25 ਜੂਨ ਸ਼ਹੀਦੀ ਦਿਹਾੜਾ (ਸੰਨ 1716)
ਬਾਬਾ ਬੰਦਾ ਸਿੰਘ ਬਹਾਦਰ

8 ਮਹੀਨਿਆ ਦੇ ਘੇਰੇ ਤੋ ਬਾਦ ਗੁਰਦਾਸਪੁਰ ਗੜੀ ਤੋ ਬਾਬਾ ਬੰਦਾ ਸਿੰਘ ਜੀ ਦੇ ਨਾਲ ਫੜ ਕੇ ਲਿਆਂਦੇ 700+ ਸਿੰਘਾਂ ਨੂੰ ਦਿੱਲੀ ਦੇ ਬਾਦਸ਼ਾਹ ਫ਼ਰਖਸ਼ੀਅਰ ਦੇ ਹੁਕਮ ਨਾਲ ਜਦੋਂ ਸ਼ਹੀਦ ਕਰ ਦਿੱਤੇ ਤਾਂ ਬੰਦਾ ਸਿੰਘ ਜੀ ਤੇ ਨਾਲ ਦੇ ਕੁਝ ਮੁਖੀ ਸਿੰਘਾਂ ਨੂੰ
ਕਈ ਦਿਨ ਤਸੀਹੇ ਦੇ ਦੇ ਕੇ ਪੁੱਛਿਆ ਗਿਆ ਖ਼ਜ਼ਾਨਾ ਕਿੱਥੇ ਦਬਿਆ ਹੈ ?? ਪਰ ਉਨ੍ਹਾਂ ਕੁਝ ਨਾ ਦੱਸਿਆ ਕਿਉਂਕਿ ਖ਼ਜ਼ਾਨਾ ਤੇ ਕੋਈ ਹੈ ਹੀ ਨਹੀਂ ਸੀ । ਉਨ੍ਹਾਂ ਕਦੇ ਦੱਬਿਆ ਨਹੀਂ ਸਭ ਕੁਝ ਸਿੰਘਾਂ ਚ ਵੰਡ ਦਿੰਦੇ ਸੀ

ਫਿਰ ਇੱਕ ਦਿਨ ਬਾਕੀ 26 ਜਰਨੈਲਾਂ ਦੇ ਸਮੇਤ ਬਾਬਾ ਜੀ ਨੂੰ ਕੁਤਬ ਮੀਨਾਰ ਦੇ ਕੋਲ ਲਿਆਂਦਾ ਗਿਆ ਦੋ ਸ਼ਰਤਾਂ ਰੱਖੀਆਂ ਮੁਸਲਮਾਨ ਹੋ ਜਾਓ
ਜਾਂ ਮੌਤ ਕਬੂਲ ਕਰੋ ਬੰਦਾ ਸਿੰਘ ਜੀ ਨੇ ਮੌਤ ਕਬੂਲ ਕੀਤੀ ਉਨ੍ਹਾਂ ਦੀ ਗੋਦ ਚ ਚਾਰ ਸਾਲ ਦਾ ਪੁੱਤਰ ਅਜੈਪਾਲ ਸਿੰਘ ਰੱਖਿਆ ਹੱਥ ਖੰਜਰ ਫੜਾ ਕੇ ਕਿਹਾ ਇਸ ਦਾ ਕਤਲ ਕਰ ਬਾਬਾ ਜੀ ਨੇ ਨਾਂਹ ਕਰ ਦਿੱਤੀ ਉਸੇ ਵੇਲੇ ਜਲਾਦ ਨੇ ਖੰਜਰ ਦੇ ਨਾਲ ਬਾਬਾ ਜੀ ਦੇ ਪੁੱਤਰ ਅਜੈ ਸਿੰਘ ਦਾ ਸੀਨਾ ਚੀਰ ਕੇ ਦਿਲ ਕੱਢਿਆ ਤੇ ਧੜਕਦਾ ਹੋਇਆ ਦਿਲ
ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਿਆ

