2 ਅਕਤੂਬਰ 1986 ਨੂੰ ਰਾਜੀਵ ਗਾਂਧੀ ਨੂੰ ਧੁਰ ਦੀ ਗੱਡੀ ਚਾੜਨ ਦੀ ਕੋਸ਼ਿਸ਼ ਕਰਨ ਵਾਲਾ ਦਲੇਰ ਸੂਰਮਾ "#ਭਾਈ_ਕਰਮਜੀਤ_ਸਿੰਘ_ਸੁਨਾਮ"

ਜੋ ਭਰਾ ਇਹ ਸੋਚਦੇ ਹਨ ਕਿ ਇਕੱਲਾ ਬੰਦਾ ਕੀ ਕਰ ਸਕਦਾ ? ? ? ਜਾਂ ਅਸੀਂ ਇਕੱਲੇ ਕੀ ਕਰ ਸਕਦੇ ਹਾਂ ? ? ਉਨਾ ਵੀਰਾਂ ਨੂੰ ਭਾਈ ਸਾਹਿਬ ਦੇ ਜੀਵਨ ਤੋਂ ਸਿਖਿਆ ਲੈਣੀ ਚਾਹੀਦੀ ਹੈ ਜਿਨਾਂ ਸਿਧ ਕਰ ਦਿਖਾਇਆ ਕਿ ਜੇ ਬੰਦਾ
ਮਨ ਚ ਧਾਰ ਲਵੇ ਕੀ ਨੀ ਕਰ ਸਕਦਾ ? ? ? ਜੋ ਵੀਰ ਢੇਰੀ ਢਾਹੀਂ ਬੈਠੇ ਹਨ " ਮਨ ਚ ਇਹ ਹੈ ਇਕੱਲਾ ਬੰਦਾ ਕੀ ਕਰ ਸਕਦਾ ? ?

" ਉਨਾ ਨੂੰ ਬੇਨਤੀ ਹੈ ਇੱਕ ਵਾਰ ਜ਼ਰੂਰ ਪੜਿਓ "

ਅੱਜ ਦੇ ਦਿਨ ਸਿੱਖ ਕੌਮ ਦੇ ਸੂਰਮੇ ਸਿੰਘ ਭਾਈ ਕਰਮਜੀਤ ਸਿੰਘ ਸੁਨਾਮ ਨੇ ਇਕੱਲੇ ਹੀ ਸਿੱਖ ਕੌਮ ਦੇ ਵੈਰੀ ਰਾਜੀਵ ਗਾਂਧੀ ਨੂੰ ਘੋੜੀ ਚਾੜਨ ਦੀ ਕੋਸ਼ਿਸ਼ ਕੀਤੀ ਸੀ ਪਰ
ਉਸਦੀ ਕਿਸਮਤ ਸੀ ਕਿ ਚੰਗਾ ਹਥਿਆਰ ਕੋਲ ਨਾ ਹੋਣ ਕਰਕੇ ਗਾਂਧੀ ਬਚ ਗਿਆ ਸੀ। ਪੂਰਾ ਵੇਰਵਾ ਆਪ ਜੀ ਅੱਗੇ ਪੇਸ਼ ਕਰ ਰਹੇ ਹਾਂ ਜੀ। ਉਮੀਦ ਕਰਦੇ ਹਾਂ ਕਿ ਇਸਨੂੰ ਵੱਧ ਤੋ ਵੱਧ ਅਪਣੇ ਪੇਜ ਦਾ ਸ਼ਿੰਗਾਰ ਬਣਾ ਕੇ ਸੰਸਾਰ ਵਿਚ ਸਭ ਨੂੰ ਦਸਿਆ ਜਾਏ ਕਿ ਇਕ ਕੱਲਾ ਸਿੰਘ ਵੀ ਭਾਜੀ ਕਿੱਦਾ ਮੋੜਦਾ ਹੈ
ਨਵੰਬਰ 84 ਵਿੱਚ ਕਰਮਜੀਤ ਸਿੰਘ ਨੇ ਦਿੱਲੀ ਵਿੱਚ ਸਿੱਖਾਂ ਉਤੇ
ਕਹਿਰ ਵਰਤਦਾ ਵੇਖਿਆ।ਉਸ ਦੇ ਸਾਥੀ ਦੀਆਂ ਲੱਤਾਂ ਬਾਹਾਂ ਕੱਟ ਕੇ ਉਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ । ਆਪ ਉਹ ਕਿਵੇਂ ਬਚ ਗਿਆ। ਫਿਰ ਸਿੱਖਾਂ ਦੇ ਇਸ ਭਿਆਨਕ ਕਤਲੇਆਮ ਦਾ ਮਜ਼ਾਕ ਉਡਾਂਦਿਆ ਉਸ ਨੇ ਰਾਜੀਵ ਗਾਂਧੀ ਨੂੰ ਸੁਣਿਆ ਜੋ ਕਹਿ ਰਿਹਾ ਸੀ, "ਜਬ ਕੋਈ ਬੜਾ ਪੇੜ ਗਿਰਤਾ ਹੈ ਤੋਂ ਧਰਤੀ ਹਿਲ ਜਾਤੀ ਹੈ।"ਇਸ ਤਰ੍ਹਾਂ ਕਹਿ ਕੇ ਉਹ ਕਤਲੇਆਮ ਨੂੰ ਜ਼ਾਇਜ਼
ਠਹਿਰਾ ਰਿਹਾ ਸੀ ਤੇ ਆਪਣੇ ਸੋਚ ਵਾਲੇ ਲੋਕਾਂ ਕੋਲੋਂ ਤਾੜੀਆਂ ਵੱਜਵਾ ਰਿਹਾ ਸੀ,ਪਰ ਨਾਲ ਹੀ ਸਿੱਖਾਂ ਦੇ ਅੱਲੇ ਜ਼ਖਮਾਂ ਤੇ ਲੂਣ ਵੀ ਛਿੜਕ ਰਿਹਾ ਸੀ ਤੇ ਨੌਜੁਆਨਾਂ ਦੇ ਖੂਨ ਨੂੰ ਉਬਾਲਾ ਦੇ ਰਿਹਾ ਸੀ । ਕਰਮਜੀਤ ਸਿੰਘ ਵੀ ਇਕ ਅਜਿਹਾ ਨੌਜੁਆਨ ਸੀ ਜਿਸ ਨੇ ਗੁੱਸਾ ਖਾ ਕਿ ਹਥਿਆਰ ਚੁੱਕਣ ਦਾ ਫੈਸਲਾ ਕੀਤਾ। ਉਸ ਨੇ ਆਪਣਾ ਭੇਸ, ਨਾਮ ਬਦਲਿਆਂ ਤਾਂ ਕਿ ਫੜੇ
ਜਾਣ ਤੇ ਸਿੱਖਾਂ ਨੂੰ ਫਿਰ ਤੋਂ ਹਿੰਸਾ ਦਾ ਨਿਸ਼ਾਨਾ ਨਾ ਬਣਨਾ ਪਵੇ। ਉਸ ਨੇ ਛੁਪਣ ਲਈ ਇਕ ਅਜਿਹਾ ਥਾਂ ਲੱਭੀ ਜਿਸ ਦੀ ਕਈ ਵਾਰੀ ਤਲਾਸ਼ੀ ਲਏ ਜਾਣ ਦੇ ਬਾਵਜੂਦ ਵੀ ਉਹ ਕਿਸੇ ਨੂੰ ਵਿਖਾਈ ਨਾ ਦਿੱਤਾ। ਜਦ ਉਸ ਨੇ ਰਾਜੀਵ ਗਾਂਧੀ ਉਪਰ ਪਹਿਲੀ ਗੋਲੀ ਚਲਾਈ ਤਾਂ ਚਾਰ ਗਜ਼ ਤੇ ਖੜੇ ਸੁਰੱਖਿਆ ਗਾਰਡ ਵੀ ਅੰਦਾਜ਼ਾ ਨਾ ਲਾ ਸਕੇ ਕਿ ਗੋਲੀ ਚਲਾਉਣ ਵਾਲਾ ਉਨਾਂ ਦੇ
ਐਨੇ ਕਰੀਬ ਸੀ,ਅੱਜ ਸੁਰੱਖਿਆਂ ਗਾਰਡਾਂ ਨੂੰ ਦਿੱਤੇ ਜਾਣ ਵਾਲੇ ਟਰੇਨਿੰਗ ਕੋਰਸ ਵਿੱਚ ਕਰਮਜੀਤ ਸਿੰਘ ਦਾ ਨਵਾਂ ਚੈਪਟਰ (#ਕਰਮਜੀਤ_ਨਿਉਟਨ) ਵੀ ਸ਼ਾਮਿਲ ਕਰ ਦਿੱਤਾ ਗਿਆ ਹੈ। ਜਿਸ ਵਿੱਚ ਨਵੀਂ ਕਮਾਂਡੋ ਟਰੇਨਿੰਗ ਲੈ ਰਹੇ ਰੰਗਰੂਟਾਂ ਨੂੰ ਦੱਸਿਆਂ ਜਾਦਾ ਹੈ ਕਿ ਏਨੇ ਦਿਨ ਭੁੱਖੇ ਕਿਵੇਂ ਰਹਿਣਾ ਹੈ ਤੇ ਕਿਸੇ ਖਾਸ ਦੁਸ਼ਮਣ ਉਪਰ ਘਾਤ ਲਗਾਉਣ ਲਈ ਭੁੱਖੇ ਤੇਹ
ਨੂੰ ਕਿਵੇਂ ਸਹਿਣਾ ਹੈ ਅਤੇ ਸਭ ਤੋਂ ਅਹਿਮ ਕਿ ਛੁਪਣ ਤੋਂ ਪਹਿਲਾਂ ਖਾਲੀ ਪੇਟ ਰਹਿਣ ਦਾ ਅਭਿਆਸ ਕਿਵੇਂ ਕਰਨਾ ਹੈ ਤਾਂ ਜੋ ਮਲ-ਮੂਤਰ ਦੀ ਪਰੇਸ਼ਾਨੀ ਨਾ ਹੋਵੇ।

