ਕੌਮ ਦਾ ਜਰਨੈਲ

ਬੰਗਲਾਦੇਸ਼ ਆਜ਼ਾਦ ਕਰਵਾਉਣ ਚ ਮੁੱਖ ਭੂਮਿਕਾ ਨਿਭਾਉਣ ਵਾਲੇ ਮੁਕਤੀ ਬਾਹਿਨੀ ਫ਼ੌਜ ਦੇ ਰਚਾਇਤਾ ਜਨਰਲ ਸੁਬੇਗ ਸਿੰਘ ਨੂੰ ਜਦੋਂ ਸਰਕਾਰ ਨੇ ਝੂਠੇ ਇਲਜ਼ਾਮ ਲਾ ਕੇ ਨੌਕਰੀ ਤੋਂ ਕੱਢ ਦਿੱਤਾ ਤਾਂ ਉਨ੍ਹਾਂ ਅੰਦਰ ਗੁਰੂ ਪਿਆਰ ਨੇ ਉਛਾਲਾ ਖਾਧਾ ਤੇ ਕੌਮੀ ਦਰਦ ਜਾਗਿਆ ਆਪਣੇ ਇਕ ਮਿੱਤਰ ਦਲਵੀਰ ਸਿੰਘ ਢਿੱਲੋਂ ਨੂੰ ਮਿਲੇ ਤੇ ਕਿਹਾ ਦੇਸ਼ ਦੀ Image
ਸੇਵਾ ਬਹੁਤ ਕਰ ਲਈ ਤੇ ਉਹਦਾ ਇਨਾਮ ਵੀ ਮਿਲ ਗਿਆ ਹੁਣ ਕੌਮ ਦੀ ਸੇਵਾ ਕਰਨੀ ਆ ਕਿਸੇ ਇਮਾਨਦਾਰ ਤੇ ਪ੍ਰਭਾਵਸ਼ਾਲੀ ਸਿੱਖ ਲੀਡਰ ਨਾਲ ਮਿਲਾ ਢਿੱਲੋਂ ਨੇ ਜਰਨਲ ਸਾਬ ਨੂੰ ਲੌਂਗੋਵਾਲ ਨਾਲ ਮਿਲਾਇਆ ਲੌਂਗੋਵਾਲ ਤੇ ਜਰਨਲ ਸਾਬ ਦੀਆਂ ਕਾਫ਼ੀ ਸਮਾਂ ਆਪਸੀ ਗੱਲਾਂ ਬਾਤਾਂ ਹੋਈਆਂ ਵਾਪਸੀ ਤੇ ਜਦੋਂ ਢਿੱਲੋਂ ਨੇ ਪੁੱਛਿਆ ਕਿਵੇਂ ਰਹੀ ਮੁਲਾਕਾਤ ....
ਸੁਬੇਗ ਸਿੰਘ ਜੀ ਕਹਿਣ ਲੱਗੇ ਯਾਰ ਢਿੱਲੋ ਮੇਰੇ ਤੇ ਕੁਝ ਨੀ ਪੱਲੇ ਪਿਆ ਇਹ ਕਹਿਣਾ ਤੇ ਕੀ ਚਾਹੁੰਦਾ ਸੀ ਕਿਸੇ ਚੱਜ ਦੇ ਲੀਡਰ ਨਾਲ ਮਿਲਾ ਜੇ ਮਨਾਉਣਾ ਤੇ ਫਿਰ ਢਿੱਲੋਂ ਨੇ ਜਨਰਲ ਸਾਬ ਨੂੰ ਸੰਤ ਜਰਨੈਲ ਸਿੰਘ ਜੀ ਬਾਰੇ ਦੱਸਿਆ ਜੋ ਉਨਾਂ ਦਿਨਾਂ ਚ ਮਹਿਤੇ ਗਏ ਸੀ ਜਨਰਲ ਸਾਬ ਮਹਿਤੇ ਸੰਤਾਂ ਨੂੰ ਮਿਲਣ ਲਈ ਚਲੇ ਗਏ ਪਰ ਵਾਪਸ ਨਹੀਂ ਮੁੜੇ
ਢਿੱਲੋਂ ਨੂੰ ਬਸ ਏਨਾ ਹੀ ਸੁਨੇਹਾ ਮਿਲਿਆ "ਹੁਣ ਬਣੀ ਗੱਲ ਮੈਂ ਫ਼ੌਜ ਦਾ ਜਰਨੈਲ ਸੀ ਤੇ ਇਹ ਕੌਮ ਦਾ ਜਰਨੈਲ ਆ ਬਸ ਹੁਣ ਜ਼ਿੰਦਗੀ ਇਨ੍ਹਾਂ ਨਾਲ ਹੀ.....