ਬਾਬਾ ਜੀ ਦੇ ਕੇਸਾਂ ਨੂੰ ਉੱਪਰ ਪਿੰਜਰੇ ਦੇ ਨਾਲ ਬੰਨ੍ਹਿਆ ਸੀ . ਬਾਹਾਂ ਵੀ ਬੰਨ੍ਹ ਕੇ ਮਾਸ ਨੂੰ ਜਮੂਰਾਂ ਦੇ ਨਾਲ ਨੋਚਿਆ ਫਿਰ ਸਾਰੇ ਸਰੀਰ ਤੇ ਲੋਹੇ ਦੀਆਂ ਗਰਮ ਸੀਖਾਂ ਲਗਾਈਆਂ ਤੇ ਗਰਮ ਸੀਖਾ ਸਰੀਰ ਵਿੱਚੋਂ ਦੀ ਲੰਘਾਈਆਂ ਗਈਆਂ ਪਰ ਗੁਰੂ ਦਾ ਲਾਲ ਅਡੋਲ ਚਿੱਤ ਬੈਠਾ ਸੀ ਉਨ੍ਹਾਂ ਦੇ ਮੁੱਖ ਚ ਕੇਵਲ
ਵਾਹਿਗੁਰੂ ਸ਼ਬਦ ਸੀ ਏਨੇ ਦਰਦ ਵਿਚ ਵੀ ਚਿਹਰੇ ਦਾ ਨੂਰ ਦੇਖ ਉਸ ਵੇਲੇ ਦਾ ਪ੍ਰਧਾਨ ਵਜੀਰ ਅਮੀਨ ਖ਼ਾਨ ਬੜਾ ਹੈਰਾਨ ਸੀ

ਜਲਾਦ ਨੇ ਬਾਬਾ ਦੀ ਸੱਜੀ ਅੱਖ ਕੱਢੀ ਫਿਰ ਖੱਬੀ ਕੱਢੀ ਸੱਜਾ ਪੈਰ ਵੱਢਿਆ ਫਿਰ ਖੱਬਾ ਵੱਢਿਆ ਵਾਰੀ ਵਾਰੀ ਦੋਨੋਂ ਹੱਥ ਕੱਟੇ ਬਹੁਤ ਖੂਨ ਵਹਿ ਗਿਆ ਫਿਰ ਬੰਦਾ ਸਿੰਘ ਬਹਾਦਰ ਜੀ ਦਾ ਸਿਰ ਕਲਮ ਕਰ ਦਿੱਤਾ ਸਾਰੇ ਸਰੀਰ ਦੀ ਬੋਟੀ ਬੋਟੀ
ਕਰਕੇ ਕਾਵਾਂ ਕੁੱਤਿਆਂ ਦੇ ਖਾਣ ਲਈ ਸੁੱਟ ਦਿੱਤੀ ਬਾਕੀ ਦੇ ਨਾਲ ਫੜੇ ਜਰਨੈਲਾਂ ਨੂੰ ਵੀ ਇਸੇ ਤਰ੍ਹਾਂ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਪਰ ਇੰਨੇ ਤਸੀਹਿਆਂ ਦੇ ਵਿਚ ਵੀ ਉਨ੍ਹਾਂ ਦੇ ਮੁਖ ਤੇ ਵਾਹਿਗੁਰੂ ਤੋਂ ਬਗੈਰ ਹੋਰ ਕੁਝ ਨਹੀਂ ਸੀ

ਦੇਖਣ ਵਾਲੇ ਚਾਹੇ ਮੁਸਲਮਾਨ,ਹਿੰਦੂ ਇਸਾਈ ਜਾਂ ਹੋਰ ਧਰਮਾਂ ਵਾਲੇ ਸੀ ਸਭ ਨੇ ਮੰਨਿਆ ਕਿ ਇਹ ਰੂਹਾਨੀ ਸ਼ਹਾਦਤ ਹੈ ਕੋਈ
ਆਮ ਮਨੁੱਖ ਇਸ ਤਰ੍ਹਾਂ ਦੇ ਇੰਨੇ ਦਰਦਨਾਕ ਤਸੀਹਿਆਂ ਨੂੰ ਏਨੇ ਸ਼ਾਂਤਮਈ ਢੰਗ ਨਾਲ ਨਹੀਂ ਸਹਿਣ ਕਰ ਸਕਦਾ