ਉਸ ਨੂੰ ਦੁੱਖ ਕੇਵਲ ਏਨਾ ਹੈ ਕਿ ਜਿਸ ਪੰਥ ਦੀ ਅਣਖ ਜ਼ਿੰਦਾ ਰੱਖਣ ਲਈ ਉਸ ਨੇ ਜਵਾਨੀ ਅਰਪਣ ਕਰ ਦਿੱਤੀ।ਉਸ ਪੰਥ ਨੇ ਉਸ ਦੀ ਕੋਈ ਸਾਰ ਨਾ ਲਈ। ਉਸ ਦਾ ਵਕੀਲ ਹੀ ਕੋਈ ਨਹੀਂ ਸੀ
ਕਿਉਂਕਿ ਵਕੀਲ ਕਰਨ ਲਈ ਉਸ ਕੋਲ ਪੈਸੇ ਹੀ ਨਹੀਂ ਸਨ। ਸਰਕਾਰੀ ਖਰਚੇ ਉੱਤੇ ਵੀ ਉਸ ਨੂੰ ਕੋਈ ਵਕੀਲ ਨਾ ਦਿੱਤਾ ਗਿਆ। ਉਹ ਪ੍ਰੀ ਇੰਜੀਨੀਅਰਿੰਗ ਫਸਟ ਡਵੀਜ਼ਨ ਪਾਸ ਕਰ ਚੁੱਕਾ ਸੀ ਤੇ ਉਸ ਦਾ ਭਵਿੱਖ ਬੜਾ ਸ਼ਾਨਦਾਰ ਸੀ ਜਿਸ ਬਾਰੇ ਉਸ ਨੇ ਤੇ ਉਸ ਦੇ ਮਾਪਿਆ ਨੇ ਕਈ ਸੁਪਨੇ ਲਏ ਸਨ। ਪਰ ਉਸ ਦੀ ਗ੍ਰਿਫਤਾਰੀ ਮਗਰੋਂ ਘਰ ਵਿੱਚ ਗਰੀਬੀ ਪਸਰ ਗਈ।
ਉਸ ਦੀ ਮਾਂ ਲੋਕਾਂ ਦਾ ਗੋਹਾਂ ਕੂੜਾ ਕਰ ਕੇ ਅਤੇ ਆਪਣੀ ਬਿਮਾਰੀ ਤੋਂ ਲਾਪ੍ਰਵਾਹ ਹੋ ਕੇ ਪੁੱਤਰ ਦੀਆਂ ਜੇਲ੍ਹ ਦੀਆਂ ਲੋੜਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੀ । ਕਰਮਜੀਤ ਮਾਂ ਨੂੰ ਕਹਿੰਦਾ ਕਿ ਉਹ ਫਲਾਣੈ ਪੰਥਕ ਆਗੂ ਕੋਲ ਜਾ ਕੇ ਉਸ ਤੋਂ ਮਦਦ ਮੰਗੇ ਪਰ ਮਾਂ ਤਾਂ ਪਹਿਲਾਂ ਸਭ ਕੋਲ ਜਾ ਕੇ ਥੱਕ ਚੁੱਕ ਸੀ । ਉਹ ਕਹਿੰਦੀ, "ਮੈਨੂੰ ਲੀਡਰਾਂ ਕੋਲ ਜੇ ਭੀਖ
ਮੰਗਣ ਲਈ ਨਾ ਕਹਿ।ਤੈਨੂੰ ਜੋ ਚਾਹੀਦੇ, ਮੈਨੂੰ ਦੱਸ। ਮੈਂ ਮਿਹਨਤ ਮਜ਼ਦੂਰੀ ਕਰ ਕੇ ਤੇਰੀ ਹਰ ਲੋੜ ਪੂਰੀ ਕਰਾਂਗੀ। ਉਹ ਅਜਿਹਾ ਕਰਦੀ ਵੀ ਰਹੀ ਜੇਲ ਵਿੱਚ ਕਰਮਜੀਤ ਜਦ ਵੀ ਮਾਂ ਦੀ ਦਿੱਤੀ ਕੋਈ ਚੀਜ ਖਾਂਦਾ ਤਾਂ ਉਸ ਵਿਚੋਂ ਉਸ ਨੂੰ ਮਾਂ ਦਾ ਲਹੂ ਪਸੀਨਾ ਤੈਰਦਾ ਨਜ਼ਰ ਆਉਣ ਲਗਦਾ ਤੇ ਉਹ ਰੋ ਪੈਂਦਾ। ਅਖ਼ੀਰ ਮਾਂ ਦਾ ਕਮਜ਼ੋਰ ਤੇ ਬੀਮਾਰ ਸਰੀਰ ਵੀ ਥੱਕ ਗਿਆ
ਤੇ ਉਹ ਬੇਸਾਰਾ ਤੇ ਇਕੱਲ-ਮਾਰੇ ਕਰਮਜੀਤ ਨੂੰ ਨਰਕ ਵਰਗੀ ਜੇਲ ਵਿੱਚ ਛੱਡ ਕੇ ਗੁਰੂ ਚਰਨਾਂ ਵਿੱਚ ਜਾ ਬੈਠੀ
ਅੱਜ ਕਰਮਜੀਤ ਸਿੰਘ ਜੇਲ੍ਹ ਦੀਆ ਸਲਾਖਾਂ ਤੋ ਬਾਹਰ ਹੈ ਪਰ ਉਸ ਪਾਸ ਮਾਂ ਨਹੀ ਹੈ ਜੇਲ੍ਹ ਵਿੱਚ ਪੜ੍ਹ-ਪੜ੍ਹ ਕੇ ਵਕੀਲ ਬਣ ਚੁੱਕਾ ਹੈ ਪ੍ਰੰਤੂ ਜਦੋ ਉਸ ਨੂੰ ਵਕੀਲ ਦੀ ਲੋੜ ਸੀ ਉਦੋਂ ਸਾਰਾ ਪੰਥ(ਕੁਝ ਇੱਕ ਦੋ ਵੀਰਾਂ ਅਤੇ ਸੰਸਥਾਵਾਂ ਨੂੰ ਛੱਡ ਕੇ)
ਹੀ ਪਾਸਾ ਵੱਟ ਗਿਆ ਪ੍ਰੰਤੂ ਫਿਰ ਵੀ ਇਕੱਲਾ ਹੀ ਜੂਝਦਾ ਰਿਹਾ। ਸਹੀ ਅਰਥਾਂ ਵਿੱਚ ਉਹ ਹੌਸਲੇ ਦਾ ਅਹਿਲ ਪਹਾੜ ਹੈ। ਉਸ ਨੇ ਕੌਮੀ ਗੈਰਤ ਦੀ ਬਹਾਲੀ ਲਈ ਆਪਣਾ ਭਵਿੱਖ ਤੇ ਜੀਵਨ ਦਾਅ ਉਪਰ ਲਗਾ ਦਿੱਤਾ ਪਰ ਪੰਥ ਨੇ ਉਸ ਦੇ ਭਵਿੱਖ ਬਾਰੇ ਨਾ ਸੋਚਿਆ ਸਗੋਂ ਘਟੀਆ ਸੋਚ ਦੇ ਮਾਲਕਾ ਨੇ ਉਸ ਨੂੰ ਆਪਣੇ ਵਰਗਾ ਘਟੀਆ ਹੀ ਦਰਸਾਉਣ ਦੀ ਕੋਸ਼ਿਸ਼ ਕੀਤੀ ਉਸ ਨੇ
ਕੌਮੀ ਭਵਿੱਖ ਨੂੰ ਸਵਾਰਨ ਲਈ ਆਪਣਾ ਭਵਿੱਖ ਅਰਪਿਤ ਕਰ ਦਿੱਤਾ ਅਤੇ ਅੱਜਕਲ ਉਹ ਇਕ ਵਿਦਿਅਕ ਅਦਾਰਾ ਚਲਾ ਰਹੇ ਹਨ ਅਤੇ ਕੌਮੀ ਪਨੀਰੀ ਦੀ ਸੰਭਾਲ ਵਿੱਚ ਰੁੱਝੇ ਹੋਏ ਹਨ। ਸ. ਕਰਮਜੀਤ ਸਿੰਘ ਨਾਲ ਹੁਣ ਕਰੀਬ 12 ਸਾਲ ਬਾਅਦ ਡੂੰਘੀ ਗੱਲਬਾਤ ਦਾ ਮੌਕਾ ਮਿਲਿਆ ਅਤੇ ਉਹਨਾਂ ਵੱਲੋਂ ਕੀਤੇ ਅਹਿਮ ਕਾਰਜ ਦੀਆਂ ਸਾਰੀਆਂ ਪਰਤਾਂ ਬਾਰੇ ਜਾਨਣ ਦਾ ਮੌਕਾ ਮਿਲਿਆ।
ਲਹੂ ਭਿੱਜੇ ਸਿੱਖ ਇਤਿਹਾਸ ਵਿੱਚ ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਦਾ ਪ੍ਰਸੰਗ,ਰਹਿੰਦੀ ਦੁਨੀਆਂ ਤਕ ਸਿੱਖ ਕੌਮ ਅਤੇ ਮਾਨਵਤਾ ਪ੍ਰੇਮੀਆਂ ਦੇ ਹਿਰਦੇ ਵਿੰਨਦਾ ਰਹੇਗਾ । ਸ.ਹਰਿੰਦਰ ਸਿੰਘ ਮਹਿਬੂਬ ਅਨੁਸਾਰ-
ਦਿੱਲੀ ਦੀਆਂ ਗਲੀਆਂ ਵਿੱਚ ਅਸੀਂ ਰੁਲ ਗਏ, ਬੰਨ੍ਹ ਸ਼ਹੀਦੀ ਗਾਨੇ,
ਦਿੱਲੀ ਦਾ ਹਰ ਚੌਂਕ ਮੇਰੀ ਬਰਬਾਦ ਕਹਾਣੀ ਜਾਣੇ॥
"ਸਿੱਖਾਂ ਨੂੰ ਸਬਕ
ਸਿਖਾਉਣ ਲਈ', ਦਿੱਲੀ ਵਰਗੇ 36 ਹੋਰ ਸ਼ਹਿਰਾਂ ਵਿੱਚ ਸ਼ਰੇਆਮ ਉਨ੍ਹਾਂ ਦੀਆਂ ਧੀਆਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ। ਹਜ਼ਾਰਾ,ਬੱਸਾ,ਟਰੱਕਾਂ ਨੂੰ ਡਰਾਇਵਰਾ ਸਮੇਤ ਸਾੜਿਆਂ ਗਿਆ। ਹਥਿਆਰਬੰਦ ਪੁਲਿਸ ਦੀ ਹਾਜ਼ਰੀ ਵਿੱਚ ਇਕ ਟਾਇਰ ਨਾਲ 10-10, ਸਿੱਖਾਂ ਨੂੰ ਬੰਨ੍ਹ ਕੇ ਸਾੜਨ ਵਾਲੇ 'ਡਿਸਕੋ ਦੀਵਾਨੇ' ਜੱਲਾਦ ਤੇ ਹਾਕਮਾਂ ਦੇ ਪਾਲਤੂ ਗੁੰਡੇ ਸਨ ਜਿੰਨਾਂ ਨੂੰ
31 ਅਕਤੂਬਰ ਦੀ ਸ਼ਾਮ ਨੂੰ ਹੀ ਪੈਟਰੋਲ,ਸਰੀਏ ਵੰਡ ਤੇ ਵੱਖ-ਵੱਖ ਕਾਲੋਨੀਆਂ ਵੱਲ ਰਵਾਨਾ ਕਰ ਦਿੱਤਾ ਗਿਆ ਸੀ। ਕਿਨ੍ਹਾਂ ਅਸੰਭਿਅਕ ਅਤੇ ਜ਼ਾਲਮਾਨਾ ਅੰਦਾਜ਼ ਸੀ ਕਿ ਸ਼ਹੀਦ ਹੋਣ ਵਾਲਿਆ ਦੇ ਅੱਲ੍ਹੇ ਜ਼ਖਮਾਂ ਤੇ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ 10 ਦਿਨ ਤਕ ਚਲੇ ਗਿਣੇ ਮਿਥੇ ਕਤਲੇਆਮ ਨੂੰ ਜਬ ਬੜਾ ਪੇੜ ਗਿਰਤਾ ਹੈ ਤੋਂ ਧਰਤੀ ਹਿਲ ਜਾਤੀ ਹੈ,
ਕੁਚਲ ਕੇ ਰੱਖ ਦੇਂਗੇ' ਆਖ ਕੇ ਜਹਿਰੀਲੇ ਨਸਤਰਾਂ ਦੀ ਨੋਕ ਨਾਲ 'ਮਲ੍ਹਮ' ਲਾਉਦਾ ਹੈ। ਰਾਸ਼ਟਰੀ ਗੀਤ ਦੇ ਰਚੇਤਾ ਰਵਿੰਦਰ ਨਾਥ ਟੈਗੋਰ ਨੇ ਕਿਹਾ ਸੀ ਕਿ ਦੇਸ਼ ਦਾ ਮਤਲਬ ਦੇਸ਼ ਦੀ ਮਿੱਟੀ ਨਹੀਂ ਸਗੋਂ ਦੇਸ਼ ਦੇ ਲੋਕ ਹੁੰਦੇ ਹਨ ਪਰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਔਲਾਦ ਵਰਗੇ 30 ਹਜ਼ਾਰ ਨਾਗਰਿਕਾਂ ਦੇ ਸਮੂਹਕ ਕਤਲੇਆਮ ਦਾ ਜਸ਼ਨ ਮਨਾਉਂਦਾ ਹੈ ਤੇ
ਦਿੱਲੀ ਵਿੱਚ ਵੱਡੇ ਮਜਮੇ ਲਾ ਕੇ ਸਰਕਾਰੀ ਤੌਰ'ਤੇ ਇੱਕਠੀਆਂ ਕੀਤੀਆਂ ਗਈਆਂ ਭੀੜਾਂ ਕੋਲੋਂ ਤਾੜੀਆਂ ਵਜਾਵਾਉਂਦਾ ਹੈ। ਦੁਨੀਆਂ ਦੀ ਕਿਹੜੀ ਗ਼ੈਰਤਮੰਦ ਕੰਮ ਹੋਵੇਗੀ ਜਿਸ ਦੀਆਂ ਹੌਲ-ਪੰਜਾਲੀਆਂ ਨੂੰ ਇਹ ਲਲਕਾਰੇ ਅਤੇ ਜ਼ੁਲਮ ਤਲਵਾਰਾਂ ਨਾ ਬਣਾ ਦੇਣ,ਵਿਸ਼ੇਸ਼ ਕਰਕੇ ਉਦੋਂ ਜਦੋਂ ਕਾਤਲ ਟੋਲਿਆਂ ਦੀ ਅਗਵਾਈ ਕਰਨ ਵਾਲਿਆਂ ਨੂੰ ਵਜ਼ੀਰੀਆਂ ਦੇ ਕੇ ਸਾਡੇ ਹੀ ਸਿਰ
ਉਪਰ ਰਾਜ ਕਰਨ ਲਈ ਬਿਠਾ ਦਿੱਤਾ ਗਿਆ ਹੋਵੇ।

