1986: ਨਕੋਦਰ ਵਿਚ ਪੁਲਸ ਨੇ 4 ਸਿੱਖ ਨੌਜਵਾਨ ਸ਼ਹੀਦ ਕੀਤੇ 2 ਫਰਵਰੀ 1986 ਦੇ ਦਿਨ ਨੂੰ ਨਕੋਦਰ 'ਚ ਦਹਿਸ਼ਤਗਰਦ ਹਿੰਦੂਆਂ ਨੇ ਗੁਰੂ ਨਾਨਕ ਮੁਹੱਲਾ ਗੁਰਦੁਆਰੇ ਵਿਚ ਅੱਗ ਲਾ ਦਿਤੀ ਜਿਸ ਨਾਲ 5 ਬੀੜਾਂ, ਰੁਮਾਲੇ ਅਤੇ ਦਰੀਆਂ ਸੜ ਗਏ। ਇਸ ’ਤੇ ਅਗਲੇ ਦਿਨ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸੱਦੇ 'ਤੇ ਸਿੱਖਾਂ ਨੇ ਹੜਤਾਲ ਕੀਤੀ ਤੇ ਜਲੂਸ ਕੱਢਿਆ।
(1/10)
ਇਹ ਪ੍ਰੋਟੈਸਟ 4 ਫ਼ਰਵਰੀ ਨੂੰ ਫੇਰ ਹੋਏ। 4 ਫ਼ਰਵਰੀ ਦੇ ਦਿਨ ਜਦੋਂ ਕਾਲਜ ਦੇ ਸਟੂਡੈਂਟ ਜਲੂਸ ਕਢ ਕੇ ਆ ਰਹੇ ਸੀ ਤਾਂ ਬਰਨਾਲੇ ਦੀ ਪੁਲੀਸ ਨੇ ਗੋਲੀਆਂ ਚਲਾ ਕੇ 4 ਸਿੱਖ ਸ਼ਹੀਦ ਕਰ ਦਿੱਤੇ ਤੇ 9 ਬੁਰੀ ਤਰ੍ਹਾਂ ਜ਼ਖ਼ਮੀ ਕੀਤੇ। ਮਰਨ ਵਾਲੇ ਖਾਲਸਾ ਕਾਲਜ ਜਲੰਧਰ ਦਾ ਹਰਮਿੰਦਰ ਸਿੰਘ, ਪਿੰਡ ਰਾਮਗੜ੍ਹ (ਸੁਖਜਿੰਦਰ ਸਿੰਘ ਦੇ ਪਿੰਡ) ਦਾ ਬਲਬੀਰ ਸਿੰਘ, 2/10
ਪਿੰਡ ਲਿੱਤਰਾਂ ਦਾ ਹਰਬਿੰਦਰ ਸਿੰਘ ਤੇ ਪਿੰਡ ਗੋਰਖੀਆਂ ਦਾ ਝਲਮਣ ਸਿੰਘ ਸਨ। ਏਨਾ ਹੀ ਨਹੀਂ ਬਲਕਿ ਇਨ੍ਹਾਂ ਦੀਆਂ ਲਾਸ਼ਾਂ ਵੀ ਵਾਰਸਾਂ ਦੇਣ ਦੀ ਬਜਾਏ ਇੰਸਪੈਕਟਰ ਹਰਦੇਵ ਸਿੰਘ ਨੇ ਆਪ ਸਸਕਾਰ ਕਰ ਦਿਤਾ। ਹਾਲਾਂ ਕਿ ਬਰਨਾਲੇ ਨੇ ਸਸਕਾਰ ਨਾ ਕਰਨ ਵਾਸਤੇ ਫ਼ੋਨ ਵੀ ਕੀਤਾ ਸੀ। ਪੁਲੀਸ ਨੇ ਨਕੋਦਰ 'ਚ ਬਹੁਤ ਸਾਰੇ ਸਿੱਖ ਗ੍ਰਿਫ਼ਤਾਰ ਵੀ ਕੀਤੇ। 3/10
ਇਨ੍ਹਾਂ ਵਿਚੋਂ 23 ਫ਼ੈਡਰੇਸ਼ਨ ਵਰਕਰ ਸਨ। ਜ਼ੁਲਮ ਵੀ ਸਿਖਾਂ ਉਤੇ, ਗ੍ਰਿਫ਼ਤਾਰ ਵੀ ਸਿੱਖ ਹੀ। ਸਿੱਖਾਂ ਨੂੰ ਚੁੱਪ ਕਰਵਾਉਣ ਵਾਸਤੇ ਬਰਨਾਲੇ ਨੇ ‘ਮੈਜਿਸਟਰੇਟੀ ਜਾਂਚ’ ਦਾ ਹੁਕਮ ਦਿੱਤਾ।

