਾਰ ਨੇ ਓਹਦੀ ਲਾਸ਼ ਵੀ ਘਰ ਵਾਲਿਆਂ ਨੂੰ ਨਹੀਂ ਮੋੜੀ
ਲਾਹੋਰ ਦੇ ਮਿਆਣੀ ਸਾਹਿਬ ਕਬਰਸਤਾਨ ਵਿਚ ਜਿੱਥੇ ਮੁਗਲ ਸਰਕਾਰ ਦੇ ਬਾਗ਼ੀ ਦਫ਼ਨ ਹੁੰਦੇ ਸੀ ਓਥੇ ਦੁੱਲੇ ਦੀ ਕਬਰ ਬਣੀ
ਕਹਿੰਦੇ ਨੇ ਜਿੱਥੇ ਦੁੱਲੇ ਨੂੰ ਫਾਂਸੀ ਦਿੱਤੀ ਓਥੇ ਲਾਹੋਰ ਦੇ ਸ਼ਾਹ ਹੁਸੈਨ ਵੀ ਖੜੇ ਸੀ
ਉਨ੍ਹਾਂ ਨੇ ਪੰਜਾਬ ਦੇ ਸੂਰਮੇ ਦੁੱਲਾ ਭੱਟੀ ਨੂੰ ਦਾਰ ਤੇ ਝੂਲਦੇ ਵੇਖਿਆ ਤੇ ਕਿਹਾ

ਕਹੈ ਹੁਸੈਨ ਫ਼ਕੀਰ ਸਾਈਂ ਦਾ
ਤਖ਼ਤ ਨਾ ਮਿਲਦੇ ਮੰਗੇ Image
ਅਜ ਵੀ ਚੜ੍ਹਦੇ ਮਾਘ ਨੂੰ ਜਦੋਂ ਲਹਿੰਦੇ ਤੇ ਚੜ੍ਹਦੇ ਪੰਜਾਬ ਦਿਆਂ ਰਾਤਾਂ ਅੱਗ ਬਾਲ ਕੇ ਨਿਗੀਆਂ ਹੁੰਦਿਆਂ ਨੇ ਤੇ ਜੁਆਕ ਲੋਹੜੀ ਮੰਗਣ ਜਾਂਦੇ ਨੇ
ਸਾਨੂੰ ਦੇ ਦੇ ਲੋਹੜੀ
ਵੇ ਤੇਰੀ ਜੀਵੇ ਜੋੜੀ
ਓਹ ਪੰਜਾਬ ਦਿਆਂ ਸੁੰਦਰਿਆਂ ਤੇ ਮੁੰਦਰਿਆਂ ਦੇ ਸਿਰ ਢਕਣ ਵਾਲੇ ਸੂਰਮੇ ਨੂੰ ਵੀ ਯਾਦ ਕਰਦੇ ਨੇ ਜਿਨ੍ਹੇ ਧੀ ਵਿਆਹੀ ਤੇ ਨਾਲ ਸੇਰ ਸੱਕਰ ਵੀ ਪਾਈ ਸੀ
ਸੁੰਦਰ ਮੁੰਦਰੀਏ - ਹੋ!
ਤੇਰਾ ਕੌਣ ਵਿਚਾਰਾ - ਹੋ!
ਦੁੱਲਾ ਭੱਟੀ ਵਾਲਾ - ਹੋ!
ਦੁੱਲੇ ਧੀ ਵਿਆਹੀ - ਹੋ!
ਸੇਰ ਸੱਕਰ ਆਈ - ਹੋ!
ਕੁੜੀ ਦੇ ਬੋਝੇ ਪਾਈ - ਹੋ!
ਕੁੜੀ ਦਾ ਲਾਲ ਪਟਾਕਾ - ਹੋ!
ਕੁੜੀ ਦਾ ਸਾਲੂ ਪਾਟਾ - ਹੋ!
ਸਾਲੂ ਕੌਣ ਸਮੇਟੇ - ਹੋ!
ਚਾਚਾ ਗਾਲ੍ਹੀ ਦੇਸੇ - ਹੋ!
ਚਾਚੇ ਚੂਰੀ ਕੁੱਟੀ - ਹੋ!
ਜ਼ਿੰਮੀਦਾਰਾਂ ਲੁੱਟੀ - ਹੋ!
ਜ਼ਿੰਮੀਦਾਰ ਸਦਾਏ - ਹੋ!
ਗਿਣ ਗਿਣ ਪੌਲੇ ਲਾਏ - ਹੋ!
ਇੱਕ ਪੌਲਾ ਰਹਿ ਗਿਆ!
ਸਿਪਾਹੀ ਫੜ ਕੇ ਲੈ ਗਿਆ - ਹੋ !
ਸਿਪਾਹੀ ਨੇ ਮਾਰੀ ਇੱਟ !
ਭਾਂਵੇ ਰੋ ਤੇ ਭਾਂਵੇ ਪਿਟ !
ਸਾਨੂੰ ਦੇ ਦੇ ਲੋਹੜੀ
ਵੇ ਤੇਰੀ ਜੀਵੇ ਜੋੜੀ

