ਸ਼ਹੀਦ ਕਾਕਾ ਦਰਬਾਰਾ ਸਿੰਘ

ਸ਼ਹੀਦ ਕਾਕਾ (ਭਾਈ) ਦਰਬਾਰਾ ਸਿੰਘ ਨਨਕਾਣਾ ਸਾਹਿਬ ਦੇ ਮਜ਼ਲੂਮ ਸ਼ਹੀਦ ਹੋਏ ਹਨ, ਉਹਨਾਂ ਦੇ ਪਿਤਾ ਦਾ ਨਾਮ ਕੇਹਰ ਸਿੰਘ ਅਤੇ ਮਾਤਾ ਦਾ ਨਾਮ ਬੀਬੀ ਰਤਨ ਕੌਰ ਸੀ। ਉਸ ਦੇ ਮਾਤਾ ਜੀ ਉਸ ਨੂੰ ਜੰਮਣ ਤੋਂ ਤਿੰਨ ਹਫਤੇ ਬਾਅਦ ਹੀ ਛੱਡ ਕੇ ਰੱਬ ਨੂੰ ਪਿਆਰੇ ਹੋ ਗਏ। ਉਸਦੇ ਪਿਤਾ ਕੇਹਰ ਸਿੰਘ ਨੇ (1/18)🧵
ਦੂਜੀ ਸ਼ਾਦੀ ਨਾ ਕਰਾਈ ਅਤੇ ਉਸਦਾ ਪਾਲਣ-ਪੋਸ਼ਣ ਉਸਦੀ ਦਾਦੀ ਨੇ ਹੀ ਕੀਤਾ। ਜਦੋਂ ਕਾਕਾ ਦਰਬਾਰਾ ਸਿੰਘ ਨੂੰ ਇਸ ਜੱਥੇ ਬਾਰੇ ਪਤਾ ਲਗਾ ਤਾਂ ਉਸ ਨੇ ਆਪਣੇ ਪਿਤਾ ਨਾਲ ਜਥੇ ਨਾਲ ਜਾਣ ਦੀ ਜਿਦ ਕੀਤੀ।

ਉਸ ਸਮੇ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਕਿ ਨਿਹੱਥਿਆਂ ਸਿੰਘਾਂ ਤੇ ਨਰੈਣੂ ਮਹੰਤ ਜ਼ੁਲਮ ਕਰ ਸਕਦਾ ਹੈ। ਸਰਕਾਰ ਦਾ ਪੱਖ ਵੀ ਮਹੰਤ ਵੱਲ ਸੀ। /2
9 ਸਾਲ ਦਾ ਬੱਚਾ ਜਿੱਦ ਕਰਨ ਲੱਗ ਗਿਆ ਕਿ ਉਹ ਵੀ ਆਪਣੇ ਪਿਤਾ ਦੇ ਨਾਲ ਜਥੇ ਵਿੱਚ ਜਾਏਗਾ ਅਤੇ ਜੇਕਰ ਇਸਦਾ ਪਿਤਾ ਸ਼ਹੀਦ ਹੋਇਆ ਤਾਂ ਇਹ ਵੀ ਸ਼ਹਾਦਤ ਦਾ ਜਾਮ ਪੀਏਗਾ। ਬੱਚੇ ਨੂੰ ਰੋਕਣ ਲਈ ਸਭ ਕੋਸ਼ਿਸ਼ਾਂ ਵਿਅਰਥ ਗਈਆਂ। ਉਸਦੇ ਪਿਤਾ ਅਤੇ ਉਸਦੀ ਦਾਦੀ ਨੇ ਉਸਨੂੰ ਕਾਫੀ ਰੋਕਿਆ-ਟੋਕਿਆ ਪਰ ਉਹ ਨਾ ਮੰਨਿਆਂ। /3
ਦਾਦੀ ਮਾਂ ਦਾ ਮਾਂ ਵਜੋਂ ਦਿੱਤਾ ਪਿਆਰ ਵੀ ਇਸ ਨੂੰ ਰੋਕ ਨਾ ਸਕਿਆ, ਇਕੱਲਾ ਤੇ ਛੋਟਾ ਹੋਣ ਕਰਕੇ ਸਖਤੀ ਵੀ ਨਾ ਕੀਤੀ ਜਾ ਸਕੀ। ਉਸ ਵਿੱਚ ਸਿੱਖੀ ਜਜ੍ਬਾ ਸਾਰੇ ਪਰਿਵਾਰ ਵੱਲੋਂ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਉਸ ਬੱਚੇ ਨੂੰ ਗੋਲੀਆਂ, ਨੇਜਿਆਂ ਤੇ ਗੰਡਾਸਿਆਂ ਦਾ ਡਰ ਵੀ ਰੋਕ ਨਾ ਸਕਿਆ।