ਫ਼ੈਡਰੇਸ਼ਨ ਦੇ ਇਕ ਬੁਲਾਰੇ ਨੇ ਇਕ ਬਿਆਨ 'ਚ ਕਿਹਾ ਕਿ ਨਕੋਦਰ 'ਚ ਸਿਰਫ਼ ਚਾਰ ਹੀ ਨਹੀਂ ਕਈ ਹੋਰ ਸਿੰਘ ਵੀ ਸ਼ਹੀਦ ਹੋਏ ਸਨ। 4/10
ਉਨ੍ਹਾਂ ਕਿਹਾ ਕਿ ਸ਼ੇਰਗੜ, ਰਾਮਗੜ੍ਹ ਤੇ ਗਿੱਦੜਪਿੰਡੀ 'ਚ ਪੁਲੀਸ ਨੇ ਉਲਟੀ ਦਹਿਸ਼ਤ ਫੈਲਾਈ ਹੋਈ ਸੀ। ਉਨ੍ਹਾਂ ਮੰਗ ਕੀਤੀ ਕਿ ਸਿੱਖਾਂ ਦੇ ਕਤਲਾਂ ਬਾਰੇ ਐਸ.ਐਸ.ਪੀ. ਗੁਰਇਕਬਾਲ ਸਿੰਘ ਭੁੱਲਰ ਅਤੇ ਉਸ ਦੇ ਸਾਥੀਆਂ 'ਤੇ ਕਤਲ ਦੇ ਮੁਕਦਮੇ ਚਲਾਏ ਜਾਣ। ਉਨ੍ਹਾਂ ਮੈਜਿਸਟਰੇਟੀ ਜਾਂਚ ਨੂੰ ਸ਼ੋਸ਼ੇਬਾਜ਼ੀ ਆਖਿਆ। ਬਰਨਾਲਾ ਅਕਾਲੀ ਦਲ ਦੇ ਲੋਕਲ ਐਮ.ਐਲ.ਏ. 5/10
ਕੁਲਦੀਪ ਸਿੰਘ ਵਡਾਲਾ ਨੇ ਕਿਹਾ ਕਿ ਸੀ.ਆਰ.ਪੀ.ਐਫ਼. ਅਤੇ ਬੀ.ਐਸ.ਐਫ਼. ਸਿਖਾਂ ’ਤੇ ਜ਼ੁਲਮ ਕਰਦੀ ਹੈ ਤੇ ਹਿੰਦੂ ਦਹਿਸ਼ਤਗਰਦਾਂ ਦੀ ਮਦਦ ਕਰਦੀ ਹੈ। ਪਰਮਜੀਤ ਸਿੰਘ ਮੇਹਲੀ ਨੇ ਕਿਹਾ ਕਿ ਨਕੋਦਰ 'ਚ ਪੁਲੀਸ ਨੇ ਸਰਦਾਰ ਹਰਮਿੰਦਰ ਸਿੰਘ ਨੂੰ ਫੜ ਕੇ ਮੂੰਹ ਵਿਚ ਗੋਲੀ ਮਾਰੀ ਸੀ। (ਇਸ ਗੱਲ ਦੀ ਮਗਰੋਂ ਤਸਦੀਕ ਵੀ ਹੋ ਗਈ ਸੀ)। 6/10
8 ਫਰਵਰੀ ਨੂੰ ਬਰਨਾਲਾ ਦਲ ਦੀ ਕਮੇਟੀ (ਟੌਹੜਾ, ਕੁਲਦੀਪ ਸਿੰਘ ਵਡਾਲਾ, ਕਾਬਲ ਸਿੰਘ) ਨੇ ਰਿਪੋਰਟ 'ਚ ਕਿਹਾ ਕਿ ਨਕੋਦਰ ਕਾਂਡ ਸੋਚੀ ਸਮਝੀ ਸਕੀਮ ਨਾਲ ਕੀਤਾ ਗਿਆ। 10 ਫਰਵਰੀ ਨੂੰ ਕਰਫ਼ਿਊ ਖੁਲ੍ਹਦਿਆਂ ਹਿੰਦੂਆਂ ਨੇ ਨਕੋਦਰ 'ਚ ਫੇਰ ਹੁੱਲੜਬਾਜ਼ੀ ਕੀਤੀ ਪਰ ਸੁਰਜੀਤ ਬਰਨਾਲਾ ਦੀ ਪੁਲੀਸ ਨੇ ਇਕ ਵੀ ਹਿੰਦੂ ਗ੍ਰਿਫ਼ਤਾਰ ਨਾ ਕੀਤਾ। 7/10
