ਇਹ ਅਕਸਰ ਕਿਹਾ ਜਾਂਦਾ ਕਿ ਪੰਜਾਬ ਦੇ ਲੋਕ ਪੰਜਾਬ ਨੂੰ ਛੱਡਕੇ ਭੱਜ ਰਹੇ ਆ ਤੇ ਐਥੇ ਕੋਈ ਰਹਿਨਾ ਨਹੀਂ ਚਾਹੁੰਦਾ ਪਰ ਹਕੀਕਤ ਕੁਝ ਹੋਰ ਹੈ। ਇਹ ਸੱਚ ਹੈ ਕਿ ਹਰੇਕ ਨੌਜਵਾਨ ਵਿਦੇਸ਼ ਦੀ ਚਕਾਚੌਂਧ ਦੇਖ ਕੇ ਉਥੇ ਜਾਣਾ ਚਾਹੁੰਦਾ ਜਾਂ ਰੁਜਗਾਰ ਨਾ ਹੋਣ ਕਰਕੇ ਐਥੋਂ ਨਿੱਕਲਣਾ ਚਾਹੁੰਦਾ ਜਾਂ ਲੋਕ ਦੇਖੋ ਦੇਖੀ ਬਾਹਰ ਜਾ ਵੀ ਰਹੇ ਨੇ
ਪਰ ਜਦੋਂ ਪਦਾਰਥ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਪੰਜਾਬ ਦਾ ਜੰਮਿਆ ਹਰ ਬਸ਼ਿੰਦਾ ਪੰਜਾਬ ਮੁੜਣ ਦਾ ਚਾਹਵਾਨ ਹੁੰਦਾ। ਪਰ ਬਹੁਤੇ ਪੱਕੇ ਤੌਰ ਤੇ ਪੰਜਾਬ ਵਾਪਸ ਇਸ ਕਰਕੇ ਨਹੀਂ ਜਾਂਦੇ ਕਿ ਉਥੇ ਜਾਕੇ ਕਰਣਗੇ ਕੀ? ਰੋਜਗਾਰ ਤਾਂ ਵਿਦੇਸ਼ ਚ ਹੀ ਹੈ।

ਪਰ ਦੀਪ ਸਿੱਧੂ, ਸੰਦੀਪ, ਤੇ ਸਿੱਧੂ ਮੂਸੇਵਾਲਾ ਇਸ ਪਦਾਰਥ ਦੀ ਦੌੜ ਵਿੱਚੋਂ ਬਾਹਰ ਹੋ ਚੁੱਕੇ ਸੀ।
ਉਹਨਾਂ ਨੇ ਐਨਾ ਕੁ ਪੈਸਾ ਬਣਾ ਲਿਆ ਸੀ ਕਿ ਸਾਰੀ ਉਮਰ ਵਿਹਲੇ ਬਹਿਕੇ ਖਾਈ ਜਾਣ।

ਸੁਭਾਵਿਕ ਤਾਂ ਇਹ ਹੋਣਾ ਚਾਹੀਦਾ ਕਿ ਇਨਸਾਨ ਐਨੇ ਪਦਾਰਥ ਦੀ ਪ੍ਰਾਪਤੀ ਤੋਂ ਬਾਅਦ ਇਸ ਚਕਾਚੌਂਧ ਚ ਹੋਰ ਫੱਸ ਜਾਵੇ ਤੇ ਪੰਜਾਬ ਬਾਰੇ ਭੁੱਲ ਹੀ ਜਾਵੇ। ਜਾਂ ਜਿਵੇਂ ਕਿਹਾ ਜਾਂਦਾ ਕਿ ਪੰਜਾਬ ਚ ਕੋਈ ਰਹਿਣਾ ਨਹੀਂ ਚਾਹੁੰਦਾ ਤਾਂ ਇਹ ਬਿਲਕੁਲ ਵੀ ਵਾਪਸ ਪੰਜਾਬ ਨਾ ਜਾਂਦੇ।
ਪਰ ਹੋਇਆ ਇਸਤੋਂ ਉਲਟ। ਇਸਦਾ ਕਾਰਨ ਇਹ ਹੈ ਕਿ ਪੰਜਾਬ ਸਾਡੇ ਅਵਚੇਤਨ ਮਨ ‘ਚ ਵਸਿਆ ਹੋਇਆ ਹੈ। ਪੰਜਾਬ ਸਿਰਫ ਕੋਈ ਜਗਾਹ ਦਾ ਨਾਮ ਨਹੀਂ ਹੈ। ਜੇ ਪੰਜਾਬ ਮਹਿਜ ਜਗਾਹ ਹੋਵੇ ਤਾਂ ਪੰਜਾਬ ਛੱਡਕੇ ਕਿਸੇ ਹੋਰ ਜਗਾਹ ਵੱਸ ਕੇ ਪੰਜਾਬ ਨੂੰ ਭੁੱਲ ਜਾਣਾ ਬਹੁਤ ਅਸਾਨ ਹੋਣਾ ਚਾਹੀਦਾ। ਜਿਵੇਂ ਕਿ ਬਾਕੀ ਦੁਨਿਆ ਤੋਂ ਲੋਕ ਕਨੇਡਾ ਆਉਂਦੇ ਨੇ ਤਾਂ
ਉਹਨਾਂ ਨੂੰ ਆਪਣੀ ਪਿਛਲੀ ਧਰਤੀ ਨਾਲ ਕੋਈ ਜਿਆਦਾ ਜਜ਼ਬਾਤੀ ਲਗਾਅ ਨਹੀਂ ਹੁੰਦਾ। ਪਰ ਪੰਜਾਬ ਅਲੱਗ ਹੈ।

