ਮੁੱਢ ਕਦੀਮੋਂ ਹੀ ਅਣਖਾਂ ਗ਼ੈਰਤਾਂ ਦਾ ਇਤਿਹਾਸ ਸੱਭਿਅਤਾਵਾਂ ਦੀ ਪਹਿਚਾਣ ਦਾ ਮੁੱਖ ਪ੍ਰਤੀਕ ਰਿਹਾ। ਵਿਦਵਤਾ ਦਾ ਮਾਣ ਕਰਨ ਵਾਲੀਆਂ ਕੌਮਾਂ ਨੇ ਦਿੱਲ ਦਾ ਜ਼ੋਰ ਲਾ ਲਿਆ, ਪਰ ਅਖੀਰ ਨੂੰ ਆਪਣੀ ਪਛਾਣ ਅਣਖੀਲੀ ਸਾਬਤ ਕਰਨ ਨੂੰ ਜਾਂ ਤੇ ਦਲੇਰ ਰੋਲ ਮਾਡਲ ਲੱਭਣੇ ਪਏ, ਜਾਂ ਜਾਅਲੀ ਪੈਦਾ ਕਰਨੇ ਪਏ। ਕਿਉਂਕਿ ਜੱਗ ਤੇ ਸੋਹਲੇ ਸਿਰਫ਼ ਅਣਖਾਂ ਗ਼ੈਰਤਾਂ ਦੀ
ਵਿਰਾਸਤ ਦੇ ਹੀ ਗਾਏ ਜਾਂਦੇ ਨੇ। ਗ਼ੈਰਤ ਬਿਨਾ ਕੀਤੀਆਂ ਆਰਥਿਕ ਤਰੱਕੀਆਂ ਵੀ ਮਿੱਟੀ ਹੁੰਦੀਆਂ ਨੇ। ਰੋਮਨ ਤੇ ਗ੍ਰੀਕ ਆਪਣੇ ਰਾਜ ਤੇ ਲੜਾਕਿਆਂ ਕਰਕੇ ਵੱਧ ਜਾਣੇ ਜਾਂਦੇ ਨੇ, ਨਾਂ ਕਿ ਫਰਾਰੀ, ਲੈਂਬਰਗਿਨੀ ਜਾਂ ਖਾਣ ਪੀਣ ਦੇ ਸੱਭਿਆਚਾਰ ਕਰਕੇ। ਗੱਲ ਇਹ ਨਹੀਂ ਕਿ ਚਾਤਰ, ਗਿਆਨੀ ਤੇ ਖੋਜੀ ਮਨੁੱਖ ਕਿਸੇ ਕੌਮ ਦਾ ਗਹਿਣਾ ਨਹੀਂ ਹੁੰਦੇ। ਪਰ ਮਨੁੱਖ ਦੀ
ਮਾਨਸਿਕਤਾ ਨੂੰ ਅਣਖਾਂ ਤੇ ਤੱਤੀਆਂ ਤਸੀਰਾਂ ਹੀ ਟੁੰਬਦੀਆਂ ਆਈਆਂ ਨੇ, ਖੋਜੀਆਂ ਜਾਂ ਵਿਦਵਾਨਾਂ ਨਾਲੋਂ ਮਨੁੱਖ ਆਪਣੀ ਕੌਮ ਦੇ ਯੋਧਿਆਂ ਦੀਆਂ ਤਸਵੀਰਾਂ ਲਾਕੇ ਵੱਧ ਮਾਣ ਮਹਿਸੂਸ ਕਰਦਾ। 2009 ‘ਚ ਕਰਨਲ ਗੱਦਾਫੀ ਇਟਲੀ ਦੌਰੇ ਤੇ ਗਿਆ ਤਾਂ ਓਹਦੀ ਛਾਤੀ ਤੇ ਉਮਰ ਮੁਖ਼ਤਾਰ ਦੀ ਫੋਟੋ ਸੀ, ਨਾ ਕਿ ਤੇਲ ਦੀ ਕਮਾਈ ਦਾ ਮਾਣ। ਇਹ ਓਹੋ ਕੌਮਾਂ ਹੀ ਕਰ ਸਕਦੀਆਂ ਨੇ
ਜਿੰਨਾ ਇਤਿਹਾਸ ਕਮਾਇਆ ਹੋਵੇ।