ਇਹ ਗੱਲ ਕਾਬਲੇ-ਜ਼ਿਕਰ ਹੈ ਕਿ ਇਸ ਸਾਰੇ ਜ਼ੁਲਮ ਦੌਰਾਨ ਇਕ ਵੀ ਅਕਾਲੀ ਆਗੂ ਨਾ ਤਾਂ ਨਕੋਦਰ ਗਿਆ ਤੇ ਨਾ ਹੀ ਇਸ ਜ਼ੁਲਮ ਦੀ ਨਿੰਦਾ ਕੀਤੀ। ਇਸ ਕਤਲੇਆਮ ਅਤੇ ਸਿੱਖਾਂ 'ਤੇ ਪੁਲੀਸ ਜ਼ੁਲਮ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖ਼ਿਲਾਫ਼ ਰੋਸ ਕਰਨਾ ਸੀ, ਸ਼ਾਇਦ ਅਕਾਲੀਆਂ ਨੂੰ ਗੁਰੂ ਦੀ ਬੇਅਦਬੀ ਮਾਮੂਲੀ ਗੱਲ ਜਾਪਦੀ ਸੀ! 8/10
ਬਾਰ੍ਹਾਂ ਫਰਵਰੀ ਨੂੰ ਨਕੋਦਰ ਥਾਣੇ ਦਾ ਇੰਚਾਰਜ ਜਸਕੀਰਤ ਸਿੰਘ ਕਿਸੇ ਦੂਜੇ ਥਾਣੇ ਵਿਚ ਤਬਦੀਲ ਕਰ ਦਿੱਤਾ ਗਿਆ। ਇਹ ਸੀ ‘ਸਜ਼ਾ’ ਚਾਰ ਸਿੱਖਾਂ ਦੇ ਕਤਲ ਦੀ ਤੇ ਉਹ ਵੀ ਕਤਲ ਕਰਨ ਤੋਂ ਸੱਤ ਦਿਨ ਬਾਅਦ। ਇਹ ਸੀ ਬਰਨਾਲਾ ਸਰਕਾਰ ਦਾ ਸਿੱਖਾਂ ਨਾਲ ਇਨਸਾਫ਼। ਮਗਰੋਂ ਸਿੱਖਾਂ ਵੱਲੋਂ ਰੋਸ ਵੇਖ ਕੇ ਬਰਨਾਲੇ ਨੇ 13 ਫਰਵਰੀ ਨੂੰ 9/10
ਨਕੋਦਰ ਗੋਲੀ ਕਾਂਡ ਦੀ ਜਾਂਚ ਲਈ ਗੁਰਨਾਮ ਸਿੰਘ ਜੱਜ ਨਾਮਜ਼ਦ ਕਰ ਦਿਤਾ। ਜਾਂਚ ਦੀਆਂ ਸ਼ਰਤਾਂ ਬੇਮਾਅਨਾ ਰਖ ਕੇ ਪਹਿਲੋਂ ਹੀ ਮੁਜਰਮ ਬਚਾਉਣ ਦੀ ਇਹ ਇਕ ਸਾਜ਼ਿਸ਼ ਸੀ। ਸਿਖਾਂ ਨੇ ਇਸ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿਤਾ।
(10/10)