ਕੇਹਰ ਸਿੰਘ ਦਾ ਅਸਲ ਪਿੰਡ ਜਰਗ, /4
ਰਿਆਸਤ ਪਟਿਆਲਾ ਹਾਲ ਜ਼ਿਲ੍ਹਾ ਲੁਧਿਆਣਾ ਵਿੱਚ ਹੈ। ਇਹ ਤਿੰਨ ਭਰਾ ਸਨ, ਪਰ ਸਭ ਤੋਂ ਮਜ਼ਬੂਤ ਤੇ ਪ੍ਰਭਾਵਿਤ ਕਰਨ ਵਾਲੀ ਦਿਖ ਕੇਹਰ ਸਿੰਘ ਦੀ ਹੀ ਸੀ। ਸ਼ੁਰੂ ਵਿੱਚ ਇਹ ਗੁਰਬਾਣੀ ਦਾ ਅਭਿਆਸੀ ਹੋ ਗਿਆ। 18-19 ਸਾਲ ਦੀ ਉਮਰ ਵਿੱਚ ਕੇਹਰ ਸਿੰਘ ਫੌਜ ਵਿੱਚ ਭਰਤੀ ਹੋ ਕੇ ਕੋਹਾਟ ਚਲਿਆ ਗਿਆ ਤੇ ਚਿਤਰਾਲ, ਬੰਨੂ, /5
ਟਾਂਕ ਤੇ ਬਲੋੜ ਦੀਆਂ ਲੜਾਈਆਂ ਵਿੱਚ ਚੰਗੀ ਬਹਾਦਰੀ ਦਿਖਾਈ। ਕਿਹਾ ਜਾਂਦਾ ਹੈ ਕਿ ਇਸਦੀ ਯੂਨਿਟ ਫਿਰ ਆਸਾਮ ਵਿੱਚ ਚਲੀ ਗਈ ਅਤੇ ਇਹਦਾ ਕਮਾਂਡਿੰਗ ਅਫਸਰ ਅੰਗਰੇਜ਼ ਸੀ, ਉਸਨੂੰ ਸ਼ੇਰ ਦੇ ਸ਼ਿਕਾਰ ਦਾ ਬਹੁਤ ਸ਼ੋਕ ਸੀ। ਕੇਹਰ ਸਿੰਘ ਦੀ ਤਾਬੇਦਾਰੀ ਤੇ ਚੰਗਾ ਨਿਸ਼ਾਨਚੀ ਹੋਣ ਕਾਰਨ ਉਹ ਇਸਨੂੰ ਹਮੇਸ਼ਾ ਨਾਲ ਰੱਖਦਾ ਸੀ। /6
ਇੱਕ ਦਿਨ ਸ਼ੇਰ ਦੇ ਸ਼ਿਕਾਰ ਸਮੇਂ ਇਹਦੇ ਅਫਸਰ ਨੇ ਇੱਕ-ਦੋ ਸ਼ੇਰ ਗੋਲੀ ਨਾਲ ਢੇਰ ਕਰ ਦਿੱਤੇ, ਪਰ ਇੱਕ ਵੱਡਾ ਸ਼ੇਰ ਦਹਾੜਦਾ ਹੋਇਆ ਆਇਆ ਤਾਂ ਅੰਗਰੇਜ਼ ਅਫਸਰ ਡਰਦਾ ਹੋਇਆ ਇੱਕ ਉੱਚੇ ਦਰਖਤ ਤੇ ਚੜ੍ਹ ਗਿਆ ਤੇ ਫਾਇਰ ਨਾ ਕਰ ਸਕਿਆ। ਕੇਹਰ ਸਿੰਘ ਕੋਲ ਉਸ ਸਮੇਂ ਬਰਛਾ ਹੀ ਸੀ, ਇਹ ਵੀ ਦਰਖਤ ਤੇ ਚੜ੍ਹ ਸਕਦਾ ਸੀ ਪਰ ਇਸਦੀ ਅਣਖ ਨੇ /7
ਇਸਨੂੰ ਇਜ਼ਾਜਤ ਨਾ ਦਿੱਤੀ ਤੇ ਉਸਦਾ ਸ਼ੇਰ ਨਾਲ ਸਿੱਧਾ ਮੁਕਾਬਲਾ ਹੋ ਗਿਆ, ਸ਼ੇਰ ਗੁੱਸੇ ਵਿੱਚ ਦਹਾੜਦਾ ਹੋਇਆ ਇਸ ਵੱਲ ਵਧਿਆ ਤਾਂ ਇਸਨੇ ਆਪਣਾ ਬਰਛਾ ਸ਼ੇਰ ਦੇ ਮੂੰਹ ਵਿੱਚ ਮਾਰ ਕੇ ਧੱਕ ਦਿੱਤਾ, ਮੂੰਹ ਵਿੱਚ ਬਰਛਾ ਫਸਣ ਕਰਕੇ ਤੁਰਤ ਡਿੱਗ ਪਿਆ ਤੇ ਮਰ ਗਿਆ। ਸਾਰੀ ਫੌਜ ਵਿੱਚ ਕੇਹਰ ਸਿੰਘ ਦੀ ਇਸ ਬਹਾਦਰੀ ਦੇ ਕੰਮ ਦੀਆਂ ਧੂੰਮਾਂ ਪੈ ਗਈਆਂ। /8
ਉਸ ਸਮੇਂ ਦੇ ਅਖਬਾਰਾਂ ਤੇ ਰਸਾਲਿਆਂ ਨੇ ਇਹਦੀਆਂ ਫੋਟੋਆਂ ਬੜੇ ਉਤਸਾਹ ਨਾਲ ਲਾਈਆਂ ਤੇ ਇਹਦੀ ਚਰਚਾ ਇੰਗਲੈਂਡ ਤੱਕ ਵੀ ਹੋਈ।