ਬਿਨਾ ਪਵਿੱਤਰ ਨਿਸ਼ਾਨੇ ਤੋਂ ਕੀਤੀ ਹਿੰਸਾ ਤੇ ਚਲਾਇਆ ਹਥਿਆਰ ਵੀ ਕਿਸੇ ਕੌਮ ਨੂੰ ਅਣਖੀ ਨਹੀਂ ਬਣਾਉਂਦੇ। ਮੈਕਸੀਕੋ, ਕੋਲੰਬੀਆ, ਅਮਰੀਕਾ ਤੇ ਦੁਨੀਆ ਦੇ ਕਈ ਹੋਰ ਮੁਲਕਾਂ ‘ਚ ਗੈਂਗਵਾਰ ‘ਚ ਅਨੇਕਾਂ ਬੰਦੇ ਆਪਣੀ ਜਾਨ ਗਵਾ ਜਾਂਦੇ ਨੇ। ਪਰ ਇਤਿਹਾਸ ਇੰਜ ਬਣਦੇ ਹੁੰਦੇ ਤਾਂ ਹਰੇਕ ਗੋਲੀ ਨਾਲ ਮਰਨ ਵਾਲਾ ਆਪਣੀ ਕੌਮ ਲਈ
ਰੋਲ ਮਾਡਲ ਹੁੰਦਾ।

ਅਸੀਂ ਸੁਭਾਗੇ ਹਾਂ ਕਿ ਸਾਡਾ ਕੌਮੀ ਇਤਿਹਾਸ ਅਣਖੀਲੇ ਨਾਇਕਾਂ ਤੇ ਨਾਇਕਾਵਾਂ ਨਾਲ ਭਰਿਆ ਪਿਆ। ਨੇੜਲੇ ਇਤਿਹਾਸ ਚੋਂ ਚੁਰਾਸੀ ਦਾ ਘੱਲੂਘਾਰਾ ਸਾਡੀ ਪੀੜੀ ਲਈ ਮਾਣਮੱਤਾ ਇਤਿਹਾਸ ਏ। ਜੂਨ ਚੁਰਾਸੀ ਨੇ ਸਾਡੀ ਕੌਮ ਦਾ ਅਣਖੀਲਾ ਇਤਿਹਾਸ ਮੁੜ ਦੁਹਰਾਇਆ, ਸਿੱਖ ਰਾਜ ਖੁੱਸਣ ਮਗਰੋਂ ਸਾਨੂੰ ਮੁੜ ਤੋਂ ਜਿਊਣ ਜੋਗੇ ਕੀਤਾ। ਕੌਮ ਨਾਲ ਹੋਏ
ਲੋਕਤੰਤਰੀ ਧੱਕੇ ਕਰਕੇ ਪੱਸਰੀ ਉਦਾਸੀ ਨੂੰ ਚੜ੍ਹਦੀਕਲਾ 'ਚ ਬਦਲਿਆ। ਭਾੜੇ ਤੇ ਭਰਤੀ ਕੀਤੀ ਫੌਜ ਸਾਹਮਣੇ ਗੁਰੂ ਅਦਬ ਤੇ ਕੌਮੀ ਪਛਾਣ ਲਈ ਲੜਦੀਆਂ ਛਾਤੀਆਂ ਨੇ ਛੇ ਦਿਨ ਅਤਿ ਆਧੁਨਿਕ ਮਾਰੂ ਹਥਿਆਰਾਂ ਦੀ ਬੱਸ ਕਰਾ ਛੱਡੀ। ਚੁਰਾਸੀ ਨੇ ਸਾਡੀ ਬਾਗ਼ੀ ਤਸੀਰ ਨੂੰ ਨਵੀਂ ਲੋਅ ਬਖ਼ਸ਼ੀ, ਆਮ ਸਿੱਖਾਂ ਨੇ ਖਾਸ ਨਾਮੀ ਦੁਸ਼ਟ ਸੋਧੇ,
ਜਿੰਨਾ ਦੇ ਨਾਵਾਂ ਤੇ ਸਟੇਟ ਨੇ ਗ਼ੁਸਲਖ਼ਾਨਿਆਂ ਤੋਂ ਲੈਕੇ ਕਾਲਜ ਯੂਨੀਵਰਸਿਟੀਆਂ ਤੇ ਹਵਾਈ ਅੱਡੇ ਤੱਕ ਬਣਾਏ ਨੇ। ਚੁਰਾਸੀ ਨੂੰ ਉਦਾਸੀ ਪੱਖ ਤੋਂ ਛੱਡ ਚੜ੍ਹਦੀਕਲਾ ਤੋਂ ਵੇਖਣ ਦਾ ਸੁਭਾਅ ਬਣਾਈਏ। ਅਸੀਂ ਕਰਮਾਂ ਵਾਲੇ ਹਾਂ ਕਿ ਇਸ ਅਣਖੀਲੀ ਵਿਰਾਸਤ ‘ਚ ਜਨਮੇ ਹਾਂ।
– ਪਿੱਪਲ ਸਿੰਘ