ਤੁਸੀਂ ਪੰਜਾਬ ਤੋਂ ਬਾਹਰ ਵੱਸਦੇ ਪੰਜਾਬ ਦੇ ਕਿਸੇ ਵੀ ਬਸ਼ਿੰਦੇ ਕੋਲੋਂ ਪੁੱਛ ਲਿਉ ਕਿ ਪੰਜਾਬ ਵਾਪਸ ਜਾਣ ਦਾ ਮਨ ਹੈ ਤਾਂ 90% ਦਾ ਜਵਾਬ ਹਾਂ ਵਿੱਚ ਹੋਊਗਾ। ਨਹੀਂ ਵਾਲਿਆਂ ਦਾ DNA ਬਦਲਿਆ ਗਿਆ ਹੋਣਾ [VE ਨਾਲ।
ਖੈਰ! ਸਾਰ ਇਹੀ ਹੈ ਕਿ ਪੰਜਾਬ ਤੋਂ ਬਿਨਾਂ ਦੁਨਿਆ ਤੇ ਹੋਰ ਕਿਤੇ ਵੀ ਮਾਨਸਿਕ ਸਕੂਨ ਤੇ ਸੰਤੁਸ਼ਟੀ ਨਹੀਂ ਹੈ।

ਪਤੰਗੇ ਹਮੇਸ਼ਾ ਸ਼ਮਾ ਦੇ ਕੋਲ ਆਉਂਦੇ ਰਹਿਣਗੇ

ਅੰਮ੍ਰਿਤਪਾਲ ਸਿੰਘ ਘੋਲੀਆ
#ਮਹਿਕਮਾ_ਪੰਜਾਬੀ

• • •

Missing some Tweet in this thread? You can try to force a refresh
 

Keep Current with ਸਿੰਘ ਬਾਗੀ (ਮੌਤ ਸਿੰਘ)

ਸਿੰਘ ਬਾਗੀ (ਮੌਤ ਸਿੰਘ) Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @singh__baagi

Jun 1
31 ਮਈ 1984 ਦਾ ਇਤਿਹਾਸ ਕਰਫਿਊ ਅਤੇ ਪੂਰਨ ਘੇਰਾ ਬੰਦੀ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗੋਲੀਬਾਰੀ ਸੁਰੂ
ਮੇਨ ਪਾਸਾ ਘੰਟਾ ਘਰ : 10 ਗਾਰਡ ਪੈਰਾਂ ਕਮਾਂਡੋ ਅਤੇ SSF
ਪਰਿਕ੍ਰਮਾ ਅੰਦੂਰਨੀ ਘੰਟਾ ਘਰ : ਖਾਸ 10 ਪ੍ਰੋਗਰੈੱਸ 0100
ਆਟਾ ਮੰਡੀ : 15 ਕੁਮਾਉਂ ਅਤੇ 9 ਗੜਵਾਲ ਯੂਨਿਟ Image
ਪਾਪੜਾ ਵਾਲਾ ਬਜ਼ਾਰ : 9 ਗੜਵਾਲ ਯੂਨਿਟ ਕਾਰਡਨ 12 ਬਿਹਾਰ ਯੂਨਿਟ ਲਾਲ ਇਮਾਰਤ ਨੇੜੇ ਸ਼੍ਰੀ ਅਕਾਲ ਤਖਤ : 15 ਕੁਮਾਉਂ ਰਸਤਾ ਨੇੜੇ ਹੁਣ ਦੀ ਸ਼ਹੀਦੀ ਯਾਦਗਾਰ : ਕਮਾਂਡੋ SSE IQ ਗਾਰਡ, ਦੱਖਣੀ ਵਿੰਗ ਲੰਗਰਹਾਲ : 26 ਮਦਰਾਸ ਯੂਨਿਟ