ਕਤਲੇਆਮ ਦੀ 'ਜਾਂਚ' ਲਈ ਅਨੇਕਾਂ ਜਾਂਚ ਕਮੇਟੀਆਂ ਦਾ ਪ੍ਰਪੰਚ ਰਚਿਆ ਗਿਆ ਜਿੰਨਾ ਦੀਆ ਰਿਪੋਰਟਾਂ ਡੂੰਘੇ ਖੂਹਾਂ ਵਿੱਚ ਗਰਕ ਕਰ ਦਿੱਤੀਆਂ ਗਈਆਂ ਜਦੋਂ ਕਿਸੇ ਕੌਮ ਦੇ ਗਿਲੇ ਸ਼ਿਕਵੇ ਸੁਣਨ ਦੀ ਥਾਂ ਧੋਸ ਦਿੱਤੀ ਜਾਵੇ ਤਾਂ ਹਿੰਸਕ ਵਿਰੋਧ ਦਾ ਪੈਦਾ ਹੋਣਾ ਇੱਕ ਕੁਦਰਤੀ ਅਮਲ ਬਣ ਜਾਂਦਾ ਹੈ ਭਾਈ ਕਰਮਜੀਤ ਸਿੰਘ
ਸੁਨਾਮ ਵਰਗੇ ਸ਼ਾਂਤ ਸੁਭਾਅ ਵਾਲੇ ਅਤੇ ਪ੍ਰੀ-ਇੰਜਨੀੳਰਿੰਗ ਫਸਟ ਡਵੀਜ਼ਨ ਪਾਸ ਨੌਜਵਾਨ ਨੂੰ ਵੀ ਆਪਣੇ ਵਿਆਹ ਤੋਂ ਸਿਰਫ ਦੋ ਮਹੀਨੇ ਪਹਿਲਾ, ਦਿੱਲੀ ਦੇਹਾਕਮਾਂ ਦੀ ਹੱਕੜ ਅਤੇ ਲੋਕ ਵਿਰੋਧੀ ਨੀਤੀ ਨੇ ਇਸੇ ਸੁਨਾਮ ਸ਼ਹਿਰ ਦੇ ਪਹਿਲਾਂ ਹੋ ਚੁਕੇ ਇੱਕ ਸ਼ਹੀਦ, ਊਧਮ ਸਿੰਘ ਵਾਂਗ ਕਾਤਲਾਂ ਦੇ ਆਗੂ ਤੋਂ ਬਦਲਾ ਲੈਣ ਲਈ ਹਥਿਆਰ ਚੁੱਕਣ ਲਈ ਤਿਆਰ ਕਰ ਦਿੱਤਾ।
ਨਵੰਬਰ,84 ਵਿੱਚ ਉਹ ਆਪਣੇ ਇੱਕ ਸਾਥੀ ਨਾਲ ਮਾਨਸਰੋਵਰ ਪਾਰਕ ਵਿਖੇ ਰਹਿ ਰਿਹਾ ਸੀ।ਉਸ ਦੇ ਸਾਥ ਨੂੰ ਜਿਉਦਾ ਸਾੜਨ ਤੋਂ ਪਹਿਲਾਂ ਉਸ ਦੀਆਂ ਲੱਤਾਂ,ਬਾਹਾਂ ਕੱਟ ਦਿੱਤੀਆਂ ਗਈਆਂ ਸਨ। ਭਾਈ ਕਰਮਜੀਤ ਸਿੰਘ ਸੁਨਾਮ ਨੂੰ ਮੌਤ ਨੂੰ ਸਾਹਮਣੇ ਨਰਦਿਆਂ ਵੇਖ ਕੇ ਦਸ਼ਮੇਸ਼ ਪਿਤਾ ਅੱਗੇ ਅਰਦਾਸ ਕੀਤੀ,“ਸੱਚੇ ਪਾਤਸ਼ਾਹ! ਇਹ ਸਰੀਰ ਭੰਗ ਦੇ ਭਾੜੇ ਹੀ ਤਬਾਹ ਹੋ ਜਾਣਾ ਹੈ
ਅੱਜ ਬਚਾ ਲੈ। ਇਹ ਸਰੀਰ ਦਾ ਠੀਕਰਾ ਤੇਰੇ ਪੰਥ ਦੇ ਨਾਮ ਕਰ ਦਿਆਂਗਾ।ਗੁਰੂ ਨੇ ਅਰਦਾਸ ਸੁਣੀ ਅਤੇ ਸ਼ਾਇਦ ਗੁਰੂ ਦੀ ਕਿਰਪਾ ਹੀ ਸੀ ਕਿ ਨਾਟਕੀ ਢੰਗ ਨਾਲ ਕਰਮਜੀਤ ਨੂੰ ਬਚਾ ਲਿਆ।
ਆਪਣੇ ਪ੍ਰਣ ਨੂੰ ਪੂਰਾ ਕਰਨ ਲਈ ਕਰਮਜੀਤ ਸਿੰਘ ਸੁਨਾਮ ਨੇ ਪਹਿਲਾਂ ਕੰਮ ਆਪਣੀ ਪਹਿਚਾਣ ਲੁਕਾਉਣ ਲਈ ਕੇਸ ਕਤਲ ਕਰਵਾ ਦਿੱਤੇ ਅਤੇ ਦਿੱਲੀ ਦੇ ਮਸ਼ਹੂਰ ਜੈਨ ਮੰਦਰ ਜਾਣਾ ਸ਼ੁਰੂ
ਕਰ ਦਿੱਤਾ। ਕਰਮਜੀਤ ਸਿੰਘ ਰੋਜ਼ ਮੰਦਿਰ ਜਾਂਦਾ ਅਤੇ ਮਨਮੋਹਨ ਡਿਸਾਈ ਦੇ ਨਾਮ ਦੀ ਰਸੀਦ ਉਪਰ ਮੰਦਰ ਵਾਸਤੇ ਚੰਦਾ ਜਮ੍ਹਾਂ ਕਰਵਾ ਦਿੰਦਾ ਭਾਵੇਂ ਕਿ ਉਹ 10 ਕੁ ਰੁਪਏ ਹੀ ਹੁੰਦੇ। ਇਸ ਤਰ੍ਹਾਂ ਕਰਮਜੀਤ ਚੰਦਾਂ ਜਮ੍ਹਾਂ ਕਰਵਾ ਕੇ ਰਸੀਦਾਂ ਰੱਖਣ ਲੱਗਾ। ਇਸ ਪੱਛੋਂ ਵੀ ਕਰਮਜੀਤ ਸਿੰਘ ਦੀ ਦੂਰਅੰਦੇਸ਼ੀ ਸੀ ਤਾ ਜੋ ਜੇਕਰ ਉਹ ਫੜਿਆ ਜਾਵੇ ਤਾਂ
ਉਸ ਦੀ ਸ਼ਨਾਖਤ ਸਿੱਖ ਵਜੋਂ ਨਾ ਹੋਵੇ ਅਤੇ ਪੰਜਾਬ ਤੋ ਬਾਹਰਲੇ ਸਿੱਖ ਹਿੰਦੂਤਵੀ ਕਹਿਰ ਤੋਂ ਬਚ ਸਕਣ।
ਹੁਣ ਕਰਮਜੀਤ ਸਿੰਘ ਕਿਸੇ ਚੰਗੇ ਆਧੁਨਿਕ ਹਥਿਆਰ ਦੀ ਭਾਲ ਵਿੱਚ ਸੀ ਅਤੇ ਇਸ ਲਈ ਉਹ ਪੰਜਾਬ ਆਇਆ । ਪੰਜਾਬ ਵਿੱਚ ਆ ਕੇ ਉਸ ਨੇ ਕੁੱਝ ਸਰਗਰਮ ਵਿਆਕਤੀਆਂ ਨਾਲ ਸੰਪਰਕ ਵੀ ਸਥਾਪਤ ਕੀਤੇ ਪ੍ਰੰਤੂ ਕਿਸੇ ਵੀ ਉਸ ਦੀ ਸੋਚ ਨੂੰ ਹੁੰਗਾਰਾ ਨਾ ਦਿੱਤਾ
ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਕੇਵਲ ਆਪਣੀਆਂ ਬਹਿਕਾਂ ਅਤੇ ਸੁਰੱਖਿਆ ਛਤਰੀਆਂ ਵਿੱਚ ਜੀਵਨ ਬਤੀਤ ਕਰਨ ਵਾਲੇ ਖਾੜਕੂ ਸ਼ਾਇਦ ਕਰਮਜੀਤ ਸਿੰਘ ਦੀ ਇਸ ਦਲੇਰੀ,ਜ਼ੁਰਅੱਤ ਭਰੀ ਅਤੇ ਅਤਿ ਔਖੀ ਯੋਜਨਾ ਨੂੰ ਅਸੰਭਵ ਹੀ ਸਮਝਦੇ ਸਨ। ਕਈ ਦਿਨ ਸ.ਕਰਮਜੀਤ ਸਿੰਘ ਅਕਾਲ ਤਖ਼ਤ ਸਾਹਿਬ ਦਾ ਪਾਵਨ ਇਮਾਰਤ ਕੋਲ ਬੈਠਾ ਰਿਹਾ ਕਿਉਂਕਿ ਉਸ ਸਮੇਂ ਸੰਤ ਜਰਨੈਲ ਸਿੰਘ ਜੀ
ਖਾਲਸਾ ਭਿੰਡਰਾਂਵਾਲਿਆਂ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਜੀ ਪੰਜਾਬ ਵਿੱਚ ਕਾਫੀ ਸਰਗਰਮ ਸਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਵੀ ਗਰਮਦਲੀ ਵੀਰ ਹੀ ਕਰਵਾ ਰਹੇ ਸਨ। ਇਕ ਹਫਤੇ ਦੇ ਕਰੀਬ ਕਰਮਜੀਤ ਸਿੰਘ ਅਕਾਲ ਤਖ਼ਤ ਰਿਹਾ ਪ੍ਰੰਤੂ ਕਿਸੇ ਵੀ ਗਰਮਦਲੀ ਵੀਰ ਨੇ ਉਸਦੀ ਬਾਂਹ ਨਾ ਫੜੀ ਸਗੋਂ ਬਿਲਕੁਲ ਹੀ ਨਜ਼ਰ ਅੰਦਾਜ਼ ਕਰਕੇ ਲੰਘਣਾ ਸ਼ੁਰੂ ਕਰ ਦਿੱਤਾ।
ਕਰਮਜੀਤ ਸਿੰਘ ਦਾ ਦਿੱਲੀ ਤੋਂ ਪੰਜਾਬ ਆਉਣ ਦਾ ਮਕਸਦ ਕੇਵਲ ਕਿਸੇ ਵਧੀਆ ਆਧੁਨਿਕ ਹਥਿਆਰ ਦੀ ਪ੍ਰਾਪਤੀ ਸੀ ਜੋ ਪੂਰੀ ਨਾ ਹੋ ਸਕੀ। ਸਿਧਾਂਤਾਂ ਅਤੇ ਯੁੱਧਨੀਤੀ ਤੋਂ ਅਣਜਾਣ ਲੋਕ ਤਾਂ ਗਲਾਂ ਵਿੱਚ ਅਸਾਲਟ ਰਾਈਫਲਾਂ ਪਾਈ ਫਿਰਦੇ ਸਨ ਪ੍ਰੰਤੂ ਕੋਮ ਲਈ ਹੋਣੀ ਨਾਲ ਮੱਥਾ ਲਗਾਉਣ ਲਈ ਤਿਆਰ ਸ.ਕਰਮਜੀਤ ਸਿੰਘ ਬਿਨਾਂ ਹਥਿਆਰ ਤੋਂ ਨਿਰਾਸ਼ ਹੋ ਕਿ ਫਿਰ ਦਿੱਲੀ ਨੂੰ
ਮੁੜ ਗਿਆ। ਦਿੱਲੀ ਜਾ ਕਿ ਉਸ ਨੇ ਆਪਣਾ ਰਾਜ਼ ਨਾ ਚਾਹੁੰਦਿਆ ਹੋਇਆ ਵੀ ਇਕ ਦੋ ਮਿੱਤਰਾਂ ਨਾਲ ਸਾਂਝਾ ਕੀਤਾ ਪ੍ਰੰਤੂ ਆਪਣੀ ਯੋਜਨਾ, ਸਥਾਨ ਅਤੇ ਕਾਰਜ ਵਿਧੀ ਬਾਰੇ ਕੁਝ ਨਾ ਦੱਸਿਆ। ਤੰਗੀ ਤੁਰਸ਼ੀ ਦੇ ਦਿਨ ਕੱਟਦਿਆਂ ਕਰਮਜੀਤ ਸਿੰਘ ਕੁਝ ਪੈਸੇ ਇਕੱਠੇ ਕਰਕੇ ਗੰਗਾਨਗਰ (ਰਾਜਸਥਾਨ) ਗਿਆ ਅਤੇ ਬੜੀ ਮੁਸ਼ਕਿਲ ਨਾਲ ਸੰਬੰਧ ਸਥਾਪਿਤ ਕਰਕੇ 300 ਰੁਪਏ ਦਾ
ਦੇਸੀ ਕੱਟਾ (ਇਕ ਗੋਲੀ ਵਾਲਾ .12 ਬੋਰ ਦਾ ਪਿਸਤੌਲ ) ਖਰੀਦਿਆ ਅਤੇ ਉਸ ਨੂੰ ਲੈ ਕਿ ਫਿਰ ਦਿੱਲੀ ਆ ਗਿਆ
ਦਿੱਲੀ ਆ ਕਿ ਇੱਕ ਸੱਜਣ ਦੇ ਰਾਹੀਂ 12 ਬੋਰ ਦੇ ਪੰਜ ਕਾਰਤੂਸ (2 ਐਲ.ਜੀ.ਅਤੇ 3 ਡਬਲ ਬੀ) ਖਰੀਦੇ ਭਾਵੇਂ ਕਿ ਉਹ ਵੀਰ ਬਾਅਦ ਵਿੱਚ ਸਰਕਾਰੀ ਗਵਾਹ ਬਣ ਗਿਆ। ਕਰਮਜੀਤ ਸਿੰਘ 2 ਅਕਤੂਬਰ ਨੂੰ ਰਾਜੀਵ ਗਾਧੀ ਉੱਪਰ ਰਾਜਘਾਟ (ਕਰਮਚੰਦ ਗਾਂਧੀ ਦੀ ਸਮਾਧੀ)
ਤੇ ਹਮਲਾ ਕਰਨਾ ਚਾਹੁੰਦਾ ਸੀ। ਪ੍ਰਣ ਪੂਰਤੀ ਲਈ ਉਸ ਨੇ ਝਾੜੀ ਵਿੱਚ ਛੁਪਣ ਤੋਂ 5 ਦਿਨ ਪਹਿਲਾਂ ਪੇਟ ਖਾਲੀ ਰੱਖਿਆ।ਭੁੱਖੇ ਰਹਿਣ ਦੇ ਪਹਿਲੇ ਤਿੰਨ ਦਿਨ ਆਂਤੜੀਆਂ ਖ਼ਾਲੀ ਹੋਣ ਕਰ ਕੇ ਸੁੰਗੜਨਾ ਸ਼ੁਰੂ ਕਰ ਦਿੰਦੀਆ ਹਨ ਜਿਸ ਨਾਲ ਬਹੁਤ ਤਕਲੀਫ ਹੁੰਦੀ ਹੈ ਉਹ ਇਸ ਤਕਲੀਫ ਨੂੰ ਝਾੜੀ ਵਿੱਚ ਛੁਪਣ ਤੋਂ ਪਹਿਲਾਂ ਹੀ ਝੱਲ ਲੈਣਾ ਚਾਹੁੰਦਾ ਸੀ। 23 ਸਤੰਬਰ 1986
ਦੀ ਸ਼ਾਮ ਨੂੰ ਇੱਕ ਬੁਕ ਭੁੰਨੇ ਹੋਏ ਛੋਲੇ ਅਤੇ ਪਾਣੀ ਦੀ ਬੋਤਲ ਆਦਿ ਲੈ ਕਿ ਕੰਡਿਆਲੀ ਵੇਲ ਵਿੱਚ ਜਾ ਛੁਪਿਆ। ਉਸ ਕੋਲ ਕੇਵਲ 800 ਗ੍ਰਾਮ ਭੁੱਜੇ ਹੋਏ ਛੌਲੇ ਸਨ ਅਤੇ 26 ਸਤੰਬਰ ਤੋਂ ਲੈ ਕਿ 2 ਅਕਤੂਬਰ ਤੱਕ ਉਹ ਕੇਵਲ 300 ਗ੍ਰਾਮ ਹੀ ਖਾ ਸਕਿਆ ਅਤੇ ਗ੍ਰਿਫਤਾਰੀ ਸਮੇਂ ਉਸ ਪਾਸੋਂ 500 ਗ੍ਰਾਮ ਦੇ ਕਰੀਬ ਛੋਲੇ ਬਰਾਮਦ ਹੋਏ। ਅਗਲੇ 6 ਦਿਨ ਦੀ
ਠੰਢੀ ਵਰਖਾ ਨੇ ਉਸ ਦਾ ਸਰੀਰ ਗਾਲ ਦਿੱਤਾ । ਮੋਢਿਆਂ ਨੇੜੇ ਲੱਗੇ ਫੁਟ-ਫੁਟ ਵੱਡੇ ਭਰਿੰਡਾਂ ਅਤੇ ਮਧੂ-ਮੱਖੀਆਂ ਦੇ ਪੱਖਰਾਂ ਅਤੇ ਰਾਤ ਨੂੰ ਉਪਰ ਚੜ੍ਹ ਆਉਣ ਵਾਲੇ ਨਿਉਲਿਆਂ ਨੇ ਉਸ ਨੂੰ ਬਹੁਤ ਸਤਾਇਆ। ਵੇਲ ਕੰਡਿਆਂ ਨੇ ਸਰੀਰ ਛਲਣੀ ਕਰ ਦਿੱਤਾ। ਚਾਰੇ ਪਾਸੇ ਕੰਡਿਆ ਵਾਲੀ ਦੋ ਵਰਗ ਫੁਟ ਥਾਂ ਵਿੱਚ ਦਿਨ ਰਾਤ ਸਰੀਰ ਇੱਕਠਾ ਕਰ ਕੇ ਬੈਠਾ ਹੋਇਆ ਉਹ ਬਿਲਕੁਲ
ਹਿਲਜੁਲ ਨਾ ਕਰਦਾ ਤਾਂ ਜੋ ਹੇਠਾਂ ਖੜੀ ਫੋਰਸ ਨੂੰ ਸ਼ੱਕ ਨਾ ਹੋ ਜਾਵੇ। ਇੰਨ੍ਹਾਂ ਹਾਲਤਾਂ ਵਿੱਚ ਇਕ ਬੁਕ ਛੋਲਿਆਂ ਦੀ ਵੀ ਨਾ ਖਾ ਸਕਿਆ। ਭੁੱਖ ਪਿਆਸ ਦੀ ਕੋਈ ਪ੍ਰਵਾਹ ਨਹੀਂ ਸੀ ਸਗੋਂ ਨਿਕਾਸ ਪ੍ਰਬੰਧ ਨਾ ਹੋਣ ਕਰਕੇ ਭੁੱਖਿਆਂ ਰਹਿਣਾ ਜ਼ਰੂਰੀ ਸੀ। ਘਟਨਾ ਵਾਲੇ ਦਿਨ ਦੋ ਅਕਤੂਬਰ ਨੂੰ ਉਹ ਭੁੱਖ ਪਿਆਸ ਬੁਖ਼ਾਰ ਅਤੇ ਕੰਡਿਆਂ ਦੇ ਜ਼ਖ਼ਮਾਂ ਨਾਲ ਪਹਿਲਾਂ ਹੀ
ਅਧਮੋਇਆ ਹੋ ਚੁਕਿਆ ਸੀ।