#SikhGenocide #NeverForget1984 #sikhsovereignty

• • •

Missing some Tweet in this thread? You can try to force a refresh
 

Keep Current with ਸਿੰਘ ਬਾਗੀ (ਮੌਤ ਸਿੰਘ)

ਸਿੰਘ ਬਾਗੀ (ਮੌਤ ਸਿੰਘ) Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @singh__baagi

Jun 3
ਕਦੋਂ ਮਿਲੇਗਾ ਐਸਾ ਲੀਡਰ ਦੁਬਾਰਾ ਕੌਮ ਨੂੰ ਦਿਲ ਕਰਦਾ ਇਸ ਫੋਟੋ ਤੋਂ ਧਿਆਨ ਪਰਾਂ ਹੀ ਨਾ ਕਰੀਏ ਕਰੋੜਾਂ ਸਿਜਦੇ

ਮੌਤ ਨੂੰ ਮਖੌਲ ਜੰਗ ਹਿੰਦ ਪੰਜਾਬ ਦਾ

ਭਾਈ ਰਸ਼ਪਾਲ ਸਿੰਘ P A ਦੀ ਸੁਪਤਨੀ ਬੀਬੀ ਪ੍ਰੀਤਮ ਕੌਰ ਦੇ ਬੋਲ ਨੇ 5 ਜੂਨ ਦੀ ਅੱਧੀ ਰਾਤ ਤੋਂ ਬਾਅਦ ਜਦੋਂ ਟੈਂਕ ਦਰਬਾਰ ਸਾਹਿਬ ਦੀ ਪ੍ਰਕਰਮਾਂ ਚ ਵੜੇ ਤੇ ਸਾਡੇ ਕਮਰੇ ਦੇ ਅੱਗੋ ਦੀ ਲੱਗੇ Image
ਸਿੰਘਾਂ ਦੇ ਕੋਲ ਟੈਂਕਾਂ ਦਾ ਮੁਕਾਬਲਾ ਕਰਨ ਲਈ ਕੋਈ ਹਥਿਆਰ ਨਹੀ ਸੀ ਪਰ ਫਿਰ ਵੀ ਸਿੰਘ ਚੜ੍ਹਦੀ ਕਲਾ ਚ ਰਹੇ ਟੈਂਕ ਅਕਾਲ ਤਖ਼ਤ ਵੱਲ ਨੂੰ ਵਧੇ ਤਾਂ ਤਖ਼ਤ ਸਾਹਿਬ ਤੋਂ ਉੱਚੀ ਉੱਚੀ ਜੈਕਾਰੇ ਛੱਡੇ ਗਏ ਜੈਕਾਰਿਆਂ ਦੀ ਏਨੀ ਗੂੰਜਦੀ ਸੀ ਕਿ ਗੋਲਿਆਂ ਦੀ ਆਵਾਜ਼ ਫਿੱਕੀ ਪੈ ਜਾਂਦੀ ਜਦੋਂ ਟੈਂਕਾਂ ਨੇ ਗੋਲੇ ਵਰ੍ਹਾਏ ਤਾਂ ਸਿੰਘਾਂ ਦੀਆਂ ਆਵਾਜ਼ਾਂ ਆ ਰਹੀਆਂ ਸੀ
ਉਏ "ਪਹਿਲਾਂ ਮੈਨੂੰ ਅੱਗੇ ਜਾਣ ਦਿਓ" ਦੂਜਾ ਨਹੀ "ਪਹਿਲਾਂ ਮੈਨੂੰ ਸ਼ਹੀਦ ਹੋਣ ਦਿਓ" ਅਸੀਂ ਵੀ ਸਮਝ ਗਏ ਕਿ ਸ਼ਹੀਦ ਹੋਣ ਦਾ ਸਮਾਂ ਆ ਪਹੁੰਚਿਆ
ਕਿੰਨਾ ਬਾਣੀ ਨੂੰ ਜਿਉਣ ਵਾਲੇ ਮਰਜੀਵੜੇ ਸੀ ਉ ਗੁਰੂ ਬਾਬੇ ਦੇ ਬਚਨ ਪੜੋ