ਪੂਰਨ ਕਵਰ ਘੇਰਾ ਬੰਦੀ ਸੀ ਆਰ ਪੀ ਐੱਫ, ਬਿਹਾਰ ਕਾਰਡਨ 12 ਯੂਨਿਟ, 10 ਗਾਰਦ, 1 ਪੈਰਾਂ ਸੀ ਡੀ ਓ ਕਮਾਂਡੋ,
ਬਕਤਰਬੰਦ 16 ਕੇਵਲਰੀ, ਟੈਂਕ, ਹੇਲੀਕਾਪਟਰ, ਖਾਸ ਗੋਤਾਂਖੋਰ...

#jeevay_panjab #desh_panjab #panjab #sikhsovereignty #sikhkaum #sikhitihaas #sikhpath #sikhhistory #sikh #sikhi
Read 4 tweets
Jun 1
ਸਿੱਧੂ ਨਾਲ ਵਿਚਾਰਕ ਮਤਭੇਦ ਨਹੀਂ ਸੀ, ਓਹਦਾ ਜਦੋਂ ਕਦੇ ਵਿਰੋਧ ਹੋਇਆ ਵੀ ਤਾ ਬੇਲੋੜਾ ਵਿਰੋਧ ਨਹੀਂ ਹੋਇਆ ਸਗੋਂ ਸਿੱਖੀ ਨੂੰ ਮੁੱਖ ਰੱਖਕੇ ਓਹਦੀਆਂ ਗਲਤੀਆਂ ਦਸੀਆਂ

ਕਾਮਰੇਡਾਂ/ਲਿਬਰਲਾਂ ਨੇ ਤਾ ਆਹੀ ਕਹਿਣਾ ਕੇ ਮੱਤਭੇਦ ਸੀ, ਕਿਉਕਿ ਉਹਨਾਂ ਤੋਂ ਨਾ ਹਥਿਆਰਾਂ ਦੀ ਗਲ ਜਰੀ ਜਾਂਦੀ, ਨਾ ਓਹਨਾ ਨੂੰ ਕੋਈ ਗੱਭਰੂ ਚੰਗਾ ਲਗਦਾ ਜਿਹੜਾ ਕਦੀ ਸੰਤਾਂ ਦੀ ਗਲ ਕਰ Image
ਜਾਵੇ, ਓਹਨਾਂ ਲਈ ਮੱਤਭੇਦ ਇਸ ਹੱਦ ਤਕ ਹੁੰਦਾ ਕੇ ਸਿੱਖਾਂ ਦਾ ਨੁਕਸਾਨ ਕਰਨ ਤਕ ਉਤਾਰੂ ਹੋ ਜਾਂਦੇ, ਪਰ ਸਿੱਖਾਂ ਨੇ ਕਦੀ ਇਹ ਨੀ ਚਾਹਿਆ ਕੇ ਸਿੱਧੂ ਇਹੋ ਜਿਹੀ ਮਾਰ ਝੱਲੇ