• • •

Missing some Tweet in this thread? You can try to force a refresh
 

Keep Current with imran

imran Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @meemainseen

Jan 19,
یوسفیؔ کی خاکم بدہن میں ایک صاحب کا ذکرہے جو نئے نئے اردو کے لیکچررمقررہوئے تو پہلی تنخواہ لیتے ہی صبغے اینڈ سنز (سوداگران و ناشران کتب) کےہاں پھولی ہوئی سانسوں کے ساتھ تشریف لائے اور چھوٹتے ہی بولے ’آپ کےہاں منٹوؔ کی وہ کتاب بھی ہے جس میں دھرن تختہ کے معنی ہیں؟‘
+++ Image
صاحب ہمیں اس بات کا ہمیشہ قلق رہے گا کہ جو عمرمنٹوؔ کو ’بغیرسمجھے‘ پڑھنے والی تھی وہ خاندان کے بزرگوں سے چال چلن کا سرٹیفکیٹ ’اٹیسٹ‘ کروانے کی وضعداری کی نظر ہوگئی۔ جن دنوں کا ہم ذکر کررہے ہیں فیضؔ کی نسخہ ہائے وفا اور جونؔ ایلیا کی شاید پر نظروں کے زاویے تیکھےہوجایاکرتےتھے
+++
منٹوؔ کے تونام پر ہی گرہستی تعزیرات کےضابطہ فوجداری ودیوانی نے حرکت میں آجاناتھا
فیضؔ صاحب لاکھ دار کی رومانوی منظرکشی کرتے رہیں تب زندگی سہانی اورجینےکی تمناجوان تھی
آپس کی بات ہےایک تنخواہ داراردولیکچررکی پھولی ہوئی سانسوں کےساتھ بھی منٹوکوپڑھنےکا اپنامزہ ہے
+++
Read 7 tweets
Jan 2,
A Mistaken Assassination
Lahore's Bombmaker
An Explosion on Ravi’s Banks
____
A bit of Rang De Basanti in #Lahore
New Year Special