ਬਾਬਾ ਜੀ ਦੀ ਯਾਦ ਵਿੱਚ ਅਸਥਾਨ ਹੈ ਗੁਰਦੁਆਰਾ ਸ਼ਹੀਦ ਅਸਥਾਨ ਬਾਬਾ ਬੰਦਾ ਸਿੰਘ ਬਹਾਦਰ ( ਨੇੜੇ ਕੁਤਬ ਮੀਨਾਰ ਦਿੱਲੀ
ਸਰਹਿੰਦ ਵਿਜੇਤਾ ਪਹਿਲੇ ਸਿੱਖ ਜਰਨੈਲ ਗੁਰੂ ਕਾ ਲਾਲ ਬਾਬਾ ਬੰਦਾ ਸਿੰਘ ਬਹਾਦਰ ਉਨ੍ਹਾਂ ਦੇ ਪੁੱਤਰ ਬਾਬਾ ਅਜੈਪਾਲ ਸਿੰਘ ਤੇ ਨਾਲ ਦੇ ਸਮੂਹ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ।

#jeevay_panjab #Sikh

• • •

Missing some Tweet in this thread? You can try to force a refresh
 

Keep Current with ਸਿੰਘ ਬਾਗੀ (ਮੌਤ ਸਿੰਘ)

ਸਿੰਘ ਬਾਗੀ (ਮੌਤ ਸਿੰਘ) Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @singh__baagi

Jun 27
ਹਾਂ, ਪੁਰੀ ਡੇਢ ਸਦੀ ਪਹਿਲਾਂ ਦਾ ਪੰਜਾਬ ਇਹਨਾਂ ਪਤਰਿਆਂ ਵਿਚ ਲੁਕਿਆ ਹੋਇਆ ਹੈ। ਉਹ ਪੰਜਾਬ ਅੱਜ ਦੇ ਪੰਜਾਬ ਵਰਗਾ ਨਹੀਂ ਸੀ। ਓਦੋਂ ਏਥੇ ਓਪਰਿਆਂ ਦਾ ਨਹੀਂ, ਸਗੋਂ ਪੰਜਾਬੀ ਸਿੱਖ ਦਾ ਰਾਜ ਸੀ"। ਸਿੱਖਾਂ ਨੇ ਆਪਣਾ ਲਹੂ ਡੋਲ੍ਹ ਕੇ ਓਸ ਰਾਜ ਨੂੰ ਕਾਇਮ ਕੀਤਾ ਸੀ ਤੇ ਸਾਰੇ ਪੰਜਾਬੀਆਂ-ਹਿੰਦੂ ਅਤੇ ਮੁਸਲਮਾਨਾਂ ਨੂੰ ਉਸ ਦੇ ਸਾਂਝੀਵਾਲ ਬਣਾਇਆ ਸੀ। Image
ਪੰਜਾਂ ਦਰਿਆਵਾਂ ਦੀ ਇਸ ਰਿਸ਼ੀਆਂ ਦੀ ਧਰਤੀ ਉੱਤੇ