ਹੁਣ ਸਿੱਧੂ ਦਾ ਵਿਰੌਧ ਸਿੱਖਾਂ ਵਲੋਂ ਹੋਇਆ ਜਦੋਂ ਜਦੋਂ ਓਹਨੇ ਗਲਤੀ ਕਰੀ, ਪਰ ਉਸਦੀ ਮੌਤ ਤੋਂ ਬਾਅਦ ਸਿੱਖ ਈ ਆ ਜਿਹੜੇ ਅਸਲ ਬਿਮਾਰੀ ਨੂੰ ਸਮਝਦੇ, ਆਪਣੇ ਪੁੱਤ ਆਸਤੇ ਆਖਰ ਨੂੰ
ਪੰਥ ਈ ਖੜਿਆ, ਇਹੋ ਜਿਹੇ ਮੁੰਡਿਆ ਨੂੰ ਬਾਰ ਬਾਰ ਝਿੜਕ ਤਾਹੀਂ ਪੈਂਦੀ ਕਿਉਂਕਿ ਇਹਨਾਂ ਚ ਉਹ ਬਗਾਵਤ ਦੀਹਦੀ, ਜਿਹੜੀ ਸਟੇਟ ਨਾਲ ਟੱਕਰ ਲੈ ਸਕਦੀ, ਉਹ ਗਲ ਐਂਡ ਸਿੱਧੂ ਰੱਬ ਨੂੰ ਛੇਤੀ ਪਿਆਰਾ ਹੋ ਗਿਆ

ਜਿਵੇਂ @ਅੰਮਿ੍ਤਪਾਲ ਸਿੰਘ ਕਹਿੰਦਾ, ਇਹਨਾ ਨੌਜਵਾਨਾਂ ਨੂੰ ਆਪਣੀ ਕੀਮਤ ਪਛਾਣਨ ਦੀ ਲੋੜ ਆ, ਜੇ ਇਹ ਸਮਝ ਜਾਣ ਕਿ ਲੀਕਰਾਂ ਖਿੱਚਕੇ ਤੁਰਨ ਚ ਪੰਥ/
Read 4 tweets
Jun 1
1 ਜੂਨ 1984 ਦਾ ਦਿਨ ਅਤੇ ਸਵੇਰ ਦੇ 9 ਵਜੇ ਦਾ ਸਮਾਂ ਸੀ।

ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਗੁਰੂ ਰਾਮਦਾਸ ਲੰਗਰ ਦੀ ਸਭ ਤੋਂ ਉੱਪਰਲੀ ਮੰਜਿਲ ਦੀ ਛੱਤ ਉੱਪਰ #ਸੰਤ_ਜਰਨੈਲ_ਸਿੰਘ_ਜੀ_ਖਾਲਸਾ_ਭਿੰਡਰਾਂਵਾਲੇ ਆਪਣੀ ਥਾਂ ਤੇ ਪੂਰੀ ਖਾਲਸਾਈ ਸ਼ਾਨ ਨਾਲ ਬਿਰਾਜਮਾਨ ਸਨ।ਉਹਨਾਂ ਦੇ ਸਾਹਮਣੇ ਸੈਂਕੜਿਆਂ ਦੀ ਗਿਣਤੀ ਵਿਚ ਸੰਗਤਾਂ ਬੈਠੀਆਂ ਹੋਈਆਂ ਸਨ। Image
ਸੰਤਾਂ ਨੇ ਆਪਣੇ ਸਨਮੁੱਖ ਬਹੁਤ ਹੀ ਪ੍ਰੇਮ ਭਾਵ ਨਾਲ ਬਿਰਾਜੀਆਂ ਹੋਈਆਂ ਸੰਗਤਾਂ ਨੂੰ ਦੋਵੇਂ ਹੱਥ ਜੋੜ ਕੇ ਬੜੇ ਗੱਜਵੇਂ ਰੂਪ ਵਿੱਚ ਫਤਹਿ ਗਜਾਈ ਅਤੇ ਫਿਰ ਸੰਗਤਾਂ ਨੂੰ ਸੰਬੋਧਨ ਕਰਨ ਲੱਗੇ।