#ਸਰੋਤ-: #ਪੁਰਜਾ_ਪੁਰਜਾ_ਕਟਿ_ਮਰੈ_ਚੋ

#sikh #sikhi #desh_panjab #panjab #khaslaraj #sikhraj #sikh #sikhitihaas #sikhsovereignty #neverforget84 #punjab1984

• • •

Missing some Tweet in this thread? You can try to force a refresh
 

Keep Current with ਸਿੰਘ ਬਾਗੀ (ਮੌਤ ਸਿੰਘ)

ਸਿੰਘ ਬਾਗੀ (ਮੌਤ ਸਿੰਘ) Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @singh__baagi

May 29
ਇਨ੍ਹਾਂ ਸਾਰਿਆਂ ਕਾਰਨਾਂ ਕਰ ਕੇ ਅੰਮ੍ਰਿਤਸਰ ਇਕ ਪਾਕ (ਪਵਿੱਤਰ) ਸ਼ਹਿਰ ਹੈ। ਅੰਗਰੇਜ਼ ਡਿਪਟੀ ਕਮਿਸ਼ਨਰ ਨੇ ਸਤੰਬਰ 1915 ਵਿਚ ਇੱਕ ਹੁਕਮ ਜਾਰੀ ਕਰ ਕੇ ਇਸ ਸ਼ਹਿਰ ਵਿਚ ਸ਼ਰਾਬ ਦੀ ਵੇਚ ’ਤੇ ਪਾਬੰਦੀ ਲਾ ਕੇ, ਇਸ ਸ਼ਹਿਰ ਦੇ ਗੁਰੂ ਦੀ ਨਗਰੀ’ ਅਤੇ ‘ਪਾਕ’ ਹੋਣ ਨੂੰ ਦੁਹਰਾਇਆ ਵੀ ਸੀ। ਪਰ 1947 ਵਿਚ ਜਦ ਫ਼ਿਰਕੂ ਹਿੰਦੂ ਹਾਕਮਾਂ ਨੇ ਅੰਗਰੇਜ਼ਾਂ ਤੋਂ Image
ਹਕੂਮਤ ਸੰਭਾਲੀ ਤਾਂ ਹਿੰਦੂਆਂ ਨਾਲ ਸਬੰਧਤ ਸ਼ਹਿਰਾਂ ਨੂੰ ਛੱਡ ਕੇ ਬਾਕੀ ਸਾਰੇ ਧਰਮਾਂ ਨਾਲ ਸਬੰਧਤ ਸ਼ਹਿਰ ਨਾ-ਪਾਕ (ਅਪਵਿੱਤਰ), ਆਮ ਤੇ ਛੋਟੀ ਹੈਸੀਅਤ ਦੇ ਹੋ ਗਏ। ਕੁਰੂਕਸ਼ੇਤਰ, ਹਰਦੁਆਰ, ਰਿਸ਼ੀਕੇਸ਼, ਕਿਦਾਰਨਾਥ, ਬਦਰੀਨਾਥ ‘ਪਾਕ’ ਰਹਿ ਗਏ ਪਰ ਅੰਮ੍ਰਿਤਸਰ, ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਕਰਤਾਰਪੁਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ
ਤਲਵੰਡੀ ਸਾਬੋ (ਦਮਦਮਾ ਸਾਹਿਬ), ਫ਼ਤਹਿਗੜ੍ਹ ਸਾਹਿਬ, ਚਮਕੌਰ ਸਾਹਿਬ ਜਾਂ ਫਿਰ ਅਜਮੇਰ ਸ਼ਰੀਫ਼ ਵਗੈਰਾ ‘ਪਾਕ’ ਨਹੀਂ ਰਹੇ ਕਿਉਂਕਿ ਇਹ ਸ਼ਹਿਰ ਸਿੱਖਾਂ ਜਾਂ ਮੁਸਲਮਾਨਾਂ ਨਾਲ ਸਬੰਧਤ ਹਨ।