• • •

Missing some Tweet in this thread? You can try to force a refresh
 

Keep Current with ֆɨռɢɦ ӄɦʊֆɦ

ֆɨռɢɦ ӄɦʊֆɦ Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @TheBambSingh

Feb 4
ਸ਼ਹੀਦ ਕਾਕਾ ਦਰਬਾਰਾ ਸਿੰਘ

ਸ਼ਹੀਦ ਕਾਕਾ (ਭਾਈ) ਦਰਬਾਰਾ ਸਿੰਘ ਨਨਕਾਣਾ ਸਾਹਿਬ ਦੇ ਮਜ਼ਲੂਮ ਸ਼ਹੀਦ ਹੋਏ ਹਨ, ਉਹਨਾਂ ਦੇ ਪਿਤਾ ਦਾ ਨਾਮ ਕੇਹਰ ਸਿੰਘ ਅਤੇ ਮਾਤਾ ਦਾ ਨਾਮ ਬੀਬੀ ਰਤਨ ਕੌਰ ਸੀ। ਉਸ ਦੇ ਮਾਤਾ ਜੀ ਉਸ ਨੂੰ ਜੰਮਣ ਤੋਂ ਤਿੰਨ ਹਫਤੇ ਬਾਅਦ ਹੀ ਛੱਡ ਕੇ ਰੱਬ ਨੂੰ ਪਿਆਰੇ ਹੋ ਗਏ। ਉਸਦੇ ਪਿਤਾ ਕੇਹਰ ਸਿੰਘ ਨੇ (1/18)🧵 Image
ਦੂਜੀ ਸ਼ਾਦੀ ਨਾ ਕਰਾਈ ਅਤੇ ਉਸਦਾ ਪਾਲਣ-ਪੋਸ਼ਣ ਉਸਦੀ ਦਾਦੀ ਨੇ ਹੀ ਕੀਤਾ। ਜਦੋਂ ਕਾਕਾ ਦਰਬਾਰਾ ਸਿੰਘ ਨੂੰ ਇਸ ਜੱਥੇ ਬਾਰੇ ਪਤਾ ਲਗਾ ਤਾਂ ਉਸ ਨੇ ਆਪਣੇ ਪਿਤਾ ਨਾਲ ਜਥੇ ਨਾਲ ਜਾਣ ਦੀ ਜਿਦ ਕੀਤੀ।

ਉਸ ਸਮੇ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਕਿ ਨਿਹੱਥਿਆਂ ਸਿੰਘਾਂ ਤੇ ਨਰੈਣੂ ਮਹੰਤ ਜ਼ੁਲਮ ਕਰ ਸਕਦਾ ਹੈ। ਸਰਕਾਰ ਦਾ ਪੱਖ ਵੀ ਮਹੰਤ ਵੱਲ ਸੀ। /2
9 ਸਾਲ ਦਾ ਬੱਚਾ ਜਿੱਦ ਕਰਨ ਲੱਗ ਗਿਆ ਕਿ ਉਹ ਵੀ ਆਪਣੇ ਪਿਤਾ ਦੇ ਨਾਲ ਜਥੇ ਵਿੱਚ ਜਾਏਗਾ ਅਤੇ ਜੇਕਰ ਇਸਦਾ ਪਿਤਾ ਸ਼ਹੀਦ ਹੋਇਆ ਤਾਂ ਇਹ ਵੀ ਸ਼ਹਾਦਤ ਦਾ ਜਾਮ ਪੀਏਗਾ। ਬੱਚੇ ਨੂੰ ਰੋਕਣ ਲਈ ਸਭ ਕੋਸ਼ਿਸ਼ਾਂ ਵਿਅਰਥ ਗਈਆਂ। ਉਸਦੇ ਪਿਤਾ ਅਤੇ ਉਸਦੀ ਦਾਦੀ ਨੇ ਉਸਨੂੰ ਕਾਫੀ ਰੋਕਿਆ-ਟੋਕਿਆ ਪਰ ਉਹ ਨਾ ਮੰਨਿਆਂ। /3
Read 18 tweets
Feb 1
ਬਾਬੇ ਅਮਨ ਸਿੰਘ ਦੇ ਫਰਲੇ ਦੁਮਾਲੇ ਦੀ ਬੇਅਦਬੀ -