ਲੰਮੀ ਤਕਰੀਰ ਤੋਂ ਬਾਅਦ ਸੰਤ ਜੀ ਅਜੇ ਸੰਗਤਾਂ ਚੋਂ ਉੱਠ ਕੇ ਪ੍ਰਸ਼ਾਦਾ ਛਕਣ ਲਈ ਕਮਰੇ ਵਿੱਚ ਬੈਠੇ ਹੀ ਸਨ ਕਿ ਸੀ.ਆਰ.ਪੀ. ਵਲੋਂ #ਦਰਬਾਰ_ਸਾਹਿਬ ਉੱਪਰ
ਫਾਇਰਿੰਗ ਸ਼ੁਰੂ ਹੋ ਗਈ।ਸੰਤ ਜੀ ਫਾਇਰਾਂ ਦੀ ਅਵਾਜ ਸੁਣ ਕੇ ਉਸੇ ਵੇਲੇ ਕੈਬਨ ਨੁਮਾ ਕਮਰੇ 'ਚੋਂ ਉੱਠ ਕੇ ਬਾਹਰ ਆ ਗਏ ਅਤੇ ਪਤਾ ਕੀਤਾ ਕਿ ਗੋਲੀ ਕੌਣ ਚਲਾ ਰਿਹਾ ਹੈ? ਜਦ ਉਹਨਾਂ ਨੂੰ ਦੱਸਿਆ ਕਿ ਗੋਲੀ ਆਰਮੀ ਵੱਲੋਂ ਚਲਾਈ ਜਾ ਰਹੀ ਹੈ ਤਾਂ ਸੰਤਾਂ ਨੇ ਤੁਰੰਤ ਜਥੇ ਦੇ ਸਿੰਘਾਂ ਨੂੰ ਮੋਰਚਿਆਂ ਵਿੱਚ ਚਲੇ ਜਾਣ ਦਾ ਆਦੇਸ਼ ਦਿੱਤਾ ਤੇ ਨਾਲ ਹੀ ਸਖਤ ਹਦਾਇਤ
Read 11 tweets
May 31
ਹੈਰਾਨੀ ਉਸ ਦੇ ਚਲੇ ਜਾਣ ’ਤੇ ਨਹੀਂ ਹੋਈ, ਉਸ ਦੇ ਇਸ ਤਰ੍ਹਾ ਚਲੇ ਜਾਣ ’ਤੇ ਵੀ ਨਹੀਂ ਹੋਈ। ਐਸੀ ਮੌਤ ਤਾਂ ਉਹ ਮੰਗਦਾ ਸੀ, ਮੰਗਦਾ ਕੀ ਸੀ ਥਾਪੀਆਂ ਮਾਰਦਾ ਸੀ ਐਸੀ ਮੌਤ ਲਈ... ਤੇ ਉਸ ਦੇ ਬਾਪੂ ਨੇ ਤੋਰਿਆ ਵੀ ਓਹਨੂੰ ਉਸੇ ਜੁਰਤ ਨਾਲ ਇਹ ਗਾ ਥਾਪੀਆਂ ਮਾਰ ਕੇ।

ਹੈਰਾਨੀ ਤਾਂ ਏਸ ਗੱਲ ਦੀ ਹੈ ਕਿ ਬੇਸਿਰ ਪੈਰ ਦੀ ਗੀਤਕਾਰੀ ਦੇ ਦੌਰ ਵਿਚ ਕੋਈ ਗਾ ਰਿਹਾ, Image
‘ਸੰਤਾਂ ਦੇ ਹੱਥਾਂ ਵਿਚ ਫੜਿਆ ਤੀਰ ਦੇ ਵਰਗਾ ਨ੍ਹੀ
ਧੱਕੇ ਨਾਲ ਜੀਹਨੂੰ ਦੱਬਲੋਗੇ ਕਸ਼ਮੀਰ ਦੇ ਵਰਗਾ ਨੀ’
ਮੂਸੇਆਲੇ ਹੋਣੀ ਪੁੱਟਣੀ ਤੇਰੀ ਜਾਭ ਕਹਿੰਦੇ ਆ,
ਕਹਿ ਕਹਿ ਕੇ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ...
ਤੇ ਸਫਲਤਾ ਵੀ ਪ੍ਰਾਪਤ ਕਰ ਰਿਹਾ। ਕਿਵੇਂ ਟੁੱਚਲ ਜਹੇ ਗੀਤ ਗਾ ਕੇ ਗਾਇਕ ਆਪਣੀ ਗੰਦਗੀ ਦਾ ਸਾਰਾ ਸਿਹਰਾ ਲੋਕਾਂ ਦੇ ਸਿਰ ਮੜ੍ਹ ਰਹੇ ਹਨ
ਕਿ ਲੋਕ ਸੁਣਨਾ ਇਹ ਚਾਹੁੰਦੇ ਹਨ।

