ਇਸ ਪੋਸਟ ਨੂੰ ਮੈ ਅਣਗਿਣਤ ਵਾਰ ਪੜ ਚੁੱਕਿਆ ਪਰ ਇਹ ਪੋਸਟ ਪੜ ਅੰਦਰ ਠੰਡ ਵਰਤ ਜਾਂਦੀ

ਭਾਈ ਅਮਰੀਕ ਸਿੰਘ ਦੇ ਮਨ ਵਿਚ ਇਸ ਗੱਲ ਦਾ ਰੋਸ ਸੀ ਕਿ #ਪਿਤਾ_ਜੀ ਦਾ ਵਾਰਸ #ਸੰਤ_ਜਰਨੈਲ_ਸਿੰਘ ਨੂੰ ਕਿਉਂ ਥਾਪਿਆ ਗਿਆ। ਰਹਿੰਦੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਚੌਕ ਮਹਿਤੇ ਸਨ, ਪਰ ਆਪਸ ਵਿਚਲੀ ਕਸ਼ਮਕਸ਼ ਵਿਚ ਵਾਧਾ ਹੋ ਰਿਹਾ ਸੀ। ਭਾਈ ਅਮਰੀਕ ਸਿੰਘ
#ਟਕਸਾਲ ਦੀਆਂ ਗੱਡੀਆਂ ਲੈ ਕੇ ਧਰਮ ਪ੍ਰਚਾਰ ਲਈ ਨਿਕਲ ਜਾਂਦੇ ਤੇ ਅੰਮ੍ਰਿਤ ਪ੍ਰਚਾਰ ਕਰਦੇ। ਸੰਤਾਂ ਦੀ ਪ੍ਰਵਾਹ ਘੱਟ ਹੀ ਕਰਦੇ। ਜੇ ਸੰਤ ਜਰਨੈਲ ਸਿੰਘ ਦਾ ਸਤਿਕਾਰ ਟਕਸਾਲ ਦੇ ਮੁਖੀ ਵਜੋਂ ਚੰਗਾ ਬਣਦਾ ਜਾ ਰਿਹਾ ਸੀ ਤਾਂ ਸੰਤ ਕਰਤਾਰ ਸਿੰਘ ਦੇ ਬੇਟੇ ਹੋਣ ਕਾਰਨ ਸੰਗਤ ਭਾਈ ਸਾਹਿਬ ਨੂੰ ਵੀ ਆਦਰ ਦਿੰਦੀ। ਪਰ ਦੋਵਾਂ ਦਾ ਆਪਸੀ ਮੇਲ ਘਟਦਾ ਜਾ ਰਿਹਾ ਸੀ।
ਛੇ ਕੁ ਮਹੀਨੇ ਲੰਘੇ ਹੋਣਗੇ ਕਿ ਇਕ ਦਿਨ ਸੰਤਾਂ ਨੇ ਭਾਈ ਸਾਹਿਬ ਨੂੰ ਆਪਣੇ ਪਾਸ ਸੱਦ ਲਿਆ। ਸਤਿਕਾਰ ਨਾਲ ਬਿਠਾ ਕਿ ਕਹਿਣ ਲੱਗੇ,'ਤੁਸੀਂ ਭਾਈ ਸਾਹਿਬ ਇਕੱਲੇ ਹੀ ਦੌਰਿਆਂ ਉਪਰ ਚਲੇ ਜਾਂਦੇ ਹੋ, ਜੋ ਇਕੱਠੇ ਚਲੇ ਜਾਇਆ ਕਰੀਏ ਤਾਂ ਕੀ ਹਰਜ਼ ਹੋਵੇਗਾ?"
ਭਾਈ ਅਮਰੀਕ ਸਿੰਘ ਨੇ ਕਿਹਾ, "ਕੋਈ ਗਲਤ ਕੰਮ ਕਰਨ ਵਾਸਤੇ ਤਾਂ ਨਹੀਂ ਜਾਂਦਾ। ਚੰਗੇ ਕੰਮ ਜਾਣ ਦੀ ਵੀ
ਮਨਾਹੀ ਹੋਵੇ?"
ਸੰਤ ਬੋਲੇ,
"ਚੰਗੇ ਕੰਮ ਕਰਦੇ ਹੋ ਮੈਨੂੰ ਪਤਾ ਹੈ। ਇਸ ਕਰਕੇ ਤਾਂ ਕਹਿ ਰਿਹਾ ਹਾਂ ਕਿ ਇਕੱਠੇ ਜਾਇਆ ਕਰੀਏ। ਮਾੜੇ ਕੰਮ ਇਕੱਲਿਆਂ ਛੁਪ ਛੁਪਾ ਕਿ ਕਰੀਦੇ ਹਨ ਧਰਮ ਦਾ ਕੰਮ ਤਾਂ ਰਲ ਮਿਲ ਕੇ ਕਰਨਾ ਚਾਹੀਦਾ ਹੈ।" ਭਾਈ ਅਮਰੀਕ ਸਿੰਘ ਚੁੱਪ ਹੋ ਗਏ
ਫਿਰ ਸੰਤਾ ਨੇ ਕਿਹਾ,
"ਪਿਤਾ ਜੀ (ਸੰਤ ਕਰਤਾਰ ਸਿੰਘ ਨੂੰ ਜਰਨੈਲ ਸਿੰਘ ਵੀ ਪਿਤਾ ਜੀ ਕਿਹਾ
ਕਰਦੇ ਸਨ) ਮੈਨੂੰ ਵੀ ਉਨਾਂ ਪਿਆਰ ਕਰਦੇ ਸਨ ਜਿੰਨਾ ਤੁਹਾਨੂੰ।ਇਹ ਤਾਂ ਸੰਗਤ ਦਾ ਫੈਸਲਾ ਸੀ ਕਿ ਮੇਰੇ ਵਰਗੇ ਸਧਾਰਨ ਬੰਦੇ ਦੇ ਸਿਰ ਤੇ ਦਸਤਾਰ ਬੰਨ ਦਿੱਤੀ। ਮੈਂ ਕਦੋਂ ਮੰਗ ਕੀਤੀ ਸੀ ਪਰ ਇਹ ਫ਼ੈਸਲੇ ਤਾਂ ਹੋ ਗਏ ਹੋਏ ਹਨ ਹੁਣ। ਜੇ ਤੁਸੀਂ ਵੱਖ ਚੱਲਣਾ ਹੈ ਤਾਂ ਜਿਹੜੀਆਂ ਮਰਜ਼ੀ ਗੱਡੀਆਂ ਲੈ ਜਾਓ। ਟਕਸਾਲ ਪਾਸ ਜਿੰਨਾ ਧਨ ਹੈ ਸਭ ਤੁਹਾਡਾ ਹੈ ਲੈ ਜਾਓ।
ਕਹੋ ਤਾਂ ਮੈਂ ਤੁਹਾਡੇ ਲਈ ਜ਼ਮੀਨ ਖਰੀਦ ਕਿ ਦੇ ਦਿੰਦਾ ਹਾਂ। ਤੁਸੀਂ ਉਥੇ ਬੈਠ ਕੇ ਪੰਥ ਦੀ ਸੇਵਾ ਕਰਦੇ ਰਹਿਣਾ ਮਨਇਛਿਤ ਢੰਗ ਨਾਲ। ਮੈਂ ਇਥੇ ਜੋ ਹੋਇਆ ਕਰਦਾ ਰਹਾਂਗਾ।"