ਪਿੰਡ ਰਾਮਪੁਰ ਜੰਗੀ , ਨੇੜੇ ਪਿੰਜੋਰ ਕਾਲਕਾ ਹਰਿਆਣਾ

ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਇ ਸਾਹਿਬ ਦਾ ਸਥਾਨ ਬਣਿਆ ਹੋਇਆ ਹੈ ਜਿਸਦੇ ਨਾਲ ਲਗਦੀ ਜਗ੍ਹਾ ਤੇ ਕੁੱਝ ਲੋਕਾਂ ਨੇ ਕਬਜ਼ਾ ਕਰਕੇ ਆਪਣਾ ਭਗਵਾ ਝੰਡਾ ਲਾ ਦਿੱਤਾ। ਮਾਮਲਾ ਕੋਰਟ ਚ ਚਲਿਆ ਗਿਆ ਪਰ ਜ਼ਮੀਨ ਗੁਰੂਘਰ ਦੀ ਹੀ ਹੈ। (1/5)
ਕੋਰਟ ਚ ਮਾਮਲਾ ਹੋਣ ਦੇ ਬਾਵਜੂਦ ਉਹ ਲੋਗ ਓਥੇ ਭਗਵਾ ਝੰਡਾ ਲਾਕੇ ਬੈਠੇ ਸਨ ਅਤੇ ਕਹਿੰਦੇ ਸਨ ਇਹ ਥਾਂ ਮੰਦਿਰ ਦੀ ਹੈ।

ਨਿਹੰਗ ਸਿੰਘਾਂ ਨੇ ਜਾਕੇ ( ਕਿਸੇ ਦੇ ਕਹਿਣ ਤੇ ਜਾਂ ਖੁਦ) ਓਸ ਥਾਂ ਤੇ ਪੜਾਅ ਕੀਤਾ। ਸਿੰਘ 7-8 ਹੀ ਸਨ। ਓਹਨਾਂ ਛੋਟਾ ਜਿਹਾ ਥੜਾ ਬਣਾਕੇ ਨੀਲਾ ਨਿਸ਼ਾਨ ਸਾਹਿਬ ਝੁਲਾ ਦਿੱਤਾ ਜੀਹਨੂੰ ਦੇਖ ਪਿੰਡ ਦੇ ਹਿੰਦੂ ਭਾਜਪਾ ਦੇ 👇🏼
ਇੱਕ ਲੀਡਰ ਤੇ ਪੁਲਿਸ ਨੂੰ ਨਾਲ ਲੈਕੇ ਆਏ। ਗੱਲ ਬਾਤ ਕਰਦਿਆਂ ਗਰਮੋ ਗਰਮੀ ਹੋ ਗਈ ਅਤੇ ਇਹ ਲੋਕ ਬਾਬੇ ਅਮਨ ਸਿੰਘ ਦੇ ਹੱਥੀਂ ਪੈ ਗਏ। ਪੁਲਿਸ ਨੇ ਬਾਬੇ ਨੂੰ ਫੜਿਆ ਤਾਂ ਬਾਬੇ ਦਾ ਦੁਮਾਲਾ ਲਾਹ ਦਿੱਤਾ ਅਤੇ ਕੇਸਾਂ ਦੀ ਬੇਅਦਬੀ ਕੀਤੀ।

ਨਿਹੰਗ ਨਵੀਨ ਸਿੰਘ ਤੇ ਨਿਹੰਗ ਮਨਦੀਪ ਸਿੰਘ ਗਿਰਫ਼ਤਾਰ ਹੋ ਗਏ ਪਰ 👇🏼
Read 5 tweets
Jan 19
#ਜਿਹੜੇ_ਕਹਿੰਦੇ_ਨੇ_ਵੋਟਾਂ_ਵੇਲ਼ੇ_ਹੀ_ਕਿਉੰ_ਭੁੱਲਰ_ਯਾਦ_ਆਇਆ