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
Read 6 tweets
Jun 3
ਦਰਬਾਰ ਸਾਹਿਬ ਤੋਂ ਜੰਗ ਲੜਨੀ ਕੋਈ ਐਂਵਈ ਨਸੀਬ ਹੋ ਜਾਂਦੀ ?

ਸੰਤ ਭਿੰਡਰਾਂਵਾਲੇ ਨੂੰ ਬਾਬਾ ਦੀਪ ਸਿੰਘ ਤੇ ਨਿਹੰਗ ਬਾਬਾ ਗੁਰਬਖਸ਼ ਸਿੰਘ ਦੀ ਸ਼੍ਰੇਣੀ ਵਿੱਚ ਰੱਖਕੇ ਵੇਖਣ ਦੀ ਲੋੜ ਏ ਜਿਹਨਾਂ ਨੇ ਦਰਬਾਰ ਸਾਹਿਬ ਦੀ ਅਜ਼ਮਤ ਬਚਾਉਣ ਖਾਤਰ ਹਿੰਦ ਹਕੂਮਤ ਨਾਲ ਮੱਥਾ ਲਾਇਆ ਤੇ ਅੱਗੇ ਹੋਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ੧੯੪੭ ਤੋਂ ਬਾਅਦ ਇਹ ਸਿੱਖਾਂ ਅਤੇ Image
ਹਿੰਦ ਹਕੂਮਤ ਦੀ ਪਹਿਲੀ ਜੰਗ ਸੀ, ਓਹਨਾ ਵੇਲਿਆਂ ਚ ਜਦੋਂ ਹਰ ਦੂਜੀ ਕੌਮ ਸੋਚਦੀ ਸੀ ਕਿ ਅਸੀਂ ਅਜ਼ਾਦ ਹੋ ਚੁੱਕੇ ਆਂ, ਓਸਲਾਂ ਰੋਡੇ ਪਿੰਡੋਂ ਉਠਿਆ ਸਾਧ ਆਖ ਗਿਆ "ਨਹੀਂ, ਸਿੱਖ ਇਸ ਮੁਲਕ ਅੰਦਰ ਗੁਲਾਮ ਨੇ", ਸਿੱਖਾਂ ਨੂੰ ਸੰਤਸਿਪਾਹੀ ਮਿਲ ਚੁੱਕਾ ਸੀ । ਓਹ ਸੱਚੀਓਂ ਕੋਈ ਅਠਾਰਵੀਂ ਸਦੀ ਦੀ ਰੂਹ ਸੀ, ਜਿਹੜੀ ਸ਼ਹੀਦੀ ਪਾਉਣਾ ਲੋਚ ਰਹੀ ਸੀ ਪਰ ਅਕਾਲ ਪੁਰਖ
ਦੀ ਰਜ਼ਾ ਬਿਨਾਂ ਪੱਤਾ ਵੀ ਨਹੀਂ ਹਿੱਲਦਾ, ਫੇਰ ਸ਼ਹੀਦੀ ਵਰਗੀ ਦਾਤ ਇੰਨੀ ਸੌਖੀ ਕਿਵੇਂ ਮਿਲ ਜਾਂਦੀ । ਜਿਵੇਂ ਕਸੀਦਾਕਾਰੀ ਕਰਨ ਲਗਿਆਂ ਕੱਪੜੇ ਚੋਂ ਸੂਈ ਨੂੰ ਅਣਗਿਣਤ ਬਾਰ ਆਰ ਪਾਰ ਲੰਘਾਉਣਾ ਪੈਂਦਾ, ਸ਼ਾਇਦ ਓਸੇ ਤਰਾਂ ਅਕਾਲ ਪੁਰਖ ਵਲੋਂ ਸੰਤਾਂ ਦੀ ਰੂਹ 'ਤੇ ਪਹਿਲਾਂ ਸਮੁੱਚੇ "ਸਿੱਖ ਇਤਿਹਾਸ" ਦੀ ਕਢਾਈ ਕੀਤੀ ਗਈ, ਇਸੇ ਲਈ ਤਾਂ ਸੰਤਾ ਨਾਲ ਵਿਚਰਨ
Read 6 tweets
Jun 3
ਭੱਜੋ ਨਾ ਵੰਗਾਰ ਕਬੂਲੋ