ਫਿਰ ਸੰਤ ਉਤੇ। ਭਾਈ ਅਮਰੀਕ ਸਿੰਘ ਨੂੰ ਜੱਫੀ ਵਿਚ ਲੈ ਲਿਆ ਤੇ #ਨਮ_ਅੱਖਾਂ ਨਾਲ ਕਹਿਣ ਲੱਗੇ, "ਮੇਰੀ ਬੇਨਤੀ ਹੈ ਤੇਰੇ ਅੱਗੇ। ਮੇਰੇ ਤੋਂ ਵੱਖ ਨਾ ਹੋਰ।
ਤੇਰੇ ਬਿਨਾਂ ਮੇਰੀ ਸ਼ਾਨ ਅੱਧੀ ਵੀ ਨਹੀ ਰਹੇਗੀ।ਮੇਰਾ ਕੋਈ ਜ਼ੋਰ ਨਹੀ ਹੈ ਤੇਰੇ ਉਪਰ ਕਿ ਜ਼ਬਰਦਸਤੀ ਰੋਕ ਸਕਾਂ। ਮੈਂ ਤਾਂ ਮਿੰਨਤ ਕਰਨ ਜੋਗਾ ਹਾਂ ਕੇਵਲ। ਆਪਾ ਨੂੰ ਇਕੱਠਿਆਂ ਦੇਖਕੇ ਪਿਤਾ ਜੀ ਦੀ ਆਤਮਾ ਪ੍ਰਸਨ ਹੋਵੇਗੀ। ਉਨਾ ਨੇ ਤੇਰੇ ਮੇਰੇ ਵਿਚ ਕਦੇ ਭੇਦ ਨਹੀਂ ਕੀਤਾ ਸੀ।"