ਅਖੇ ਜੀ ਵੋਟਾਂ ਵੇਲੇ ਹੀ ਕਿਉ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਯਾਦ ਆਉਂਦੀ ਸਿੱਖਾਂ ਨੂੰ ? ਆਮ ਆਦਮੀ ਪਾਰਟੀ ਦੇ ਟੱਟੂਆਂ ਦੀ ਹਰਾਮਜ਼ਾਦਗੀ ਸਾਰੀਆਂ ਹੱਦਾਂ ਟੱਪ ਰਹੀ ਹੈ। ਜਦੋਂ ਕੰਜਰੀਵਾਲ ਦੇ ਟੱਟੂ ਵੋਟ ਪਾਉਣ ਜੋਗੇ ਵੀ ਨਈ ਸਨ, ਸਿੰਘਾਂ ਦਾ ਸੰਘਰਸ਼ ਓਦੋਂ ਤੋਂ ਚਲ ਰਿਹਾ (1/4)
ਭਾਈ ਭੁੱਲਰ ਜੀ ਨੂੰ ਰਿਹਾਅ ਕਰਵਾਉਣ ਵਾਸਤੇ। 95 ਚ ਭਾਈ ਨਵਨੀਤ ਸਿੰਘ ਕਾਦੀਆਂ ਨੇ ਕਾਂਗਰਸੀ ਮਨਿਸਟਰ ਰਾਮ ਨਿਵਾਸ ਮਿਰਧਾ ਦੇ ਮੁੰਡੇ ਨੂੰ ਅਗਵਾਹ ਕਰਿਆ ਸੀ ਭਾਈ ਭੁੱਲਰ ਨੂੰ ਆਜ਼ਾਦ ਕਰਵਾਉਣ ਲਈ। ਪੰਜਾਬ ਦਾ ਬੁੱਚੜ ਕੇਪੀ ਗਿੱਲ ਵੀ ਮੰਨ ਗਿਆ ਸੀ ਭਾਈ ਦੇਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ ਦੇ ਲਈ ਪਰ ਹੋਣਾ ਓਹੀ ਜੋ ਵਾਹਿਗੁਰੂ ਦਾ ਹੁਕਮ। 👇🏻
ਕਿਤਿਓਂ ਸੂਹ ਮਿਲੀ ਤਾਂ ਆਰਮੀ, ਪੁਲੀਸ ਆਲਿਆਂ ਨੇ ਭਾਈ ਸਾਹਿਬ ਦੇ ਟਿਕਾਣੇ ਉਪਰ ਹਮਲਾ ਕਰ ਦਿੱਤਾ। ਭਾਈ ਨਵਨੀਤ ਸਿੰਘ ਕਾਦੀਆਂ ਨੇ ਮਿੰਟਾਂ ਸਕਿੰਟਾਂ ਚ ਆਰਮੀ, ਪੁਲੀਸ ਆਲਿਆਂ ਦੀ ਲਾਸ਼ਾਂ ਦੇ ਢੇਰ ਲਗਾ ਦਿੱਤੇ ਤੇ ਅੰਤ ਜੈਕਾਰੇ ਗਜਾਉਂਦੇ ਸ਼ਹੀਦੀ ਪਾ ਗਏ।

ਅੱਜ ਜਿਹੜੇ ਕੰਜਰੀਵਾਲ ਦੇ ਝਾੜੂ ਮਾਰ ਸਮਰਥਕ ਜੱਬਲੀਆਂ ਮਾਰ ਰਹੇ ਨੇ, 👇🏻
Read 4 tweets
Jan 11
ਇਹ ਹਮਲਾ ਵੀ ਇਹ #ਭੁਲੇਖਾ ਦੂਰ ਕਰ ਗਿਆ ਸੀ ਕਿ ਪੰਜਾਬ ਨੂੰ ਅਗਲਿਆਂ ਨੇ ਕਦੇ ਆਪਣਾ #ਹਿੱਸਾ ਸਮਝਿਆ ਹੀ ਨਹੀ ਸੀ