ਸਿੱਖ ਕਈ ਚਿਰ ਤੋਂ ਸਰਕਾਰ ਤੋਂ ਮੰਗ ਕਰ ਰਹੇ ਸਨ ਕਿ ਅੰਮ੍ਰਿਤਸਰ ਨੂੰ ‘ਪਵਿੱਤਰ ਸ਼ਹਿਰ’ ਐਲਾਨਿਆ ਜਾਵੇ। ਸਿੱਖ ਕਾਫ਼ੀ ਦੇਰ ਤਕ ਸਰਕਾਰ ਦਾ ਐਲਾਨ ਉਡੀਕਦੇ ਰਹੇ।
Read 9 tweets
May 28
ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਲੈਫਟੀਨੈਂਟ ਜਨਰਲ ਭਾਈ ਅਨਾਰ ਸਿੰਘ ਜੀ ਪਾੜਾ ਉਰਫ ਛੋਟਾ ਬ੍ਰਹਮਾ ਇਕ ਸੂਰਬੀਰ ਜੁਝਾਰੂ ਯੋਧਾ ਸੀ, ਜਿੰਨਾ ਨੂੰ ਖਾੜਕੂ ਸਫਾ ਵਿੱਚ ਬਾਰਡਰ ਏਰੀਆ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਸੀ, ਸਕੂਲੇ ਪੜ੍ਹਦਿਆਂ ਆਪ ਨੂੰ ਹਰ ਇਕ ਗੱਲ ਦੀ ਸਮਝ ਆਣ ਲਗ ਗਈ ਸੀ ਜਿਸ ਕਾਰਨ ਆਪ ਨੂੰ ਪਾੜਾ ਕਿਹਾ ਜਾਣ ਲਗਾ ਆਪ ਜੀ ਦਾ ਸਾਰੇ ਇਲਾਕਾ ਵਾਸੀ Image
ਸਤਿਕਾਰ ਕਰਦੇ ਸਨ। ਜਦੋਂ ਹਿੰਦੂਸਤਾਨੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਆਪ ਤੋਂ ਇਹ ਜ਼ੁਲਮ ਨਾ ਸਹਾਰਿਆ ਗਿਆ ਤੇ ਆਪ 1988 ਵਿੱਚ ਭਾਈ ਗੁਰਦੀਪ ਸਿੰਘ ਜੀ ਵਕੀਲ ਦੇ ਸੰਪਰਕ ਵਿੱਚ ਆਏ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੀ ਕਮਾਂਡ ਹੇਠ ਸੇਵਾ ਕਰਨ ਲਗੇ ਆਪ ਜੀ ਦੇ ਬਾਰਡਰ ਏਰੀਆ ਵਿੱਚ ਕਿਤੇ ਜਾ ਰਹੇ ਜੁਝਾਰੂ ਐਕਸ਼ਨਾ ਨੂੰ ਦੇਖਦੇ ਹੋਏ
ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਜਨਰਲ ਜਥੇਦਾਰ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਜੀ ਨੇ ਆਪ ਜੀ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਲੈਫਟੀਨੈਂਟ ਜਨਰਲ ਲਾ ਦਿੱਤਾ ਆਪ ਸਾਰੀਆਂ ਜਥੇਬੰਦੀਆਂ ਨਾਲ ਸੰਪਰਕ ਬਣਾਈ ਰਖਦੇ ਸਨ ਤੇ ਸਾਰੇ ਆਪ ਦਾ ਦਿਲੋਂ ਸਤਿਕਾਰ ਵੀ ਕਰਦੇ ਸਨ।