ਭਾਗ - ੨
ਮੈਂ ਬੈਠਾ ਬੀਬੀਆਂ ਦੇ ਸਿਦਕ ਬਾਰੇ ਸੋਚ ਰਿਹਾ ਸੀ। ਕੈਸੇ ਵੱਡੇ ਜੇਰਿਆਂ ਵਾਲੇ ਲੋਕ ਨੇ ਪੰਜਾਬ ਦੇ ਜਾਏ। ਲੋਕ ਔਲਾਦਾਂ ਲਈ ਆਪਣਾ ਸਾਰਾ ਸੰਸਾਰ ਵਾਰ ਦਿੰਦੇ ਹਨ ਤੇ ਪੰਜਾਬ ਦੀ ਮਿੱਟੀ ਵਿਚੋਂ ਜਨਮੇ ਆਪਣੀ ਔਲਾਦ ਹੀ ‘ਗੁਰੂ' ਅਤੇ ‘ਪੰਜਾਬ' ਤੋਂ ਵਾਰਨ ਲਈ ਅਰਦਾਸਾਂ ਕਰਦੇ ਰਹਿੰਦੇ ਹਨ।

ਅੱਜ ਤੁਹਾਡੇ ਅੰਦਰ ਜੇ ਕਿਤੇ Image
ਥੋੜੀ ਜਹੀ ਵੀ ਘਬਰਾਹਟ ਜਾਂ ਥਿੜਕਣ ਹੈ ਤਾਂ ਜਾਣ ਲਓ ਕਿ ਤੁਹਾਡੇ ਮਾਪਿਆਂ ਤੋਂ ਕਿਤੇ ਕਮੀਂ ਰਹਿ ਗਈ। ਉਹ ਸਮੇਂ ਦੇ ਕਿਸੇ ਗੇੜ ਵਿਚ ਤੁਹਾਨੂੰ ਦੱਸਣਾ ਭੁੱਲ ਗਏ ਕਿ,

“ਸਾਡਾ ਜੀਵਨ ਪੰਥ ਦੀ ਅਮਾਨਤ ਹੈ ਤੇ ਪੰਥ ਦੇ ਲੇਖੇ ਹੈ ਇਹ ਗੱਲ ਚੇਤਿਆਂ ਵਿਚ ਵਸਾ ਲਓ ਕਿ ਸਾਡਾ ਜਨਮ ‘ਆਨੰਦਪੁਰੀ ਵਿਚਾਰ ਨੂੰ ਜਿਉਂਦਾ ਰੱਖਣ ਲਈ ਹੀ ਹੋਇਆ ਹੈ ਤੇ ਜਦ ਵੀ ਕਿਤੇ ਕੋਈ
ਖਤਰਾ ਇਸ ਵਿਚਾਰ ਨੂੰ ਆਉਂਦਾ ਹੈ ਤਾਂ ਸਾਡਾ ਸਿਰ ਝਟ ਤਲੀ 'ਤੇ ਆ ਜਾਣਾ ਚਾਹੀਦਾ ਹੈ।