🧵
On December 17, 1928 at 4:20 PM outside District Police Office Lahore a shot rang out, followed by multiple bullets emptied onto a fallen European
Soon after a poster would appear on Lahore's walls
"J.P. Sauders is dead!
Lala Lajpatrai is avenged!"
It would say ....was it so?
John Poyntz Saunders, 21 was on probation in Lahore when killed
Saunders in fact was innocent. It was Superintendent of Police James Scott who revolutionaries were looking for and mistook Saunders for him
Scott was responsible for Lala Lajpat Rai’s death about a month earlier
Read 18 tweets
Dec 4, 2021
منظورمسیح شہید
ایک غیرمحفوظ کتبہ
ـــ
تارڑصاحب کی راکھ پڑھے کچھ ہی دن بیتے تھے اور جوتوں پرسے ابھی میانی صاحب کی دھول نہیں اتری تھی کہ میں گلبرگ کے مسیحی قبرستان کا مسافرہوا۔ وہاں ایک تین زبانوں میں لکھے کتبے کی تلاش تھی جن میں سے ایک مہاراجہ رنجیت سنگھ کی درباری زبان فارسی تھی۔
ابھی موبائل فون صرف بات کرنے یا سانپ والا گیم کھیلنے کے کام آتے تھے اوران میں کیمرےکا رواج نہیں تھا۔ ہاتھ میں کاغذ قلم پکڑے جب میں نےمہاراجہ رنجیت سنگھ کی پوتی شہزادی بمباسدرلینڈ کی قبرکا دریافت کیا تو قبرستان کے سٹاف نے ایک آؤبھگت کے اندازمیں مطلوبہ کتبے تک پہنچا دیا۔
کتبے کی لمبی عبارت کو حرف بہ حرف نقل کرنے میں کچھ وقت لگا

یارب تو مرا توبہ دہ و عذر پذیر
اے توبہ دہ و عذر پذیر ہمہ کس

پتھرکی سل پردرج فارسی قطعات کا آخری شعرنقل کرلینے کے بعد کچھ دائیں بائیں کے کتبوں پر نگاہ دوڑائی تو کچھ فاصلے پر ایک اورکتبے نے اپنی طرف کھینچ لیا۔
Read 13 tweets
Oct 23, 2021
Heer in Trenches & The Sikh Sentry
A 'Soldiers' Story' from Kashmir War
___
On a full moon cold night of January 1949, as the ceasefire was in effect a Pakistani platoon commander decided to have a musical concert in forward trenches
The pick of the night was 'slow haunting tone' of a young soldier from Punjab who decided to sing Heer of Waris Shah
When he reached the heart wrenching line

doli charhdeyan marian Heer cheekan
mainu le challe, babla, le challe wey!

This was to trigger something unusual
A Sikh sentry from the other side who had been a quiet audience thus far, overpowered by sheer emotions joined the assembly unnoticed by Pakistani soldiers

"At the end of recital when the spell of Heer was broken,
Read 6 tweets
Sep 16, 2021
Martyred Buddies of Daska
19 Lancers
___
A mini triangle in the center of Daska city is formed by Pasrur Road heading South East, Nisbat Road branching off to South West and Sambrial Road originating due North
A few paces away on Sambrial Road stands Shaheedan Wala Qabrastan
A compound just by the roadside announces that these are the tombs of the Shuhada of 19 Lancers who fought at Chawinda
An honour roll lists the martyred soldiers, two officers, five NCOs and twelve soldiers
Inside the compound are 10 graves arranged in pairs on 5 rows, painted blood red each bearing a photograph of a young energetic face, beaming with life
Buddies in war at Chawinda are now buddies in afterlife at Daska
This, dear reader, is their story ...
Read 19 tweets
Aug 31, 2021
The photograph was taken at PMA after dress inspection and before advanced drill competition
The very next term on passing out I opted for Engineers as my first choice of arms but got Artillery, the second choice
That was the first time I missed a potential visit to Risalpur
🧵
There were more chances of visiting the 'Home of Engineers' but somehow I couldn't make it
Had I been there, I would have known about Capt Nisar Ahmed Shaheed
___
Nisar of Gibraltar
M̵i̵s̵s̵i̵n̵g̵ ̵B̵e̵l̵i̵e̵v̵e̵d̵ Killed in Action

*image from defence.pk*
Captain Nisar was part of Op Gibraltar the botched venture aimed at infiltrations into IHK by a composite force of Pak Army regulars and mujahids
The details about the Op and Nisar’s force are scanty, not readily available and shrouded into mystery
___
*images from Facebook*
Read 8 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Too expensive? Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(