ਭਾਈ ਅਮਰੀਕ ਸਿੰਘ ਦੀਆਂ ਅੱਖਾਂ ਵਿਚੋਂ “#ਹੰਝੂ ਕਿਰਨ ਲੱਗੇ।
ਕੁਝ ਸਮਾਂ ਉਹਨਾ ਨੇ ਕੁਝ ਨਹੀਂ ਕਿਹਾ। ਸਹਿਜੇ ਹੀ ਸੰਤ ਜਰਨੈਲ ਸਿੰਘ ਦੇ ਚਰਨ ਛੂਹ ਕੇ ਕਿਹਾ, "ਤੁਸੀਂ ਮੇਰੇ ਤੋਂ ਵੱਡੇ ਸਥਾਨ ਉਪਰ ਹੈਂ। ਅੱਗੇ ਤੋਂ ਕੋਈ ਸ਼ਿਕਾਇਤ ਨਹੀਂ ਆਵੇਗੀ। ਆਪਾਂ ਇਕੱਠੇ ਰਹਾਗੇ ਤੇ ਮੈਂ ਤੁਹਾਡੇ ਤੋਂ ਪੁੱਛਿਆਂ ਬਗੈਰ ਕੋਈ ਕੰਮ ਨਹੀ ਕਰਾਂਗਾ।"

• • •

Missing some Tweet in this thread? You can try to force a refresh
 

Keep Current with ਸਿੰਘ ਬਾਗੀ (ਮੌਤ ਸਿੰਘ)

ਸਿੰਘ ਬਾਗੀ (ਮੌਤ ਸਿੰਘ) Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @singh__baagi

Sep 7
ਇੰਗਲੈਂਡ ਦੀਆਂ ਅਖਬਾਰਾਂ ਵਿੱਚ ੧੯ ਵੀਂ ਸਦੀ ਦੇ ਦੂਜੇ ਅੱਧ ਵਿੱਚ ਇਹ ਖ਼ਬਰ ਛਪ ਗਈ ਸੀ ਕਿ ਸਿੱਖ ਕੌਮ ਖਤਮ ਹੋ ਰਹੀ ਹੈ, ਅਤੇ ਆਉਂਦੇ ੨੫ ਸਾਲਾਂ ਤਕ ਜਦ ਕਿਸੇ ਨੇ ਸਿੱਖ ਦੇ ਦਰਸ਼ਨ ਕਰਨੇ ਹੋਣਗੇ ਤਾਂ ਉਸ ਨੂੰ ਅਜਾਇਬ ਘਰ ਵਿੱਚ ਕੇਵਲ ਫੋਟੋ ਹੀ ਮਿਲਣਗੀਆਂ। ਇੰਝ ਉਹ ਲਿਖਦੇ ਵੀ ਕਿਉਂ ਨਾ, ਜਦੋਂ ਮਹਾਰਾਜਾ ਰਣਜੀਤ ਸਿੰਘ ਵੇਲੇ ਸਿੰਘਾਂ ਦੀ ਗਿਣਤੀ ਇਕ
ਕਰੋੜ ਤੋਂ ਵੱਧ ਸੀ,ਪਰ ੧੮੮੧ ਦੀ ਮਰਦੰਮ ਸ਼ੁਮਾਰੀ ਮੁਤਾਬਿਕ ਲਗਭਗ ੧੮ ਲਖ ਰਹਿ ਗਈ ਸੀ ।ਸੋ, ਐਸਾ ਖਿਆਲ ਸੁਭਾਵਕ ਸੀ; ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਸ ਕੌਮ ਦੇ ਬਾਰੇ ਉਹ ੧੮੮੧ ਵਿੱਚ ਲਿੱਖ ਰਹੇ ਹਨ, ਉਹ ਕੇਵਲ ੩੮ ਸਾਲਾਂ ਬਾਅਦ ਉਹਨਾਂ ਨਾਲ ਟੱਕਰ ਲਵੇਗੀ ਤੇ ਉਹਨਾਂ ਨੂੰ ਈਨ ਮਨਵਾ ਕੇ ਸਾਹ ਲਵੇਗੀ ਪਰ ਇਹ ਹੋਇਆ ਕਿਸ ਤਰ੍ਹਾਂ ?
ਇਸ ਮਹਾਨ ਸਾਕੇ ਦਾ ਹੀਰੋ ਕੌਣ ਹੈ? ਉੱਤਰ: ਗਿਆਨੀ ਸਿੰਘ ਜੀ ਹਨ।
ਸੁਆਮੀ ਦਯਾਨੰਦ ਨੂੰ ਟੱਕਰ ਦੇ ਕੇ ਹਰਾਉਣ ਵਾਲੇ ਇਕੋ ਇੱਕ ਵਿਦਵਾਨ ਗਿਆਨੀ ਦਿੱਤ ਸਿੰਘ ਸਨ। ਜਿਨ੍ਹਾਂ ਨੇ ਗੁਰੂ ਨਾਨਕ ਦੀ ਬਾਣੀ ਨੂੰ ਆਧਾਰ ਬਣਾ ਕੇ ਸੁਆਮੀ ਦਯਾਨੰਦ ਨੂੰ ਸ਼ਾਸਤ੍ਰਾਰਥ ਵਿੱਚ ਤਿੰਨ ਵਾਰ ਕਰਾਰੀ ਹਾਰ ਦਿੱਤੀ। ਇਹ ਅਜਿਹਾ ਸਮਾਂ ਸੀ ਜਦੋਂ ਸਿੱਖੀ ਉਤੇ ਚਾਰੇ ਪਾਸਿਓਂ ਹਮਲੇ
Read 51 tweets
Sep 7
ਮੈ ਸ਼ਹੀਦ ਹੋਊ ਤੂੰ ਖੁਦਖੁਸ਼ੀ ਕਰੇਂਗਾ

ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਪਾਪੀ ਜ਼ਕਰੀਏ ਨੂੰ ਕਿਹਾ ਸੀ ਮੈਂ ਤੈਨੂੰ ਜੁੱਤੀ ਦੀ ਨੋਕ ਤੇ ਨਰਕਾਂ ਨੂੰ ਲੈਕੇ ਜਾਊ ਭਾਈ ਸਾਬ ਦਾ ਖੋਪਰ ਲੱਥਣ ਤੋ ਬਾਦ ਜਕਰੀਏ ਦੇ ਬੰਨ੍ਹ ਪੈ ਗਿਆ 22 ਦਿਨ ਛਿਤਰ ਖਾਂਦਾ ਅਖੀਰ ਨਰਕਾਂ ਨੂੰ ਤੁਰ ਗਿਆ
ਪੁੱਤ ਲਈ ਠਾਣਿਆ ਚ ਧੱਕੇ ਖਾਦਿਆਂ ਮਾਂਵਾਂ ਦੀ ਉਮੀਦ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਇੱਕ ਵਾਰ SSP ਅਜੀਤ ਸਿੰਘ ਸੰਧੂ ਕਿਹਾ

"ਮੈਂ ਸ਼ਹੀਦ ਹੋਊ ਤੂੰ ਖ਼ੁਦਕੁਸ਼ੀ ਕਰੇਂਗਾ"

ਉਸ ਸਾਧ ਬੰਦੇ ਦੇ ਇਹ ਬੋਲ ਅੱਖਰ ਸੱਚ ਸਾਬਤ ਹੋਏ ਭਾਈ ਖਾਲੜਾ ਦੀ ਸ਼ਹਾਦਤ ਹੋਈ ਅਜੇ ਦੋ ਸਾਲ ਵੀ ਪੂਰੇ ਨਹੀਂ ਹੋਏ ਸੀ ਜਦੋਂ 23 ਮਈ 1997 ਨੂੰ ਪਾਪੀ ਸੰਧੂ ਸਵੇਰੇ ਤੜਕੇ ਈ
ਅੰਬਾਲਾ ਚੰਡੀਗੜ੍ਹ ਰੇਲਵੇ ਪਟੜੀ ਤੇ ਡੇਰਾ ਬਸੀ ਕੋਲ ਰੇਲ ਅਗੇ ਛਾਲ ਮਾਰ ਨਰਕਾਂ ਨੂੰ ਤੁਰ ਗਿਆ....