ਜੂਨ ਚੁਰਾਸੀ ਦਾ ਵਰਤਾਰਾ ਇਹੋ ਸੀ। ਆਨੰਦਪੁਰੀ ਵਿਚਾਰ ਨੂੰ ਕੁਚਲਣ ਲਈ ਭਾਰਤੀ ਹਕੂਮਤ ਸਾਡੇ 'ਤੇ ਚੜ੍ਹ ਆਈ। ਯਾਦ ਰੱਖਿਓ ਕਿ ਉਹ ਸਿਰਫ 'ਸੰਤਾਂ' ਜਾਂ ਉਹਨਾਂ ਦੇ ਸਾਥੀਆਂ 'ਤੇ ਹਮਲਾ ਕਰਨ ਲਈ ਨਹੀਂ ਆਏ ਸਨ, ਉਹ ਤਾਂ ਪੰਜਾਬ 'ਤੇ ਚੜ੍ਹ ਕੇ ਆਏ ਸਨ। ਜੈਸਾ ਕਿ ਪਹਿਲਾਂ
Read 7 tweets
Jun 3
ਭੱਜੋ ਨਾ ਵੰਗਾਰ ਕਬੂਲੋ
ਭਾਗ -੧

“ਤੁਸੀਂ ਪੰਜਾਬ ਛੱਡ ਕੇ ਕਿਉਂ ਨਹੀਂ ਚਲੇ ਜਾਂਦੇ ਕੁਝ ਸਮੇਂ ਲਈ”, ਮੀਰ ਮੰਨੂ ਦੇ ਸਿਪਾਹੀਆਂ ਦੀ ਗ੍ਰਿਫਤਾਰੀ ਤੋਂ ਬਚਣ ਲਈ ਕਮਾਦ ਵਿਚ ਬੈਠੀਆਂ ਬੀਬੀਆਂ ਲਈ ਪਰਸ਼ਾਦਾ ਲੈ ਕੇ ਆਈ ਇਕ ਹਿੰਦੂ ਬੀਬੀ ਬੋਲੀ।

"ਕਿੱਥੇ ਜਾਵਾਂਗੇ. ਕਿਹੜਾ ਦੇਸ਼ ਮੌਤ ਦੀ ਪਹੁੰਚ ਤੋਂ ਦੂਰ ਹੈ... ਨਾਲੇ ਗੁਰੂ ਸਵਾਰੀ ਧਰਤੀ ਛੱਡ ਕੇ ਤਾਂ Image
ਸਾਨੂੰ ਦੋਨੀਂ ਜਹਾਨੀ ਢੋਈ ਨਹੀਂ”, ਬਾਲ ਨੂੰ ਬੁੱਕਲ ਵਿਚ ਕਰਦੀ ਇਕ ਸਿੱਖ ਬੀਬੀ ਬੋਲੀ।

“ਪਰ ਹਾਕਮ ਤਾਂ ਤੁਹਾਡੇ ਲਹੂ ਦੇ ਪਿਆਸੇ ਹੋ ਚੁੱਕੇ ਹਨ... ਉਹ ਤਾਂ ਤੁਹਾਡੇ ਬੱਚਿਆਂ ਨੂੰ ਵੀ ਮਾਰ..."

“ਇਹ ਤਾਂ ਅਸੀਂ ਨਿਤ ਅਰਦਾਸ ਵਿਚ ਮੰਗਦੀਆਂ ਹਾਂ ... ਕਿ ਸੱਚੇ ਪਾਤਸ਼ਾਹ ਸਾਡੇ ਬੱਚਿਆਂ ਨੂੰ ਸ਼ਹਾਦਤਾਂ ਬਖਸ਼ਿਓ... ਮਰ ਨਹੀਂ ਰਹੇ ਸਾਡੇ ਬਾਲ, ਲੇਖੇ
ਲੱਗ ਰਹੇ ਹਨ. ਖਾਲਸੇ ਦੀ ਜਨਮ ਭੁਇ ਨੂੰ ਆਪਣੇ ਲਹੂ ਨਾਲ ਸਿੰਜ ਰਹੇ ਹਨ. ਕਰਮਾਂ ਵਾਲੇ ਹਨ ਇਹ ਤਾਂ ਪਰ ..