21 ਸਾਲ ਦੀ ਫੌਜ ਦੀ ਨੌਕਰੀ ਪਿੱਛੋਂ ਕੇਹਰ ਸਿੰਘ ਹਵਾਲਦਾਰ ਸੇਵਾਮੁਕਤ ਹੋਇਆ ਤੇ ਉਸਨੇ 485 ਚੱਕ ਵਿੱਚ ਇੱਕ ਮੁਰੱਬਾ ਜ਼ਮੀਨ ਦਾ ਲੈ ਲਿਆ। ਇਸੇ ਸਮੇਂ ਨਨਕਾਣਾ ਸਾਹਿਬ ਤੇ ਮਹੰਤ ਨਰੈਣੂ ਦੀਆਂ ਆਪ ਹੁਦਰੀਆਂ ਤੇ /9
ਭੈੜੀਆਂ ਗੱਲਾਂ ਦਾ ਰੌਲਾ ਪਿਆ ਹੋਇਆ ਸੀ ਤਾਂ ਉਸਨੇ ਭਾਈ ਲਛਮਣ ਸਿੰਘ ਨੇ ਪਹਿਲੇ ਸ਼ਹੀਦੀ ਜਥੇ ਵਿੱਚ ਆਪਣਾ ਨਾਂਅ ਲਿਖਵਾ ਦਿੱਤਾ। ਉਹ ਅਕਸਰ ਸੰਤ-ਸਿਪਾਹੀਆਂ ਵਾਲੇ ਕੱਪੜੇ ਪਾਉਂਦਾ ਸੀ। ਕੇਹਰ ਸਿੰਘ ਨਹੀਂ ਸੀ ਚਾਹੁੰਦਾ ਕਿ ਉਸਦਾ ਪੁੱਤਰ ਉਸ ਨਾਲ ਸ਼ਹੀਦੀ ਜਥੇ ਵਿੱਚ ਜਾਏ, ਪਰ ਉਸਦੀ ਇੱਛਾ ਤੇ ਜਿੱਦ ਕਾਰਨ ਰੋਕ ਨਾ ਸਕਿਆ ਤੇ /10
ਭਾਈ ਲਛਮਣ ਸਿੰਘ ਦੇ ਜਥੇ ਵਿੱਚ ਕੋਟਲੇ ਕਾਹਲਮਾਂ ਕੋਲ ਜਾ ਰਲਿਆ। ਮਹੰਤ ਦੀ ਬਹੁਤ ਤਿਆਰੀ ਕੀਤੀ ਹੋਈ ਸੀ।ਸਰਕਾਰ ਵੱਲੋਂ ਵੀ ਉਸ ਤੇ ਠੰਡੀ ਨਜ਼ਰ ਸੀ ਇਸ ਕਰਕੇ ਜਥੇ ਨੂੰ ਪਤਾ ਸੀ ਕਿ ਉਹਨਾਂ ਦਾ ਜਿਉਂਦੇ ਵਾਪਸ ਮੁੜਨਾ ਮੁਸ਼ਕਿਲ ਹੈ ਤੇ ਉਹ ‘ਸਤਿਨਾਮ ਵਾਹਿਗੁਰੂ” ਦਾ ਜਾਪ ਕਰਦੇ ਜਾ ਰਹੇ ਸੀ ਤੇ ਉਹਨਾਂ ਨੇ ਮਹੰਤ ਦੇ ਬੰਦਿਆਂ ਤੇ ਹੱਥ ਨਹੀਂ ਸੀ ਚੁੱਕਣਾ।/11
ਤਕਰੀਬਨ 16 ਮੀਲ ਦਾ ਪੈਂਡਾ ਤੈਅ ਕਰਕੇ ਇਹ ਜਥਾ ਨਨਕਾਣਾ ਸਾਹਿਬ ਪਹੁੰਚ ਗਿਆ। ਬੱਚੇ ਦਰਬਾਰਾ ਸਿੰਘ ਨੇ ਵੀ ਥਕਾਵਟ ਨਾ ਮੰਨੀ ਤੇ ਬਾਪੂ ਦੀ ਉਂਗਲ ਫੜ ਕੇ ਸਾਥ ਦਿੰਦਾ ਰਿਹਾ।