ਸਿੰਘਾਂ ਦਿਆਂ ਘੋੜਿਆਂ ਦੀਆਂ ਟਾਪਾਂ ਸੁਣਾਈ ਦੇਂਦੀਆਂ ਸਨ। ਆਪਣੀ ਮਾਤ ਭੂਮੀ ਉੱਤੇ ਅਸੀਂ ਧੌਣਾਂ ਅਕੜਾ ਕੇ ਚਲਦੇ ਸਾਂ। ਅੱਜ ਉਹ ਦਿਨ ਕਿੱਧਰ ਚਲੇ ਗਏ ? ਪੰਜਾਬ ਦੀ ਆਜ਼ਾਦੀ ਬਰਬਾਦੀ ਵਿੱਚ ਕਿਵੇਂ ਬਦਲ ਗਈ ? ਅਸੀਂ ਬਾਦਸ਼ਾਹਾਂ ਤੋਂ ਗੁਲਾਮ ਕਿਵੇਂ ਹੋ ਗਏ ? ਸਰਦਾਰਾਂ ਤੋਂ ਧੂੰਏਂ ਦੇ ਫ਼ਕੀਰ ਕਿਵੇਂ
ਬਣ ਗਏ ? ਭਾਵ, ਸਿੱਖ-ਰਾਜ ਕਿਵੇਂ ਗਿਆ ?
ਅਗਲਿਆਂ ਪੱਤਰਿਆਂ ਵਿੱਚ ਇਸਦਾ ਉੱਤਰ ਦੇਣ ਦਾ ਯਤਨ ਕੀਤਾ ਗਿਆ ਹੈ। ਪੰਜਾਬ ਦੇ ਮੰਦੇ ਭਾਗਾਂ ਨੂੰ ਉਹ ਸਮਾਂ ਨੇੜੇ ਆ ਰਿਹਾ ਸੀ, ਜਿਸਨੇ ਹਰ ਇਕ 'ਤੇ ਆਉਣਾ ਹੈ।
ਪੰਜਾਬ ਦਾ ਸ਼ੇਰੇ-
ਸ਼ੇਰ ਪੰਜਾਬ ਜਿਸਦਾ ਨਾਮ ਸੁਣ ਕੇ ਕਾਬਲ ਕੰਧਾਰ ਦੀਆਂ ਕੰਧਾਂ ਕੰਬਦੀਆਂ ਸਨ, ਜਿਸਦੀ ਭਬਕੇ ਅੱਗੇ ਵਿਰੋਧੀਆਂ ਦਾ ਲਹੂ ਸੁਕਦਾ
Read 18 tweets
Jun 27
ਦੱਸਦੇ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਰਾਤ ਨੂੰ ਆਪਣੇ ਕਿਲੇ ਤੋਂ ਨਿਕਲਕੇ ਸ਼ਹਿਰ ਵੱਲ ਨੂੰ ਗਏ--!

ਤੇ ਕਿ ਵੇਖਦੇ ਆ ਸ਼ਹਿਰੀ ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਜਿੰਦਰੇ ਲਾਏ ਹੋਏ ਸੀ--!
ਮਹਾਰਾਜੇ ਨੇ ਆਪਣੇ ਸਲਾਹਕਾਰਾਂ ਨੂੰ ਪੁੱਛਿਆ ਕਿ ਇਹ ਜਿੰਦਰੇ ਕਾਹਤੋਂ ਲਾ ਆ-! Image
ਸਲਾਹਕਾਰਾਂ ਆਖਣ ਲੱਗੇ ਚੋਰਾਂ ਦੇ ਡਰੋਂ ਲਾਏ ਆ ਬੀ ਕਿਤੇ ਰਾਤ ਨੂੰ ਕੋਈ ਚੋਰੀ ਨਾ ਕਰਲੇ -!
ਮਹਾਰਾਜਾ ਕਹਿੰਦਾ ਚੋਰੀ ਤੇ ਓਹਵੀ ਖਾਲਸੇ ਰਾਜ ਚ,, ਖਾਲਸੇ ਰਾਜ ਚ ਚੋਰੀ ਨਹੀਂ ਹੋ ਸੱਕਦੀ--!
ਤੇ ਦੱਸਦੇ ਇੱਕ ਕੁੱਤੀ ਲਿਆਂਦੀ ਉਹਦੇ ਗੱਲ ਚ ਨੌ ਲੱਖਾਂ ਸੋਨੇ ਦਾ ਹਾਰ ਪਾਇਆ !
ਤੇ ਕੁੱਤੀ ਦਸ ਦਿਨ ਫਿਰਦੀ ਰਹੀ ਸ਼ਹਿਰਾਂ ਚ, ਕਦੇ "ਨਕੋਦਰ ਤੇ ਕਦੇ ਕਸੂਰ"
ਕਿਸੇ ਦੀ ਹਿੰਮਤ ਨਹੀਂ ਪਈ ਖ਼ਾਲਸੇ ਰਾਜ ਚ ਕੁੱਤੀ ਦੇ ਗਲੋ ਹਾਰ ਲਾਹੁਣ ਦੀ ! ਐਹੋ ਜਾ ਰਾਜ ਸੀ ਸਾਡਾ ਜਿੱਥੇ ਹਰ ਧਰਮ ਦਾ ਸਤਿਕਾਰ ਸੀ, ਕਿਸੇ ਦੇ ਮੂੰਹੋਂ ਜਬਰੀਆਂ ਵਾਹਿਗੁਰੂ ਨਹੀਂ ਸੀ ਕਢਾਇਆ ਜਾਂਦਾ ! ਗੁਰੂ ਘਰਾਂ, ਮੰਦਰਾਂ, ਮਸੀਤਾਂ ਚ ਬਰਾਬਰ ਸੋਨਾ ਚੜਾਇਆ ਜਾਂਦਾ ਸੀ ਸਾਡੇ ਰਾਜ ਚ --!
ਪਰ ਅਫ਼ਸੋਸ ਅਸੀਂ ਜਿਹਨਾਂ ਲਈ ਕੁਰਬਾਨੀਆਂ ਕਰਦੇ ਰਹੇ ਓਹਨਾ
Read 5 tweets
Jun 27
ਅੱਟਕ ਦਰਿਆ ਤੇ ਸ਼ੇਰੇ ਪੰਜਾਬ ਮਹਾਂਰਾਜਾ ਰਣਜੀਤ ਸਿੰਘ ਜੀ