#ਨੋਟ ਕਈ ਦੁਸਟ ਸੰਧੂ ਦੀ ਮੌਤ ਨੂੰ ਸ਼ੱਕ ਮੰਨਦੇ ਆ ਕੇ ਪਾਪੀ ਨੇ ਦਿਖਾਵਾ ਕੀਤਾ ਆਪ ਉਹ ਬਚ ਕੇ ਕਿਸੇ ਬਾਰਲੇ ਮੁਲਕ ਨਿਕਲ ਗਿਆ 2015 ਜਿਉਂਦੇ ਹੋਣ ਕਰਕੇ ਸ਼ਿਕਾਇਤ ਪੱਤਰ ਵੀ ਦਿੱਤਾ ਸੀ ਮਾਨਾਵਾਲੇ (ਅੰਮ੍ਰਿਤਸਰ ) ਅੱਜ ਵੀ ਸੰਧੂ ਦੀ ਕੋਠੀ ਆ
Read 4 tweets
Sep 7
ਪਿਛਲੇ ਬਹੁਤ ਸਮੇ ਤੋ ਇਹ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਮਾਂ ਹਥਿਆਰਾਂ ਦਾ ਨਹੀਂ ਸਮਾਂ ਵਿਚਾਰਾਂ ਦਾ ਹੈ,ਜਿਹੜੇ ਸਭ ਤੋਂ ਜਿਆਦਾ ਇਸ ਗੱਲ ਦਾ ਪ੍ਰਚਾਰ ਕਰਦੇ ਹਨ ਉਨ੍ਹਾਂ ਦੇ ਆਲੇ-ਦੁਆਲੇ ਸਭ ਤੋਂ ਵੱਧ ਫੋਰਸ ਹੈ ਜਿਹੜੀ ਆਟੋਮੈਟਿਕ ਗੰਨਾਂ ਫੜੀ ਖੜੀ ਹੈ,ਇਨ੍ਹਾਂ ਨੂੰ ਪੁੱਛੇ ਇਹ ਕੀ ਹੈ ਮੇਲੇ ਵਿਚੋਂ ਖ਼ਰੀਦਿਆ ਉਹ ਗੰਨਾ ਨੇ ਜੋ ਟਰਰ-ਟਰਰ ਕਰਕੇ
ਚਲਦੀਆਂ ਹਨ? ਇਹ ਇਵੇ ਕਰਕੇ ਤੁਹਾਡੀ ਹੋਂਦ ਅਤੇ ਸਿਧਾਂਤਾਂ ਉਪਰ ਸੱਟ ਮਾਰਦੇ ਹਨ ਜਿਵੇਂ ਕਿ ਖਾਲਸਾ ਪੰਥ ਦਾ ਜਨਮ ਸ਼ਸ਼ਤਰਾਂ ਵਿਚੋਂ ਹੋਇਆ "ਸਿੰਘਨ ਪੰਥ ਕਬ ਲੁਕੈ ਲੁਕੋਯੋ॥ ਸਿੰਘਨ ਪੰਥ ਜੁਧ ਕੋ ਭਇਓ॥" ਹੁਣ ਸਿੰਘਾਂ ਦਾ ਜਨਮ ਸ਼ਸ਼ਤਰਾਂ ਵਿਚੋਂ ਹੈ ਤੇ ਜਿਸਤੋਂ ਅਸੀਂ ਜਨਮ ਲਿਆ ਹੋਵੇ ਉਸ ਨੂੰ ਵਿਸਾਰ ਦਈਏ ਇਸਤੋਂ ਵੱਡੀ ਅਕ੍ਰਿਤਘਣਤਾ ਕੀ ਹੋਵੇਗੀ?
ਦਸਮ ਪਾਤਿਸ਼ਾਹ ਦੇ ਬਚਨ ਹਨ "ਅਸਿ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ॥ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ।" ਪਾਤਿਸ਼ਾਹ ਜਿਨ੍ਹਾਂ ਨੂੰ ਆਪ ਪੀਰ ਮੰਨਦੇ ਰਹੇ,ਪਾਤਿਸ਼ਾਹ ਦੇ ਸਮੇਂ ਇਕ ਪਾਸੇ ਉਨ੍ਹਾਂ ਉਪਰ ਚਉਰ ਹੁੰਦਾ ਸੀ ਇਕ ਪਾਸੇ ਸ਼ਸ਼ਤਰਾਂ ਤੇ ਜਿਵੇ ਪਾਤਿਸ਼ਾਹ ਨੂੰ ਨਮਸਕਾਰ ਹੁੰਦੀ ਇਵੇ ਸ਼ਸ਼ਤਰਾਂ ਨੂੰ। ਹੁਣ ਇਕ ਪਾਤਿਸ਼ਾਹ ਦੇ ਹੋਰ ਬਚਨ ਹਨ
Read 7 tweets
Sep 7
ਉਨੱਤੀ ਵਰੇ ਪਹਿਲੋਂ ਫਤਹਿਗੜ ਚੂੜੀਆਂ ਤੋਂ ਅਮ੍ਰਿਤਸਰ ਜਾਂਦੀ ਬੱਸ ਵਿਚੋਂ ਹੇਠਾਂ ਲਾਹ ਲਿਆ..ਨਾਲ ਮਾਤਾ ਵੀ ਸੀ..ਥਾਣਾ ਡੇਰਾ ਬਾਬਾ ਨਾਨਕ ਦੇ ਇੰਸਪੈਕਟਰ ਬਲਦੇਵ ਸਿੰਘ ਨੇ ਪਹਿਲੋਂ ਨਾਮ ਪੁੱਛਿਆ ਫੇਰ ਬਾਪ ਦਾ…!