"ਇੰਡੀਆਂ ਟੂਡੇ' ਅਤੇ ‘ਸੂਰੀਆ' ਵਿੱਚ ਛਪੀਆ ਰਿਪੋਰਟਾਂ ਮੁਤਾਬਕ ਇਸ ਘਟਨਾ ਦੀ ਸੂਚਨਾ 5 ਦਿਨ ਪਹਿਲਾਂ ਹੀ 'ਰਾਅ'ਏਜੰਸੀ ਨੇ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਸੀ ਇਸ ਵਿੱਚ ਦੱਸਿਆ ਗਿਆ ਸੀ ਕਿ "ਦੋ ਅਕਤੂਬਰ 86 ਨੂੰ ਜਦੋਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਮਹਾਤਮਾ ਗਾਂਧੀ ਦੀ ਸਮਾਧੀ ਉਪਰ ਫੁੱਲ ਚੜ੍ਹਾਉਣ ਜਾਵੇਗਾ ਤਾਂ ਗੋਲੀ ਮਾਰ
ਕੇ ਉਸ ਦੀ ਹੱਤਿਆ ਕੀਤੀ ਜਾਵੇਗੀ । ਗੋਲੀ ਚਲਾਉਣ ਵਾਲਾ ਸਿੱਖ ਨੌਜਵਾਨ ਦਿੱਲੀ ਕਤਲੇਆਮ ਦਾ ਪੀੜਤ ਹੋਵੇਗਾ। ਉਹ ਮੋਨਾ ਹੋਵੇਗਾ ਅਤੇ ਮਾਲੀ ਦੇ ਭੇਸ ਵਿੱਚ ਆਪਣੇ ਆਪ ਨੂੰ ਝਾੜੀਆ ਪਿਛੇ ਛੁਪਾ ਕੇ ਰੱਖੇਗਾ।
ਇਸ ਰਿਪੋਰਟ ਦੇ ਫਲ ਸਰੂਪ ਪਹਿਲਾਂ ਹੀ ਜਨਤਾ ਲਈ ਬੰਦ ਕੀਤੀ ਜਾ ਚੁੱਕੀ ਸਾਰੀ ਥਾਂ ਦੀ ਇੱਕ ਵਾਰ ਫਿਰ ਜ਼ੋਰਦਾਰ ਤਲਾਸ਼ੀ ਲਈ ਗਈ। ਤਲਾਸ਼ੀ ਲੈਣ ਵਾਲਿਆ
ਦੀਆਂ ਗਤੀਵਿਧੀਆਂ ਨੂੰ ਭਾਈ ਸੁਨਾਮ ਉਪਰ ਬੈਠਾ ਸੁਣਦਾ ਅਤੇ ਵੇਖਦਾ ਰਿਹਾ ਪਰ ਮੋਰਚੇ ਦੀ ਖੂਬਸੂਰਤ ਅਤੇ ਕਲਾਮਈ ਵੰਨਗੀ ਕਾਰਨ ਉਹ ਨਾ ਲੱਭ ਸਕਿਆ।ਇਸਤਗਾਸੇ ਅਨੁਸਾਰ ਦੋ ਅਕਤੂਬਰ 86 ਨੂੰ ਪ੍ਰਧਾਨ ਮੰਤਰੀ ਰਾਜ਼ੀਵ ਗਾਂਧੀ ਅਤੇ ਸੋਨੀਆਂ ਗਾਂਧੀ ਆਪਣੇ ਗਾਰਡਾਂ ਨਾਲ ਸਵੇਰੇ 7 ਵਜੇ ਰਾਜਘਾਟ ਪਹੁੰਚੇ। ਅਮਰੀਕੀ ਰਾਸ਼ਟਰ ਪਤੀ ਦੇ ਸੁਰੱਖਿਆ ਪੇਟਰਨ ਉਪਰ ਵੱਖ-ਵੱਖ
ਫੋਰਸਾਂ ਦੇ 8 ਰਿੰਗਾਂ ਵਿੱਚ ਅਤਿ ਆਧੁਨਿਕ ਹਥਿਆਂਰ ਨਾਲ ਲੈਸ ਪੁਲਿਸ ਕਮਾਂਡੋ ਖੜੇ ਸਨ। ਭਾਈ ਕਰਮਜੀਤ ਸਿੰਘ ਸੁਨਾਮ ਨੇ ਰਾਜੀਵ ਗਾਂਧੀ ਨੂੰ ਤੱਕਿਆਂ ਉਹ ਉਸ ਤੋਂ ਕਰੀਬ 30 ਤੋਂ 40 ਫੁੱਟ ਦੀ ਦੂਰੀ ਤੇ ਸੀ । ਭਾਈ ਕਰਮਜੀਤ ਸਿੰਘ ਪਿਸਤੌਲ ਵਿੱਚ ਭਰੇ ਹੋਏ ਐਲ.ਜੀ.ਦੇ ਕਰਤੂਸ ਨੂੰ ਰਾਜੀਵ ਗਾਂਧੀ ਵੱਲ ਨਿਸ਼ਾਨਾ ਸੇਧ ਕੇ ਦਾਗ ਦਿੱਤਾ। ਦੇਸੀ ਪਿਸਤੋਲ ਅਤੇ
ਮਾਰੂ -ਸ਼ਕਤੀ ਘੱਟ ਹੋਣ ਕਰਕੇ (ਕਿਉਂਕਿ ਬੈਰਲ ਬਹੁਤ ਛੋਟੀ ਸੀ) ਉਹ ਗੋਲੀ ਰਾਜ਼ੀਵ ਗਾਂਧੀ ਤੱਕ ਨਾ ਪਹੁੰਚੀ ਅਤੇ ਸਿੱਕਾ ਉਸ ਦੇ ਪੈਰਾ ਨੇੜੇ ਜਾ ਡਿਗਿਆ। ਕੁਦਰਤੀ ਹੀ ਚਲਾਇਆ ਕਾਰਤੂਸ ਵਧੀਆ ਕਿਸਮ ਦਾ ਧੂੰਆ ਰਹਿਤ (ਸਮੋਕਲੲਸਸ) ਸੀ। ਸਾਰੇ ਪਾਸੇ ਅਫਰਾ-ਤਫਰੀ ਮੱਚ ਗਈ।ਐਨ.ਐਸ.ਜੀ. ਦੇ ਕਮਾਡੋ ਇਕਦਮ ਹਰਕਤ ਵਿੱਚ ਆ ਗਏ ਅਤੇ ਪੱਤੇ-ਪੱਤੇ ਦੀ ਛਾਣਬੀਣ ਸ਼ੁਰੂ
ਹੋ ਗਈ। ਸੋ ਭਾਈ ਕਰਮਜੀਤ ਸਿੰਘ ਬਿਲਕੁਲ ਅਡੋਲ, ਸ਼ਾਂਤਚਿਤ ਬੈਠਾ ਰਿਹਾ। ਸੁਰੱਖਿਆ ਛੱਤਰੀ ਅਧੀਨ ਰਾਜੀਵ ਗਾਂਧੀ ਸਮਾਧੀ ਵੱਲ ਨੂੰ ਚਲਾ ਗਿਆ। ਭਾਈ ਸੁਨਾਮ ਨੇ ਪਹਿਲੀ ਗੋਲੀ ਉਦੋਂ ਚਲਾਈ ਜਦੋਂ ਰਾਜੀਵ ਗਾਂਧੀ ਉਹਦੇ ਸਾਹਮਣਿਓ ਲੰਘਿਆ।
ਪ੍ਰਧਾਨ ਮੰਤਰੀ ਅੰਦਰ ਜਾ ਕੇ ਆਪਣੇ ਲਈ ਨਿਸ਼ਚਿਤ ਥਾਂ ਤੇ ਬੈਠ ਗਿਆ ਇਸ ਇੱਕ ਘੰਟੇ ਦੌਰਾਨ ਬਲੈਕ ਕਮਾਂਡੋ ਅਤੇ
ਹੈਲੀਕਾਪਟਰ ਪੂਰੇ ਇਲਾਕੇ ਦਾ ਪੱਤਾ-ਪੱਤਾ ਛਾਣਦੇ ਰਹੇ ਹਨ ਪਰ ਭਾਈ ਕਰਮਜੀਤ ਸਿੰਘ ਉਨ੍ਹਾਂ ਨੇ ਕੇਂਦਰੀ ਰਿੰਗ ਦੇ ਸਿਰ ਉਪਰ ਬੈਠਾ ਵੀ ਉਨ੍ਹਾ ਨੂੰ ਨਾ ਲੱਭ ਸਕਿਆ। ਇਸ ਸਮੁੱਚੇ ਕਾਂਡ ਦੀ ਖੂਬਸੂਰਤੀ ਹੀ ਇਹੀ ਸੀ ਕਿ ਉਸ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਦੀ ਆਗਾਊ ਸੂਚਨਾ ਮਿਲਣ ਦੇ ਬਾਵਜੂਦ ਅਤੇ ਪਹਿਲੀ ਗੋਲੀ ਚਲਾਉਣ ਤੋਂ ਬਾਅਦ ਬਾਕੀ ਦੀਆਂ ਦੋ ਤਿੰਨ ਦਿਨਾ
ਬਾਅਦ ਵੀ ਉਸ ਦੀ ਸੂਹ ਨਾ ਲੱਗ ਸਕੀ। ਜੇਕਰ ਉਹ ਇਕ ਘੰਟੇ ਬਾਅਦ ਬਾਕੀ ਦੀਆਂ ਦੋ ਗੋਲੀਆਂ ਨਾ ਚਲਾਉਦਾ ਤਾਂ ਅਸਾਨੀ ਨਾਲ ਦੋ ਤਿੰਨ ਦਿਨਾਂ ਬਾਅਦ ਸੁਰੱਖਿਅਤ ਵਾਪਸ ਮੁੜ ਆਉਦਾ ਕਿਉਂਕਿ ਉਚ ਅਧਿਕਾਰੀਆਂ ਨੇ ਇਹ ਮਿਥ ਲਿਆ ਸੀ ਕਿ ਗੋਲੀ ਬੜੀ ਦੂਰ ਤੋਂ ਦਰਿਆਂ ਗੰਜ ਦੀ ਕਿਸੇ ਉਚੀ ਇਮਾਰਤ ਤੋਂ ਦਾਗੀ ਗਈ ਸੀ । ਮੋਰਚਾ ਬੰਦੀ ਲਈ ਲੋੜੀਦੀਆਂ 35 ਚੀਜ਼ਾ ਵੇਖ ਕਿ
ਅੱਜ ਵੀ ਉਹ ਅਧਿਕਾਰੀ ਮੂੰਹ ਵਿੱਚ ਉਂਗਲਾਂ ਪਾਉਂਦੇ ਹਨ ਕਿ ਸਿਰਫ ਇਕ ਬੰਦਾ ਐਨੀਆਂ ਬਾਰੀਕੀਆਂ ਦਾ ਧਿਆਨ ਪਹਿਲਾਂ ਹੀ ਕਿਵੇਂ ਰੱਖ ਸਕਦਾ ਹੈ। ਇੰਨਾਂ ਗੱਲਾਂ ਸੰਬੰਧੀ ਪੁਲਿਸ ਕਮਾਂਡੋਆਂ ਦਾ ਟਰੇਨਿੰਗ ਕੋਰਸ ਵਿੱਚ ਇਕ ਵਿਸ਼ੇਸ਼ ਚੈਪਟਰ ਸ਼ਾਮਲ ਕੀਤਾ ਗਿਆ ਹੈ।ਸੀ.ਬੀ.ਆਈ. ਦੇ ਉਚ ਅਧਿਕਾਰੀ ਇਸ ਯੋਜਨਾ ਦੀ ਸੂਖਮਤਾ ਤੋਂ ਪ੍ਰਭਾਵਿਤ ਹੋ ਕੇ ਕਰਮਜੀਤ ਨੂੰ
‘ਸੁਨਾਮ ਦਾ ਨਿਊਟਨ' ਆਖ ਕੇ ਬੁਲਾਉਂਦੇ ਸਨ। ਇਸੇ ਕਰਕੇ ਰਾਜੀਵ ਗਾਂਧੀ ਨੇ "ਇੰਡੀਆ ਟੂਡੇ ਵਿੱਚ ਮੰਨਿਆ ਹੈ ਕਿ ਉਹ ਇਸ ਘਟਨਾ ਵਿੱਚੋ ਸਿਰਫ ਇਸ ਕਰਕੇ ਬਚ ਗਿਆ ਕਿ ਕਰਮਜੀਤ ਸਿੰਘ ਦਾ ਹਥਿਆਰ ਨਿਕੰਮਾ ਸੀ।
ਘੰਟੇ ਬਾਅਦ ਰਾਜੀਵ ਗਾਂਧੀ,ਗਿਆਨੀ ਜੈਲ ਸਿੰਘ ਆਦਿ ਅਨੇਕਾਂ ਵੀ.ਵੀ.ਆਈ.ਪੀਜ਼ ਉਸੇ ਮਾਰਗ ਤੋਂ ਵਾਪਸ ਆਉਦੇ ਹਨ ਤਾਂ ਸਾਰੇ ਉਸੇ ਥਾਂ ਰੁਕਦੇ ਹਨ
ਜਿਥੇ ਗੋਲੀ ਧਰਤੀ ਵਿੱਚ ਲੱਗੀ ਸੀ। ਕਰਮਜੀਤ ਸਿੰਘ ਨੇ ਪਿਸਤੌਲ ਵਿੱਚ ਦੂਸਰਾ ਐਲਜੀ ਦਾ ਕਾਰਤੂਸ ਭਰ ਲਿਆ। ਕਰਮਜੀਤ ਸਿੰਘ ਨੇ ਰਾਜੀਵ ਗਾਂਧੀ ਦੀ ਸ਼ਿਸ਼ਤ ਲੈ ਕੇ ਨਿਸ਼ਾਨਾ ਲਗਾਇਆ ਅਤੇ ਘੋੜਾ ਦਬਾ ਦਿੱਤਾ ਪ੍ਰੰਤੂ ਕਾਰਤੂਸ ਨਾ ਚੱਲਿਆ ਅਤੇ ਮਿਸ ਹੋ ਗਿਆ। ਰਾਜੀਵ ਗਾਂਧੀ ਨੇ ਗੋਲੀ ਆਪਣੀ ਹਥੇਲੀ ਉਪਰ ਰੱਖੀ ਹੋਈ ਸੀ ਤੇ ਚਾਰੇ ਪਾਸੇ ਵੇਖ ਕੇ ਕੁਝ