ਅੱਟਕ ਦਰਿਆ ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਰਾਹ ਦੇਣ ਲਈ ਬੇਨਤੀ ਕੀਤੀ ਤਾਂ ਅਗਿਉਂ ਅੱਟਕ ਦਰਿਆ ਰਾਹ ਦੇਣ ਤੋਂ ਨਾਂਹ ਕਰਦਾ ਹੋਇਆ ਕਹਿੰਦਾ ਹੈ ਐ ਮਹਾਰਾਜਾ ਹੋਸ਼ ਕਰ ਮੈਂ ਅੱਟਕ ਹਾਂ ਅੱਟਕ ਕੋਈ ਸਤਲੁਜ ਦਰਿਆ ਨਹੀਂ ਇਹ ਸੁਣ ਮਹਾਰਾਜਾ ਰਣਜੀਤ ਸਿੰਘ ਨੇ ਵੀ ਜਵਾਬ ਦਿੱਤਾ ਕਿ Image
ਜੇ ਤੂੰ ਸਤਲੁਜ ਨਹੀਂ ਤਾਂ ਤੇਰੇ ਸਾਹਮਣੇ ਵੀ ਕੋਈ ਸਿਕੰਦਰ ਨਹੀਂ ਸ਼ੇਰੇ ਪੰਜਾਬ ਰਣਜੀਤ ਸਿੰਘ ਹੈ। ਅੱਟਕ ਨੇ ਅਗਿਉਂ ਫ਼ਿਰ ਕਿਹਾ ਕਿ ਮੈਂ ਅੱਟਕ ਹਾਂ ਅੱਟਕ ਕੋਈ ਬਿਆਸ ਦਰਿਆ ਨਹੀਂ ਮਹਾਰਾਜਾ ਸਾਹਬ ਨੇ ਵੀ ਹੱਸਦਿਆਂ ਜਵਾਬ ਦਿੱਤਾ ਕਿ ਜੇ ਤੂੰ ਬਿਆਸ ਦਰਿਆ ਨਹੀਂ ਤਾਂ ਮੈਂ ਵੀ ਕੋਈ ਜਲੰਧਰ ਦਾ ਸੂਬੇਦਾਰ ਅਬਦੁਲਾ ਨਹੀਂ ਅੱਟਕ ਦਰਿਆ ਨੇ ਅਗਿਉਂ ਫਿਰ ਕਿਹਾ
ਕਿ ਮੈਨੂੰ ਰਾਵੀ ਦਰਿਆ ਨਾ ਸਮਝ, ਮਹਾਰਾਜਾ ਸਾਹਬ ਨੇ ਵੀ ਜਵਾਬ ਦਿੱਤਾ ਕੇ ਤੂੰ ਵੀ ਮੈਨੂੰ ਰਾਜਾ ਅੰਬੀ ਨਾ ਸਮਝ ਅੱਟਕ ਨੇ ਰੋਹ ਵਿਚ ਆਉਂਦੇ ਹੋਏ ਫਿਰ ਕਿਹਾ ਕਿ ਮੈਨੂੰ ਝਨਾਅ ਦਰਿਆ ਸਮਝਣ ਦੀ ਗ਼ਲਤੀ ਨਾ ਕਰ, ਮਹਾਂਰਾਜਾ ਨੇ ਵੀ ਗਰਜ਼ ਕੇ ਕਿਹਾ ਕਿ ਤੂੰ ਵੀ ਮੈਨੂੰ ਘੁੰਮਿਆਰਾਂ ਦੀ ਕੁੜੀ ਸੋਹਣੀ ਸਮਝਣ ਦੀ ਗ਼ਲਤੀ ਨਾ ਕਰ ਅੱਟਕ ਦਰਿਆ ਨੇ ਆਪਣੇ ਵਹਾਅ ਨੂੰ
Read 8 tweets
Jun 27
ਅੱਜ ਦੇ ਦਿਨ 27 ਜੂਨ 1839 ਨੂੰ ਪੰਜ ਦਰਿਆਵਾਂ ਦਾ ਸ਼ੇਰ, ਮਹਾਰਾਜਾ ਰਣਜੀਤ ਸਿੰਘ ਸਵੇਰ ਦੇ ਸਮੇਂ ਇਸ ਦੁਨੀ ਸਹਾਵੇ ਬਾਗ ਨੂੰ ਸਦਾ ਲਈ ਛੱਡ ਗਿਆ।ਅਗਲੇ ਦਿਨ ਚਿਖਾ ਇਕੱਲੇ ਸ਼ੇਰ-ਇ-ਪੰਜਾਬ ਦੀ ਨਹੀਂ ਸਗੋਂ ਪੰਜਾਬੀਆਂ ਦੀ ਖੁਸ਼ਕਿਸਮਤੀ ਦੀ