ਨਗਰ ਕੀਰਤਨਾਂ ਤੇ ਪਹਿਲਾਂ ਤੋਂ ਹੀ #ਅੱਖ ਰਹੀ ਆ ਏਹਨਾਂ ਦੀ ..... 31 ਦਸੰਬਰ 1954 ਦੇ ਦਿਨ ਲੁਧਿਆਣਾ ਵਿਚ ਗੁਰੂ ਗੋਬਿੰਦ ਸਿੰਘ ਦੇ ਪੁਰਬ ਤੇ ਨਗਰ ਕੀਰਤਨ ਉੱਪਰ ਹਮਲਾ ਕੀਤਾ ਗਿਆ ਸੀ ।
(1/5)
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਅਕਾਲੀ ਦਲ ਦੀ ਜਿੱਤ ਅਤੇ ਅਕਾਲੀ ਦਲ ਵਲੋਂ ਪੰਜਾਬੀ ਸੂਬੇ ਦੀ ਮੰਗ ਕੀਤੇ ਜਾਣ ' ਤੇ ਮਹਾਸ਼ਾ ਪ੍ਰੈੱਸ ਨੇ #ਸਿੱਖਾਂ_ਵਿਰੁਧ ਘਟੀਆ ਦਰਜੇ ਦਾ ਪ੍ਰਚਾਰ ਸ਼ੁਰੂ ਕਰ ਦਿਤਾ ਸੀ ਜਿਸ ਨਾਲ ਆਮ ਹਿੰਦੂਆਂ ਦੇ ਮਨਾਂ ਵਿਚ ਸਿੱਖਾਂ ਵਾਸਤੇ ਬੜਾ #ਜ਼ਹਿਰ ਭਰ ਗਿਆ | (2)
ਸਿੱਖ ਵਿਰੋਧੀ ਹਿੰਦੂ ਫ਼ਿਰਕਾਪ੍ਰਸਤੀ ਦਾ ਮਾਹੌਲ ਇਸ ਅੱਤ ਤਕ ਜਾ ਪੁੱਜਾ ਕਿ ਲੁਧਿਆਣੇ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ # ਜਨਮ ਦਿਨ ' ਤੇ ਨਿਕਲੇ ਨਗਰ ਕੀਰਤਨ ਵਿਚ #ਹਿੰਦੂ_ਦਹਿਸ਼ਤਗਰਦਾਂ ਨੇ ਗੁੰਡਾਗਰਦੀ ਦਾ ਸ਼ਰੇਆਮ ਵਿਖਾਵਾ ਕੀਤਾ | ਨਗਰ ਕੀਰਤਨ ਦੌਰਾਨ ਖੁਸ਼ੀ ਵਿਚ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ਲੱਗ ਰਹੇ ਸਨ | (3)
Read 5 tweets
Jan 2
ਬੀਬੀ ਦਲੇਰ ਕੌਰ - ਜਦੋਂ ਦਸੰਬਰ 1705 ਈਸਵੀ ਵਿਚ ਮੁਗ਼ਲਾਂ ਵੱਲੋਂ ਕੁਰਾਨ ਦੀਆਂ ਕਸਮਾਂ ਖਾ ਕੇ ਭਰੋਸਾ ਦੇਣ ਅਤੇ ਖ਼ਾਲਸੇ ਦੇ ਕਹਿਣ ‘ਤੇ ਦਸਮ ਗੁਰੂ ਗੋਬਿੰਦ ਸਿੰਘ ਨੇ ਪਰਿਵਾਰ ਅਤੇ ਖ਼ਾਲਸੇ ਸਮੇਤ ਅਨੰਦਪੁਰ ਦਾ ਕਿਲਾ ਛੱਡਣ ਦਾ ਫੈਸਲਾ ਕੀਤਾ ਤਾਂ ਉਨ੍ਹਾਂ ਨੇ ਨਾਲ ਹੀ ਇਹ ਵੀ ਫੈਸਲਾ ਕੀਤਾ ਕਿ ਉਹ ਕਿਲਾ ਸੁੰਨਾ ਨਹੀਂ ਛੱਡਣਗੇ। (1/9)
ਇਤਿਹਾਸਕਾਰਾਂ ਅਨੁਸਾਰ ਗੁਰੂ ਸਾਹਿਬ ਨੇ ਬੀਬੀ ਦਲੇਰ ਕੌਰ ਨੂੰ ਥਾਪੜਾ ਦਿੱਤਾ ਕਿ ਉਹ 10 ਸਿੰਘਾਂ ਅਤੇ ਬਾਕੀ ਸਿੰਘਣੀਆਂ ਸਮੇਤ ਕਿਲੇ ਦੀ ਰਾਖੀ ਕਰੇਗੀ। ਬੀਬੀ ਦਲੇਰ ਕੌਰ ਨੇ ਸੱਚੇ ਪਾਤਿਸ਼ਾਹ ਦੇ ਹੁਕਮ ਨੂੰ ਮੰਨਦਿਆਂ ਬੇਨਤੀ ਕੀਤੀ ਕਿ ਗੁਰੂ ਸਾਹਿਬ ਉਸ ਨੂੰ ਅਸ਼ੀਰਵਾਦ ਦੇਣ ਤਾਂ ਕਿ ਉਹ ਆਪਣਾ ਫ਼ਰਜ਼ ਨਿਭਾ ਕੇ ਖ਼ਾਲਸੇ ਲਈ ਇੱਜ਼ਤ ਕਮਾ ਸਕੇ। (2
ਗੁਰੂ ਸਾਹਿਬ ਨੇ ਆਪਣੇ ਤੀਰ ਨਾਲ ਬੀਬੀ ਦਲੇਰ ਕੌਰ ਦੇ ਮੋਢੇ ‘ਤੇ ਥਾਪੜਾ ਦਿੱਤਾ। ਗੁਰੂ ਸਾਹਿਬ ਦੇ ਕਿਲਾ ਛੱਡਣ ਤੇ ਮੁਗ਼ਲੀਆ ਫ਼ੌਜ ਅਤੇ ਪਹਾੜੀ ਰਾਜਿਆਂ ਨੇ ਕਸਮਾਂ ਤੋੜਦਿਆਂ ਗੁਰੂ ਸਾਹਿਬ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