ਅੰਦਾਜ਼ਾ ਲਗਾ ਰਹੇ ਸਨ ਕਿ ਕਰਮਜੀਤ ਸਿੰਘ ਝੱਟ ਹੀ ਤੀਜੀ ਗੋਲੀ ਭਰ ਕੇ ਰਾਜੀਵ ਵਲ ਚਲਾ ਦਿੱਤੀ । ਇਸਤਗਾਸੇ ਅਨੁਸਾਰ ਤੀਜੀ ਗੋਲੀ ਦੇ ਛੱਰੇ ਰਾਜੀਵ ਗਾਂਧੀ ਦੇ 6 ਬਾਡੀ ਗਾਰਡਾਂ ਨੂੰ ਲੱਗੇ ਜਿੰਨਾਂ ਨੇ ਉਸ ਦੁਆਲੇ ਆਪਣੀ ਕੰਧ ਬਣਾ ਲਈ ਹੋਈ ਸੀ। ਪਹਿਲੀ ਗੋਲੀ ਤੋਂ ਇਕ ਤੋਂ ਇੱਕ ਘੰਟਾ ਬਾਅਦ ਚੱਲੀਆਂ ਇਨ੍ਹਾਂ ਗੋਲੀਆਂ ਦਾ ਸਮਾਂ-ਅੰਤਰ ਘੱਟ ਸੀ ਅਤੇ
ਕਾਰਤੂਸ ਘਟੀਆ ਹੋਣ ਕਰਕੇ ਧੂੰਆਂ ਵੀ ਬਹੁਤ ਉਠਿਆ । ਜਿਸ ਕਰਕੇ ਦੋਹਾਂ ਦਾ ਧੂੰਆਂ ਇਕੱਠਾ ਹੋ ਕੇ ਵੇਲ ਦੇ ਉਪਰੋਂ ਨਿਕਲਣ ਲੱਗਾ। ਸਭ ਮੰਤਰੀ ਅਤੇ 8 ਪੁਲਿਸ ਫੋਰਸਾਂ ਦੇ ਕਮਾਂਡੋ ਆਪਣੇ ਹਥਿਆਰਾਂ ਨਾਲ ਗੋਲੀਆਂ ਦਾ ਮੀਂਹ ਵਰ੍ਹਾਉਣ ਲੱਗੇ । ਕਰਮਜੀਤ ਸਿੰਘ ਦੇ ਜਿਉਂਦਾ ਬਚ ਜਾਣ ਦਾ ਰਹੱਸ ਅੱਜ ਤਕ ਵੀ ਉਚ ਅਧਿਕਾਰੀਆਂ ਦੀ ਸਮਝ ਵਿੱਚ ਨਹੀਂ ਆ ਸਕਿਆ।
ਗ੍ਰਿਫਤਾਰੀ ਤੋਂ ਬਾਅਦ ਕਰਮਜੀਤ ਨੇ ਆਪਣਾ ਨਾਮ ਮਨਮੋਹਨ ਡਿਸਾਈ, ਵਾਸੀ ਮਥਰਾ ਦੱਸਿਆ ਤਾਂ ਜੋ ਸਿੱਖਾਂ ਉਪਰ ਕੋਈ ਹਮਲਾ ਨਾ ਕਰ ਦੇਵੇ। ਆਪਣੀ ਯੋਜਨਾ ਸਬੰਧੀ ਬਹੁਤ ਸੂਖਮ ਜਾਣਕਾਰੀਆਂ ਪ੍ਰਾਪਤ ਕਰਨ ਲਈ ਅਤੇ ਫਿਰਕੂ ਹਾਕਮਾਂ ਨੂੰ ਝਕਾਨੀ ਦੇਣ ਲਈ ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਹਜ਼ਾਰਾ ਸਿੱਖਾਂ ਦੇ ਕਤਲੇਆਮ ਨੂੰ ਵੇਖ ਕੇ,ਉਸ ਨੇ ਅੰਮ੍ਰਿਤਧਾਰੀ ਹੋਣ ਦੇ
ਬਾਵਜੂਦ ਕੇਸ ਕਤਲ ਕਰਵਾ ਕੇ ਦਿੱਲੀ ਦੇ ਇਕ ਪ੍ਰਸਿੱਧ ਮੰਦਰ ਵਿੱਚ 11 ਰੁਪਏ ਦੇ ਦਾਨ ਦੀ ਰਸੀਦ ਮਨਮੋਹਨ ਡਿਸਾਈ, ਮਥੁਰਾ ਵਾਸੀ ਦੇ ਨਾਮ ਕਟਵਾ ਕੇ ਜੇਬ ਵਿੱਚ ਰੱਖੀ ਹੋਈ ਸੀ ਤਾ ਜੋ ਉਸ ਦੀ ਮੌਤ ਤੋ ਬਾਅਦ ਪੁਲਿਸ ਕਿਸੇ ਮਨਮੋਹਨ ਡਿਸਾਈ ਦੇ ਚੱਕਰ ਵਿੱਚ ਹੀ ਉਲਝੀ ਰਹੇ।ਜੇਲ ਵਿੱਚ ਤਸੀਹੇ ਜ਼ੁਲਮ ਵਿਰੁੱਧ ਟਕਰਾਉਣ ਵਾਲਿਆਂ ਦੀ ਤਕਦੀਰ ਵਿੱਚ ਲਿਖਿਆ ਹੁੰਦਾ ਹੈ
"ਇਹ ਦੁਖ ਉਠਾਉਣਗੇ।" ਜਿੰਨੀਆਂ ਵੱਧ ਛਮਕਾਂ ਉਨ੍ਹਾਂ ਦੇ ਪਿਡੇ ਸੇਕਦੀਆਂ ਹਨ, ਉਨਾਂ ਦੀ ਕੌਮ ਉਨੀਆਂ ਹੀ ਵੱਧ ਨਿਆਮਤਾਂ ਭੋਗਦੀ ਹੈ।"
ਉਨ੍ਹਾਂ ਦੇ ਗੁੰਗੇ ਦਰਦ ਦੀ ਚੀਸ ਹਰ ਕਿਸੇ ਨੂੰ ਸੁਣਾਈ ਨਹੀਂ ਦੇਦੀ। ਇਸ ਕਰਕੇ ਸਰਾਭੇ ਨੂੰ ਗਾਉਣਾ ਪੈ ਗਿਆ-"ਸੇਵਾ ਦੇਸ਼ ਦੇ ਜਿੰਦੜੀਏ ਬੜੀ ਔਖੀ . .। "ਇਸ ਪੀੜ੍ਹ ਤੋਂ ਡਰਦੇ ਅਨੇਕਾ ‘ਮਰਜੀਵੜੇ ਇੰਝ ਹੋ ਨਿਬੜਦੇ ਹਨ
ਜਿਵੇਂ ਕਿਸੇ ਭੁਕਾਨੇ ਨੇ ਆਪਣੀ ਹਵਾ ਤਿਆਗ ਕੇ ਰੇਂਗਣ ਵਾਲੇ ਕੀੜੇ ਦੀ ਜ਼ਿੰਦਗੀ ਚੁਣ ਲਈ ਹੋਵੇ। ਕਤਲੇਆਮ ਤੋਂ ਬਾਅਦ ਦਿੱਲੀ ਦੀਆ ਬੱਸਾ ਵਿੱਚ ਸਿੱਖਾਂ ਨੂੰ ਸਿੱਖੜੇ ਕਹਿ ਕੇ ਚਿੜਾਉਣ ਵਾਲੀਆਂ ਭੀੜਾਂ ਵਿੱਚ ਇਕੱਲੇ ਸਿੱਖ ਨੂੰ ਛਾਤੀ ਕੱਢ ਕੇ ਤੁਰਨ ਦੀ ਜਾਚ ਸਿਖਾਉਣ ਵਾਲੀ ਇਸ ਘਟਨਾ ਦਾ ਪ੍ਰਭਾਵ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੇ ਵਧੇਰੇ ਮਹਿਸੂਸ ਕੀਤਾ
56 ਦਿਨਾਂ ਦੇ ਪੁਲਿਸ ਰਿਮਾਡ ਦੇ ਅਤਿਆਚਾਰਾ ਤੋ
ਛੁਟਕਾਰਾ ਦੇ ਕੇ ਉਸ ਨੂੰ ਤਿਹਾੜ ਜੇਲ੍ਹ ਦੇ ਪਿਛਲੇ ਕੋਨੇ ਵਿੱਚ ਸਥਿਤ ਇਕ ਛੋਟੀ ਜਿਹੀ ਚੱਕੀ ਵਿੱਚ ਕੈਦ ਕਰ ਦਿੱਤਾ ਜਿਥੇ ਉਸ ਨੇ 8 ਸਾਲ 9 ਮਹੀਨੇ ਗੁਜ਼ਾਰੇ। ਇਸ ਚੱਕੀ ਵਿਚੋਂ ਪੱਖਾ ਅਤੇ ਬਿਜਲੀ ਦਾ ਬਲਬ ਲਾਹ ਕੇ ਗੇਟ ਦੇ ਅੰਦਰ ਲਾਈਟ ਸੁਟ ਕੇ 500-500 ਵਾਟ ਦੇ ਬਲਬ ਲਗਾ ਦਿੱਤੇ।ਬਿਨ੍ਹਾ ਬਿਜਲੀ ਵਾਲੇ
ਇਸ ਨਰਕ ਦਾ ਦਰਵਾਜ਼ਾ ਇਕ ਦੋ ਮਹੀਨੇ ਪਿੱਛੋਂ ਉਦੋਂ ਹੀ ਖੁਲ੍ਹਦਾ ਜਦੋਂ ਉਸ ਨੂੰ ਮੁਲਾਕਾਤ ਜਾਂ ਪੇਸ਼ੀ ਲਈ ਜੇਲ੍ਹ ਦੇ ਦਫਤਰ ਲੈ ਜਾਦੇ ਸਨ। ਘਟੀਆ ਜਿਹੀ ਪੇਠੇ ਦੀ ਸਬਜ਼ੀ ਨਾਲ ਰੋਟੀਆ ਵੀ ਗੇਟ ਦੇ ਵਿਚੋ ਹੀ ਦੇਦੇ।ਸੂਰਜੀ ਚਮਕ ਵਰਗੀਆਂ ਸਰਚ ਲਾਈਟਾਂ ਵਾਲੀ ਇਸ ਚੱਕੀ ਦੇ ਚਾਰੇ ਪਾਸੇ ਲੱਕੜ ਦੇ ਟਾਵਰ ਸਨ ਜਿਨ੍ਹਾਂ ਵਿੱਚ ਹਥਿਆਂਰ ਬੰਦ ਪੁਲਿਸ ਦਾ ਪਹਿਰਾ ਸੀ
ਵਧੇਰੇ ਜਾਣਕਾਰੀ ਲਈ ਪੰਜਾਬ ਸਪੈਕਟ੍ਰਮ ਪੜ੍ਹੋ ਜੀ।ਚੱਕੀ ਦਾ ਸੀਵਰ ਜਾਣ ਬੁਝ ਕੇ ਬੰਦ ਕੀਤਾ ਗਿਆ ਤਾਂ ਜੋ ਸੀਵਰ ਦਾ ਗੰਦਾ ਪਾਣੀ ਉਸ ਦੇ ਸੌਣ ਵਾਲੀ ਥਾ ਤਕ ਭਰਿਆ ਰਹੇ। ਚੱਕੀ ਵਿੱਚ ਖਿੜਕੀ ਨਾ ਹੋਣ ਕਰਕੇ ਹਮੇਸ਼ਾ ਬਦਬੂ,ਭਰੀ ਰਹਿੰਦੀ।ਪੂਰੇ ਭਾਰਤ ਅੰਦਰ ਭਾਈ ਸੁਨਾਮ, ਭਾਈ ਸਤਵੰਤ ਸਿੰਘ ਅਤੇ ਚਾਰਲਸ ਸੋਭਰਾਜ ਹੀ ਅਜਿਹੇ ਨਜ਼ਰਬੰਦ ਸਨ ਜਿਨ੍ਹਾਂ ਨੂੰ ਜੇਲ੍ਹ
ਨਿਯਮਾਂ ਦੇ ਉਲਟ ਜੇਲ ਦੇ ਅੰਦਰ ਵੀ ਹੱਥਕੜੀਆਂ ਲਾਈਆ ਜਾਂਦੀਆਂ ਸਨ । ਦਿੱਲੀ ਦੀ ਪੁਲਿਸ ਮੁਖੀ ਕਿਰਨ ਬੇਦੀ ਨੇ ਸਾਢੇ ਸੱਤ ਸਾਲਾਂ ਮਗਰੋਂ ਆ ਕੇ ਕੁਝ ਮੁਸ਼ਕਲਾਂ ਘਟਾਈਆਂ ਤੇ ਚੱਕੀ ਦੇ ਅੰਦਰ ਬਲਬ,ਟੇਬਲ,ਫੋਨ ਲਗਵਾ ਕੇ ਸੀਵਰ ਲਾਈਨ ਖੁਲ੍ਹਵਾਈ,ਪਾਣੀ ਦਾ ਪ੍ਰਬੰਧ ਕੀਤਾ ਤੇ ਆਖਿਆ ਕਿ ਉਹ ਬਾਹਰਲੀ ਦੁਨੀਆ ਦੀ ਝਲਕ ਵੇਖਣ ਲਈ ਚੱਕੀ ਵਿੱਚ ਟੀ.ਵੀ ਰੱਖ ਸਕਦਾ ਹੈ
ਉਸ ਦੇ ਇਕ ਨਜ਼ਦੀਕੀ ਨੇ ਟੀ.ਵੀ. ਲੈ ਦਿੱਤਾ ਤਾਂ ਉਸ ਨੂੰ ਜਾਪਿਆ ਜਿਵੇਂ ਇਸ ਮਸਾਣਾ ਵਰਗੀ ਚੁੱਪ ਅਤੇ ਇਕੱਲਾ ਪਣ ਵਿਚੋਂ ਦੁਨੀਆਂ ਦੇਖਣ ਦਾ ਝਰੋਖਾ ਮਿਲ ਗਿਆ ਹੋਵੇ।