ਸ਼ੇਰੇ ਪੰਜਾਬ ਰਣਜੀਤ ਸਿੰਘ ਦੀ ਸਖ਼ਸ਼ੀਅਤ ਬਾਰੇ ਕੁਝ ਲੇਖਕਾਂ ਦੇ ਵੀਚਾਰ Image
੧." ਰਣਜੀਤ ਸਿੰਘ ਨੂੰ ਮੁਹੰਮਦ ਅਲੀ, ਅਤੇ ਨਪੋਲੀਅਨ ਨਾਲ ਤੁਲਨਾ ਦਿੱਤੀ ਗਈ ਹੈ ।ਮਿਸਟਰ ਜੈਕਮੈਂਟ ਨੇ ਤਾਂ ਉਸਨੂੰ ਨਿੱਕੇ ਪੱਧਰ ਤੇ ਬੋਨਾਪਾਰਟ ਆਖਿਆ ਹੈ ।ਉਸ ਵਿੱਚ ਕੁਝ ਗੱਲਾਂ ਇਹੋ ਜਿਹੀਆਂ ਹਨ ਜਿਹੜੀਆਂ ਇਨ੍ਹਾਂ ਦੋਹਾਂ ਨੇਤਾਵਾਂ ਨਾਲ ਮੇਲ ਖਾਂਦੀਆਂ ਹਨ। ਪਰ ਉਸ ਦੇ ਸੁਭਾਅ ਅਤੇ ਆਚਰਣ ਨੂੰ ਵੇਖਿਆ ਪਤਾ ਲਗਦਾ ਹੈ ਕਿ ਉਹ ਸ਼ਾਇਦ ।
ਇਨ੍ਹਾਂ ਦੋਹਾਂ ਤੋਂ ਉਤੇ ਸੀ ।ਅਤੇ ਇਨ੍ਹਾਂ ਦੋਹਾਂ ਤੋਂ ਵੱਧ ਪ੍ਰਭਾਵਸ਼ਾਲੀ ਸੀ ।”(ਟੀ.ਐਚ. ਬੌਰਟਨ)