ਨਨਕਾਣਾ ਸਾਹਿਬ ਅੰਦਰੋਂ ਗੋਲੀਆਂ ਦੀ ਆਵਾਜ਼ ਆਉਂਦੀ ਸੀ, ਮਹੰਤ ਦੇ ਗੁੰਡੇ ਗੋਲੀਆਂ ਦਾ ਮੀਂਹ ਵਰ੍ਹਾ ਰਹੇ ਸਨ, ਇਹ ਸਾਰਾ ਜਥਾ ਦੀਵਾਨ ਹਾਲ ਵਿੱਚ ਪਹੁੰਚ ਗਿਆ। /12
ਕੇਹਰ ਸਿੰਘ ਆਪਣੇ ਬੱਚੇ ਨੂੰ ਬਚਾਉਣਾ ਚਾਹੁੰਦਾ ਸੀ, ਉਸਨੇ ਆਪਣੇ ਸਾਥੀਆਂ ਨਾਲ ਰਲ ਕੇ ਉਸਨੂੰ ਬੁਖਾਰੀ ਵਿੱਚ ਵਾੜ ਕੇ ਬਾਹਰੋਂ ਕੁੰਡੀ ਲਾ ਦਿੱਤੀ ਤਾਂ ਕਿ ਕਾਤਲਾਂ ਦੀ ਨਿਗ੍ਹਾ ਤੋਂ ਬਚ ਸਕੇ। ਮਹੰਤ ਦੇ ਗੁੰਡਿਆਂ ਨੇ ਤਖਤੇ ਤੋੜ ਕੇ ਅੰਦਰ ਬੈਠੇ ਸਿੰਘਾਂ ਤੇ ਬੇ-ਰਹਿਮੀ ਨਾਲ ਫਾਇਰ ਕੀਤੇ। ਫੇਰ ਛਵੀਆਂ ਨਾਲ ਟੋਟੇ-ਟੋਟੇ ਕਰਕੇ /13
ਬਾਹਰ ਬਲਦੀਆਂ ਚਿਖਾਵਾਂ ਵਿੱਚ ਸੁੱਟ ਦਿੱਤਾ, ਦ੍ਰਿਸ਼ ਬਹੁਤ ਭੈੜਾ ਤੇ ਭੈਅਭੀਤ ਕਰਨ ਵਾਲਾ ਸੀ। ਕਿਹਾ ਜਾਂਦਾ ਹੈ ਕਿ ਸਾਧੂ ਰਾਮ ਦੇ ਮੁਜ਼ਾਹਰਿਆਂ ਨੇ ਸਭ ਤੋਂ ਵੱਧ ਜ਼ੁਲਮ ਕੀਤੇ। ਲਾਸ਼ਾਂ ਨੂੰ ਸਸਕਾਰ ਕੇ ਲਹੂ ਦੇ ਘਾਣ ਨੂੰ ਪਾਣੀ ਨਾਲ ਧੋਣ ਦੀ ਕੋਸ਼ਿਸ਼ ਕੀਤੀ। ਮਹੰਤ ਦਾ ਨੌਕਰ ਕਪੂਰ ਸਿੰਘ ਲਾਸ਼ਾਂ ਧੂਹ ਕੇ ਅੱਗ ਵਿੱਚ ਸੁੱਟਣ ਵਿੱਚ ਮੋਹਰੀ ਸੀ। /14
ਇਸ ਦੌਰਾਨ ਬੁਖਾਰੀ ਅੰਦਰ ਕੇਹਰ ਸਿੰਘ ਵਲੋਂ ਲੁਕਾਏ ਗਏ ਆਪਣੇ 9 ਸਾਲ ਦੇ ਪੁੱਤਰ ਕਾਕਾ ਦਰਬਾਰਾ ਸਿੰਘ ਦੀ ਇਕ ਨਿਕੀ ਜਿਹੀ ਕੂਕ ਦੀ ਆਵਾਜ ਕਪੂਰ ਸਿੰਘ (ਮਹੰਤ ਦੇ ਨੋਕਰ) ਦੇ ਕੰਨੀ ਪੈ ਗਈ।ਉਸਨੇ ਬੁਖਾਰੀ ਦਾ ਮੂੰਹ ਖੋਲ੍ਹ ਕੇ ਮਜ਼ਲੂਮ ਦਰਬਾਰਾ ਸਿੰਘ ਨੂੰ ਬਾਹਰ ਕੱਢ ਲਿਆ ਅਤੇ ਛੋਟੇ ਬੱਚੇ ਤੇ ਤਰਸ ਨਾ ਕਰਦੇ ਹੋਏ ਅੱਗ ਦੇ ਭਾਂਬੜ ਵਿੱਚ ਸੁੱਟ ਦਿੱਤਾ। /15
ਦਰਬਾਰਾ ਸਿੰਘ ਮਾਸੂਮ ਹੁੰਦਿਆਂ ਆਪਣਾ ਕੌਲ-ਕਰਾਰ ਪੂਰਾ ਕਰ ਗਿਆ, ਸਾਹਿਬਜ਼ਾਦਿਆਂ ਦੀ ਯਾਦ ਨੂੰ ਵੀ ਤਾਜ਼ਾ ਕਰ ਗਿਆ।

ਕੇਹਰ ਸਿੰਘ ਦੀ ਮਾਤਾ ਨੂੰ ਜਦੋਂ ਸ਼ਹੀਦੀ ਹੋਣ ਦਾ ਪਤਾ ਲੱਗਿਆ ਤਾਂ ਆਪਣੇ ਪੁੱਤਰ ਤੇ ਪੋਤਰੇ ਨੂੰ ਲੱਭਦੀ ਹੋਈ ਨਨਕਾਣਾ ਸਾਹਿਬ ਪੁੱਜੀ, ਪਰ ਸੜੀਆਂ ਹੋਈਆਂ ਲਾਸ਼ਾਂ ਵਿੱਚ ਪਹਿਚਾਣ ਕਰਨੀ ਬਹੁਤ ਮੁਸ਼ਕਿਲ ਸੀ, /16
ਭਾਲ ਕਰਦਿਆਂ ਕੇਹਰ ਸਿੰਘ ਦੀ ਮਾਤਾ ਨੂੰ ਉਸਦੀ ਇੱਕ ਲੱਤ ਮਿਲ ਗਈ, ਜਿਸ ਤੇ ਫੁਲਵਹਿਰੀ ਵਰਗੇ ਨਿਸ਼ਾਨ ਸਨ, ਇਹ ਚਿਤਰਾਲ ਦੀ ਲੜਾਈ ਵਿੱਚ ਬਰਫ਼ ਵਿੱਚ ਪੈਰ ਦੱਬੇ ਰਹਿਣ ਕਰਕੇ ਪਏ ਸਨ। ਮਾਂ ਆਪਣੇ ਪੁੱਤਰ ਦਾ ਪੈਰ ਛਾਤੀ ਨਾਲ ਲਾਈ ਫਿਰਦੀ ਰਹੀ ਅਤੇ ਆਪਣੇ ਬੱਚਿਆਂ ਦੀ ਸ਼ਹਾਦਤ ਤੇ ਮਾਣ ਕਰ ਰਹੀ ਸੀ। ਸ਼ਾਂਤ ਚਿੱਤ ਰਹਿ ਕੇ ਸ਼ਹੀਦੀ ਪਾਉਣ ਵਾਲਿਆਂ ਨੂੰ /17
ਕੌਮ ਕਦੇ ਭੁੱਲ ਨਹੀਂ ਸਕਦੀ ਅਤੇ ਹਮੇਸ਼ਾ ਯਾਦ ਰੱਖਣਾ ਬਣਦਾ ਹੈ। ਆਪਣੇ ਪਿਤਾ ਨਾਲ ਸ਼ਹੀਦੀ ਪ੍ਰਾਪਤ ਕਰਕੇ ਦਰਬਾਰਾ ਸਿੰਘ 10ਵੇਂ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਵਾਂਗ ਅਮਰ ਹੋ ਗਿਆ। (18/18)