ਮੁਸੀਬਤ ਕਦੇ ਵੀ ਇਕੱਲੀ ਨਹੀਂ ਆਉਦੀ । ਪਰਿਵਾਰ ਦਾ ਕਮਾਊ ਪੁੱਤਰ ਸਿਹਰੇ ਬੰਨ੍ਹਣ ਤੋਂ ਦੋ ਮਹੀਨੇ ਪਹਿਲਾਂ ਹੀ ਸੀਖਾਂ ਪਿਛੇ ਡੱਕ ਦਿੱਤਾ ਗਿਆ ਤਾਂ ਬੁੱਢੀ ਮਾਂ ਸਾਢੇ ਸੱਤ ਸਾਲਾਂ ਤਕ
(ਸਵਰਗਵਾਸ ਹੋਣ ਤਕ) ਲੋਕਾਂ ਦੇ ਘਰ ਗੋਹਾਂ ਕੂੜਾ ਕਰਨ ਲੱਗੀ। ਧੌਲੇ ਬਲਦ ਵਾਂਗ ਦਿਨ ਰਾਤ ਕੰਮ ਕਰ ਕੇ ਚਾਰ ਪੈਸੇ ਇਕੱਠੇ ਕਰਦੀ, ਪਰ ਉਨ੍ਹਾਂ ਨਾਲ ਆਪਣੇ ਲਈ ਦਵਾਈ ਨਾ ਖਰੀਦੀ।
ਇਹਨਾਂ ਪਾਈ-ਪਾਈ ਜੋੜੇ ਪੈਸਿਆਂ ਨਾਲ ਮਮਤਾ ਦੀ ਅੱਗ ਠਾਰਨ ਲਈ ਦਿੱਲੀ ਮੁਲਾਕਾਤ ਉਪਰ ਜਾ ਕੇ ਖਰਚ ਕਰ ਦੇਂਦੀ। ਕਦੇ ਨਾ ਪਸੀਜਣ ਵਾਲੇ ਪੰਥਕ ਲੀਡਰਾਂ ਮੂਹਰੇ ਝੋਲੀ ਅੱਡਦੀ ਅੱਡਦੀ
ਉਹ ਐਨਾ ਹੰਭ ਗਈ ਕਿ ਆਖਦੀ,"ਪੁੱਤ ਮੈਨੂੰ ਹੁਣ ਕਿਸੇ ਕੋਲ ਭੀਖ ਮੰਗਣ ਨਾ ਭੇਜ। ਆਪਾਂ ਗਰੀਬਾਂ ਨੂੰ ਇਨ੍ਹਾਂ ਬੇ-ਰਹਿਮਾਂ ਕੋਲੋਂ ਸਿਰਫ ਲਾਰੇ ਹੀ ਮਿਲ ਸਕਦੇ ਨੇ। ਤੂੰ ਦੱਸ ਤਾਂ ਸਹੀ ਤੈਨੂੰ ਕੀ ਚਾਹੀਦੈ,ਮੈ ਆਪ ਮਿਹਨਤ ਮਜ਼ਦੂਰੀ ਕਰ ਕੇ ਤੈਨੂੰ ਲਿਆ ਦਿਆਂਗੀ।”ਮਾਂ ਦੀ ਲਿਆਂਦੀ ਹਰ ਚੀਜ਼ ਵਿੱਚ ਉਸ ਦਾ ਏਨਾ ਜ਼ਿਆਦਾ ਲਹੂ ਪਸੀਨਾ ਰਲਿਆ ਹੁੰਦਾ ਕਿ
ਉਹ ਖਾਣ ਵੇਲੇ ਕਰਮਜੀਤ ਸਿੰਘ ਨੂੰ ਕੁਨੀਨ ਤੋਂ ਵੀ ਵੱਧ ਕੌੜੀ ਲਗਦੀ। ਜਿਉਂ-ਜਿਉਂ ਇਹ ਚੀਜ਼ ਗਲੇ ਤੋਂ ਹੇਠਾਂ ਉਤਰੀ,ਪਤਾ ਨਹੀਂ ਕਿੰਨ੍ਹੇ ਹੰਝੂ ਕਰਮਜੀਤ ਦੀਆ ਅੱਖਾਂ ਵਿਚੋਂ ਵਹਿ ਤੁਰਦੇ । ਜਿੰਨ੍ਹਾਂ ਅੱਖਾਂ ਨੂੰ ਹਾਕਮਾਂ ਦੇ ਜ਼ੁਲਮ ਵੀ ਨਾ ਰੁਆ ਸਕੇ,ਇਹ ਆਪੇ ਸਹੇੜੀ ਗਰੀਬੀ ਅਤੇ ਬੁੱਢੀ ਮਾਂ ਦੇ ਬਿਮਾਰ ਮੋਢਿਆਂ ਤੇ ਪਏ ਭਾਰ ਨੇ ਰੁਆ ਦਿੱਤੀਆਂ ।
ਪੁੱਤ ਦੀ ਗ੍ਰਿਫਤਾਰੀ ਤੋਂ ਸਾਢੇ ਸੱਤ ਸਾਲਾਂ ਮਗਰੋਂ ਉਹ ਦੁੱਖਾ ਭਰੀ ਜ਼ਿੰਦਗੀ ਤੋਂ ਮੁਕਤ ਹੋ ਗਈ ਕਰਮਜੀਤ ਸਿੰਘ ਦਾ ਵੱਡਾ ਭਰਾ ਜੋ ਅਨੇਕਾਂ ਬੀਮਾਰੀਆਂ ਨਾਲ ਪੀੜਤ ਹੋਣ ਕਰਕੇ ਮੰਜੇ ਜੋਗਾ ਹੋ ਕੇ ਰਹਿ ਗਿਆ ਸੀ,ਉਹ ਵੀ ਅਪ੍ਰੈਲ 1995 ਵਿੱਚ ਕਰਮਜੀਤ ਸਿੰਘ ਨੂੰ ਉਪਰ ਕੈਦ ਹੋਣ ਤੋਂ ਤੀਜੇ ਦਿਨ ਹੀ ਸਵਰਗਵਾਸ ਗਿਆ। ਭਾਈ ਕਰਮਜੀਤ ਸਿੰਘ ਨੇ ਦੱਸਿਆ ਕਿ
"ਮੈਨੂੰ ਪੁਲਿਸ ਰਿਮਾਂਡ ਅਤੇ ਤਿਹਾੜ ਜੇਲ੍ਹ ਦੇ ਅਸੱਭਿਆ ਤੇ ਅਣਮਨੁੱਖੀ ਤਸੀਹੇ ਭੁੱਲ ਜਾਣਗੇ ਪਰ ਘਰੋਂ ਗਰੀਬੀ ਨਾਲ ਲੜਿਆ ਮਹਾਂ ਯੁੱਧ ਕਦੇ ਨਹੀਂ ਭੁਲਣਾ।”ਜੇਲ੍ਹ ਵਾਲੇ ਮਹੀਨੇ ਬਾਅਦ ਪਾਈਆ ਸਾਬਣ ਦੇਂਦੇ ਤੇ ਇਹੀ ਉਸ ਲਈ ਨਹਾਉਣ,ਦੰਦਾ ਨੂੰ ਬੁਰਸ਼ ਕਰਨ ਦੇ ਵੀ ਕੰਮ ਆਉਂਦਾ ।ਸਾਬਣ ਦੇ ਟੁਕੜੇ ਨੂੰ ਖੁਰਨ ਤੋਂ ਰੋਕਣ ਲਈ ਬੜੀ ਮਿਹਨਤ ਕਰਦਾ।
ਕੜਾਕੇ ਦੀ ਠੰਡ ਤੋਂ ਬਚਣ ਲਈ ਜੇਲ੍ਹਖਾਨੇ ਦੇ ਪੁਰਾਣੇ ਕੰਬਲਾਂ ਨੂੰ ਹੱਥ ਨਾਲ ਸਿਲਾਈ ਕਰ ਕੇ ‘ਅੰਡਰ ਸੂਟ' ਬਣਾ ਲੈਦਾ। ਜਦੋਂ ਕੋਈ ਅਫਸਰ ਕੜਾਕੇ ਦੀ ਠੰਡ ਵਿੱਚ ਨੰਗੇ ਪੈਰ ਚਲਣ ਦਾ ਕਾਰਨ ਉਸ ਕੋਲੋਂ ਪੁਛਦਾ ਤਾਂ ਕਹਿ ਦੇਂਦਾ ਕਿ ਮੈ ਹਰ ਵੇਲੇ ਪਾਠ ਕਰਦਾ ਰਹਿੰਦਾ ਹਾਂ।"ਜਦੋਂ ਕੋਈ ਪਜਾਮਾ ਗੋਡਿਆਂ ਤੋਂ ਘੱਸ ਜਾਂਦਾ ਤਾਂ ਉਸ ਨੂੰ ਉਪਰੋਂ ਕੱਟ ਕੇ ਹੱਥ ਨਾਲ
ਸਿਲਾਈ ਕਰ ਕੇ ਕਛਹਿਰਾ ਬਣਾ ਲੈਦਾ। ਕਪੜੇ ਦੀ ਘਾਟ ਕਰਕੇ ਜ਼ਿਆਦਾ ਸਮਾਂ ਨੰਗੇ ਸਿਰ ਹੀ ਰਹਿੰਦਾ।
ਇਕ ਦਿਨ ਤਾਮਿਲਨਾਡੂ ਤੋਂ ਦੌਰੇ ਉਪਰ ਆਇਆ ਪੁਲਿਸ ਆਈ.ਜੀ. ਬੋਲਿਆ, "ਮੇਰੇ ਦਫਤਰ ਵਿੱਚ ਚੱਕੀ ਵਿੱਚ ਬੈਠੇ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗੀ ਹੈ। ਤੂੰ ਬਿਲਕੁਲ ਉਵੇਂ ਹੀ ਲੱਗ ਰਿਹਾ ਏ।" ਕਈ ਸਾਲਾ ਤਕ ਪੁਰਾਣਾ ਜਿਹਾ ਪਟਕਾ ਬੰਨ੍ਹ ਕੇ ਅਦਾਲਤ ਜਾਂਦਾ ਰਿਹਾ
ਤਾਂ ਇਕ ਰਹਿਮ ਦਿਲ ਸਿੱਖ ਕੈਦੀ ਨੇ ਉਸ ਨੂੰ ਪੱਗ ਲੈ ਕੇ ਦਿੱਤੀ । ਅਦਾਲਤ ਵਿੱਚ ਗਿਆ ਤਾਂ ਅਦਾਲਤ ਵਿੱਚ ਮੌਜੂਦ ਹਰ ਬੰਦਾ ਕਿੰਨਾ ਚਿਰ ਉਸ ਵਲ ਹੱਕਾ ਬੱਕਾ ਹੋ ਕੇ ਵੇਖਦਾ ਰਿਹਾ ਜਿਵੇਂ ਕੋਈ ਅਣਹੋਣੀ ਗੱਲ ਦੇਖ ਲਈ ਹੋਵੇ ਜਦੋਂ ਕਈ ਸਾਲਾਂ ਬਾਅਦ ਚੱਕੀ ਦਾ ਦਰਵਾਜ਼ਾ ਇੱਕ ਘੰਟੇ ਲਈ ਖੋਲਣ ਲੱਗਾ ਤਾਂ ਉਹ ਚਾਰਲਸ ਸ਼ੋਭਰਾਜ
(ਜੋ ਨੇੜੇ ਹੀ ਇਕ ਚੱਕੀ ਵਿੱਚ ਬੰਦ ਸੀ) ਦੇ ਕੂੜੇ ਵਾਲੇ ਡੱਬੇ ਵਿੱਚ ਸੁੱਟੇ ਹੋਏ ਦੰਦਾ ਦੇ ਬੁਰਸ਼ ਚੁੱਕ ਲੈਂਦਾ। ਇਹ ਧਿਆਨ ਜ਼ਰੂਰ ਰੱਖਦਾ ਕਿ ਚਾਰਲਸ ਨਾ ਵੇਖ ਲਵੇ ਕਿਉਂਕਿ ਅਜਿਹੀ ਸੂਰਤ ਵਿੱਚ ਉਹ ਜ਼ਰੂਰ ਕਿਸੇ ਕਿਤਾਬ ਵਿੱਚ ਲਿਖ ਦੇਵੇਗਾ ਕਿ ਸਿੱਖ ਕੌਮ ਆਪਣੇ ਲਈ ਸਿਰ ਦੇਣ ਵਾਲਿਆਂ ਦੀ ਇੰਜ ਸੰਭਾਲ ਕਰਦੀ ਹੈ। ਇਹ ਕੋਈ ਇੱਕ ਦੋ ਸਾਲ ਦੀ ਨਹੀਂ ਪੂਰੇ
ਸੱਤ ਸਾਲ ਦੀ ਕਹਾਣੀ ਹੈ। ਦਿਲ ਟੁੰਬਣ ਵਾਲੇ ਇਸ ਕਾਂਡ ਦਾ ਵਰਨਣ ਕਰਦੇ ਉਸ ਦੀਆਂ ਅੱਖਾਂ ਵਿੱਚ ਭਰਿਆ ਪਾਣੀ ਦਿਸ ਰਿਹਾ ਸੀ ਭਾਂਵੇਂ ਉਸ ਨੇ ਲੇਖ ਛੁਪਾਉਣ ਦੀ ਕੋਸ਼ਿਸ਼ ਕੀਤੀ। ਬੜੀ ਹੈਰਾਨੀ ਦੀ ਗੱਲ ਹੈ,ਅਸਲ ਵਿੱਚ ਬੁਜ਼ਦਿਲੀ ਦੀ,ਕਿ ਤਿਹਾੜ ਜੇਲ੍ਹ ਵਿੱਚ ਸਮੇਂ ਸਮੇਂ ਨਜ਼ਰਬੰਦ ਜਾਂ ਕੈਦ ਰਹਿਣ ਵਾਲੀਆਂ ਚੋਟੀ ਦੀਆਂ ਸਿਆਸੀ ਅਤੇ ਧਾਰਮਿਕ ਹਸਤੀਆਂ ਨੂੰ
ਉਸ ਦੀ ਦੁਰਗਤ ਦੀ ਪਲ-ਪਲ ਦੀ ਖ਼ਬਰ ਸੀ ਪਰ ਉਨ੍ਹਾਂ ਨੇ ਇਸ ‘ਭਿਖਾਰੀ ‘ਨੂੰ ਆਪਣੀ ਹਮਦਰਦੀ ਦੇ ਲਾਇਕ ਹੀ ਨਾ ਸਮਝਿਆ। ਉਹ ਧੰਨਵਾਦ ਕਰਦਾ ਹੈ ਕਿ ਉਨ੍ਹਾਂ ਸਬੰਧੀਆਂ ਅਤੇ ਦੋਸਤਾਂ ਦਾ ਜਿਹੜੇ ਮਾਂ ਦੇ ਅਕਾਲ ਚਲਾਣੇ ਤੋਂ ਬਾਅਦ ਉਸ ਲਈ ਅੰਨ ਬਸਤਰ ਦਾ ਪ੍ਰਬੰਧ ਕਰਦੇ ਰਹੇ ਜਿਨ੍ਹਾਂ ਵਿੱਚ ਸਰਾਜਿੰਦਰ ਸਿੰਘ ਮੁਗਲਵਾਲ,ਮਨਜੀਤ ਸਿੰਘ ਬਾਠ ਅਤੇ ਕੁਝ ਜੱਥੇਬੰਦੀਆਂ
ਪੌਣੇ ਦੋ ਸਾਲ ਤਕ ਗੁਸਲਖਾਨੇ ਜਿੱਡੀ ਟੁੱਟੇ ਪਲੱਸਤਰ ਵਾਲੀ ਹਨੇਰੀ ਕੋਠੜੀ ਵਿੱਚ ਬੰਦ ਰੱਖੇ ਜਾਣ ਦੀ ਪੀੜ ਬਾਰੇ ਉਹ ਆਖਦਾ ਹੈ "ਕਿਸੇ ਸ਼ਹਿਰੀ ਦੇ ਛੋਟੇ ਜਿਹੇ ਵਿਹੜੇ ਵਿੱਚ ਬੰਨੀ ਗਾਂ-ਮੱਝ ਨੂੰ ਪੁੱਛਣਾ ਜੋ ਸਾਰਾ ਦਿਨ ਕਿੱਲੇ ਦੁਆਲੇ ਬੈਠੀ ਜੁਗਲੀ ਕਰਦੀ ਹੈ ਜੋ ਉਸ ਦੁਆਲੇ ਹੋਰ ਵੀ ਸਖ਼ਤੀ ਕਰ ਕੇ ਕਰਫਿਊ ਲਾ ਦਿੱਤਾ ਜਾਵੇ ਤਾਂ ਉਸ ਕੋਲ 24 ਘੰਟੇ ਇਕ ਹੀ
ਕੰਮ ਹੁੰਦਾ ਹੈ ਬਲਦੀਆਂ ਕੰਧਾਂ ਦੇਖਣੀਆਂ ਤੇ ਜਦੋਂ ਅੱਖਾਂ ਥੱਕ ਜਾਣ ਤਾਂ ਪੁਤਲੀਆਂ ਬੰਦ ਕਰ ਲੂਣੀਆਂ।”
ਜਿਨ੍ਹਾਂ ਨੇ ਝੁਕੀ ਹੋਈ ਅਣਖ ਦੀ ਧੌਣ ਨੂੰ ਸਿੱਧਾ ਕਰਨ ਲਈ ਜਵਾਨੀ ਪੱਥਰ ਦੀਆਂ ਦੀਵਾਰਾਂ ਅਤੇ ਮੋਟੀਆਂ ਸਲਾਖਾਂ ਪਿੱਛੇ ਰੋਲ ਦਿੱਤੀ,ਉਨ੍ਹਾਂ ਦਾ ਦਰਦ ਏਅਰ ਕੰਡੀਸ਼ਨਡ ਕੋਠੀਆਂ ਕਾਰਾਂ ਵਾਲੇ ਕਿਵੇਂ ਸਮਝ ਸਕਦੇ ਹਨ।
ਉਸ ਕੌਮ ਦੇ ਭਵਿੱਖ ਦਾ ਰੱਬ ਹੀ ਰਾਖਾ ਹੋ ਸਕਦਾ ਹੈ ਜੋ ਆਪਣੇ ਕੌਮੀ ਪਰਵਾਨਿਆਂ ਅਤੇ ਜਿਉਂਦੇ ਸ਼ਹੀਦਾ ਦਾ ਘੋਰ ਨਿਰਾਦਰ ਹੁੰਦਾ ਵੇਖ ਕੇ ਚੁੱਪ ਰਹਿ ਸਕਦੀ ਹੋਵੇ। ਸਾਲਾਖ਼ਾਂ ਪਿਛੇ ਰਹਿਣ ਦਾ ਦਰਦ ਉਹੀ ਜਾਣ ਸਕਦੇ ਹਨ ਜਿਹੜੇ ਆਪਣੀ ਜ਼ਿੰਦਗੀ ਨੂੰ ਕਤਰਾ ਕਤਰਾ ਬਾਲ ਕੇ ਸਾਡੀ ਅਣਖ ਦੀ ਚਾਦਰ ਨੂੰ ਕੋਈ ਦਾਗ ਨਹੀਂ ਲੱਗਣ ਦੇਣਾ ਚਾਹੁੰਦੇ।
#ਸਮਾਪਤੀ