੨." ਇੱਕ ਅਸਾਧਾਰਣ ਸਖ਼ਸ਼ੀਅਤ ਦਾ ਮਾਲਕ ਹੋਣ ਕਰਕੇ, ਉਹ ਆਪਣੇ ਸਮੇਂ ਵਿਚ ਕੁਸਤੁਨਤੁਨੀਆਂ ਤੋਂ ਲੈ ਕਿ ਪੀਕਿੰਗ ਤਕ ਬੇਮਿਸਾਲ ਯੋਗਤਾ ਦੇ ਕਾਰਨ ਪ੍ਰਸਿੱਧ ਸੀ ।"(ਜਾਨ ਮਾਰਸ਼ਮੈਨ)
Read 9 tweets
Jun 27
ਕਦੇ ਦੁਆਬਾ ਘੁੰਮ ਕੇ ਆਵੀਂ। ਜੀਟੀ ਰੋਡ ਤੋਂ ਉੱਤਰ ਕੇ ਪਿੰਡਾਂ ਵੱਲ ਨੂੰ ਹੋ ਤੁਰੀਂ। ਪਿੰਡੋਂ ਪਿੰਡੀ ਜਾਂਦਿਆਂ ਮਹਿਲਾਂ ਵਰਗੀਆਂ ਉਜਾੜ ਪਈਆਂ ਕੋਠੀਆਂ ਹਰ ਪਿੰਡ 'ਚ ਆਮ ਦਿੱਸਣਗੀਆਂ। ਬਾਹਰ ਬੁਰਜੀ ਤੇ ਨੇਮ ਪਲੇਟ ਲੱਗੀ ਹੋਊ.... "ਫਲਾਣਾ ਸਿੰਘ ਸੰਧੂ" ਬਰੈਕਟ ਪਾ ਕੇ ਨਾਮ ਦੇ ਮਗਰ canada, usa, uk ਲਿਖਿਆ ਮਿਲੂ....! ਕੋਠੀ ਵੇਖ ਕੇ ਮੂੰਹ ਟੱਡਿਆ Image
ਰਹਿ ਜਾਂਦਾ ਆ। ਪਰ ਕੰਧਾਂ ਤੇ ਜੰਮੀ ਧੂੜ ਵੇਖ ਕੇ ਸਹਿਜੇ ਈ ਅੰਦਾਜ਼ਾ ਹੋ ਜਾਂਦਾ ਆ ਕਿ ਇਸ ਘਰ ਦਾ ਕਮਾਊ ਪੁੱਤ ਚੰਗੇ ਭਵਿੱਖ ਖਾਤਿਰ ਪਰਿਵਾਰ ਸਮੇਤ ਪੰਦਰਾਂ ਠਾਰਾਂ ਵਰੇ ਪਹਿਲੋਂ ਠੰਡੇ ਮੁਲਖ ਆਲੇ ਜਹਾਜ ਚ ਬਹਿ ਗਿਆ, ਤੇ ਮਗਰ ਰਹਿ ਗਏ ਬੁੱਢੇ ਮਾਪੇ। ਪੁੱਤ ਦੇ ਪਰਦੇਸੀ ਹੋ ਜਾਣ ਮਗਰੋਂ ਇਹ ਹੱਸਦਾ ਵੱਸਦਾ ਘਰ ਉਜਾੜ ਬਣ ਗਿਆ। ਦੁਆਬੇ ਦੇ ਬਹੁਤੇ ਬੰਦ ਪਏ
ਘਰਾਂ ਦੀ ਕਹਾਣੀ ਇਹੋ ਈ ਆ.....!