ਮੁਗ਼ਲ ਫੌਜੀਆਂ ਨੇ ਕਿਲੇ ਨੂੰ ਲੁੱਟਣ ਦੇ ਇਰਾਦੇ ਨਾਲ ਕਿਲੇ ‘ਤੇ ਧਾਵਾ ਬੋਲ ਦਿੱਤਾ ਅਤੇ ਜੋ ਕੁੱਝ ਵੀ ਸਾਹਮਣੇ ਆਇਆ, (3
Read 9 tweets
Jan 1
( Long thread🧵 )
ਜਥੇਦਾਰ ਗੁਰਦੇਵ ਸਿੰਘ ਕਾਉਂਕੇ, 
ਪੰਜਾਬ ਦੇ ਜਗਰਾਉਂ ਜ਼ਿਲ੍ਹੇ ਦੇ ਪਿੰਡ ਕਾਉਂਕੇ ਤੋ ਸਨ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਦੋਂ ਸਿੰਧ ਖੇਤਰ ਦੀ ਯਾਤਰਾ ਤੇ ਇਸ ਪਿੰਡ ਵਿੱਚ ਆਰਾਮ ਕੀਤਾ ਤਾਂ ਇਸ ਠਹਿਰ ਦੌਰਾਨ ਇਥੋੰ ਦੇ ਵਸਨੀਕ ਗੁਰਸਿੱਖਾਂ ਵਿਚੋਂ ਇਕ, ਭਾਈ ਹੀਰਾ ਜੀ ਨੇ, ਗੁਰੂ ਸਾਹਿਬ ਕੋਲ (1)
ਕੀਰਤਨ ਕਰਨ ਦੀ ਸੇਵਾ ਕੀਤੀ। ਗੁਰੂ ਜੀ ਕੀਰਤਨ ਸੁਣ ਕੇ ਬਹੁਤ ਪ੍ਰਸੰਨ ਹੋਏ ਅਤੇ ਇਸ ਸਮੇਂ ਇੱਕ 'ਬਚਨ' ਕਿਹਾ ਕਿ ਏਥੇ ਹੋਰ ਵੀ ਬਹੁਤ ਸਾਰੇ ਹੀਰੇ ਪੈਦਾ ਹੋਣਗੇ। ਪੂਰੇ ਗੁਰੂ ਦਾ ਹਰ ਬਚਨ ਪੂਰਾ ਹੁੰਦਾ ਹੈ, ਜਿਸ ਕਰਕੇ ਬਿਲਕੁੱਲ ਇਸ ਤਰ੍ਹਾਂ ਹੋਇਆ - ਭਾਈ ਹੀਰਾ ਜੀ, ਸਰਦਾਰ ਸ਼ਾਮ ਸਿੰਘ ਅਟਾਰੀ, ਮਾਤਾ ਕਿ੍ਸ਼ਨ ਕੌਰ ਕੌਂਕੇ, (2
ਭਾਈ ਗੁਰਦੇਵ ਸਿੰਘ ਕਾਉਂਕੇ ਜਿਹੇ ਨੌਜਵਾਨ ਗੁਰਸਿੱਖ ਇਸੇ ਪਿੰਡ ਕੌਂਕੇ ਵਿੱਚ ਪੈਦਾ ਹੋਏ, ਜਿਨ੍ਹਾਂ ਨੇ ਆਪਣਾ ਸਭ ਕੁਝ ਪੰਜਾਬ ਵਾਸਤੇ ਵਾਰ ਦਿੱਤਾ ਹੈ।

ਭਾਈ ਗੁਰਦੇਵ ਸਿੰਘ ਜੀ ਦਾ ਜਨਮ 1949 ਵਿਚ ਭਾਈ ਗੁਰਦਿਆਲ ਸਿੰਘ ਜੀ ਅਤੇ ਮਾਤਾ ਚੰਦ ਕੌਰ ਜੀ ਦੇ ਘਰ ਹੋਇਆ ਸੀ। ਭਾਈ ਸਾਹਿਬ ਜੀ ਦੇ ਦਾਦਾ ਜੀ ਜਥੇਦਾਰ ਤੋਤਾ ਸਿੰਘ ਜੀ ਸਨ (3
Read 37 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

:(