ਠੀਕ ਇਸੇ ਨਾਮ ਦਾ ਇੱਕ ਹੋਰ ਸਿੰਘ ਸ੍ਰੀ ਹਰਗੋਬਿੰਦ ਪੁਰ ਵਾਲੇ ਪਾਸੇ ਤੋਂ ਭਗੌੜਾ ਸੀ ਉਸ ਦੇ ਭੁਲੇਖੇ ਇਸਨੂੰ ਨਾਲ ਲੈ ਤੁਰੇ..
ਮਾਂ ਨੇ ਬਥੇਰੇ ਵਾਸਤੇ ਪਾਏ..ਸਫਾਈਆਂ ਦਿੱਤੀਆਂ..ਭੁਲੇਖਾ ਲੱਗਿਆ ਇਹ ਉਹ ਨਹੀਂ ਜੋ ਸਮਝੀ ਜਾਂਦੇ ਓ..ਇਹ ਤਾਂ ਦਵਾਈ ਦਵਾਉਣ ਲੈ ਕੇ ਚੱਲਿਆ ਸੀ..!

ਪਰ ਅਗਲੀ ਧਿਰ ਦੀਆਂ ਅੱਖੀਆਂ ਦਿਮਾਗ ਤੇ ਇਨਾਮ ਪ੍ਰੋਮੋਸ਼ਨ ਅਤੇ ਸ਼ਾਬਾਸ਼ੀ ਅਤੇ ਇੱਕ ਅਜੀਬ ਹਵੱਸ ਕਾਬਜ ਹੋ ਚੁਕੀ ਸੀ ਦੋ ਹੋਰ ਹਮਾਤੜ ਵੱਖੋ ਵੱਖ ਥਾਵਾਂ ਤੋਂ ਲਿਆਂਦੇ..ਫੇਰ ਤਿੰਨਾਂ ਨਾਲ ਉਹੀ ਕੀਤਾ
ਜੋ ਉਸ ਵੇਲੇ ਰਿਵਾਜ ਹੋਇਆ ਕਰਦਾ ਸੀ..!ਮਗਰੋਂ ਬਟਾਲੇ ਸ਼ਹਿਰ ਦੇ ਕੋਲ ਬਾਉਲੀ ਇੰਦਰਜੀਤ ਪਿੰਡ ਨੇੜੇ ਚਾਨਣ ਸ਼ਾਹ ਦੀਆਂ ਮੜੀਆਂ ਵਿਚ ਸਵਾਹ ਕਰ ਦਿੱਤੇ!