ਆਪ ਜੀ ਦਾ ਆਨੰਦ ਕਾਰਜ 16ਫਰਵਰੀ 1991 ਨੂੰ ਬੀਬੀ ਹਰਜੀਤ ਕੌਰ ਜੀ ਨਾਲ
Read 5 tweets
May 27
ਸੰਤ ਭਿੰਡਰਾਂਵਾਲੇ ਵੱਖ ਵੱਖ ਅਖ਼ਬਾਰਾਂ ਵਿਚ ਛਪੀਆਂ ਖਬਰਾਂ ਆਪਣੇ ਸਹਿਯੋਗੀਆਂ ਪਾਸੋਂ ਸੁਣ ਲੈਂਦੇ ਸਨ ਪਰ ਜੱਗਬਾਣੀ ਆਪ ਪੜ੍ਹਦੇ ਸਨ । ਇਹ ਇਕ ਇਹੋ ਜਿਹਾ ਵਿਰੋਧੀ ਅਖ਼ਬਾਰ ਸੀ, ਜਿਸਨੂੰ ਉਹ ਇੰਨੀ ਅਹਿਮੀਅਤ ਦਿੰਦੇ ਸਨ । ਇਸ ਦੇ ਸੰਪਾਦਕੀ ਵਿਚ ਲਾਲਾ ਜਗਤ ਨਰਾਇਣ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਟੌਹੜਾ ਤੇ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੁਰਦਿਆਲ ਸਿੰਘ ਅਜਨੋਹਾਂ ਨੂੰ ਉਨ੍ਹਾਂ ਦੀ ਸਾਂਝੀ ਅਮਰੀਕਾ ਫੇਰੀ ਕਾਰਨ ਦੇਸ਼ ਨਾਲ ਗਦਾਰੀ ਦਾ ਨਾਂ ਦੇ ਕੇ ਕਿਹਾ ਸੀ ਕਿ ਇਹ ਦੋਵੇਂ ਦੇਸ਼ ਧਰੋਹੀ ਹਨ । ਸਵੇਰੇ ਸਵੇਰੇ ਇਹ ਸੰਪਾਦਕੀ ਪੜ੍ਹ ਕੇ ਸੰਤਾਂ ਨੇ ਉੱਚੀ ਆਵਾਜ਼ ਵਿਚ ਆਪਣੇ ਸੇਵਕਾਂ ਨੂੰ ਬੁਲਾਇਆ ਤੇ ਕਹਿਣ ਲੱਗੇ, “ ਉਹ ਆਹ ਪੜਿਆ ਕਿਸੇ ??? ਤੇ
ਇਹ ਵੇਖ ਕੇ ਕਿ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ, ਉਥੇ ਹਾਜ਼ਰ ਇਕ ਸੱਜਣ ਨੂੰ ਇਸ ਨੂੰ ਪੜ੍ਹ ਕੇ ਸਭ ਨੂੰ ਸੁਣਾਉਣ ਲਈ ਕਿਹਾ । ਆਪਣੇ ਧਾਰਮਿਕ ਆਗੂਆਂ ਲਈ ਗੱਦਾਰੀ ਦਾ ਅੱਖਰ ਸੁਣ ਕੇ ਸਭ ਨੇ ਬੁਰਾ ਮਨਾਇਆ । ਕਿਸੇ ਨੇ ਵਿਚੋਂ ਕਿਹਾ, “ ਸਾਡੇ ਲਈ ਕੀ ਹੁਕਮ ਹੈ ? ਸੰਤ ਬੋਲੇ, " ਪਿਉ ਦੀ ਪੱਗ ਲਹਿਜੇ ਤੇ ਕੌਮ ਦੀ ਅਣਖ ਰੁਲ ਜੇ ਤੇ ਤੁਸੀਂ ਹੁਕਮ ਪੁੱਛਦੇ ਓ
Read 4 tweets
May 27
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਅੱਗਬਾਣੀ ਵਾਲੇ ਲਾਲੇ ਦੇ ਕਤਲ ਮਾਮਲੇ’ਚ ਚੌਕ ਮਹਿਤਾ ਗ੍ਰਿਫਤਾਰੀ ਦੇਣ ਵੇਲੇ ਸਜਾਈ ਕੇਸਰੀ ਦਸਤਾਰ ਦਾ ਇਤਿਹਾਸ...