• • •

Missing some Tweet in this thread? You can try to force a refresh
 

Keep Current with ਸਿੰਘ ਬਾਗੀ (ਮੌਤ ਸਿੰਘ)

ਸਿੰਘ ਬਾਗੀ (ਮੌਤ ਸਿੰਘ) Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @singh__baagi

Oct 1
ਰਾਜਨੀਤਿਕ ਪਾਰਟੀਆਂ, ਭਾਰਤੀ/ਪੰਜਾਬੀ ਮੀਡੀਆ, ਕਾਮਰੇਡ ਲਾਣਾ, , ਅਖੌਤੀ ਪੰਥਕ ਜਿਹਨਾਂ ਦੀਆਂ ਨੀਹਾਂ ਇਸ ਦੇਸ਼ ਅੰਦਰ ਮਜ਼ਬੂਤ ਨੇ, ਉਹ ਸਾਰੇ ਹਾਲੇ ਕਲ "ਦੁਬਈ ਤੋਂ ਆਏ ਛੋਕਰੇ" ਕੋਲੋ ਬੜੀ ਛੇਤੀ ਘਾਬਰ ਗਏ, ਕੋਈ ਆਖ ਰਿਹਾ ਇਹਦੀ ਜਾਂਚ ਕਰਵਾਓ, ਕੋਈ ਕਹਿੰਦਾ ਇਹਨੂੰ ਜੇਲ੍ਹ ਚ ਸੁੱਟੋ, ਕੋਈ ਆਖੇ ਇਹ ਪਾਕਿਸਤਾਨ ਤੋਂ ਆਇਆ, Image
ਕੋਈ ਕਹਿੰਦਾ ਇਹ ਨਵਾਂ ਭਿੰਡਰਾਂਵਾਲਾ, ਕੋਈ ਕਹਿੰਦਾ ਇਹ ਭਿੰਡਰਾਂਵਾਲਿਆ ਦੀ ਰੀਸ ਨਾ ਕਰੇ, ਮਤਲਬ ਕਲ ਦੇ ਆਏ ਛੋਕਰੇ ਦਾ ਵਿਰੋਧ ਸਾਰੇ ਆਪੋ ਆਪਣੇ ਤਰੀਕੇ ਨਾਲ ਕਰ ਰਹੇ ਪਰ ਮਕਸਦ ਸਭ ਦਾ ਇਕੋ ਆ, ਕੇ ਇਹ ਸਿੱਖਾਂ ਦੇ ਦਿਲਾਂ ਚ ਘਰ ਨਾ ਕਰ ਜਾਵੇ, ਰਾਸ਼ਟਰਵਾਦੀਆਂ ਨੇ ਇਸਨੂੰ ਦੇਸ਼ ਦੀ ਅਖੰਡਤਾ ਲਈ ਖਤਰਾ ਦਸਣਾ, ਕਾਮਰੇਡਾਂ ਨੇ ਇਹਦੇ ਤੇ ਧਾਰਮਿਕ ਕੱਟੜਤਾ
ਫਲਾਉਣ ਦੇ ਇਲਜ਼ਾਮ ਲਾਉਣੇ, ਅਖੌਤੀ ਪੰਥਕਾਂ ਨੇ ਇਸਨੂੰ ਮਰਿਆਦਾ ਦੇ ਖਿਲਾਫ ਭੁਗਤਦਾ ਦਸੀ ਜਾਣਾ

ਜਿਵੇਂ ਸਿੱਖ ਵਿਰੋਧੀ ਤਾਕਤਾਂ ਦਾ ਜੋਰ ਲਗਾ ਕੇ ਸਿੱਖ ਆਵਦੀ ਜ਼ਮੀਨ ਤੋਂ ਦਾਅਵਾ ਛੱਡ ਛੱਡ ਨੱਸੀ ਜਾਣ, ਉਸੇ ਤਰਾਂ ਇਹਨਾਂ ਦਾ ਜੋਰ ਇਸ ਪਾਸੋਂ ਵੀ ਲਗਾ ਕੇ ਸਿੱਖਾਂ ਵਿੱਚੋ ਜੇ ਕੋਈ ਅਗਵਾਈ ਕਰਨ ਲਈ ਉੱਠਦਾ ਤਾਂ ਸਿੱਖ ਉਹਦੇ ਤੋਂ ਵੀ ਦਾਅਵਾ ਛੱਡ ਦੇਣ ਤੇ
Read 7 tweets
Oct 1
ਭਾਈ ਅਮ੍ਰਿਤਪਾਲ ਸਿੰਘ ਅੱਜ ਉਸ ਮੋੜ ਤੇ ਖੜ੍ਹਾ ਹੈ, ਜਿੱਥੇ ਉਸ ਦੇ ਵਿਰੋਧੀਆਂ ਦੁਆਰਾ ਲਗਾਤਾਰ ਉਸ ਦੀ ਇਕ ਗ਼ਲਤੀ ਦੀ ਇਸ ਤਰ੍ਹਾਂ ਉਡੀਕ ਕੀਤੀ ਜਾ ਰਹੀ ਹੈ, ਜਿਵੇਂ ਕੁੱਤਾ ਆਪਣੀਆਂ ਲਲਚਾਈਆਂ ਅੱਖਾਂ ਨਾਲ ਕਿਸੇ ਹੱਡੀ ਵੱਲ ਵੇਖ ਰਿਹਾ ਹੁੰਦਾ ਹੈ. ਹਾਲਾਂਕਿ ਨਿੱਜੀ ਤੌਰ ਤੇ ਮੈਂ ਅਜਿਹੀਆਂ ਲਲਚਾਈਆਂ ਨਜ਼ਰਾਂ ਨੂੰ ਸ਼ਾਂਤ ਕਰਨ ਦੇ ਵਿਅਕਤੀਗਤ ਜਾਂ
ਸਮੂਹਿਕ ਕਾਰਜਾਂ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੰਦਾ, ਪਰ ਇਹ ਸਮਾਂ ਹੀ ਅਜਿਹਾ ਹੈ ਕਿ ਸਾਡਾ ਜੁਆਬ ਨਾ ਦੇਣਾ, ਵਿਰੋਧੀ ਸਾਡੀ ਹਾਰ ਮੰਨ ਕੇ ਪ੍ਰਚਾਰਨ ਲੱਗ ਪੈਂਦਾ ਹੈ, ਇਸ ਲਈ ਵਿਰੋਧੀਆਂ ਨੂੰ ਚਿੱਤ ਕਰਨ ਤੇ ਜਨ ਸਾਧਾਰਨ ਤੇ ਅਕਾਦਮਿਕ/ਇਤਿਹਾਸ ਵਿਚ ਆਪਣਾ ਰੋਲ ਠੋਸ ਬਣਾਉਣ ਹਿਤ ਕੁਝ ਜਰੂਰੀ ਨੁਕਤੇ ਹਨ, ਜੋ ਵਿਸ਼ੇਸ਼ ਧਿਆਨ ਮੰਗਦੇ ਹਨ:
1.ਅਮ੍ਰਿਤਪਾਲ ਸਿੰਘ ਦੀ ਠੋਸ ਅਗਵਾਈ ਲਈ 5 ਪੰਜ ਸਿੱਖ ਵਿਦਵਾਨਾ ਦੀਆ ਸੇਵਾਵਾ ਲਗਾਤਾਰ ਲਈਆਂ ਜਾਣ, ਜੋ ਸਾਂਝੇ ਬਿਆਨ ਤੇ ਪੰਥਕ ਮਸਲਿਆਂ ਤੇ ਇਕ ਸਾਂਝੀ ਤੇ ਸਪਸ਼ਟ ਰਾਏ ਪੇਸ਼ ਕਰਨ, ਸਿੱਖ ਵਿਦਵਾਨਾਂ ਦੀ ਅਗਵਾਈ ਨਾ ਸਿਰਫ ਅਮ੍ਰਿਤਪਾਲ ਸਿੰਘ ਨੂੰ ਗੁਰੂ ਇਤਿਹਾਸ,ਸਿਧਾਂਤ ਤੇ ਰਾਜਨੀਤੀ ਲਈ ਸਲਾਹ ਦਵੇਗੀ,ਬਲਕਿ ਉਸ ਨੂੰ ਪੰਥਕ ਤਰਜਮਾਨੀ ਲਈ ਵੀ ਤਿਆਰ ਕਰੇਗੀ
Read 8 tweets
Oct 1
ਨਿੱਕੀ ਨਿੱਕੀ ਗਲ ਚੋ ਜਾਤਪਾਤ ਦੇਖਣ ਵਾਲਿਆਂ ਨੂੰ ਹੁਣ ਅਮ੍ਰਿਤਪਾਲ ਸਿੰਘ ਖਾਲਸਾ ਦਾ "ਜਾਤੀ ਵਿਤਕਰੇ" ਖਲਾਫ ਬਿਆਨ ਨਹੀਂ ਸੁਣਿਆ ? ਜਿੱਥੇ ਉਹਨੇ ਆਖਿਆ ਕਿ ਸਮਾਜ ਵਿਚ ਜਿਹੜਾ ਅਸੀਂ ਜਾਤ ਵੇਖਕੇ ਇਕ ਦੂਜੇ ਨੂੰ ਉੱਚੇ ਨੀਵੇਂ ਦਾ ਦਰਜਾ ਦਿੰਦੇ ਆਂ, ਉਹਨੂੰ ਰੋਕਣਾ ਬਣਦਾ ਤੇ ਨੌਜਵਾਨਾਂ ਨੂੰ ਜਿੰਮੇਵਾਰੀ ਦਿੱਤੀ ਕੇ ਇਹੋ ਜਿਹਾ ਕੁਝ ਨਾ ਵਾਪਰੇ
ਦਲਿਤ ਕਾਰਕੁਨ ਅਕਸਰ ਸਿੱਖਾਂ ਨੂੰ ਮੱਤਾਂ ਦਿੰਦੇ ਫਿਰਦੇ ਕੇ ਜੇ ਸਿੱਖ ਬਣਨਾ ਤਾਂ ਬਾਬੇ ਨਾਨਕ ਵਾਲੇ ਬਣੋ ਤੇ ਜਾਤਪਾਤ ਨੂੰ ਤਿਆਗੋ, ਪਰ ਜੇ ਕੋਈ ਸਿੱਖ ਜਾਤਪਾਤ ਵਿਰੁੱਧ ਬੋਲਦਾ ਤਾਂ ਇਹਨਾਂ ਕਾਰਕੁੰਨਾ ਨੂੰ ਸੱਪ ਸੁੰਘ ਜਾਂਦਾ ਖਬਰੇ ਇਹ ਸੋਚਕੇ ਪੀ "ਜਾਤਪਾਤ ਖਲਾਫ ਬੋਲਣ ਆਲੀ ਗਲ ਤੇ ਤਾਂ copyright ਸਾਡਾ,
ਮਸ਼ਹੂਰੀ ਅਸੀਂ ਖਟੀ ਜੱਟਾਂ ਖਲਾਫ ਬੋਲ ਬੋਲਕੇ" ਤੇ ਜੇ ਕੋਈ ਸਿੱਖ ਬੋਲੇ ਧਰਮ ਦਾ ਹਵਾਲਾ ਦੇਕੇ ਫੇਰ ਇਹਨਾਂ ਕਾਰਕੁੰਨਾ ਨੂੰ ਆਵਦੀਆਂ ਦੁਕਾਨਾਂ ਦੀ ਫਿਕਰ ਪੈ ਜਾਂਦੀ, ਜਿਹੜੀਆਂ ਹੀਣ ਭਾਵਨਾ ਨਾਲ ਗ੍ਰਸਤ ਨੇ