ਮੈਨੂੰ ਯਾਦ ਹੈ ਕਿ ਜਦ ਮੈਂ ਨਨਕਾਣਾ ਸਾਹਿਬ ਸੀ ਤਾਂ ਉੱਥੇ ਇਕ ਸਿੱਖ ਬੱਚਾ ‘ਆਰ ਨਾਨਕ ਪਾਰ ਨਾਨਕ' ਗਾ ਰਿਹਾ ਸੀ, ਮੈਂ ਉਸਨੂੰ ਪੁੱਛਿਆ, “ਦਲਜੀਤ ਪਸੰਦ ਐ”, ਕਹਿੰਦਾ, “ਨਹੀਂ ਦਲਜੀਤ ਦਾ ਤਾਂ ਬਸ ਇਹੀ ਚੰਗਾ ਲੱਗਦਾ, ਪਸੰਦ ਤਾਂ ਮੂਸੇਆਲਾ”

ਮੂਸੇਆਲਾ ਉਹੀ ਸੀ ਜੀਹਨੂੰ ‘ਹਰੇ’ ਤੇ ‘ਕੇਸਰੀ’ ਝੰਡੇ ਦੇ ਫਰਕ ਦਾ ਪਤਾ ਸੀ
Read 8 tweets
May 31
ਇਕ ਲੱਖ ਸਿੱਖਾਂ ਵਲੋ ਸ਼ਾਂਤ ਮਈ ਜਲੂਸ 31-5-1981

ਆਨੰਦਪੁਰ ਦੇ ਮੱਤੇ ਦੀਆਂ 18 ਮੰਗਾਂ ਚੋਂ ਇੱਕ ਸੀ ਸ੍ਰੀ "ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ" ਐਲਾਨਿਆ ਜਾਵੇ

ਬੀੜੀ ਸਿਗਰਟ ਪਾਨ ਤੰਬਾਕੂ ਆਦਿਕ ਨਸ਼ੇ ਦੀਆਂ ਦੁਕਾਨਾਂ ਸ਼ਹਿਰੋ ਬਾਹਰ ਕੱਢੀਆਂ ਜਾਣ ਇਸ ਮੰਗ ਦੇ ਲਈ ਸਿੱਖ ਜਥੇਬੰਦੀਆਂ ਨੇ 31 ਮਈ 1981 ਨੂੰ ਇਕ ਜਲੂਸ ਕੱਢਿਆ ਗਿਆ Image
ਇਸ ਜਲੂਸ ਦੀ ਆਰੰਭਤਾ ਮੰਜੀ ਹਾਲ ਤੋਂ ਹੋਈ ਪਹਿਲਾ ਸਿੱਖਾ ਆਗੂ ਬੋਲੇ ਅਖਰੀਰ ਚ ਸੰਤਾਂ ਨੇ ਸਮੂਹ ਸੰਗਤ ਨੂੰ ਬੇਨਤੀ ਕੀਤੀ ਕੇ "ਪੂਰੀ ਸ਼ਾਂਤੀ ਬਣਾ ਕੇ ਰੱਖਣੀ ਚਾਹੇ ਕੋਈ ਇੱਟ ਵੱਟਾ ਪੱਥਰ ਵੀ ਮਾਰੇ ਜਵਾਬ ਨਹੀਂ ਦੇਣਾ ਭੜਕਣਾ ਨਹੀ ਪਰ ਓਸ ਘਰ ਦਾ ਪਤਾ ਜ਼ਰੂਰ ਨੋਟ ਕਰ ਲਿਉ ਬਾਅਦ ਚ ਵੇਖਾਂਗੇ" ਇਸ ਜਲੂਸ ਦੀ ਅਗਵਾਈ ਦੇ ਲਈ
ਸਿੱਖ ਜਥੇਬੰਦੀਆਂ ਨੇ ਸੰਤਾਂ ਨੂੰ ਚੁਣਿਆ ਮੰਜੀ ਹਾਲ ਗੁਰੂ ਚਰਨਾਂ ਚ ਅਰਦਾਸ ਕਰਕੇ ਜਲੂਸ ਆਰੰਭ ਹੋਇਆ ਇਕ ਅਨੁਮਾਨ ਦੇ ਨਾਲ ਇਹ ਗਿਣਤੀ ਲੱਖ ਤੋ ਉਪਰ ਸੀ ਸ਼ਹਿਰ ਦੇ ਵੱਖ ਵੱਖ ਬਜਾਰਾਂ ਚੋ ਹੁੰਦਾ ਹੋਇਆ ਏ ਜਲੂਸ ਬਿਨਾਂ ਕਿਸੇ ਭੜਕਾਹਟ ਦੇ ਸ਼ਾਂਤਮਈ ਢੰਗ
ਨਾਲ ਸਮਾਪਤ ਹੋਇਆ
Read 6 tweets
May 30
ਬਰਛੇ ਨਾਲ ਟੈਂਕ ਦਾ ਮੁਕਾਬਲਾ