• • •

Missing some Tweet in this thread? You can try to force a refresh
 

Keep Current with ֆɨռɢɦ ӄɦʊֆɦ

ֆɨռɢɦ ӄɦʊֆɦ Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @TheBambSingh

Feb 4
1986: ਨਕੋਦਰ ਵਿਚ ਪੁਲਸ ਨੇ 4 ਸਿੱਖ ਨੌਜਵਾਨ ਸ਼ਹੀਦ ਕੀਤੇ 2 ਫਰਵਰੀ 1986 ਦੇ ਦਿਨ ਨੂੰ ਨਕੋਦਰ 'ਚ ਦਹਿਸ਼ਤਗਰਦ ਹਿੰਦੂਆਂ ਨੇ ਗੁਰੂ ਨਾਨਕ ਮੁਹੱਲਾ ਗੁਰਦੁਆਰੇ ਵਿਚ ਅੱਗ ਲਾ ਦਿਤੀ ਜਿਸ ਨਾਲ 5 ਬੀੜਾਂ, ਰੁਮਾਲੇ ਅਤੇ ਦਰੀਆਂ ਸੜ ਗਏ। ਇਸ ’ਤੇ ਅਗਲੇ ਦਿਨ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸੱਦੇ 'ਤੇ ਸਿੱਖਾਂ ਨੇ ਹੜਤਾਲ ਕੀਤੀ ਤੇ ਜਲੂਸ ਕੱਢਿਆ।
(1/10)
ਇਹ ਪ੍ਰੋਟੈਸਟ 4 ਫ਼ਰਵਰੀ ਨੂੰ ਫੇਰ ਹੋਏ। 4 ਫ਼ਰਵਰੀ ਦੇ ਦਿਨ ਜਦੋਂ ਕਾਲਜ ਦੇ ਸਟੂਡੈਂਟ ਜਲੂਸ ਕਢ ਕੇ ਆ ਰਹੇ ਸੀ ਤਾਂ ਬਰਨਾਲੇ ਦੀ ਪੁਲੀਸ ਨੇ ਗੋਲੀਆਂ ਚਲਾ ਕੇ 4 ਸਿੱਖ ਸ਼ਹੀਦ ਕਰ ਦਿੱਤੇ ਤੇ 9 ਬੁਰੀ ਤਰ੍ਹਾਂ ਜ਼ਖ਼ਮੀ ਕੀਤੇ। ਮਰਨ ਵਾਲੇ ਖਾਲਸਾ ਕਾਲਜ ਜਲੰਧਰ ਦਾ ਹਰਮਿੰਦਰ ਸਿੰਘ, ਪਿੰਡ ਰਾਮਗੜ੍ਹ (ਸੁਖਜਿੰਦਰ ਸਿੰਘ ਦੇ ਪਿੰਡ) ਦਾ ਬਲਬੀਰ ਸਿੰਘ, 2/10
ਪਿੰਡ ਲਿੱਤਰਾਂ ਦਾ ਹਰਬਿੰਦਰ ਸਿੰਘ ਤੇ ਪਿੰਡ ਗੋਰਖੀਆਂ ਦਾ ਝਲਮਣ ਸਿੰਘ ਸਨ। ਏਨਾ ਹੀ ਨਹੀਂ ਬਲਕਿ ਇਨ੍ਹਾਂ ਦੀਆਂ ਲਾਸ਼ਾਂ ਵੀ ਵਾਰਸਾਂ ਦੇਣ ਦੀ ਬਜਾਏ ਇੰਸਪੈਕਟਰ ਹਰਦੇਵ ਸਿੰਘ ਨੇ ਆਪ ਸਸਕਾਰ ਕਰ ਦਿਤਾ। ਹਾਲਾਂ ਕਿ ਬਰਨਾਲੇ ਨੇ ਸਸਕਾਰ ਨਾ ਕਰਨ ਵਾਸਤੇ ਫ਼ੋਨ ਵੀ ਕੀਤਾ ਸੀ। ਪੁਲੀਸ ਨੇ ਨਕੋਦਰ 'ਚ ਬਹੁਤ ਸਾਰੇ ਸਿੱਖ ਗ੍ਰਿਫ਼ਤਾਰ ਵੀ ਕੀਤੇ। 3/10
Read 10 tweets
Feb 1
ਬਾਬੇ ਅਮਨ ਸਿੰਘ ਦੇ ਫਰਲੇ ਦੁਮਾਲੇ ਦੀ ਬੇਅਦਬੀ -

ਪਿੰਡ ਰਾਮਪੁਰ ਜੰਗੀ , ਨੇੜੇ ਪਿੰਜੋਰ ਕਾਲਕਾ ਹਰਿਆਣਾ

ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਇ ਸਾਹਿਬ ਦਾ ਸਥਾਨ ਬਣਿਆ ਹੋਇਆ ਹੈ ਜਿਸਦੇ ਨਾਲ ਲਗਦੀ ਜਗ੍ਹਾ ਤੇ ਕੁੱਝ ਲੋਕਾਂ ਨੇ ਕਬਜ਼ਾ ਕਰਕੇ ਆਪਣਾ ਭਗਵਾ ਝੰਡਾ ਲਾ ਦਿੱਤਾ। ਮਾਮਲਾ ਕੋਰਟ ਚ ਚਲਿਆ ਗਿਆ ਪਰ ਜ਼ਮੀਨ ਗੁਰੂਘਰ ਦੀ ਹੀ ਹੈ। (1/5)
ਕੋਰਟ ਚ ਮਾਮਲਾ ਹੋਣ ਦੇ ਬਾਵਜੂਦ ਉਹ ਲੋਗ ਓਥੇ ਭਗਵਾ ਝੰਡਾ ਲਾਕੇ ਬੈਠੇ ਸਨ ਅਤੇ ਕਹਿੰਦੇ ਸਨ ਇਹ ਥਾਂ ਮੰਦਿਰ ਦੀ ਹੈ।