ਇਹ ਕੇਸਰੀ ਦਸਤਾਰ ਵੀ ਸੰਤਾਂ ਨੇ ਐਵੇਂ ਹੀ ਨਹੀਂ ਸੀ ਸਜਾਈ,ਇਹ ਪਿੱਛੇ ਵੀ ਇੱਕ ਘਟਨਾ ਹੈ, ਮੇਰੇ ਪਿੰਡ ਦਾ ਨਾਮ ਦਰਾਜ ਹੈ ਜਿਲ੍ਹਾ ਬਰਨਾਲਾ, ਸਾਡੇ ਪਿੰਡ ਗੁਰਦੁਆਰਾ ਟਿੱਬਾ Image
ਵਾਲੇ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਬੜੇ ਚੜ੍ਹਦੀ ਕਲਾ ਵਾਲੇ ਸੰਤ ਸਨ ਤੇ ਸੰਤ ਭਿੰਡਰਾਂਵਾਲੇ ਉਹਨਾਂ ਨੂੰ ਬਾਪੂ ਜੀ ਕਿਹਾ ਕਰਦੇ ਸਨ, ਗਿਰਫਤਾਰੀ ਤੋਂ ਤਕਰੀਬਨ ਦੋ ਮਹੀਨੇ ਪਹਿਲਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਵਾਲੇ ਸੰਤ ਨਰੈਣ ਸਿੰਘ ਮੋਨੀ ਜੀ ਵੱਲੋਂ ਕਰਵਾਏ ਗੁਰਮਤਿ ਸਮਾਗਮ ਵਿੱਚ ਸੰਗਤਾਂ ਦੇ ਦਰਸ਼ਨ ਕਰਨ ਆਏ ਸਨ ਸਮਾਪਤੀ ਵੇਲੇ ਜਦੋਂ
ਸੰਤ ਭਿੰਡਰਾਂਵਾਲੇ ਵਿਦਾਇਗੀ ਲੈਣ ਲੱਗੇ ਤਾਂ ਸੰਤ ਮੋਨੀ ਜੀ ਵੱਲੋਂ ਸੰਤ ਭਿੰਡਰਾਂਵਾਲਿਆਂ ਨੂੰ ਕੇਸਰੀ ਦਸਤਾਰ ਭੇਂਟ ਕੀਤੀ ਅਤੇ ਕਿਹਾ ਕਿ" ਜਰਨੈਲ ਸਿੰਘ ਜੀ ਤੁਸੀਂ ਨੌਜਵਾਨ ਹੋ, ਤੁਸੀਂ ਕੌਮ ਦੀ ਸੇਵਾ ਕਰਨੀ ਹੈ,ਇਹ ਕੇਸਰੀ ਦਸਤਾਰ ਤੁਸੀਂ ਘੋੜੀ ਚੜ੍ਹਨ ਵੇਲੇ ਸਜਾਉਣੀ", ਕੋਲ ਖੜ੍ਹੇ ਸਿੰਘ ਹੈਰਾਨ ਹੋ ਗਏ ਕਿ ਸੰਤ ਜਰਨੈਲ ਸਿੰਘ ਤਾਂ ਵਿਆਹੇ ਹੋਏ ਹਨ ਤੇ
Read 6 tweets
May 26
ਇਸ ਗਰੁੱਪ ਦੇ ਅਸਰ ਹੇਠ ਉਸ ਨੇ ਸਿੱਖਾਂ ਨੂੰ ਬੁਰੀ ਤਰ੍ਹਾਂ ‘ਕੁਚਲਣ’ ਦਾ ਇਰਾਦਾ ਕੀਤਾ; ਇਸ ਹੇਠ ਉਸ ਦੀ ਪਲਾਨ ਦਰਬਾਰ ਸਾਹਿਬ 'ਤੇ ਹਮਲਾ ਕਰਨਾ ਸੀ ਉਸ ਨੇ 1982 ਵਿਚ ਹੀ ਇਸ ਵਾਸਤੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੋਈਆਂ ਸਨ। ਪਰ ਦੂਜੇ ਪਾਸੇ ਇੰਦਰਾ ਨੇ ਅਕਾਲੀਆਂ ਨੂੰ ਗਲਬਾਤ ਵਿਚ ਵੀ ਉਲਝਾਈ ਰੱਖਿਆ। ਅਕਾਲੀ ਆਗੂ ਵੀ ਭਾਵੇਂ ਸਖ਼ਤ ਬਿਆਨ Image
ਦੇਂਦੇ ਰਹਿੰਦੇ ਸਨ ਪਰ ਉਹ ਸਰਕਾਰ ਨਾਲ ਗੁਪਤ ਮੁਲਾਕਾਤਾਂ ਵੀ ਕਰ ਰਹੇ ਸਨ। ਇਹ ਮੁਲਾਕਾਤਾਂ 16 ਤੇ 17 ਨਵੰਬਰ 1982, 17 ਜਨਵਰੀ 1983, 24 ਜਨਵਰੀ 1984, 27 ਮਾਰਚ 1984, 28 ਤੇ 29 ਮਾਰਚ 1984, 21 ਅਪ੍ਰੈਲ 84 ਨੂੰ ਹੋਈਆਂ ਸਨ। ਆਖ਼ਰੀ ਮੁਲਾਕਾਤ 26 ਮਈ 1984 ਨੂੰ ਹੋਈ ਸੀ। ਅਸਲ ਵਿਚ ਸਰਕਾਰ ਅਕਾਲੀ ਪਾਰਟੀ ਨੂੰ ਗੱਲਬਾਤ ਦੇ ਫਰੇਬ ਵਿਚ ਪਾ ਕੇ
ਸਿੱਖਾਂ ਨੂੰ ਸਬਕ ਸਿਖਾਉਣ ਵਾਸਤੇ ਤੁਲੀ ਹੋਈ ਸੀ। ਇੰਦਰਾ ਗਾਂਧੀ ਨੇ ਦੇਹਰਾਦੂਨ ਦੀਆਂ ਪਹਾੜੀਆਂ ਵਿਚ, ਚਕਰਾਤਾ ਦੀ ਫ਼ੌਜੀ ਛਾਉਣੀ ਵਿਚ, ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦਾ ਮਾਡਲ ਬਣਾ ਕੇ ਹਮਲਾ ਕਰਨ ਦੀਆਂ ਕਈ ਚਿਰ ਤੋਂ ਮਸ਼ਕਾਂ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਸਨ। ਇੰਦਰਾ ਗਾਂਧੀ ਚਾਹੁੰਦੀ ਸੀ ਕਿ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ 'ਤੇ
Read 5 tweets
May 26
ਬਿਨਾਂ ਸ਼ਸਤਰ ਕੇਸੰ ਨਰੰ ਭੇਡ ਜਾਂਨੋ ਗਹੈ ਕਾਨ ਤਾਂ ਕੇ ਕਿਤੇ ਲੈ ਸਿਧਾਨੋ ॥
ਏਹ ਮੋਰ ਆਗਿਯਾ ਸੁਨ ਲੇਹੋ ਪਿਆਰੇ ਬਿਨਾ ਸ਼ਸਤ੍ਰ ਕੇਸੰ ਨਾ ਦੇਵੇ ਦੀਦਾਰੇ ||
ਜਬ ਹਮਰੈ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸ਼ਸਤ੍ਰ ਸਜਾਵੋ ॥