“ਯੋਧਿਆਂ ਦੇ ਸ਼ਬਦਕੋਸ਼ਾਂ ਵਿਚ 'ਪਰ' ਨਹੀਂ ਹੁੰਦਾ... ਕਾਵਾਂ ਦੀ ਕਾਵਾਂਰੌਲੀ ਬਾਜ਼ਾਂ ਨੂੰ ਤਾਂ ਨਿਸ਼ਾਨੇ ਤੋਂ ਨਹੀਂ ਥਿੜਕਾ ਸਕਦੀ। ਬਘਿਆੜਾਂ ਦੀ ਵਧਦੀ ਗਿਣਤੀ ਦੇਖ ਕੇ ਸ਼ੇਰ ਜੰਗਲ ਨਹੀਂ ਛੱਡ ਜਾਂਦੇ...
Read 4 tweets
Jun 3
ਜੂਨ 1984 ਦਾ ਇਤਿਹਾਸ

ਫੌਜ ਵੱਲੋਂ “ਬਲਿਊ ਸਟਾਰ ਦੇ ਨਾਂ ਹੇਠ ਸਾਕਾ ਵਰਤਾਉਣ ਲਈ ਚੁਣੇ ਗਏ ਦਿਨ ਬਾਰੇ ਅੱਜ ਤੱਕ ਕੋਈ ਤਸੱਲੀ ਬਖ਼ਸ਼ ਸਰਕਾਰੀ ਬਿਆਨ ਸਾਹਮਣੇ ਨਹੀਂ ਆਇਆ। 3 ਜੂਨ 1984 ਨੂੰ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਪੁਰਬ ਸੀ ਇਹ ਦਿਹਾੜਾ ਮਨਾਉਣ ਖ਼ਾਤਰ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਦਰਬਾਰ ਸਾਹਿਬ ਇਕੱਠੀਆਂ ਹੁੰਦੀਆਂ ਆਈਆਂ ਸਨ ਤੇ 3 Image
ਜੂਨ '84 ਨੂੰ ਵੀ ਆਈਆਂ। ਜਿਨ੍ਹਾਂ 'ਚੋਂ ਵਧੇਰੇ ਗਿਣਤੀ ਵਿੱਚ ਦੂਰ-ਦੁਰਾਡਿਓਂ ਆਉਣ ਵਾਲੀਆਂ ਸੰਗਤਾਂ ਹੁੰਦੀਆਂ ਸਨ ਤੇ ਉਹ ਰਾਤ ਵੀ ਦਰਬਾਰ ਸਾਹਿਬ ਵਿੱਚ ਹੀ ਬਿਤਾਉਂਦੀਆਂ ਆਈਆਂ ਸਨ। ਇਸ ਗੱਲ ਦਾ ਫੌਜ, ਖੁਫ਼ੀਆ ਏਜੰਸੀਆਂ ਤੇ ਸਰਕਾਰ ਸਮੇਤ ਸਭ ਨੂੰ ਇਲਮ ਸੀ ਕਿ ਇਸ ਦਿਨ ਕੀਤੇ ਗਏ ਫੌਜੀ ਹਮਲੇ ਵਿੱਚ ਹਜ਼ਾਰਾਂ ਬੇਗੁਨਾਹ ਬੱਚੇ, ਬੁੱਢੇ ਤੇ ਔਰਤਾਂ ਮਾਰੇ
ਜਾ ਸਕਦੇ ਹਨ। ਇਸ ਦੇ ਬਾਵਜੂਦ ਇਹ ਦਿਨ ਹੀ ਕਿਉਂ ਚੁਣਿਆ ਗਿਆ। ?? 3 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਹੋਣ ਕਰਕੇ ਸਵੇਰੇ ਛੇ ਵਜੇ ਤੋਂ ਦਸ ਵਜੇ ਤਕ ਅਚਾਨਕ ਹੀ ਲੱਗੇ ਕਰਫਿਊ ਵਿਚ ਢਿੱਲ ਦੇ ਦਿੱਤੀ ਗਈ। ਪਰ ਬਾਅਦ ਵਿਚ ਅਚਾਨਕ ਹੀ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਰਾਹੀਂ ਕਰਫਿਊ ਮੁੜ ਲਾਗੂ ਕਰ ਦਿੱਤਾ ਗਿਆ, ਜਿਸ ਕਾਰਨ
Read 12 tweets
Jun 3
3 ਜੂਨ 1984: ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸੀ । ਅੱਜ ਸਵੇਰੇ 9 ਤੋਂ 11 ਵਜੇ ਤੱਕ ਕਰਫਿਊ ਵਿੱਚ ਢਿੱਲ ਦਿਤੀ ਸੀ ਪਰ ਦਹਿਸ਼ਤ ਦਾ ਮਾਹੌਲ ਹੋਣ ਕਰਕੇ ਅਤੇ ਸੰਗਤਾਂ ਨੂੰ ਢਿੱਲ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਘੱਟ ਹੀ ਸੰਗਤਾਂ ਸ੍ਰੀ ਦਰਬਾਰ ਸਾਹਿਬ ਆਈਆਂ । ਪਰ ਅੱਜ ਕੰਪਲੈਕਸ ਦੇ ਸਾਰੇ ਟੈਲੀਫੂਨ ਮਗਰੋਂ ਹੀ ਕੱਟ ਦਿਤੇ ਗਏ Image
ਸਨ।