ਗ਼ਾਲਿਬ ਕਹਿੰਦਾ ਲਹੂ ਉ ਨੀਂ ਹੁੰਦਾ ਜਿਹੜਾ ਰਗਾਂ ਚ ਦੌੜਦਾ ਲਹੂ ਤੇ ਉ ਆ ਜਿਹੜਾ ਅੱਖਾਂ ਚੋਂ ਟਪਕੇ ਰਗੋਂ ਮੇਂ ਦੌੜਨੇ-ਫਿਰਨੇ ਕੇ ਹਮ ਨਹੀਂ ਕਾਯਲ ਜਬ ਆਂਖ ਹੀ ਸੇ ਨ ਟਪਕਾ ਤੋ ਫਿਰ ਲਹੂ ਕਯਾ ਹੈ....

ਘੱਲੂਘਾਰੇ ਜੂਨ 84 ਚ ਜਦੋਂ ਭਾਰਤੀ ਫ਼ੌਜ ਦੀ ਕੋਈ ਵਾਹ ਪੇਸ਼ ਚੱਲੀ ਤਾਂ ਟੈਂਕ ਦਰਬਾਰ ਸਾਹਿਬ ਵੱਲ ਨੂੰ ਮੋੜੇ ਇਕ
ਟੈਂਕ ਅੱਗ ਵਰਉਦਾ ਲੰਗਰ ਹਾਲ ਵੱਲੋਂ ਪਰਿਕਰਮਾ ਵੱਲ ਨੂੰ ਵਧਿਆ ਤਾਂ ਸਿੰਘਾਂ ਨੇ ਉਹਦੇ ਤੇ ਕਾਫੀ ਗੋਲੀ ਚਲਾਈ ਪਰ ਕਿੱਥੇ ਟੈਂਕ ਕਿੱਥੇ ਗੋਲੀਆਂ .... ਏਨੇ ਨੂੰ ਇੱਕ ਗੁਰੂ ਕਾ ਖ਼ਾਲਸਾ ਅਕਾਲੀ ਫੌਜ ਨਿਹੰਗ ਸਿੰਘ ਜੋ ਸੰਗਤ ਵਿਚੋ ਹੀ ਸੀ ਕਿਸੇ ਨੂੰ ਪਤਾ ਨਹੀਂ ਕੌਣ ਆ ... ਉ ਆਪਣਾ ਬਰਛਾ ਲੈ ਕੇ ਜੈਕਾਰੇ ਗੂਜਾਉਂਦਾ ਗੁਰੂ ਦਰ ਵੱਲ ਵੱਧ ਦੇ ਟੈਂਕ ਵੱਲ ਨੂੰ
ਰੋਕਣ ਚੜਿਆ ਕੇ ਬਰਛੇ ਨਾਲ ਹੀ ਤੇ ਹਮਲਾ ਕਰਕੇ ਚਾਲਨ ਨੂੰ ਮਾਰ ਦਿਆਂ ਪਰ ਥੋੜ੍ਹਾ ਅੱਗੇ ਵਧਣ ਤੇ ਟੈਂਕ ਚੋ ਵੱਜੇ ਬਸਟ ਨਾਲ ਸਿੰਘ ਜੀ ਡਿੱਗ ਪਏ ਤੇ ਓਸੇ ਪਲ ਸ਼ਹੀਦੀ ਪਾ ਗਿਆ ਸਿੰਘ ਦੀ ਬਹਾਦਰੀ ਦੇਖ ਮੋਰਚਿਆਂ ਚੋ ਸਿੰਘਾਂ ਨੇ ਜੈਕਾਰੇ ਗਜਾਏ ਤੇ ਫਿਰ ਗੋਲੀ ਵਰ੍ਹਾਉਣੀ ਸ਼ੁਰੂ ਕਰ ਦਿੱਤੀ

ਅਕਲਾਂ ਵਾਲੇ ਕਹਿਣ ਗੇ ਏ ਮੂਰਖਤਾਈ ਹੈ ਪਰ ਅਸਲ ਚ ਏ ਸਿੱਖ ਦਾ
Read 4 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(