ਨਿਹੰਗ ਸਿੰਘਾਂ ਨੇ ਜਾਕੇ ( ਕਿਸੇ ਦੇ ਕਹਿਣ ਤੇ ਜਾਂ ਖੁਦ) ਓਸ ਥਾਂ ਤੇ ਪੜਾਅ ਕੀਤਾ। ਸਿੰਘ 7-8 ਹੀ ਸਨ। ਓਹਨਾਂ ਛੋਟਾ ਜਿਹਾ ਥੜਾ ਬਣਾਕੇ ਨੀਲਾ ਨਿਸ਼ਾਨ ਸਾਹਿਬ ਝੁਲਾ ਦਿੱਤਾ ਜੀਹਨੂੰ ਦੇਖ ਪਿੰਡ ਦੇ ਹਿੰਦੂ ਭਾਜਪਾ ਦੇ 👇🏼
ਇੱਕ ਲੀਡਰ ਤੇ ਪੁਲਿਸ ਨੂੰ ਨਾਲ ਲੈਕੇ ਆਏ। ਗੱਲ ਬਾਤ ਕਰਦਿਆਂ ਗਰਮੋ ਗਰਮੀ ਹੋ ਗਈ ਅਤੇ ਇਹ ਲੋਕ ਬਾਬੇ ਅਮਨ ਸਿੰਘ ਦੇ ਹੱਥੀਂ ਪੈ ਗਏ। ਪੁਲਿਸ ਨੇ ਬਾਬੇ ਨੂੰ ਫੜਿਆ ਤਾਂ ਬਾਬੇ ਦਾ ਦੁਮਾਲਾ ਲਾਹ ਦਿੱਤਾ ਅਤੇ ਕੇਸਾਂ ਦੀ ਬੇਅਦਬੀ ਕੀਤੀ।

ਨਿਹੰਗ ਨਵੀਨ ਸਿੰਘ ਤੇ ਨਿਹੰਗ ਮਨਦੀਪ ਸਿੰਘ ਗਿਰਫ਼ਤਾਰ ਹੋ ਗਏ ਪਰ 👇🏼
Read 5 tweets
Jan 19
#ਜਿਹੜੇ_ਕਹਿੰਦੇ_ਨੇ_ਵੋਟਾਂ_ਵੇਲ਼ੇ_ਹੀ_ਕਿਉੰ_ਭੁੱਲਰ_ਯਾਦ_ਆਇਆ

ਅਖੇ ਜੀ ਵੋਟਾਂ ਵੇਲੇ ਹੀ ਕਿਉ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਯਾਦ ਆਉਂਦੀ ਸਿੱਖਾਂ ਨੂੰ ? ਆਮ ਆਦਮੀ ਪਾਰਟੀ ਦੇ ਟੱਟੂਆਂ ਦੀ ਹਰਾਮਜ਼ਾਦਗੀ ਸਾਰੀਆਂ ਹੱਦਾਂ ਟੱਪ ਰਹੀ ਹੈ। ਜਦੋਂ ਕੰਜਰੀਵਾਲ ਦੇ ਟੱਟੂ ਵੋਟ ਪਾਉਣ ਜੋਗੇ ਵੀ ਨਈ ਸਨ, ਸਿੰਘਾਂ ਦਾ ਸੰਘਰਸ਼ ਓਦੋਂ ਤੋਂ ਚਲ ਰਿਹਾ (1/4)
ਭਾਈ ਭੁੱਲਰ ਜੀ ਨੂੰ ਰਿਹਾਅ ਕਰਵਾਉਣ ਵਾਸਤੇ। 95 ਚ ਭਾਈ ਨਵਨੀਤ ਸਿੰਘ ਕਾਦੀਆਂ ਨੇ ਕਾਂਗਰਸੀ ਮਨਿਸਟਰ ਰਾਮ ਨਿਵਾਸ ਮਿਰਧਾ ਦੇ ਮੁੰਡੇ ਨੂੰ ਅਗਵਾਹ ਕਰਿਆ ਸੀ ਭਾਈ ਭੁੱਲਰ ਨੂੰ ਆਜ਼ਾਦ ਕਰਵਾਉਣ ਲਈ। ਪੰਜਾਬ ਦਾ ਬੁੱਚੜ ਕੇਪੀ ਗਿੱਲ ਵੀ ਮੰਨ ਗਿਆ ਸੀ ਭਾਈ ਦੇਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ ਦੇ ਲਈ ਪਰ ਹੋਣਾ ਓਹੀ ਜੋ ਵਾਹਿਗੁਰੂ ਦਾ ਹੁਕਮ। 👇🏻
ਕਿਤਿਓਂ ਸੂਹ ਮਿਲੀ ਤਾਂ ਆਰਮੀ, ਪੁਲੀਸ ਆਲਿਆਂ ਨੇ ਭਾਈ ਸਾਹਿਬ ਦੇ ਟਿਕਾਣੇ ਉਪਰ ਹਮਲਾ ਕਰ ਦਿੱਤਾ। ਭਾਈ ਨਵਨੀਤ ਸਿੰਘ ਕਾਦੀਆਂ ਨੇ ਮਿੰਟਾਂ ਸਕਿੰਟਾਂ ਚ ਆਰਮੀ, ਪੁਲੀਸ ਆਲਿਆਂ ਦੀ ਲਾਸ਼ਾਂ ਦੇ ਢੇਰ ਲਗਾ ਦਿੱਤੇ ਤੇ ਅੰਤ ਜੈਕਾਰੇ ਗਜਾਉਂਦੇ ਸ਼ਹੀਦੀ ਪਾ ਗਏ।