ਜੇ ਕਿਧਰੇ ਅਮ੍ਰਿਤਪਾਲ ਸਿੰਘ ਖਾਲਸਾ ਨੇ ਜਾਣੇ ਅਣਜਾਣੇ ਚ ਕੁਝ ਬੋਲ ਵੀ ਦਿੱਤਾ ਹੁੰਦਾ ਦਲਿਤਾਂ ਖਲਾਫ ਤਾਂ ਦਲਿਤ ਕਾਰਕੁੰਨਾ ਨੇ ਗਿੱਠ ਗਿੱਠ
Read 5 tweets
Sep 30
ਇਤਿਹਾਸ ਦੀ ਪੇਤਲੀ ਸਮਝ

ਸਕੂਲਾਂ ਕਾਲਜਾਂ ਦੀਆਂ ਸੀ ਗਰੇਡ ਕਿਤਾਬਾਂ ਅਤੇ ਟੀਵੀ ਹੀ ਸਾਡੀ ਇਤਿਹਾਸ ਬਾਰੇ ਜਾਣਕਾਰੀ ਦਾ ਮੁੱਖ ਸਰੋਤ ਹਨ। ਇਸ ਕਰਕੇ ਹੈਰਾਨੀ ਨਹੀਂ ਕਿ ਜੋ ਗੱਲ ਇਤਿਹਾਸ ਦੇ ਗੋਲਡ ਮੈਡਲਿਸਟ ਸਿਮਰਨਜੀਤ ਸਿੰਘ ਮਾਨ ਨੇ ਕਹੀ। ਉਹ ਬਹੁਤਿਆਂ ਨੂੰ ਸਮਝ ਨਹੀਂ ਆਈ।

#ਮਹਿਕਮਾ_ਪੰਜਾਬੀ Image
ਜਦੋਂ ਸਿਮਰਨਜੀਤ ਸਿੰਘ ਮਾਨ ਕਹਿੰਦਾ ਹੈ ਕਿ ਗੋਰਖਾ ਫੌਜੀਆਂ ਨੇ ਡਾਇਰ ਦੇ ਹੁਕਮ 'ਤੇ ਗੋਲੀਆਂ ਚਲਾਈਆਂ ਤਾਂ ਇਸ ਦਾ ਮਤਲਬ ਸੀ ਕਿ ਉਹ ਗੋਰਖਾ ਰੈਜੀਮੈਂਟ ਤੇ ਉਹੀ ਫੌਜ ਅੱਜ ਵੀ ਉਸੇ ਤਰਾਂ ਕੰਮ ਕਰ ਰਹੀ ਹੈ।

ਤੁਸੀਂ ਸ਼ਾਇਦ ਕਦੇ ਇਹ ਨਾ ਸੋਚਿਆ ਹੋਵੇ ਕਿ ਅੱਜ ਦੀ ਭਾਰਤੀ ਫੌਜ ਅਸਲ ਵਿੱਚ ਅੰਗਰੇਜਾਂ ਨੇ ਹੀ ਘੜੀ ਸੀ।
ਇਹ ਫੌਜ 1947 ਵਿੱਚ ਹੋਏ ਟਰਾਂਸਫਰ ਆਫ ਪਾਵਰ ਤੋਂ ਬਾਅਦ ਉਸੇ ਤਰਾਂ ਹੀ ਭਾਰਤ ਨੂੰ ਦੇ ਦਿੱਤੀ ਗਈ। ਸੰਭਵ ਹੈ ਕਿ ਕੁਝ ਉਹ ਸਿਪਾਹੀ ਅਤੇ ਅਫਸਰ, ਜਿੰਨਾਂ ਨੇ ਡਾਇਰ ਦੇ ਕਹਿਣ 'ਤੇ ਗੋਲੀਆਂ ਚਲਾਈਆਂ ਉਨਾਂ ਨੇ 1947 ਤੋਂ ਬਾਅਦ ਭਾਰਤ ਸਰਕਾਰ ਤੋਂ ਤਨਖਾਹ ਅਤੇ ਪੈਨਸ਼ਨਾਂ ਲਈਆਂ।

ਅਰੂੜ ਸਿੰਘ ਨੂੰ ਭੰਡਣ ਵਾਲੇ ਇਹ ਭੁੱਲ ਜਾਂਦੇ ਨੇ ਕਿ ਨਾ
Read 5 tweets
Sep 7
ਇੰਗਲੈਂਡ ਦੀਆਂ ਅਖਬਾਰਾਂ ਵਿੱਚ ੧੯ ਵੀਂ ਸਦੀ ਦੇ ਦੂਜੇ ਅੱਧ ਵਿੱਚ ਇਹ ਖ਼ਬਰ ਛਪ ਗਈ ਸੀ ਕਿ ਸਿੱਖ ਕੌਮ ਖਤਮ ਹੋ ਰਹੀ ਹੈ, ਅਤੇ ਆਉਂਦੇ ੨੫ ਸਾਲਾਂ ਤਕ ਜਦ ਕਿਸੇ ਨੇ ਸਿੱਖ ਦੇ ਦਰਸ਼ਨ ਕਰਨੇ ਹੋਣਗੇ ਤਾਂ ਉਸ ਨੂੰ ਅਜਾਇਬ ਘਰ ਵਿੱਚ ਕੇਵਲ ਫੋਟੋ ਹੀ ਮਿਲਣਗੀਆਂ। ਇੰਝ ਉਹ ਲਿਖਦੇ ਵੀ ਕਿਉਂ ਨਾ, ਜਦੋਂ ਮਹਾਰਾਜਾ ਰਣਜੀਤ ਸਿੰਘ ਵੇਲੇ ਸਿੰਘਾਂ ਦੀ ਗਿਣਤੀ ਇਕ
ਕਰੋੜ ਤੋਂ ਵੱਧ ਸੀ,ਪਰ ੧੮੮੧ ਦੀ ਮਰਦੰਮ ਸ਼ੁਮਾਰੀ ਮੁਤਾਬਿਕ ਲਗਭਗ ੧੮ ਲਖ ਰਹਿ ਗਈ ਸੀ ।ਸੋ, ਐਸਾ ਖਿਆਲ ਸੁਭਾਵਕ ਸੀ; ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਸ ਕੌਮ ਦੇ ਬਾਰੇ ਉਹ ੧੮੮੧ ਵਿੱਚ ਲਿੱਖ ਰਹੇ ਹਨ, ਉਹ ਕੇਵਲ ੩੮ ਸਾਲਾਂ ਬਾਅਦ ਉਹਨਾਂ ਨਾਲ ਟੱਕਰ ਲਵੇਗੀ ਤੇ ਉਹਨਾਂ ਨੂੰ ਈਨ ਮਨਵਾ ਕੇ ਸਾਹ ਲਵੇਗੀ ਪਰ ਇਹ ਹੋਇਆ ਕਿਸ ਤਰ੍ਹਾਂ ?
ਇਸ ਮਹਾਨ ਸਾਕੇ ਦਾ ਹੀਰੋ ਕੌਣ ਹੈ? ਉੱਤਰ: ਗਿਆਨੀ ਸਿੰਘ ਜੀ ਹਨ।
ਸੁਆਮੀ ਦਯਾਨੰਦ ਨੂੰ ਟੱਕਰ ਦੇ ਕੇ ਹਰਾਉਣ ਵਾਲੇ ਇਕੋ ਇੱਕ ਵਿਦਵਾਨ ਗਿਆਨੀ ਦਿੱਤ ਸਿੰਘ ਸਨ। ਜਿਨ੍ਹਾਂ ਨੇ ਗੁਰੂ ਨਾਨਕ ਦੀ ਬਾਣੀ ਨੂੰ ਆਧਾਰ ਬਣਾ ਕੇ ਸੁਆਮੀ ਦਯਾਨੰਦ ਨੂੰ ਸ਼ਾਸਤ੍ਰਾਰਥ ਵਿੱਚ ਤਿੰਨ ਵਾਰ ਕਰਾਰੀ ਹਾਰ ਦਿੱਤੀ। ਇਹ ਅਜਿਹਾ ਸਮਾਂ ਸੀ ਜਦੋਂ ਸਿੱਖੀ ਉਤੇ ਚਾਰੇ ਪਾਸਿਓਂ ਹਮਲੇ
Read 51 tweets
Sep 7
ਮੈ ਸ਼ਹੀਦ ਹੋਊ ਤੂੰ ਖੁਦਖੁਸ਼ੀ ਕਰੇਂਗਾ

ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਪਾਪੀ ਜ਼ਕਰੀਏ ਨੂੰ ਕਿਹਾ ਸੀ ਮੈਂ ਤੈਨੂੰ ਜੁੱਤੀ ਦੀ ਨੋਕ ਤੇ ਨਰਕਾਂ ਨੂੰ ਲੈਕੇ ਜਾਊ ਭਾਈ ਸਾਬ ਦਾ ਖੋਪਰ ਲੱਥਣ ਤੋ ਬਾਦ ਜਕਰੀਏ ਦੇ ਬੰਨ੍ਹ ਪੈ ਗਿਆ 22 ਦਿਨ ਛਿਤਰ ਖਾਂਦਾ ਅਖੀਰ ਨਰਕਾਂ ਨੂੰ ਤੁਰ ਗਿਆ
ਪੁੱਤ ਲਈ ਠਾਣਿਆ ਚ ਧੱਕੇ ਖਾਦਿਆਂ ਮਾਂਵਾਂ ਦੀ ਉਮੀਦ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਇੱਕ ਵਾਰ SSP ਅਜੀਤ ਸਿੰਘ ਸੰਧੂ ਕਿਹਾ

"ਮੈਂ ਸ਼ਹੀਦ ਹੋਊ ਤੂੰ ਖ਼ੁਦਕੁਸ਼ੀ ਕਰੇਂਗਾ"

ਉਸ ਸਾਧ ਬੰਦੇ ਦੇ ਇਹ ਬੋਲ ਅੱਖਰ ਸੱਚ ਸਾਬਤ ਹੋਏ ਭਾਈ ਖਾਲੜਾ ਦੀ ਸ਼ਹਾਦਤ ਹੋਈ ਅਜੇ ਦੋ ਸਾਲ ਵੀ ਪੂਰੇ ਨਹੀਂ ਹੋਏ ਸੀ ਜਦੋਂ 23 ਮਈ 1997 ਨੂੰ ਪਾਪੀ ਸੰਧੂ ਸਵੇਰੇ ਤੜਕੇ ਈ
ਅੰਬਾਲਾ ਚੰਡੀਗੜ੍ਹ ਰੇਲਵੇ ਪਟੜੀ ਤੇ ਡੇਰਾ ਬਸੀ ਕੋਲ ਰੇਲ ਅਗੇ ਛਾਲ ਮਾਰ ਨਰਕਾਂ ਨੂੰ ਤੁਰ ਗਿਆ....

#ਨੋਟ ਕਈ ਦੁਸਟ ਸੰਧੂ ਦੀ ਮੌਤ ਨੂੰ ਸ਼ੱਕ ਮੰਨਦੇ ਆ ਕੇ ਪਾਪੀ ਨੇ ਦਿਖਾਵਾ ਕੀਤਾ ਆਪ ਉਹ ਬਚ ਕੇ ਕਿਸੇ ਬਾਰਲੇ ਮੁਲਕ ਨਿਕਲ ਗਿਆ 2015 ਜਿਉਂਦੇ ਹੋਣ ਕਰਕੇ ਸ਼ਿਕਾਇਤ ਪੱਤਰ ਵੀ ਦਿੱਤਾ ਸੀ ਮਾਨਾਵਾਲੇ (ਅੰਮ੍ਰਿਤਸਰ ) ਅੱਜ ਵੀ ਸੰਧੂ ਦੀ ਕੋਠੀ ਆ
Read 4 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(