ਬਚਨ :-- ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ Image
ਸਿੱਖ ਨੂੰ ਹਥਿਆਰ ਰੱਖਣ ਦਾ ਹੁਕਮ ਛੇਵੇਂ ਪਾਤਸ਼ਾਹ ਦਾ ਹੈ.. ਉਹਨਾਂ ਦਾ ਹੁਕਮ ਸਿੱਖਾਂ ਲਈ ਸਰਵ ਉੱਚ ਕਨੂੰਨ ਹੈ .. ਵੇਸੇ ਤਾਂ ਜਥੇਦਾਰ ਸਾਹਿਬ ਨੇ ਲਸੰਸੀ ਹਥਿਆਰ ਰੱਖਣ ਦਾ ਸੁਨੇਹਾ ਦਿੱਤਾ ਹੈ ਪਰ ਜੇ ਹਕੂਮਤ ਸਿੱਖਾਂ ਦੇ ਹਥਿਆਰ ਰੱਖਣ ਤੇ ਪਾਬੰਦੀ ਵੀ ਲਗਾ ਦੇਵੇ ਤਾਂ ਵੀ ਸਿੱਖਾਂ ਕੋਲ ਦੁਨੀਆਂ ਦੇ ਇਹਨਾਂ ਦੁਨੀਆਵੀ ਰਾਜਾਂ ਦੇ ਕਨੂੰਨਾ ਤੋਂ ਵੱਡਾ
ਗੁਰੂ ਦਾ ਇਲਾਹੀ ਹੁਕਮ ਹੈ.. ਜਦੋਂ ਸਿੱਖ ਮੁਗਲਾਂ ਕੋਲੋ ਤੁਹਾਡੀ ਲੁੱਟੀ ਪੱਤ ਛੁਡਾ ਕੇ ਮੋੜ ਲਿਆਉਦੇ ਸਨ ਤਾਂ ਤੁਸੀ ਪੁੱਛਦੇ ਸੀ ਕਿ ਸਿੱਖੋ ਜਿਹੜੇ ਹਥਿਆਰਾ ਨਾਲ ਅਬਦਾਲੀ ਨਾਲ ਲੜਨ ਲੱਗੇ ਓ ਉਹ ਲਸੰਸੀ ਹਨ ਜਾਂ ਨਹੀਂ? ਜੇ ਸਿੱਖਾਂ ਨੇ ਤੁਹਾਡੀਆਂ ਹੱਦਾਂ ਦੀ ਤੁਹਾਡੀ ਪੁੱਤ ਦੀ ਰਾਖੀ ਕਰਨੀ ਹੈ ਤਾਂ ਫਿਰ ਸਭ ਜਾਇਜ਼ ਹੈ ਜੇ ਸਿੱਖ ਆਪਣੀਆਂ ਧੀਆਂ ਭੈਣਾ ਤੇ
Read 4 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(