ਅੱਜ ਜਿਹੜੇ ਕੰਜਰੀਵਾਲ ਦੇ ਝਾੜੂ ਮਾਰ ਸਮਰਥਕ ਜੱਬਲੀਆਂ ਮਾਰ ਰਹੇ ਨੇ, 👇🏻
Read 4 tweets
Jan 11
ਇਹ ਹਮਲਾ ਵੀ ਇਹ #ਭੁਲੇਖਾ ਦੂਰ ਕਰ ਗਿਆ ਸੀ ਕਿ ਪੰਜਾਬ ਨੂੰ ਅਗਲਿਆਂ ਨੇ ਕਦੇ ਆਪਣਾ #ਹਿੱਸਾ ਸਮਝਿਆ ਹੀ ਨਹੀ ਸੀ

ਨਗਰ ਕੀਰਤਨਾਂ ਤੇ ਪਹਿਲਾਂ ਤੋਂ ਹੀ #ਅੱਖ ਰਹੀ ਆ ਏਹਨਾਂ ਦੀ ..... 31 ਦਸੰਬਰ 1954 ਦੇ ਦਿਨ ਲੁਧਿਆਣਾ ਵਿਚ ਗੁਰੂ ਗੋਬਿੰਦ ਸਿੰਘ ਦੇ ਪੁਰਬ ਤੇ ਨਗਰ ਕੀਰਤਨ ਉੱਪਰ ਹਮਲਾ ਕੀਤਾ ਗਿਆ ਸੀ ।
(1/5)
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਅਕਾਲੀ ਦਲ ਦੀ ਜਿੱਤ ਅਤੇ ਅਕਾਲੀ ਦਲ ਵਲੋਂ ਪੰਜਾਬੀ ਸੂਬੇ ਦੀ ਮੰਗ ਕੀਤੇ ਜਾਣ ' ਤੇ ਮਹਾਸ਼ਾ ਪ੍ਰੈੱਸ ਨੇ #ਸਿੱਖਾਂ_ਵਿਰੁਧ ਘਟੀਆ ਦਰਜੇ ਦਾ ਪ੍ਰਚਾਰ ਸ਼ੁਰੂ ਕਰ ਦਿਤਾ ਸੀ ਜਿਸ ਨਾਲ ਆਮ ਹਿੰਦੂਆਂ ਦੇ ਮਨਾਂ ਵਿਚ ਸਿੱਖਾਂ ਵਾਸਤੇ ਬੜਾ #ਜ਼ਹਿਰ ਭਰ ਗਿਆ | (2)
ਸਿੱਖ ਵਿਰੋਧੀ ਹਿੰਦੂ ਫ਼ਿਰਕਾਪ੍ਰਸਤੀ ਦਾ ਮਾਹੌਲ ਇਸ ਅੱਤ ਤਕ ਜਾ ਪੁੱਜਾ ਕਿ ਲੁਧਿਆਣੇ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ # ਜਨਮ ਦਿਨ ' ਤੇ ਨਿਕਲੇ ਨਗਰ ਕੀਰਤਨ ਵਿਚ #ਹਿੰਦੂ_ਦਹਿਸ਼ਤਗਰਦਾਂ ਨੇ ਗੁੰਡਾਗਰਦੀ ਦਾ ਸ਼ਰੇਆਮ ਵਿਖਾਵਾ ਕੀਤਾ | ਨਗਰ ਕੀਰਤਨ ਦੌਰਾਨ ਖੁਸ਼ੀ ਵਿਚ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ਲੱਗ ਰਹੇ ਸਨ | (3)
Read 5 tweets
Jan 2
ਬੀਬੀ ਦਲੇਰ ਕੌਰ - ਜਦੋਂ ਦਸੰਬਰ 1705 ਈਸਵੀ ਵਿਚ ਮੁਗ਼ਲਾਂ ਵੱਲੋਂ ਕੁਰਾਨ ਦੀਆਂ ਕਸਮਾਂ ਖਾ ਕੇ ਭਰੋਸਾ ਦੇਣ ਅਤੇ ਖ਼ਾਲਸੇ ਦੇ ਕਹਿਣ ‘ਤੇ ਦਸਮ ਗੁਰੂ ਗੋਬਿੰਦ ਸਿੰਘ ਨੇ ਪਰਿਵਾਰ ਅਤੇ ਖ਼ਾਲਸੇ ਸਮੇਤ ਅਨੰਦਪੁਰ ਦਾ ਕਿਲਾ ਛੱਡਣ ਦਾ ਫੈਸਲਾ ਕੀਤਾ ਤਾਂ ਉਨ੍ਹਾਂ ਨੇ ਨਾਲ ਹੀ ਇਹ ਵੀ ਫੈਸਲਾ ਕੀਤਾ ਕਿ ਉਹ ਕਿਲਾ ਸੁੰਨਾ ਨਹੀਂ ਛੱਡਣਗੇ। (1/9)
ਇਤਿਹਾਸਕਾਰਾਂ ਅਨੁਸਾਰ ਗੁਰੂ ਸਾਹਿਬ ਨੇ ਬੀਬੀ ਦਲੇਰ ਕੌਰ ਨੂੰ ਥਾਪੜਾ ਦਿੱਤਾ ਕਿ ਉਹ 10 ਸਿੰਘਾਂ ਅਤੇ ਬਾਕੀ ਸਿੰਘਣੀਆਂ ਸਮੇਤ ਕਿਲੇ ਦੀ ਰਾਖੀ ਕਰੇਗੀ। ਬੀਬੀ ਦਲੇਰ ਕੌਰ ਨੇ ਸੱਚੇ ਪਾਤਿਸ਼ਾਹ ਦੇ ਹੁਕਮ ਨੂੰ ਮੰਨਦਿਆਂ ਬੇਨਤੀ ਕੀਤੀ ਕਿ ਗੁਰੂ ਸਾਹਿਬ ਉਸ ਨੂੰ ਅਸ਼ੀਰਵਾਦ ਦੇਣ ਤਾਂ ਕਿ ਉਹ ਆਪਣਾ ਫ਼ਰਜ਼ ਨਿਭਾ ਕੇ ਖ਼ਾਲਸੇ ਲਈ ਇੱਜ਼ਤ ਕਮਾ ਸਕੇ। (2
ਗੁਰੂ ਸਾਹਿਬ ਨੇ ਆਪਣੇ ਤੀਰ ਨਾਲ ਬੀਬੀ ਦਲੇਰ ਕੌਰ ਦੇ ਮੋਢੇ ‘ਤੇ ਥਾਪੜਾ ਦਿੱਤਾ। ਗੁਰੂ ਸਾਹਿਬ ਦੇ ਕਿਲਾ ਛੱਡਣ ਤੇ ਮੁਗ਼ਲੀਆ ਫ਼ੌਜ ਅਤੇ ਪਹਾੜੀ ਰਾਜਿਆਂ ਨੇ ਕਸਮਾਂ ਤੋੜਦਿਆਂ ਗੁਰੂ ਸਾਹਿਬ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