ਇਸ ਤੋਂ ਬਾਅਦ ਇੱਕ ਗੇੜਾ ਮਾਝੇ ਦੇ ਪਿੰਡਾਂ ਦਾ ਲਾਵੀਂ। ਇੱਥੇ ਵੀ ਤੈਨੂੰ ਉੱਜੜੇ ਘਰ ਆਮ ਈ ਮਿਲਣਗੇ। ਪਰ ਉਹ ਸਿਰਫ ਘਰ ਹੋਣਗੇ, ਮਹਿਲਾਂ ਵਰਗੀਆਂ ਕੋਠੀਆਂ ਨਹੀਂ। ਇਹਨਾਂ ਘਰਾਂ ਦੀਆਂ ਛੱਤਾਂ ਚ ਤੈਨੂੰ ਅੱਜ ਵੀ ਗਾਡਰ ਬਾਲੇ ਈ ਚਿਣੇ ਮਿਲਣਗੇ। ਬਾਹਰ ਬੁਰਜੀ ਤੇ ਕੋਈ ਨੇਮ ਪਲੇਟ ਨਹੀਂ ਹੋਣੀ। ਘਰ ਚ ਸ਼ਾਇਦ ਇੱਕ ਬੁੱਢੀ
Read 8 tweets
Jun 25
SYL ਗੀਤ ਨੂੰ ਸੁਣਨ ਤੋਂ ਬਾਅਦ ਕਈਆਂ ਦਾ ਨਜ਼ਰੀਆ ਬਦਲਣਾ, ਜਿਹੜੇ ਸਿੱਧੂ ਨੂੰ ਚੰਗਾ ਨਹੀਂ ਸਮਝਦੇ ਸੀ (ਮੈ ਵੀ), ਹੁਣ ਓਹਨਾ ਦੀਆਂ ਨਜ਼ਰਾਂ ਚ ਸਿੱਧੂ ਉਪਰ ਉਠ ਜਾਣਾ ਤੇ ਕਈ ਇਹੋ ਜਿਹੇ ਹੋਣੇ ਜਿਹਨਾਂ ਨੂੰ ਹੁਣ ਸਿੱਧੂ ਸਿਰਫ "ਖਾਲਿਸਤਾਨੀ" ਜਾਪਣਾ, , ਜਦੋਂ ਗੀਤ ਵਿਚ ਪਾਤਸ਼ਾਹੀ ਦਾਅਵੇ, SYL ਤੇ ਭਾਈ ਜਟਾਣੇ ਦਾ ਜ਼ਿਕਰ ਸੁਣਨਾ, Image
ਸਿੱਧੂ ਜਾਂਦਾ ਜਾਂਦਾ clarity ਦੇ ਗਿਆ ਕੇ ਓਹਨੇ ਹੁਣ ਕਿਧਰ ਨੂੰ ਤੁਰਨਾ ਸੀ

"ਕਲਮ ਨੀ ਰੁਕਣੀ, ਨਿੱਤ ਨਵਾਂ ਹੁਣ ਗਾਣਾ ਆਊ
ਜੇ ਨਾ ਟਲੇ ਤਾ ਮੁੜ ਬਲਵਿੰਦਰ ਜਟਾਣਾ ਆਊ"

ਸਿੱਧੂ ਨੂੰ ਇੰਨੀ ਗਲ ਸਮਝ ਆ ਗਈ ਸੀ ਕਿ ਪੰਜਾਬ ਨੂੰ ਬਚਾਉਣਾ ਕਿਸੇ ਲੱਲੀ ਛਲੀ ਦੀ ਖੇਡ ਨਹੀਂ ਜਿਹੜੇ ਡੀਸੀ ਦਫਤਰਾਂ ਤੋਂ ਛਿੱਤਰ ਖਾਕੇ ਮੁੜ ਆਉਂਦੇ,
ਇਹੋ ਕਾਰਜ ਸੂਰਮਿਆ ਹਿੱਸੇ ਈ ਆਉਂਦੇ ਤੇ ਭਾਈ ਬਲਵਿੰਦਰ ਸਿੰਘ ਜਟਾਣੇ ਜਿਹੇ ਸੂਰਮੇ ਪੰਥ ਚੋਂ ਈ ਪੈਦਾ ਹੋ ਸਕਦੇ ਜਿਹੜੇ ਸਾਰਾ ਪਰਿਵਾਰ ਵਾਰ ਕੇ ਵੀ ਕਹਿ ਗਏ "ਵਾਹਿਗੁਰੂ ਨੇ ਮੇਹਰ ਕਰਤੀ", ਇਸੇ ਗਲੋਂ ਭਾਈ ਜਟਾਣੇ ਦਾ ਜ਼ਿਕਰ ਕੀਤਾ, ਸਿੱਧੂ ਨੂੰ ਸੁਣਨ ਵਾਲੇ ਹੋਰਾਂ ਸਟੇਟਾਂ ਤੋਂ ਵੀ ਨੇ ਫੇਰ ਵੀ ਓਹਨੇ SYL ਜਿਹੇ ਭਖਦੇ ਮਸਲੇ ਤੇ ਗਾਉਣਾ ਜਾਇਜ ਸਮਝਿਆ
Read 7 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(