ਅੱਜ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨਾਲ ਟਾਇਮਜ਼ ਆਫ਼ ਇੰਡੀਆਂ ਅਤੇ ਲੰਡਨ ਗਾਰਡੀਅਨ ਦੇ ਪ੍ਰਸਿੱਧ ਪੱਤਰਕਾਰਾਂ ਨੇ ਪ੍ਰੈਸ ਇੰਟਰਵਿਊ ਕੀਤੀ । ਸੰਤ ਭਿੰਡਰਾਂਵਾਲਿਆਂ ਨੇ ਸਾਰੇ ਸਵਾਲਾਂ ਦਾ ਜੁਆਬ ਦਿਤੇ ਅਤੇ ਕਿਹਾ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ, ਅਸੀਂ ਗੁਲਾਮੀ ਦੀਆਂ ਜੰਜ਼ੀਰਾਂ ਕੱਟਣੀਆਂ ਹਨ ।

ਅੱਜ ਰਾਤ 9 ਵਜੇ ਤੋਂ 36 ਘੰਟੇ
ਦਾ ਕਰਫਿਊ ਲਗਾਇਆ ਗਿਆ। ਕਰਫਿਊ ਸਮੇਂ ਬੱਲਦ ਗੱਡੀਆਂ ਅਤੇ ਸਾਇਕਲ ਆਦਿ ਚਲਾਉਣ ਤੱਕ ਪਾਬੰਦੀ ਲਗਾ ਦਿੱਤੀ ਗਈ। ਅੱਜ ਲੈਫੀਨੈਂਟ ਜਨਰਲ ਰਣਜੀਤ ਦਿਆਲ ਨੇ ਗਵਰਨਰ ਪੰਜਾਬ ਦੇ ਸੁਰੱਖਿਆ ਸਲਾਹਕਾਰ ਵਜੋਂ ਚਾਰਜ ਸੰਭਾਲ ਲਿਆ।

ਅੱਜ ਅਖਬਾਰਾਂ ਤੇ ਸੈਂਸਰ ਲੱਗਾ ਦਿੱਤਾ ਗਿਆ। ਅੱਜ ਰਾਤ ਦੇ 11 ਵਜੇ ਸਾਰੇ ਸ਼ਹਿਰ ਦੇ ਫੋਨ ਕੱਟ ਦਿਤੇ ਗਏ ਅਤੇ ਸ੍ਰੀ ਦਰਬਾਰ ਸਾਹਿਬ
Read 4 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(