ਬਲਵਿੰਦਰ ਸਿੰਘ ਦਾ ਬਾਪ ਛੇ ਮਹੀਨੇ ਮਗਰੋਂ ਇਸੇ ਹੌਕੇ ਨਾਲ ਮਰ ਗਿਆ..ਮਗਰੋਂ ਕੱਲੀ ਮਾਂ ਨੇ ਕੇਸ ਲੜਿਆ ਹਰ ਤਰੀਕ ਤੇ ਜਾਂਦੀ ਰਹੀ..ਇੱਕ ਤੇ ਬਿਮਾਰੀ ਕਾਰਨ ਨਾ ਜਾ ਸਕੀ ਤੇ ਕੇਸ ਖਾਰਜ ਕਰ ਦਿੱਤਾ..
Read 7 tweets
Sep 7
ਅਮ੍ਰਿਤਪਾਲ ਸਿੰਘ ਨੂੰ ਇਸ ਕਰਕੇ ਆਗੂ ਨਹੀਂ ਮੰਨਿਆ ਕੇ ਓਹ 'ਵਾਰਿਸ ਪੰਜਾਬ ਦੇ' ਜਥੇਬੰਦੀ ਦਾ "ਮੁੱਖ ਸੇਵਾਦਾਰ" ਆ, ਜਥੇਬੰਦੀਆਂ ਪੰਥ ਅੱਗੇ ਕੁਛ ਨਹੀਂ ਹੁੰਦੀਆਂ, ਚਾਹੇ ਤਾਂ ਸੌ ਜਥੇਬੰਦੀਆਂ ਖੜੀਆਂ ਕਰ ਲਵੋ ਪਰ ਜੇ ਪੰਥ ਦੀ ਸੇਵਾ ਕਰਨ ਚ ਨਾਕਾਮ ਰਹੇ ਤਾਂ ਜਥੇਬੰਦੀ ਦੀ ਕੋਈ ਅਹਿਮੀਅਤ ਨਹੀਂ । ਅਸੀ ਪੰਥ ਨੂੰ ਸਰਬ ਸ੍ਰੇਸ਼ਟ ਮੰਨਦੇ ਹਾਂ ਤੇ ਜਿਹੜਾ
ਪੰਥ ਦੀ ਸੇਵਾ ਲਈ ਚੌਧਰਾਂ ਦੀ ਲੜਾਈ ਨੂੰ ਪਿੱਛੇ ਛੱਡ ਦਵੇ, ਉਹ ਸਾਡਾ ਆਗੂ ਆ । ਸ਼ਹੀਦ ਦੀਪ ਸਿੱਧੂ ਦੀ ਸੋਚ ਤੇ ਜੀਹਨੇ ਪਹਿਰਾ ਦੇਣਾ ਉਹਨੇ ਫੇਰ ਇਹ ਨੀ ਦੇਖਣਾ ਕੇ ਫਲਾਣੀ ਜਥੇਬੰਦੀ ਅਸਲੀ ਜਾਂ ਨਕਲੀ, ਉਹਨੇ ਕੌਮ ਦੀ ਪੀੜ ਨੂੰ ਸਮਝਣਾ ਤੇ ਬਮਾਰੀ ਦੀ ਜੜ ਨੂੰ ਵੱਢਣਾ, ਨਾ ਕੇ ਹੋਰ ਨਵੀਆਂ ਦਿੱਕਤਾਂ ਖੜੀਆਂ ਕਰਨੀਆਂ । ਅਮ੍ਰਿਤਪਾਲ ਸਿੰਘ ਚਾਹੇ ਇਕੱਲਾ
ਖੜ ਜਾਵੇ, ਜਥੇਬੰਦੀ ਦਾ ਅਹੁਦਾ ਤਿਆਗ ਕੇ, ਤਾਵੀਂ ਪੰਥ ਨੇ ਗੱਭਰੂ ਦਾ ਸਾਥ ਦੇਣਾ, ਕਿਉਕਿ ਉਹਦੇ ਹਿਰਦੇ ਚ ਪੰਥ-ਪ੍ਰੇਮ ਵਾਸ ਕਰਦਾ। ਜਾਂ ਤਾਂ ਹੋਵੇ ਕੇ ਉਹ "ਪ੍ਰਧਾਨ" ਬਣਕੇ ਲੋਕਾਂ ਨੂੰ ਗੁੰਮਰਾਹ ਕਰੇ, ਉਹਨਾਂ ਤੋਂ ਨੋਟਾਂ ਦੀਆਂ ਥੱਦੀਆਂ ਮੰਗੇ, ਖਾਲਿਸਤਾਨ ਦੇ ਟੀਚੇ ਤੋਂ ਮੁਨਕਰ ਹੋਵੇ ਪਰ ਉਹ ਤਾ ਸਿਰ ਦੇਣ ਦੀਆਂ ਗੱਲਾਂ ਕਰਦਾ, ਉਹ ਮਰਜੀਵੜਿਆਂ ਦੀ