ਮੁਗ਼ਲ ਫੌਜੀਆਂ ਨੇ ਕਿਲੇ ਨੂੰ ਲੁੱਟਣ ਦੇ ਇਰਾਦੇ ਨਾਲ ਕਿਲੇ ‘ਤੇ ਧਾਵਾ ਬੋਲ ਦਿੱਤਾ ਅਤੇ ਜੋ ਕੁੱਝ ਵੀ ਸਾਹਮਣੇ ਆਇਆ, (3
Read 9 tweets
Jan 1
( Long thread🧵 )
ਜਥੇਦਾਰ ਗੁਰਦੇਵ ਸਿੰਘ ਕਾਉਂਕੇ, 
ਪੰਜਾਬ ਦੇ ਜਗਰਾਉਂ ਜ਼ਿਲ੍ਹੇ ਦੇ ਪਿੰਡ ਕਾਉਂਕੇ ਤੋ ਸਨ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਦੋਂ ਸਿੰਧ ਖੇਤਰ ਦੀ ਯਾਤਰਾ ਤੇ ਇਸ ਪਿੰਡ ਵਿੱਚ ਆਰਾਮ ਕੀਤਾ ਤਾਂ ਇਸ ਠਹਿਰ ਦੌਰਾਨ ਇਥੋੰ ਦੇ ਵਸਨੀਕ ਗੁਰਸਿੱਖਾਂ ਵਿਚੋਂ ਇਕ, ਭਾਈ ਹੀਰਾ ਜੀ ਨੇ, ਗੁਰੂ ਸਾਹਿਬ ਕੋਲ (1)
ਕੀਰਤਨ ਕਰਨ ਦੀ ਸੇਵਾ ਕੀਤੀ। ਗੁਰੂ ਜੀ ਕੀਰਤਨ ਸੁਣ ਕੇ ਬਹੁਤ ਪ੍ਰਸੰਨ ਹੋਏ ਅਤੇ ਇਸ ਸਮੇਂ ਇੱਕ 'ਬਚਨ' ਕਿਹਾ ਕਿ ਏਥੇ ਹੋਰ ਵੀ ਬਹੁਤ ਸਾਰੇ ਹੀਰੇ ਪੈਦਾ ਹੋਣਗੇ। ਪੂਰੇ ਗੁਰੂ ਦਾ ਹਰ ਬਚਨ ਪੂਰਾ ਹੁੰਦਾ ਹੈ, ਜਿਸ ਕਰਕੇ ਬਿਲਕੁੱਲ ਇਸ ਤਰ੍ਹਾਂ ਹੋਇਆ - ਭਾਈ ਹੀਰਾ ਜੀ, ਸਰਦਾਰ ਸ਼ਾਮ ਸਿੰਘ ਅਟਾਰੀ, ਮਾਤਾ ਕਿ੍ਸ਼ਨ ਕੌਰ ਕੌਂਕੇ, (2
ਭਾਈ ਗੁਰਦੇਵ ਸਿੰਘ ਕਾਉਂਕੇ ਜਿਹੇ ਨੌਜਵਾਨ ਗੁਰਸਿੱਖ ਇਸੇ ਪਿੰਡ ਕੌਂਕੇ ਵਿੱਚ ਪੈਦਾ ਹੋਏ, ਜਿਨ੍ਹਾਂ ਨੇ ਆਪਣਾ ਸਭ ਕੁਝ ਪੰਜਾਬ ਵਾਸਤੇ ਵਾਰ ਦਿੱਤਾ ਹੈ।

ਭਾਈ ਗੁਰਦੇਵ ਸਿੰਘ ਜੀ ਦਾ ਜਨਮ 1949 ਵਿਚ ਭਾਈ ਗੁਰਦਿਆਲ ਸਿੰਘ ਜੀ ਅਤੇ ਮਾਤਾ ਚੰਦ ਕੌਰ ਜੀ ਦੇ ਘਰ ਹੋਇਆ ਸੀ। ਭਾਈ ਸਾਹਿਬ ਜੀ ਦੇ ਦਾਦਾ ਜੀ ਜਥੇਦਾਰ ਤੋਤਾ ਸਿੰਘ ਜੀ ਸਨ (3
Read 37 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

:(