Read 6 tweets
Sep 6
#ਸ਼ਹੀਦ_ਸਰਦਾਰ_ਜਸਵੰਤ_ਸਿੰਘ_ਖਾਲੜਾ
6 ਸਤੰਬਰ ਸ਼ਹੀਦੀ ਦਿਹਾੜਾ ਸਰਦਾਰ ਜਸਵੰਤ ਸਿੰਘ ਖਾਲੜਾ
ਜਿਨ੍ਹਾਂ ਬੁੱਚੜ ਪੁਲੀਸ ਅਫ਼ਸਰਾਂ ਨੇ ਹਕੂਮਤ ਦੇ ਨਸ਼ੇ ਚ ਚੂਰ ਹੋ ਕੇ ਫੀਤੀਆਂ ਤੇ ਮੋਢਿਆ ਦੇ ਸਟਾਰ ਵਧਾਉਣ ਲਈ ਮਜ਼ਲੂਮਾਂ ਤੇ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਤਸ਼ੱਦਦ ਕੀਤਾ ਜੁਝਾਰੂ ਯੋਧਿਆ ਨੂੰ ਸ਼ਹੀਦ ਕੀਤਾ ਲਾਸ਼ਾਂ ਵੀ ਪਰਿਵਾਰਾਂ ਨੂੰ ਵਾਪਸ
ਨਾ ਮੋੜੀਆਂ ਅਣਗਿਣਤ ਹੀ ਮਾਵਾਂ ਦੇ ਪੁੱਤ ਹਰੀਕੇ ਦਰਿਆ ਦੀਆਂ ਮੱਛੀਆ ਤੇ ਤਰਸ ਕਰਦਿਆਂ ਏ ਕਹਿ ਰੋੜ ਦਿੱਤੇ
#ਮੱਛੀਆਂ_ਭੁੱਖੀਆਂ ਜੋੜੇ ਕੌਮੀ ਹੀਰਿਆਂ ਨੂੰ ਢਿੱਡ ਪਾੜ ਚ ਪੱਥਰ ਬੰਨ੍ਹ ਕੇ ਬਿਆਸ ਚ ਵਗਾਹ ਮਾਰਦੇ ਐਹੋ ਜਹੇ ਬੁਚੜ ਵੀ ਮਝੈਲ ਯੋਧੇ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਕਰਨੀਨਾਮੇ ਨੂੰ ਦੇਖ ਕੰਭ ਉੱਠ ਸੀ ਉਨ੍ਹਾਂ ਨੂੰ ਆਪਣੀ ਮੌਤ ਸਿਰ ਤੇ ਘੂਕਦੀ
ਦਿਸਦੀ ਸੀ ਸਰਦਾਰ ਜੀ ਨੇ 25 ਹਜ਼ਾਰ+ ਲਾਵਾਰਸ ਲਾਸ਼ਾ ਦਾ ਡਾਟਾ ਤਿਆਰ ਕਰ ਲਿਆ ਸੀ ਜਿਸ ਕਰਕੇ ਬੁਚੜਾਂ ਨੇ ਸਰਦਾਰ ਜੀ ਨੂੰ ਸ਼ਹੀਦ ਕਰਨ ਦਾ ਪੂਰਾ ਮਨ ਬਣਾ ਲਿਆ
6 ਸਤੰਬਰ 1995 ਦਾ ਦਿਨ ਆਮ ਵਾਂਗ ਹੀ ਚੜਿਆ ਸਰਦਾਰ ਜੀ ਨੇ ਰੋਜ਼ ਵਾਗ ਬੱਚਿਆਂ ਨੂੰ ਸਕੂਲ ਭੇਜਣ ਲਈ ਘਰਵਾਲੀ ਨਾਲ ਮਿਲ ਕੇ ਤਿਆਰ ਕਰਵਾਇਆ ਸਕੂਲ ਤੋਰੇ ਬਾਅਦ ਚ ਬੀਬੀ ਪਰਮਜੀਤ ਕੌਰ ਵੀ ਡਿਊਟੀ
Read 10 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(